ਰੱਖਿਆ ਮੰਤਰਾਲਾ
ਰੱਖਿਆ ਮੰਤਰਾਲੇ ਨੇ ਕੋਵਿਡ -19 ਸਥਿਤੀ ਦੇ ਕਾਰਨ ਘਰੇਲੂ ਉਤਪਾਦਾਂ ਦੀ ਪੂੰਜੀ ਪ੍ਰਾਪਤੀ ਡਿਲਿਵਰੀਆਂ ਵਿੱਚ ਚਾਰ ਮਹੀਨਿਆਂ ਦਾ ਵਾਧਾ ਕੀਤਾ
Posted On:
12 JUN 2020 12:36PM by PIB Chandigarh
ਰੱਖਿਆ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਸਪਲਾਈ ਚੇਨ ਵਿੱਚ ਹੋਈਆਂ ਰੁਕਾਵਟਾਂ ਦੇ ਕਾਰਨ ਭਾਰਤੀ ਵਿਕਰੇਤਾਵਾਂ ਦੇ ਨਾਲ ਮੌਜੂਦਾ ਸਾਰੇ ਪੂੰਜੀ ਪ੍ਰਾਪਤੀ ਕੰਟਰੈਕਟਾਂ ਦੀ ਡਿਲਿਵਰੀ ਮਿਆਦ ਚਾਰ ਮਹੀਨੇ ਵਧਾ ਦਿੱਤੀ ਹੈ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੁਆਰਾ ਵਿਧੀਵਤ ਤਰੀਕੇ ਨਾਲ ਪ੍ਰਵਾਨ, ਮੰਤਰਾਲਾ ਦੀ ਅਧਿਗ੍ਰਹਣ ਇਕਾਈ (ਵਿੰਗ) ਦੁਆਰਾ ਅੱਜ ਇਸ ਇਰਾਦੇ ਦਾ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ , ਹੋਣੀ (Force Majeure) ਦੇ ਕਾਰਨ ਇਹ ਚਾਰ ਮਹੀਨੇ ਦੀ ਮਿਆਦ ਲਈ ਲਾਗੂ ਹੋਵੇਗਾ, ਯਾਨੀ 25 ਮਾਰਚ 2020 ਤੋਂ 24 ਜੁਲਾਈ 2020 ਤੱਕ।
ਆਦੇਸ਼ ਵਿੱਚ ਕਿਹਾ ਗਿਆ ਹੈ , “ਅਨੁਬੰਧਿਤ ਸਮੱਗਰੀ / ਸੇਵਾ ਦੀ ਡਿਲਿਵਰੀ ਵਿੱਚ ਦੇਰੀ ਅਤੇ ਪਰਿਸਮਾਪਨ (ਲਿਕੁਇਡੇਟਿਡ) ਡੈਮੇਜ਼ਜ਼ ਚਾਰਜ ਲਗਾਉਣ ਦੀ ਗਿਣਤੀ ਕਰਦੇ ਸਮੇਂ ਇਨ੍ਹਾਂ ਨੂੰ ਹੋਣੀ (Force Majeure) ਦੀ ਮਿਆਦ ਤੋਂ ਬਾਹਰ ਰੱਖਿਆ ਜਾਵੇਗਾ।”
ਇਸ ਉਪਾਅ ਨਾਲ ਘਰੇਲੂ ਰੱਖਿਆ ਉਦਯੋਗ ਨੂੰ ਰਾਹਤ ਮਿਲੇਗੀ, ਜਿਸ ਦੇ ਉਤਪਾਦਨ ਦੀ ਸਮਾਂ - ਸੀਮਾ ਕੋਵਿਡ-19 ਦੀ ਸਥਿਤੀ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਹਾਲਾਂਕਿ, ਰੱਖਿਆ ਮੰਤਰਾਲੇ ਦੇ ਆਦੇਸ਼ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਭਾਰਤੀ ਵਿਕਰੇਤਾ ਵਿਸਤਾਰਿਤ ਡਿਲਿਵਰੀ ਮਿਆਦ ਦੇ ਅੰਦਰ ਅਨੁਬੰਧਿਤ ਵਸਤਾਂ ਦੀ ਡਿਲਿਵਰੀ ਕਰਨ ਲਈ ਸੁਤੰਤਰ ਹੈ।
ਆਦੇਸ਼ ਦੇ ਅਨੁਸਾਰ, ਇਸ ਫ਼ੈਸਲੇ ਨੂੰ ਪ੍ਰਭਾਵੀ ਬਣਾਉਣ ਲਈ ਅਨੁਬੰਧ ਨਾਲ ਸਬੰਧਿਤ ਕੋਈ ਨਿਵੇਕਲੇ ਸੰਸ਼ੋਧਨ ਕੀਤੇ ਜਾਣ ਦੀ ਜ਼ਰੂਰਤ ਨਹੀਂ ਹੈ।
ਵਿਦੇਸ਼ੀ ਵਿਕ੍ਰੇਤਾ ਇਸ ਸਬੰਧ ਵਿੱਚ ਰੱਖਿਆ ਮੰਤਰਾਲੇ ਨਾਲ ਸੰਪਰਕ ਕਰ ਸਕਦੇ ਹਨ। ਮੰਤਰਾਲਾ ਸਬੰਧਿਤ ਦੇਸ਼ਾਂ ਦੀ ਸਥਿਤੀ ਦੇ ਅਧਾਰ ‘ਤੇ ਮਾਮਲਿਆਂ ਉੱਤੇ ਵਿਚਾਰ ਕਰ ਸਕਦਾ ਹੈ।
******
ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1631266)
Visitor Counter : 259