ਕਿਰਤ ਤੇ ਰੋਜ਼ਗਾਰ ਮੰਤਰਾਲਾ
ਈਪੀਐੱਫਓ ਨੇ ਪੈਨਸ਼ਨਰਾਂ ਲਈ ਜੀਵਨ ਪ੍ਰਮਾਣ ਦੇ ਸੰਚਾਲਨ ਵਾਸਤੇ ਸੀਐੱਸਸੀ ਨੈੱਟਵਰਕ ਨੂੰ ਸਰਗਰਮ ਕੀਤਾ
Posted On:
11 JUN 2020 4:45PM by PIB Chandigarh
ਈਪੀਐੱਸ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਤੱਕ ਸੇਵਾ ਪਹੁੰਚਾਉਣ ਦੀ ਜ਼ਰੂਰਤ ਨੂੰ ਦੇਖਦੇ ਹੋਏ, ਖ਼ਾਸ ਕਰਕੇ ਕੋਵਿਡ -19 ਮਹਾਮਾਰੀ ਦੇ ਚੁਣੌਤੀਪੂਰਨ ਸਮੇਂ ਦੌਰਾਨ, ਈਪੀਐੱਫਓ ਨੇ ਡਿਜੀਟਲ ਲਾਈਫ ਪਰੂਫ (ਜੀਵਨ ਪ੍ਰਮਾਣ) ਜਮ੍ਹਾਂ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਲਈ ਕਾਮਨ ਸਰਵਿਸ ਸੈਂਟਰ (ਸੀਐੱਸਸੀ) ਨਾਲ ਮਿਲ ਕੇ ਸਰਗਰਮ ਭਾਗੀਦਾਰੀ ਕੀਤੀ ਹੈ ।
3.65 ਲੱਖ ਤੋਂ ਵੱਧ ਕਾਮਨ ਸਰਵਿਸ ਸੈਂਟਰਾਂ ਦੇ ਨੈੱਟਵਰਕ ਦੇ ਜ਼ਰੀਏ, ਈਪੀਐੱਫਓ ਆਪਣੇ 65 ਲੱਖ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਦੇ ਨੇੜੇ ਡਿਜੀਟਲ ਜੀਵਨ ਪ੍ਰਮਾਣ ਜਮ੍ਹਾਂ ਕਰਨ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ। ਈਪੀਐੱਸ ਪੈਨਸ਼ਨਰਾਂ ਨੂੰ ਆਪਣੀ ਪੈਨਸ਼ਨ ਨਿਕਾਸੀ ਜਾਰੀ ਰੱਖਣ ਲਈ ਹਰੇਕ ਸਾਲ ਜੀਵਨ ਪ੍ਰਮਾਣ / ਲਾਈਫ ਸਰਟੀਫਿਕੇਟ ਜਮ੍ਹਾਂ ਕਰਨਾ ਹੁੰਦਾ ਹੈ।
ਕਾਮਨ ਸਰਵਿਸ ਸੈਂਟਰ (ਸੀਐੱਸਸੀ) ਤੋਂ ਇਲਾਵਾ, ਈਪੀਐੱਸ ਪੈਨਸ਼ਨਰ ਆਪਣੇ ਜੀਵਨ ਦਾ ਪ੍ਰਮਾਣ 135 ਖੇਤਰੀ ਦਫਤਰਾਂ, 117 ਜ਼ਿਲ੍ਹਾ ਦਫ਼ਤਰਾਂ ਅਤੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਵਿੱਚ ਵੀ ਜਮ੍ਹਾਂ ਕਰਵਾ ਸਕਦੇ ਹਨ। ਈਪੀਐੱਫਓ ਦੁਆਰਾ ਅਪਣਾਇਆ ਗਿਆ ਇੱਕ ਮਲਟੀ-ਏਜੰਸੀ ਮਾਡਲ, ਈਪੀਐੱਸ ਪੈਨਸ਼ਨਰਾਂ ਨੂੰ ਉਨ੍ਹਾਂ ਦੀ ਸੁਵਿਧਾ ਅਤੇ ਪਸੰਦ ਦੇ ਅਨੁਸਾਰ ਇੱਕ ਸਰਵਿਸ ਡਿਲਿਵਰੀ ਏਜੰਸੀ ਦੀ ਚੋਣ ਕਰਨ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ।
ਈਪੀਐੱਸ ਪੈਨਸ਼ਨਰਾਂ ਨੂੰ ਉਨ੍ਹਾਂ ਦੀ ਸੁਵਿਧਾ ਅਨੁਸਾਰ ਸਾਲ ਭਰ ਵਿੱਚ ਕਿਸੇ ਵੀ ਸਮੇਂ ਡਿਜੀਟਲ ਜੀਵਨ ਪ੍ਰਮਾਣ ਜਮ੍ਹਾਂ ਕਰਵਾਉਣ ਦੀ ਆਗਿਆ ਦੇਣ ਲਈ ਇੱਕ ਮਹੱਤਵਪੂਰਨ ਨੀਤੀਗਤ ਪਰਿਵਰਤਨ ਕੀਤਾ ਗਿਆ ਹੈ। ਇਹ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੀ ਮਿਤੀ ਤੋਂ ਇੱਕ ਸਾਲ ਲਈ ਵੈਧ ਰਹੇਗਾ।
ਇਸ ਤੋਂ ਪਹਿਲਾਂ, ਈਪੀਐੱਸ ਪੈਨਸ਼ਨਰਾਂ ਨੂੰ ਨਵੰਬਰ ਮਹੀਨੇ ਵਿੱਚ ਜੀਵਨ ਪ੍ਰਮਾਣ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਹੁੰਦੀ ਸੀ। ਇਸ ਕਰਕੇ, ਪੈਨਸ਼ਨਰਾਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਪੈਨਸ਼ਨ ਵਿੱਚ ਰੁਕਾਵਟ ਦੇ ਕਾਰਨ ਵੱਡੀ ਸੰਖਿਆ ਵਿੱਚ ਸ਼ਿਕਾਇਤਾਂ ਆਉਂਦੀਆਂ ਸਨ। ਇਸ ਦੇ ਇਲਾਵਾ, ਜੀਵਨ ਪ੍ਰਮਾਣ ਪੱਤਰ ਦੇਰੀ ਨਾਲ ਜਮ੍ਹਾਂ ਕਰਨ ਦੇ ਕਾਰਨ, ਇਹ ਕੁਝ ਮਹੀਨਿਆਂ ਤੱਕ ਲਈ, ਯਾਨੀ ਕੇਵਲ ਨਵੰਬਰ ਤੱਕ ਵੈਧ ਰਹਿੰਦਾ ਸੀ। ਇਹ ਪੈਨਸ਼ਨਰ ਸਮਰਥਕ ਕਦਮ ਈਪੀਐੱਸ ਪੈਨਸ਼ਨਰਾਂ ਨੂੰ ਪਰੇਸ਼ਾਨੀ ਮੁਕਤ ਸਮਾਜਿਕ ਸੁਰੱਖਿਆ ਕਵਰ ਪ੍ਰਦਾਨ ਕਰਨ ਲਈ ਉਠਾਇਆ ਗਿਆ ਹੈ।
ਈਪੀਐੱਫਓ ਸਮੇਂ 'ਤੇ ਪੈਨਸ਼ਨ ਵੰਡ ਸੁਨਿਸ਼ਚਿਤ ਕਰਕੇ ਆਪਣੇ 65 ਲੱਖ ਈਪੀਐੱਸ ਪੈਨਸ਼ਨਰਾਂ ਨੂੰ ਵਿੱਤੀ ਸੁਤੰਤਰਤਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ, ਵਿਸ਼ੇਸ਼ ਤੌਰ 'ਤੇ ਸੰਕਟ ਦੇ ਦੌਰਾਨ।
*****
ਆਰਸੀਜੇ / ਐੱਸਕੇਪੀ / ਆਈਏ
(Release ID: 1631058)
Visitor Counter : 244