ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਰਾਜਾਂ ਦੇ ਅਧਿਕਾਰੀਆਂ ਨੂੰ ਕੋਵਿਡ ਕੇਅਰ ਸੈਂਟਰ ਪ੍ਰਦਾਨ ਕਰਨ ਲਈ ਤਿਆਰੀਆਂ ਮੁਕੰਮਲ ਕੀਤੀਆਂ, 10 ਕੋਚਾਂ ਵਾਲੀਆਂ ਟ੍ਰੇਨਾਂ, ਜਿਨ੍ਹਾਂ ਵਿੱਚੋਂ ਹਰੇਕ ਦੀ 16 ਮਰੀਜ਼ ਰੱਖਣ ਦੀ ਸਮਰੱਥਾ ਹੋਵੇਗੀ, ਤਿਆਰ ਕਰ ਲਈਆਂ ਗਈਆਂ ਹਨ, ਕੋਵਿਡ ਕੇਅਰ ਸੈਂਟਰ ਦੇ ਰੂਪ ਵਿੱਚ ਵਰਤੋਂ ਲਈ ਕੁੱਲ 5231 ਕੋਚਾਂ ਵਿੱਚ ਜ਼ਰੂਰੀ ਬਦਲਾਅ ਕੀਤੇ ਗਏ

ਉੱਤਰ ਪ੍ਰਦੇਸ਼ ਨੇ 24 ਸਟੇਸ਼ਨਾਂ ਨੂੰ ਅੰਤਿਮ ਰੂਪ ਦਿੱਤਾ


ਤੇਲੰਗਾਨਾ ਨੇ ਤਿੰਨ ਸਥਾਨਾਂ - ਸਿਕੰਦਰਾਬਾਦ, ਕਾਚੀਗੁੱਡਾ ਅਤੇ ਆਦਿਲਾਬਾਦ ਉੱਤੇ ਕੋਚ ਤੈਨਾਤ ਕਰਨ ਲਈ ਕਿਹਾ

ਦਿੱਲੀ ਵਿੱਚ 10 ਕੋਚਾਂ ਸ਼ਕੂਰਬਸਤੀ ਟਿਕਾਣੇ ਉੱਤੇ ਤੈਨਾਤ ਹਨ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹੋਵੇਗੀ


ਭਾਰਤੀ ਰੇਲਵੇ ਕੋਵਿਡ ਖ਼ਿਲਾਫ਼ ਭਾਰਤ ਸਰਕਾਰ ਦੇ ਯਤਨਾਂ ਦੀ 360 ਡਿਗਰੀ ਤੱਕ ਹਿਮਾਇਤ ਕਰੇਗੀ

Posted On: 11 JUN 2020 6:16PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੁਝ ਰਾਜ ਸਰਕਾਰਾਂ ਨੇ ਭਾਰਤੀ ਰੇਲਵੇ ਨੂੰ ਮੰਗ ਭੇਜੀ ਹੈ ਰੇਲਵੇ ਨੇ ਇਹ ਕੋਚਾਂ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਿਰਧਾਰਿਤ ਕੀਤੇ ਹਨ

 

ਉੱਤਰ ਪ੍ਰਦੇਸ਼ ਨੇ 24 ਸਟੇਸ਼ਨਾਂ ਨੂੰ ਅੰਤਿਮ ਰੂਪ ਦਿੱਤਾ

 

ਤੇਲੰਗਾਨਾ ਲਈ ਤਿੰਨ ਸਥਾਨਾਂ - ਸਿਕੰਦਰਾਬਾਦ, ਕਾਚੀਗੁੱਡਾ ਅਤੇ ਆਦਿਲਾਬਾਦ

 

ਦਿੱਲੀ ਲਈ 10 ਡੱਬਿਆਂ ਦੀ ਮੰਗ ਰੱਖੀ ਗਈ

 

ਕੋਵਿਡ-19 ਖ਼ਿਲਾਫ਼ ਜੰਗ ਨੂੰ ਜਾਰੀ ਰੱਖਦੇ ਹੋਏ ਭਾਰਤੀ ਰੇਲਵੇ ਭਾਰਤ ਸਰਕਾਰ ਦੇ ਸਿਹਤ ਸੰਭਾਲ਼ ਯਤਨਾਂ ਦੀ ਪੂਰੀ ਤਰ੍ਹਾਂ ਹਿਮਾਇਤ ਕਰ ਰਿਹਾ ਹੈ ਭਾਰਤੀ ਰੇਲਵੇ ਨੇ 5231 ਕੋਵਿਡ ਸੰਭਾਲ਼ ਸੈਂਟਰ ਰਾਜਾਂ ਨੂੰ ਦੇਣ ਦੀ ਤਿਆਰੀ ਕਰ ਲਈ ਹੈ ਰੀਜਨਲ ਰੇਲਵੇ ਨੇ ਇਨ੍ਹਾਂ ਡੱਬਿਆਂ ਨੂੰ ਕੁਆਰੰਟੀਨ ਦੀਆਂ ਸੁਵਿਧਾਵਾਂ ਨਾਲ ਲੈਸ ਕੀਤਾ ਹੈ

 

ਇਹ ਕੋਚਾਂ ਬਹੁਤ ਨਾਜ਼ੁਕ ਕੇਸਾਂ ਲਈ ਜੋ ਕਿ ਡਾਕਟਰੀ ਤੌਰ ‘ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਥਾਵਾਂ ਉੱਤੇ ਵਰਤੇ ਜਾ ਸਕਣਗੇ ਜਿੱਥੇ ਕਿ ਰਾਜਾਂ ਦੀਆਂ ਕੁਆਰੰਟੀਨ ਸੁਵਿਧਾਵਾਂ ਖਤਮ ਹੋ ਚੁੱਕੀਆਂ ਹਨ ਅਤੇ ਤਸਦੀਕਸ਼ੁਦਾ ਅਤੇ ਆਈਸੋਲੇਸ਼ਨ ਵਾਲੇ ਵਿਅਕਤੀਆਂ ਨੂੰ ਇਨ੍ਹਾਂ ਥਾਵਾਂ ਉੱਤੇ ਇਹ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ ਇਹ ਸੁਵਿਧਾਵਾਂ ਮੰਤਰਾਲਾ ਅਤੇ ਨੀਤੀ ਆਯੋਗ ਦੁਆਰਾ ਕੋਵਿਡ ਯੋਜਨਾ ਦਾ ਹਿੱਸਾ ਹੋਣਗੀਆਂ

 

215 ਸਟੇਸ਼ਨਾਂ ਵਿੱਚੋਂ 85 ਸਟੇਸ਼ਨਾਂ ਉੱਤੇ ਰੇਲਵੇ ਦੁਆਰਾ ਸਿਹਤ ਸੰਭਾਲ਼ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ 130 ਸਟੇਸ਼ਨਾਂ ਉੱਤੇ ਰਾਜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕੋਵਿਡ ਸੰਭਾਲ਼ ਡੱਬਿਆਂ ਲਈ ਬੇਨਤੀ ਕਰਨ ਬਸ਼ਰਤੇ ਕਿ ਉਹ ਸਟਾਫ ਅਤੇ ਜ਼ਰੂਰੀ ਦਵਾਈਆਂ ਦੇਣ ਦਾ ਪ੍ਰਬੰਧ ਕਰਨ ਲਈ ਸਹਿਮਤ ਹੋਣ ਭਾਰਤੀ ਰੇਲਵੇ ਨੇ 158 ਸਟੇਸ਼ਨਾਂ ਨੂੰ ਪਾਣੀ ਅਤੇ ਚਾਰਜਿੰਗ ਦੀ ਸੁਵਿਧਾ ਲਈ ਤਿਆਰ ਕਰਕੇ ਰੱਖਿਆ ਹੋਇਆ ਹੈ ਅਤੇ 58 ਸਟੇਸ਼ਨਾਂ ਨੂੰ ਇਨ੍ਹਾਂ ਕੋਵਿਡ ਸੰਭਾਲ਼ ਸੈਂਟਰਾਂ ਉੱਤੇ ਪਾਣੀ ਦੀ ਸੁਵਿਧਾ ਦਾ ਪ੍ਰਬੰਧ ਕੀਤਾ ਗਿਆ ਹੈ

 

****

 

ਡੀਜੇਐੱਨ/ਐੱਮਕੇਵੀ


(Release ID: 1630993) Visitor Counter : 236