ਭਾਰਤ ਚੋਣ ਕਮਿਸ਼ਨ
ਵਿਧਾਨ ਸਭਾ ਦੇ ਮੈਂਬਰਾਂ (ਵਿਧਾਇਕਾਂ) ਦੁਆਰਾ ਕਰਨਾਟਕ ਵਿਧਾਨ ਪਰਿਸ਼ਦ ਦੇ ਲਈ ਦੋ-ਸਾਲਾ ਚੋਣ
Posted On:
09 JUN 2020 1:47PM by PIB Chandigarh
ਸਬੰਧਿਤ ਵਿਧਾਨ ਸਭਾ ਦੇ ਮੈਂਬਰਾਂ (ਵਿਧਾਇਕਾਂ) ਦੁਆਰਾ ਚੁਣੇ ਗਏ ਕਰਨਾਟਕ ਵਿਧਾਨ ਪਰਿਸ਼ਦ ਦੇ 7 ਮੈਂਬਰਾਂ ਦੀ ਮਿਆਦ 30 ਜੂਨ, 2020 ਨੂੰ ਸਮਾਪਤ ਹੋ ਰਹੀ ਹੈ। ਵੇਰਵੇ ਹੇਠਾਂ ਦਿੱਤੇ ਅਨੁਸਾਰ ਹਨ:
ਲੜੀ ਨੰਬਰ
|
ਮੈਂਬਰ ਦਾ ਨਾਮ
|
ਸੇਵਾ ਨਵਿਰਤੀ ਦੀ ਮਿਤੀ
|
1.
|
ਨਸੀਰ ਅਹਿਮਦ
|
30.06.2020
|
2.
|
ਜੈਅੰਮਾ
|
3.
|
ਐੱਮ.ਸੀ. ਵੈਣੂਗੋਪਾਲ
|
4.
|
ਐੱਨ.ਐੱਸ.ਬੋਸਰਾਜੂ
|
5.
|
ਐੱਚ.ਐੱਮ. ਰਵੰਨਾ
|
6.
|
ਟੀ.ਏ. ਸ਼੍ਰਵਣ
|
7.
|
ਡੀ.ਯੂ. ਮੱਲਿਕਾਰਜੁਨ
|
ਕਮਿਸ਼ਨ ਨੇ ਕਰਨਾਟਕ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਤੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਫੈਸਲਾ ਕੀਤਾ ਹੈ ਕਿ ਕਰਨਾਟਕ ਵਿਧਾਨ ਪਰਿਸ਼ਦ ਲਈ ਉਪਰੋਕਤ ਜ਼ਿਕਰ ਕੀਤੀਆਂ ਦੋ ਸਾਲਾ ਚੋਣਾਂ ਹੇਠਾਂ ਦਿੱਤੇ ਪ੍ਰੋਗਰਾਮ ਦੇ ਅਨੁਸਾਰ ਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਕਰਵਾਈਆਂ ਜਾਣਗੀਆਂ:
ਲੜੀ ਨੰਬਰ
|
ਪ੍ਰੋਗਰਾਮ
|
ਮਿਤੀ
|
-
|
ਨੋਟੀਫਿਕੇਸ਼ਨ ਜਾਰੀ ਕਰਨਾ
|
11 ਜੂਨ, 2020 (ਵੀਰਵਾਰ)
|
-
|
ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ
|
18 ਜੂਨ, 2020 (ਵੀਰਵਾਰ)
|
-
|
ਨਾਮਜ਼ਦਗੀਆਂ ਦੀ ਜਾਂਚ-ਪੜਤਾਲ
|
19 ਜੂਨ, 2020 (ਸ਼ੁੱਕਰਵਾਰ)
|
-
|
ਉਮੀਦਵਾਰਾਂ ਦੇ ਫ਼ਾਰਮਾਂ ਦੀ ਵਾਪਸੀ ਦੀ ਆਖਰੀ ਮਿਤੀ
|
22 ਜੂਨ, 2020 (ਸੋਮਵਾਰ)
|
-
|
ਚੋਣ ਦੀ ਮਿਤੀ
|
29 ਜੂਨ, 2020 (ਸੋਮਵਾਰ)
|
-
|
ਚੋਣ ਦਾ ਸਮਾਂ
|
ਸਵੇਰੇ 09:00 ਤੋਂ ਸ਼ਾਮੀ 04:00 ਵਜੇ ਤੱਕ
|
-
|
ਵੋਟਾਂ ਦੀ ਗਿਣਤੀ
|
29 ਜੂਨ, 2020 (ਸੋਮਵਾਰ) ਨੂੰ ਸ਼ਾਮੀ 05:00 ਵਜੇ
|
-
|
ਮਿਤੀ ਜਿਸ ਤੋਂ ਪਹਿਲਾਂ ਚੋਣ ਪੂਰੀ ਹੋਣੀ ਹੈ
|
30 ਜੂਨ, 2020 (ਮੰਗਲਵਾਰ)
|
ਸੁਤੰਤਰ ਅਤੇ ਨਿਰਪੱਖ ਚੋਣ ਨੂੰ ਯਕੀਨੀ ਬਣਾਉਣ ਲਈ ਨਿਰੀਖਕਾਂ ਨੂੰ ਨਿਯੁਕਤ ਕਰਕੇ ਚੋਣ ਪ੍ਰਕਿਰਿਆ ਦੀ ਨਜ਼ਦੀਕੀ ਨਿਗਰਾਨੀ ਲਈ ਢੁੱਕਵੇਂ ਉਪਾਅ ਕੀਤੇ ਜਾਣਗੇ।
ਕਮਿਸ਼ਨ ਨੇ ਰਾਜ ਦੇ ਮੁੱਖ ਸਕੱਤਰ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਰਾਜ ਤੋਂ ਇੱਕ ਸੀਨੀਅਰ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਚੋਣ ਕਰਵਾਉਣ ਦੇ ਪ੍ਰਬੰਧ ਕਰਦਿਆਂ ਕੋਵਿਡ - 19 ਦੇ ਨਿਯੰਤਰਣ ਉਪਾਵਾਂ ਸਬੰਧੀ ਮੌਜੂਦਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।
****
ਐੱਸਬੀਐੱਸ
(Release ID: 1630565)