ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਖ਼ੁਰਾਕ ਤੇ ਜਨਤਕ ਵੰਡ ਵਿਭਾਗ ਦੇ ਅਧਿਕਾਰੀਆਂ ਨਾਲ ਖੰਡ ਖੇਤਰ ਨਾਲ ਸਬੰਧਿਤ ਮੁੱਦਿਆਂ ਦੀ ਸਮੀਖਿਆ ਕੀਤੀ

ਸ਼੍ਰੀ ਪਾਸਵਾਨ ਨੇ ਗੰਨਾ ਉਤਪਾਦਕ ਕਿਸਾਨਾਂ ਦੀਆਂ ਬਕਾਇਆ ਰਕਮਾਂ ਦੇ ਭੁਗਤਾਨਾਂ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ

ਸਰਕਾਰ ਨੇ ਖੰਡ ਦੇ ਮੌਜੂਦਾ ਸੀਜ਼ਨ ਵਿੱਚ ਖੰਡ ਉਦਯੋਗ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਕਈ ਕਦਮ ਚੁੱਕੇ

Posted On: 08 JUN 2020 8:51PM by PIB Chandigarh

ਕੇਂਦਰੀ ਖੁਰਾਕ ਤੇ ਜਨਤਕ ਵੰਡ ਅਤੇ ਖਪਤਕਾਰ ਮਾਮਲੇ ਮੰਤਰੀ, ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਇੱਥੇ ਸਕੱਤਰ, ਸ਼੍ਰੀ ਸੁਧਾਂਸ਼ੂ ਪਾਂਡੇ ਅਤੇ ਖੁਰਾਕ ਤੇ ਜਨਤਕ ਵੰਡ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇੱਕ ਸਮੀਖਿਆ ਬੈਠਕ ਕੀਤੀ। ਇਸ ਸਮੀਖਿਆ ਬੈਠਕ ਵਿੱਚ ਖੰਡ ਉਤਪਾਦਨ, ਗੰਨਾ ਉਤਪਾਦਕ ਕਿਸਾਨਾਂ ਦੇ ਬਕਾਇਆ ਪਏ ਭੁਗਤਾਨਾਂ, ਈਥਾਨੋਲ ਉਤਪਾਦਨ ਤੇ ਹੋਰ ਸਬੰਧਿਤ ਮਾਮਲਿਆਂ ਉੱਤੇ ਵਿਚਾਰ–ਵਟਾਂਦਰਾ ਕੀਤਾ ਗਿਆ। ਸ਼੍ਰੀ ਪਾਸਵਾਨ ਨੇ ਗੰਨਾ ਉਤਪਾਦਕ ਕਿਸਾਨਾਂ ਦੀਆਂ ਬਕਾਇਆ ਰਕਮਾਂ ਦੇ ਸਮੇਂ–ਸਿਰ ਭੁਗਤਾਨਾਂ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ–ਨਿਰਦੇਸ਼ ਜਾਰੀ ਕੀਤੇ। ਮੰਤਰੀ ਨੂੰ ਦੱਸਿਆ ਗਿਆ ਕਿ ਇਸ ਸਾਲ ਖੰਡ ਦਾ ਉਤਪਾਦਨ 270 ਲੱਖ ਟਨ ਤੱਕ ਪੁੱਜ ਜਾਣ ਦੀ ਆਸ ਹੈ।

 

Image

 

ਖੰਡ ਦੇ ਮੌਜੂਦਾ ਸੀਜ਼ਨ 2019–20 ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮ:

ਸਰਕਾਰ ਨੇ 40 ਲੱਖ ਮੀਟ੍ਰਿਕ ਟਨ ਖੰਡ ਦੇ ਵਾਧੂ ਭੰਡਾਰ ਦੇ ਰੱਖਰਖਾਅ ਲਈ 1,674 ਕਰੋੜ ਰੁਪਏ ਦੀ ਕੈਰਿੰਗ ਲਾਗਤ ਦਾ ਭੁਗਤਾਨ ਕੀਤਾ ਹੈ। ਇਸ ਦੇ ਨਾਲ ਹੀ 60 ਲੱਖਾ ਮੀਟ੍ਰਿਕ ਟਨ ਖੰਡ ਦੀ ਬਰਾਮਦ ਦੇ ਖ਼ਰਚਿਆਂ ਲਈ ਖੰਡ ਮਿਲਾਂ ਨੂੰ 10,448 ਰੁਪਏ ਪ੍ਰਤੀ ਮੀਟ੍ਰਿਕ ਟਨ ਦੀ ਲਾਗਤ ਨਾਲ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਇਸ ਉੱਤੇ ਲਗਭਗ 6,268 ਕਰੋੜ ਰੁਪਏ ਖ਼ਰਚ ਹੋਣ ਦੀ ਸੰਭਾਵਨਾ ਹੈ।

 

ਖੰਡ ਦੇ ਸੀਜ਼ਨ 2018–19 ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮ:

ਲਗਭਗ 3,100 ਕਰੋੜ ਰੁਪਏ ਦੇ ਗੰਨੇ ਦੀ ਲਾਗਤ ਦੀ ਪੂਰੀ ਲਈ ਖੰਡ ਸੀਜ਼ਨ 2018–19 ਲਈ ਗੰਨਾ ਨਪੀੜਨ ਵਾਸਤੇ 13.88 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਖੰਡ ਮਿੱਲਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਖੰਡ ਸੀਜ਼ਨ 2018–19 ਵਿੱਚ ਦੇਸ਼ ਤੋਂ ਲਗਭਗ 900 ਕਰੋੜ ਰੁਪਏ ਦੀ ਖੰਡ ਦੀ ਬਰਾਮਦ ਦੀ ਸੁਵਿਧਾ ਹਿਤ ਖੰਡ ਮਿੱਲਾਂ ਨੂੰ ਅੰਦਰੂਨੀ ਟ੍ਰਾਂਸਪੋਰਟ, ਮਾਲਭਾੜੇ, ਹੈਂਡਲਿੰਗ ਤੇ ਹੋਰ ਚਾਰਜਿਸ ਲਈ ਖ਼ਰਚਾ ਦੇਣ ਵਾਸਤੇ ਖੰਡ ਮਿੱਲਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਪਹਿਲੀ ਜੁਲਾੲ., 2018 ਤੋਂ ਲੈ ਕੇ 30 ਜੂਨ, 2019 ਤੱਕ ਇੱਕ ਸਾਲ ਦੇ ਸਮੇਂ ਲਈ 30 ਲੱਖਾ ਮੀਟ੍ਰਿਕ ਟਨ ਖੰਡ ਦਾ ਵਾਧੂ ਸਟਾਕ ਪੈਦਾ ਹੋਇਆ, ਜਿਸ ਲਈ ਸਰਕਾਰ ਕੈਰਿੰਗ ਲਾਗਤ ਦਾ ਭੁਗਤਾਨ (ਇਸ ਵਿੱਚ ਵੱਧ ਤੋਂ 12% ਦੀ ਦਰ ਨਾਲ ਵਿਆਜ ਅਤੇ ਭੰਡਾਰ ਦੇ ਚਾਰਜਿਸ/1.5% ਦੀ ਦਰ ਨਾਲ ਬੀਮਾ ਪ੍ਰੀਮੀਅਮ ਸ਼ਾਮਲ ਹੈ) ਕਰ ਰਹੀ ਹੈ, ਜੋ ਵਾਧੂ ਸਟਾਕ ਦੇ ਰੱਖਰਖਾਅ ਲਈ 780 ਕਰੋੜ ਰੁਪਏ ਬਣਦਾ ਹੈ। ਖੰਡ ਮਿੱਲਾਂ ਨੂੰ ਬੈਂਕਾਂ ਰਾਹੀਂ ਨਰਮ ਸ਼ਰਤਾਂ ਤੇ 7,402 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ, ਜਿਸ ਲਈ ਸਰਕਾਰ ਇੱਕ ਸਾਲ ਲਈ 7% ਦੀ ਦਰ ਨਾਲ ਲਗਭਗ 518 ਕਰੋੜ ਰੁਪਏ ਦਾ ਵਿਆਜ ਸਬਵੈਂਸ਼ਨ ਝੱਲੇਗੀ।

 

ਚੁੱਕੇ ਗਏ ਕਦਮਾਂ ਦਾ ਅਸਰ:

 

ਇਨ੍ਹਾਂ ਉਪਾਵਾਂ ਦੇ ਨਤੀਜੇ ਵਜੋਂ, ਖੰਡ ਮਿੱਲਾਂ ਵੱਲੋਂ ਖੰਡ ਸੀਜ਼ਨ 2018–19 ਦੌਰਾਨ ਖ਼ਰੀਦੇ ਗਏ ਗੰਨੇ ਲਈ ਅਦਾਇਗੀਯੋਗ ਲਗਭਗ 86,723 ਕਰੋੜ ਰੁਪਏ ਦੇ ਗੰਨੇ ਦੇ ਕੁੱਲ ਬਕਾਇਆਂ ਵਿੱਚੋਂ ਲਗਭਗ 85,956 ਕਰੋੜ ਰੁਪਏ ਗੰਨਾ ਉਤਪਾਦਕ ਕਿਸਾਨਾਂ ਨੂੰ ਅਦਾ ਕੀਤੇ ਜਾ ਚੁੱਕੇ ਹਨ ਅਤੇ ਖੰਡ ਸੀਜ਼ਨ 2018–19 ਲਈ ਸਿਰਫ਼ 767 ਕਰੋੜ ਰੁਪਏ ਸਟੇਟ ਐਡਵਾਈਜ਼ਡ ਪ੍ਰਾਈਸ (ਐੱਸਏਪੀ – SAP) ਅਧਾਰ ਉੱਤੇ ਖੰਡ ਮਿੱਲਾਂ ਵੱਲ ਬਕਾਇਆ ਖੜ੍ਹੇ ਹਨ। ਮੌਜੂਦਾ ਖੰਡ ਸੀਜ਼ਨ 2019–20 ਦੇ ਸਬੰਧ ਵਿੱਚ, ਐੱਫ਼ਆਰਪੀ (FRP) ਅਧਾਰ ਉੱਤੇ ਗੰਨੇ ਦੇ ਲਗਭਗ 66,394 ਕਰੋੜ ਰੁਪਏ ਦੀਆਂ ਕੁੱਲ ਬਕਾਇਆ ਰਕਮਾਂ ਵਿੱਚੋਂ ਲਗਭਗ 49,251 ਕਰੋੜ ਰੁਪਏ ਗੰਨਾ ਉਤਪਾਦਕ ਕਿਸਾਨਾਂ ਨੂੰ ਅਦਾ ਕੀਤੇ ਜਾ ਚੁੱਕੇ ਹਨ ਤੇ 5 ਜੂਨ, 2020 ਨੂੰ ਸਿਰਫ਼ 17,683 ਕਰੋੜ ਰੁਪਏ ਬਕਾਇਆ ਪਏ ਹਨ। ਐੱਸਏਪੀ ਅਧਾਰ ਉੱਤੇ ਗੰਨੇ ਦੀਆਂ ਕੁੱਲ ਬਕਾਇਆ ਰਕਮਾਂ 72,065 ਕਰੋੜ ਰੁਪਏ ਵਿੱਚੋਂ ਲਗਭਗ 49,986 ਕਰੋੜ ਰੁਪਏ ਗੰਨਾ ਉਤਪਾਦਕ ਕਿਸਾਨਾਂ ਨੂੰ ਅਦਾ ਕੀਤੇ ਜਾ ਚੁੱਕੇ ਹਨ ਅਤੇ ਸਿਰਫ਼ 22,079 ਕਰੋੜ ਰੁਪਏ ਬਕਾਇਆ ਪਏ ਹਨ।

ਇਸ ਪ੍ਰਕਾਰ, ਖੰਡ ਸੀਜ਼ਨ 2019–20 ਦੇ ਸਬੰਧ ਵਿੱਚ 69% ਤੋਂ ਵੱਧ ਬਕਾਇਆਂ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸ ਸੀਜ਼ਨ ਦੇ ਬਕਾਏ ਤੁਲਨਾਤਮਕ ਤੌਰ ਉੱਤੇ ਪਿਛਲੇ ਸਾਲ ਦੇ ਬਕਾਇਆਂ ਤੋਂ ਘੱਟ ਹਨ (ਮਈ 2019 ਵਿੱਚ ਲਗਭਗ 28,000 ਕਰੋੜ ਰੁਪਏ ਦੇ ਸਨ)।

 

ਆਉਂਦੇ 4 ਮਹੀਨਿਆਂ ਵਿੱਚ ਬਕਾਇਆ ਰਕਮਾਂ ਦਾ ਹੋਵੇਗਾ ਨਿਬੇੜਾ

ਚਾਲੂ ਸੀਜ਼ਨ ਦੌਰਾਨ ਬਕਾਇਆ ਰਕਮਾਂ ਦੇ ਘਟਣ ਦਾ ਇੱਕ ਕਾਰਨ ਕੋਵਿਡ19 ਅਤੇ ਰਾਸ਼ਟਰਪੱਧਰੀ ਲੌਕਡਾਊਨ ਹੈ, ਜਿਸ ਨੇ ਖੰਡ ਦੀ ਖਪਤ ਨੂੰ ਲਗਭਗ 10 ਲੱਖ ਮੀਟ੍ਰਿਕ ਟਨ ਘਟਾ ਦਿੱਤਾ ਹੈ ਤੇ ਖੰਡ ਮਿੱਲਾਂ ਦੀ ਆਮਦਨ ਵਿੱਚ ਕਮੀ ਆਈ ਹੈ। ਪਰ ਲੌਕਡਾਊਨ ਹਟਣ ਅਤੇ ਅਰਥਵਿਵਸਥਾ ਦੇ ਖੁੱਲ੍ਹਣ ਨਾਲ ਖੰਡ ਦੀ ਵਿਕਰੀ ਆਮ ਵਾਂਗ ਹੋ ਜਾਵੇਗੀ ਅਤੇ ਚਾਲੂ ਸੀਜ਼ਨ ਦੇ ਬਾਕੀ ਰਹਿੰਦੇ 4 ਮਹੀਨਿਆਂ ਭਾਵ ਜੂਨ ਤੋਂ ਸਤੰਬਰ 2020 ਤੱਕ, ਖੰਡ ਮਿੱਲਾਂ ਆਉਂਦੇ 4 ਮਹੀਨਿਆਂ ਦੌਰਾਨ ਲਗਭਗ 10 ਲੱਖ ਮੀਟ੍ਰਿਕ ਟਨ ਖੰਡ ਵੇਚਣ ਦੇ ਯੋਗ ਹੋਣਗੀਆਂ। ਇਸ ਨਾਲ ਖੰਡ ਮਿੱਲਾਂ ਵਿੱਚ ਨਕਦੀ ਦੇ ਪ੍ਰਵਾਹ ਵਿੱਚ 30,000 ਕਰੋੜ ਰੁਪਏ ਤੋਂ ਵੱਧ ਦਾ ਸੁਧਾਰ ਹੋਵੇਗਾ।

ਇਸ ਤੋਂ ਇਲਾਵਾ ਖੁਰਾਕ ਤੇ ਜਨਤਕ ਵੰਡ ਵਿਭਾਗ ਖੰਡ ਮਿੱਲਾਂ ਨੂੰ ਇਸੇ ਮਹੀਨੇ ਬਰਾਮਦ ਅਤੇ ਵਾਧੂ ਸਬਸਿਡੀ ਲਈ 1,100 ਕਰੋੜ ਰੁਪਏ ਦੀ ਰਕਮ ਜਾਰੀ ਕਰੇਗਾ। ਇਸ ਨਾਲ ਖੰਡ ਮਿੱਲਾਂ ਨੂੰ ਆਪਣੀ ਬਕਾਇਆ ਰਕਮਾਂ ਦਾ ਭੁਗਤਾਨ ਕਰਨ ਵਿੱਚ ਮਦਦ ਮਿਲੇਗੀ।

 

ਈਥੇਨੋਲ ਲਈ ਵਾਧੂ ਚੀਨੀ ਦੀ ਵੰਡ ਲਈ ਸਰਕਾਰ ਦੀਆਂ ਪਹਿਲਕਦਮੀਆਂ ਜਿਨ੍ਹਾਂ ਨਾਲ ਕਿਸਾਨਾਂ ਦੇ ਗੰਨੇ ਦੇ ਭਾਅ ਦੇ ਬਕਾਏ ਦੇ ਨਿਕਾਸ ਲਈ ਉਨ੍ਹਾਂ ਦੀ ਤਰਲਤਾ ਵਿੱਚ ਸੁਧਾਰ ਹੋਇਆ ਹੈ :

 

ਈਥੇਨੋਲ ਚੀਨੀ ਖੇਤਰ ਲਈ ਇੱਕ ਰਾਹ ਹੈ, ਸਾਰੀਆਂ ਚੀਨੀ ਮਿੱਲਾਂ ਨੂੰ ਸਾਲ 2022 ਤੱਕ 10 ਪ੍ਰਤੀਸ਼ਤ ਬਲੈਂਡਿੰਗ ਟੀਚੇ ਪ੍ਰਾਪਤ ਕਰਨ ਲਈ ਵਾਧੂ ਗੰਨੇ ਅਤੇ ਚੀਨੀ ਨੂੰ ਈਂਧਣ ਗ੍ਰੇਡ ਈਥੇਨੋਲ ਵਿੱਚ ਬਦਲਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। 

ਸਰਕਾਰ ਨੇ ਮੌਜੂਦਾ ਈਥੇਨੋਲ ਸਪਲਾਈ ਸਾਲ 2019-20 (ਦਸੰਬਰ 2019-ਨਵੰਬਰ 2020) ਲਈ ਚੀਨੀ ਅਤੇ ਚੀਨੀ ਦੇ ਸੀਰੇ ਤੋਂ ਈਥੇਨੋਲ ਦੇ ਉਤਪਾਦਨ ਦੀ ਪ੍ਰਵਾਨਗੀ ਦਿੱਤੀ ਹੈ ਅਤੇ ਸੀ-ਹੈਵੀ ਗੁੜ ਤੋਂ ਪ੍ਰਾਪਤ ਈਥੇਨੋਲ ਦੀ ਪੁਰਾਣੀ ਮਿੱਲ ਕੀਮਤ 43.75/ਲੀਟਰ, ਬੀ-ਹੈਵੀ ਗੁੜ ਦੀ 54.27/ਲੀਟਰ ਅਤੇ ਗੰਨੇ ਦੇ ਰਸ/ਚੀਨੀ/ਚੀਨੀ ਦੇ ਸੀਰੇ ਤੋਂ ਪ੍ਰਾਪਤ ਈਥੇਨੋਲ ਦੀ ਕੀਮਤ 59.48/ਲੀਟਰ ਨਿਰਧਾਰਤ ਕੀਤੀ ਹੈ।

ਈਥੇਨੋਲ ਉਤਪਾਦਨ ਸਮਰੱਥਾ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਲਈ 362 ਚੀਨੀ ਮਿੱਲਾਂ ਅਤੇ ਗੁੜ ਅਧਾਰਿਤ ਇਕਹਿਰੀਆਂ ਡਿਸਟਿਲਰੀਆਂ ਵਿੱਚ ਲਗਭਗ 18,643 ਕਰੋੜ ਰੁਪਏ ਦੇ ਸੌਫਟ ਕਰਜ਼ ਨਾਲ ਵਾਧਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਲਈ ਪੰਜ ਸਾਲਾਂ ਲਈ ਲਗਭਗ 4,045 ਕਰੋੜ ਰੁਪਏ ਦੀ ਵਿਆਜ ਮਦਦ ਕੀਤੀ ਜਾ ਰਹੀ ਹੈ।

ਹੁਣ ਤੱਕ 64 ਚੀਨੀ ਮਿੱਲਾਂ ਨੂੰ ਲਗਭਗ 3,148 ਕਰੋੜ ਰੁਪਏ ਦੇ ਕਰਜ਼ ਸਵੀਕਾਰ ਕੀਤੇ ਗਏ ਹਨ ਅਤੇ 38 ਚੀਨੀ ਮਿੱਲਾਂ ਨੂੰ ਲਗਭਗ 1,311 ਕਰੋੜ ਰੁਪਏ ਦਾ ਕਰਜ਼ ਵੰਡਿਆ ਗਿਆ ਹੈ। ਵਿੱਤੀ ਸੇਵਾ ਵਿਭਾਗ ਵੱਲੋਂ ਸਮੇਂ-ਸਮੇਂ ਤੇ ਬੈਂਕਾਂ ਨੂੰ ਆਪਣੀਆਂ ਕਰਜ਼ ਬੇਨਤੀਆਂ ਦਾ ਜਲਦੀ ਤੋਂ ਜਦਲੀ ਨਿਪਟਾਰਾ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ।

ਰਿਫਾਈਨਿੰਗ ਸਮਰੱਥਾ ਵਾਲੀਆਂ ਚੀਨੀ ਮਿੱਲਾਂ ਨੂੰ ਉਨ੍ਹਾਂ ਦੀ ਸਮਰੱਥਾ ਦਾ ਵੱਧ ਤੋਂ ਵੱਧ ਸੀਮਾ ਤੱਕ ਉਪਯੋਗ ਕਰਨ ਲਈ ਬੀ-ਭਾਰੀ ਗੁੜ ਅਤੇ ਚੀਨੀ ਦੇ ਸੀਰੇ ਤੋਂ ਈਥੇਨੋਲ ਦੇ ਉਤਪਾਦਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਜਿਨ੍ਹਾਂ ਚੀਨੀ ਮਿੱਲਾਂ ਵਿੱਚ ਰਿਫਾਈਨਿੰਗ ਦੀ ਸਮਰੱਥਾ ਨਹੀਂ ਹੈ, ਉਨ੍ਹਾਂ ਨੂੰ ਬੀ-ਹੈਵੀ ਗੁੜ ਬਣਾਉਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਅਤੇ ਡਿਸਟਿਲਰੀ ਨਾਲ ਟਾਈਅਪ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਜੋ ਬੀ-ਹੈਵੀ ਗੁੜ ਤੋਂ ਈਥੇਨੋਲ ਦਾ ਉਤਪਾਦਨ ਕਰ ਸਕਦੇ ਹਨ।

ਮੌਜੂਦਾ ਚੀਨੀ ਸੀਜ਼ਨ 2019-20 (ਅਕਤੂਬਰ-ਸਤੰਬਰ) ਲਈ ਸਟਾਕ ਦੀ ਸਥਿਤੀ :

  • ਓਪਨਿੰਗ ਸਟਾਕ (01.10.2019 ਤੱਕ) : 145 ਲੱਖ ਮੀਟ੍ਰਿਕ ਟਨ
  • ਚੀਨੀ ਸੀਜ਼ਨ 2019-20 ਦੌਰਾਨ ਅਨੁਮਾਨਿਤ ਉਤਪਾਦਨ : 270 ਲੱਖ ਮੀਟ੍ਰਿਕ ਟਨ
  • ਅਨੁਮਾਨਿਤ ਘਰੇਲੂ ਖਪਤ : 250 ਲੱਖ ਮੀਟ੍ਰਿਕ ਟਨ
  • ਚੀਨੀ ਸੀਜ਼ਨ 2019-20 ਦੌਰਾਨ ਅਨੁਮਾਨਿਤ ਆਯਾਤ: 55 ਲੱਖ ਮੀਟ੍ਰਿਕ ਟਨ (ਐੱਮਏਈਕਿਊ)
  • 30.09.2020 ਨੂੰ ਅਨੁਮਾਨਿਤ ਕਲੋਜਿੰਗ ਸਟਾਕ : 115 ਲੱਖ ਮੀਟ੍ਰਿਕ ਟਨ
  • ਕਲੋਜਿੰਗ ਸਟਾਕ (30.04.2020 ਅਨੁਸਾਰ) : 235 ਲੱਖ ਮੀਟ੍ਰਿਕ ਟਨ

ਸੀਜ਼ਨ 2018-19 ਲਈ ਕਿਸਾਨਾਂ ਨੂੰ ਗੰਨੇ ਦੇ ਭਾਅ ਦੇ ਬਕਾਏ ਦੀ ਸਥਿਤੀ (5.06.2020 ਅਨੁਸਾਰ):

 

 (ਰੁਪਏ ਕਰੋੜਾਂ ਵਿੱਚ)

 

ਐੱਫਆਰਪੀ ਅਧਾਰ

ਐੱਸਏਪੀ ਅਧਾਰ

ਗੰਨੇ ਦੇ ਦੇਣ ਯੋਗ ਬਕਾਏ

81,667

86,723

ਗੰਨੇ ਦੇ ਅਦਾ ਕੀਤੇ ਬਕਾਏ

80,999

85,956

ਗੰਨੇ ਦਾ ਬਕਾਇਆ

668

767

 

ਸੀਜ਼ਨ 2019-19 ਲਈ ਪੀਕ ਸੀਜ਼ਨ ਦਾ ਪਿਛਲੇ ਸਾਲ ਯਾਨੀ ਮਈ, 2019 ਵਿੱਚ ਬਕਾਇਆ :

ਐੱਫਆਰਪੀ ਤੇ ਅਧਾਰਿਤ : 25,434 ਕਰੋੜ ਰੁਪਏ

ਐੱਸਏਪੀ ਦਾ ਸਮੁੱਚਾ ਬਕਾਇਆ ਅਤੇ ਐੱਫਆਰਪੀ : 28,222 ਕਰੋੜ ਰੁਪਏ

ਮੌਜੂਦਾ ਸੀਜ਼ਨ 2019-20 ਲਈ ਕਿਸਾਨਾਂ ਨੂੰ ਗੰਨੇ ਦੇ ਬਕਾਇਆਂ ਦੀ ਸਥਿਤੀ (5.06.2020 ਅਨੁਸਾਰ) :

(ਰੁਪਏ ਕਰੋੜਾਂ ਵਿੱਚ)

 

ਐੱਫਆਰਪੀ ਅਧਾਰ

ਐੱਸਏਪੀ ਅਧਾਰ

ਗੰਨੇ ਦੇ ਦੇਣ ਯੋਗ ਬਕਾਏ

66,934

72,065

ਗੰਨੇ ਦੇ ਅਦਾ ਕੀਤੇ ਬਕਾਏ

49,251

49,986

ਗੰਨੇ ਦਾ ਬਕਾਇਆ

17,683

22,079

 

 

****

 

ਏਪੀਐੱਸ/ਪੀਕੇ/ਐੱਮਐੱਸ


(Release ID: 1630362) Visitor Counter : 201