ਰਸਾਇਣ ਤੇ ਖਾਦ ਮੰਤਰਾਲਾ

ਕੋਵਿਡ -19 ਦੇ ਫੈਲਾਅ ʼਤੇ ਨਿਯੰਤਰਣ ਕਰਨ ਲਈ ਵੱਡੇ ਪੱਧਰ 'ਤੇ ਉਦਯੋਗਿਕ ਗ੍ਰੇਡ ਨਿਰਮਾਣ ਅਤੇ 3ਡੀ ਐਂਟੀਮਾਈਕ੍ਰੋਬਾਇਅਲ ਫੇਸ-ਸ਼ੀਲਡਸ ਦੇ ਵਣਜੀਕਰਨ ਲਈ ਨਾਈਪਰ ਗੁਵਾਹਾਟੀ ਅਤੇ ਹਿੰਦੁਸਤਾਨ ਐਂਟੀਬਾਇਓਟਿਕਸ ਲਿਮਿਟਿਡ ਦੇ ਦਰਮਿਆਨ ਸਹਿਮਤੀ ਪੱਤਰ ਹੋਇਆ

ਨਾਈਪਰ-ਜੀ ਨੇ3 ਡੀ ਪ੍ਰਿੰਟਿਡ 3-ਲੇਅਰਡ ਐਂਟੀਮਾਈਕ੍ਰੋਬਾਇਅਲ ਮਾਸਕ ਅਤੇ ਹੈਂਡਸ ਫ੍ਰੀ ਉਤਪਾਦ ਵੀ ਵਿਕਸਿਤ ਕੀਤੇ

ਨਾਈਪਰ ਨੇ ਕੋਵਿਡ -19 ਨੂੰ ਰੋਕਣ ਦੇ ਦ੍ਰਿਸ਼ਟੀਕੋਣ ਨਾਲ ਵਿਕਸਿਤ ਅਤੇ ਡਿਜ਼ਾਈਨ ਕੀਤੇ 3ਡੀ ਉਤਪਾਦਾਂ ਲਈ ਪੇਟੈਂਟ ਫਾਈਲ ਕੀਤਾ

Posted On: 08 JUN 2020 4:20PM by PIB Chandigarh

ਨੈਸ਼ਨਲ ਇੰਸਟੀਟਿਊਟ ਆਵ੍ ਫਰਮਾਸਿਊਟੀਕਲਸ ਐਜੂਕੇਸ਼ਨ ਐਂਡ ਰਿਸਰਚ (ਨਾਈਪਰ)-ਗੁਵਾਹਾਟੀ, ਜੋ ਕਿ ਭਾਰਤ ਸਰਕਾਰ ਦੇ ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਰਮਾਸਿਊਟੀਕਲ ਵਿਭਾਗ ਦੇ ਤਹਿਤ ਰਾਸ਼ਟਰੀ ਮਹੱਤਵ ਦੀ ਇੱਕ ਪ੍ਰਮੁੱਖ ਸੰਸਥਾ ਹੈ, ਕੋਵਿਡ -19 ਦੇ ਸੰਕ੍ਰਮਣ ਦੇ ਘਾਤਕ ਫੈਲਾਅ ਨੂੰ ਰੋਕਣ ਲਈ ਵਿਅਕਤੀਗਤ ਸੁਰੱਖਿਆ ਉਪਕਰਣ (ਪੀਪੀਈਜ਼) ਵਿਕਸਿਤ ਕਰਨ ਦੇ ਮਾਮਲੇ ਵਿੱਚ ਲਾਭਦਾਇਕ ਯੋਗਦਾਨ ਤੇ ਸਮਾਧਾਨ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।

 

ਡਾਇਰੈਕਟਰ ਡਾ. ਯੂਐੱਸਐਨ ਮੂਰਤੀ ਨੇ ਦੱਸਿਆ ਕਿ ਉਨ੍ਹਾਂ ਨੇ ਹਿੰਦੁਸਤਾਨ ਐਂਟੀਬਾਇਓਟਿਕ ਲਿਮਿਟਿਡ (ਐੱਚਏਐਲ ਜੋ ਕਿ ਭਾਰਤ ਸਰਕਾਰ ਦੇ ਫਰਮਾਸਿਊਟੀਕਲ ਵਿਭਾਗ ਦੇ ਤਹਿਤ ਇੱਕ ਪੀਐੱਸਯੂ ਹੈ), ਪਿੰਪਰੀ, ਪੁਣੇ ਨਾਲ ਵੱਡੇ ਪੱਧਰ 'ਤੇ ਉਦਯੋਗਿਕ-ਗ੍ਰੇਡਨਿਰਮਾਣ ਅਤੇ ਉਨ੍ਹਾਂ ਦੇ 3 ਡੀ ਪ੍ਰਿੰਟਿਡ ਐਂਟੀਮਾਈਕ੍ਰੋਬਾਇਅਲ ਫੇਸ ਸ਼ੀਲਡਾਂ ਦੇ ਵਣਜੀਕਰਨ ਲਈ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ।

 

ਨਾਈਪਰ-ਗੁਵਾਹਾਟੀ ਨੇ ਆਪਣੀਆਂ 3ਡੀ ਪ੍ਰਿੰਟਿਡ ਐਂਟੀਮਾਈਕ੍ਰੋਬਾਇਅਲ ਫੇਸ-ਸ਼ੀਲਡਾਂ 'ਤੇ ਇੰਡੀਅਨ ਪੇਟੈਂਟ ਔਫਿਸ, ਨਵੀਂ ਦਿੱਲੀ ਵਿਖੇ ਦੋਵੇਂ-ਇੰਡੀਅਨ ਡਿਜ਼ਾਈਨ ਪੇਟੈਂਟ ਅਤੇ ਪ੍ਰੋਵੀਜ਼ਨਲ ਪੇਟੈਂਟ ਵੀ ਦਾਇਰ ਕੀਤੇ ਹਨ।

 

ਨਾਈਪਰ-ਜੀ ਨੇ ਜੋਖਮ ਨੂੰ ਮਾਪਣ ਲਈ ਕਈ ਸੰਸਾਧਨਾਂ ਅਤੇ ਨੰਗੇ ਹੱਥਾਂ ਤੇ ਹੋਰ ਬੌਡੀ ਕੈਵਿਟੀਜ਼, ਜਿਵੇਂ ਕਿ ਮੂੰਹ,ਅੱਖਾਂ ਅਤੇ ਨੱਕ ਆਦਿ (ਇੱਥੋਂ ਤੱਕ ਕਿ ਕੰਨ ਵੀ) ਦੇ ਰਾਹੀਂ ਵਾਇਰਸ ਕਿਵੇਂ ਫੈਲਦੇ ਹਨ, ਦਾ ਧਿਆਨ ਨਾਲ ਵਿਸ਼ਲੇਸ਼ਣ ਕਰਨ ਤੋਂ ਬਾਅਦਨੋਵਲ ਕੋਰੋਨਾ ਵਾਇਰਸ ਦੇ ਫੈਲਾਅ ʼਤੇ ਨਿਅੰਤਰਣ  ਕਰਨ ਲਈ 3ਡੀ ਪ੍ਰਿੰਟਿਡ ਐਂਟੀਮਾਈਕ੍ਰੋਬਾਇਅਲ ਫੇਸ-ਸ਼ੀਲਡ ਡਿਜ਼ਾਈਨ, ਵਿਕਸਿਤ ਅਤੇ ਪ੍ਰਮਾਣਿਤ ਕੀਤੀ ਹੈ। ਉਨ੍ਹਾਂ ਦੁਆਰਾ ਵਿਕਸਿਤ 3 ਡੀ ਪ੍ਰਿੰਟਿਡ ਐਂਟੀਮਾਈਕ੍ਰੋਬਾਇਅਲ ਫੇਸ-ਸ਼ੀਲਡਸ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ-ਬਹੁਤ ਜ਼ਿਆਦਾ ਔਕਲੂਸਿਵ, ਪਾਰਦਰਸ਼ੀ, ਡਿਜ਼ਾਈਨ ਕਰਨ ਵਿੱਚ ਅਸਾਨ,ਘੱਟ ਖਰਚ, ਪਹਿਨਣ ਵਿੱਚ ਅਸਾਨਰੋਗਾਣੂਨਾਸ਼ਕ, ਸ਼ਾਨਦਾਰ ਰਸਾਇਣਕ ਸਥਿਰਤਾ, ਗ਼ੈਰ-ਨਾਜ਼ੁਕ ਅਤੇ ਉਪਲੱਬਧ ਸੈਨੀਟਾਈਜ਼ਰ ਜਾਂ ਕਿਸੇ ਵੀ ਅਲਕੋਹਲਿਕ ਕੀਟਾਣੂਨਾਸ਼ਕ ਨਾਲ ਅਸਾਨ ਸਾਫ-ਸਫਾਈ ਆਦਿ ਸ਼ਾਮਲ ਹਨ।

 

ਇਸਦੇ ਇਲਾਵਾ, ਨਾਈਪਰ-ਜੀ ਨੇ ਨੋਵਲ ਕੋਰੋਨਾਵਾਇਰਸ ਦੇ ਫੈਲਾਅ ਨੂੰ ਨਿਯੰਤਰਿਤ ਕਰਨ ਲਈ ਇੱਕ 3 ਡੀ ਪ੍ਰਿੰਟਡ ਮਲਟੀ-ਲੇਅਰ ਐਂਟੀਮਾਈਕ੍ਰੋਬਾਇਅਲ ਫੇਸ ਮਾਸਕ ਡਿਜ਼ਾਈਨ ਅਤੇ ਵਿਕਸਿਤ ਕੀਤਾ। ਇਸ ਮਾਸਕ ਦੀ ਪਹਿਲੀ ਪਰਤ ਐਂਟੀ-ਬੈਕਟੀਰੀਅਲ ਕੇਸਿੰਗ ਹੋਵੇਗੀ, ਦੂਜੀ ਪਰਤ ਸੈਨੀਟਾਈਜ਼ਿੰਗਲੇਅਰ ਹੋਵੇਗੀ ਅਤੇ ਹਵਾ ਰਾਹੀਂ ਆਉਣ ਵਾਲੇ ਕਣਾਂ ਦੇ ਐਕਸਪੋਜ਼ਰ ਨੂੰ ਘਟਾਏਗੀ। ਅੰਤ ਵਿੱਚ, ਤੀਜੀ ਪਰਤ ਵਾਧੂ ਮਾਈਕ੍ਰੋਬਾਇਅਲ ਹਮਲਿਆਂ, ਆਦਿ ਨੂੰ ਰੋਕਣ ਲਈ ਚਿਕਿਤਸਕ ਪਰਤ ਹੋਵੇਗੀ।

 

ਅਖੀਰ ਵਿੱਚ, ਨਾਈਪਰ-ਜੀ ਨੇ ਸਵਿੱਚ ਬਟਨ ਚਾਲੂ ਅਤੇ ਬੰਦ ਕਰਨ ਸਮੇਤ ਦਰਵਾਜ਼ੇ, ਖਿੜਕੀਆਂ, ਦਰਾਜ਼ (ਦੋਵੇਂ ਵਰਟੀਕਲ ਅਤੇ ਹੌਰੀਜ਼ੋਂਟਲ), ਫਰਿੱਜ ਹੈਂਡਲ, ਐਲੀਵੇਟਰ ਬਟਨ, ਲੈਪਟੌਪ / ਡੈਸਕਟੌਪ ਦੇ ਕੀ-ਬੋਰਡ ਖੋਲ੍ਹਣ ਜਾਂ ਬੰਦ ਕਰਨ ਲਈ ਇੱਕ 3ਡੀ- ਪ੍ਰਿੰਟਿਡ ਹੈਂਡਸ ਫ੍ਰੀ ਮਲਟੀ-ਟਾਸਕਿੰਗ ਉਤਪਾਦ ਵੀ ਵਿਕਸਿਤ ਅਤੇ ਪ੍ਰਮਾਣਿਤ ਕੀਤਾ ਹੈ। ਇਹ ਉਤਪਾਦ ਬਹੁਤ ਹੀ ਸੁਗਮ, ਉਪਭੋਗਤਾ-ਅਨੁਕੂਲ, ਗ਼ੈਰ-ਨਾਜ਼ੁਕ ਹੈ ਅਤੇ ਇਸ ਨੂੰ ਉਪਲੱਬਧ ਸੈਨੀਟਾਈਜ਼ਰ ਜਾਂ ਕਿਸੇ ਵੀ ਅਲਕੋਹਲਕ ਕੀਟਾਣੂਨਾਸ਼ਕ ਨਾਲ ਸਾਫ਼ ਕਰਨਾ ਅਸਾਨ ਹੈ।

 

                                                          *****

 

ਆਰਸੀਜੇ/ਆਰਕੇਐੱਮ



(Release ID: 1630338) Visitor Counter : 205