ਰਸਾਇਣ ਤੇ ਖਾਦ ਮੰਤਰਾਲਾ

ਆਰਸੀਐੱਫ ਨੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਆਪਣੇ ਉਦਯੋਗਿਕ ਉਤਪਾਦਾਂ ਦੀ ਕੁੱਲ ਵਿਕਰੀ ਵਿੱਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ

Posted On: 06 JUN 2020 5:01PM by PIB Chandigarh

ਮੌਜੂਦਾ ਕੋਵਿਡ-19 ਦੀ ਸਥਿਤੀ ਦੇ ਬਾਵਜੂਦ ਭਾਰਤ ਸਰਕਾਰ ਦੇ ਖਾਦ ਵਿਭਾਗ ਅਧੀਨ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਰਾਸ਼ਟਰੀਯ ਰਸਾਇਣ ਅਤੇ ਖਾਦ ਲਿਮਿਟਿਡ-ਆਰਸੀਐੱਫ ਆਪਣੇ ਸੰਚਾਲਨ ਨੂੰ ਸਫਲਤਾਪੂਰਬਕ ਢੰਗ ਨਾਲ ਚਲਾਉਣ ਵਿੱਚ ਸਫਲ ਰਿਹਾ ਹੈ ਅਤੇ ਇਸਨੇ ਵਿੱਤੀ ਸਾਲ 2020-21 ਦੇ ਪਹਿਲੇ ਦੋ ਮਹੀਨਿਆਂ ਵਿੱਚ ਆਪਣੇ ਉਦਯੋਗਿਕ ਉਤਪਾਦਾਂ ਦੀ ਵਿਕਰੀ ਦਾ 100 ਕਰੋੜ ਰੁਪਏ ਦਾ ਅੰਕੜਾ ਪਾਰ ਕੀਤਾ ਹੈ।

 

ਪ੍ਰਮੁੱਖ ਉਤਪਾਦ ਹਨ : ਅਮੋਨੀਆ-ਰੈਫਰਿਜਰੈਂਟ ਦੇ ਰੂਪ ਵਿੱਚ, ਨਿਟਰਾਈਡਿੰਗ ਲਈ ਸਟੀਲ, ਰਾਕੇਟ ਈਂਧਣ ਅਤੇ ਫਾਰਮਾਸਿਊਟੀਕਲਸ

 

ਅਮੋਨੀਅਮ ਨਾਈਟਰੇਟ-ਕੋਇਲੇ ਦੀਆਂ ਖਾਣਾਂ ਆਦਿ ਵਿੱਚ ਵਿਸਫੋਟ ਕਰਨ ਲਈ।

 

ਅਮੋਨੀਅਮ ਬੀਆਈ-ਕਾਰਬੋਨੇਟ-ਬੇਕਰੀ ਉਤਪਾਦਾਂ ਲਈ, ਟੈਨਰੀਜ਼।

 

ਮਿਥਾਇਲ ਅਮਾਈਨਜ਼-ਕੀਟਨਾਸ਼ਕਾਂ, ਡਾਇਸਟਫ, ਫਾਰਮਾਸਿਊਟੀਕਲਸ ਵਿੱਚ।

 

ਕਨਸੈਂਟਰੇਟਿਡ ਨਾਈਟ੍ਰਿਕ ਐਸਿਡ-ਵਿਸਫੋਟਕ, ਫਾਰਮਾਸਿਊਟੀਕਲਸ ਵਿੱਚ।

 

ਪਤਲਾ ਨਾਈਟ੍ਰਿਕ ਐਸਿਡ-ਗਹਿਣਿਆਂ ਵਿੱਚ, ਪ੍ਰੋਪੈਲੈਂਟ।

 

ਆਰਗਨ-ਆਰਕ ਵੈਲਡਿੰਗ।

 

ਫੌਰਮਿਕ ਐਸਿਡ-ਰਬੜ, ਚਮੜੇ ਵਿੱਚ।

 

ਡੀ-ਮਿਥਾਈਲ ਫੌਰਮਾਮਾਈਡ-ਫਾਇਬਰ, ਸਪੈਂਡੇਕਸ, ਪੋਲੀਆਮਾਈਡਜ਼ ਦੇ ਘੋਲ ਵਜੋਂ।

 

ਡੀ-ਮਿਥਾਈਲ ਐਸੀਟਾਮਾਈਡ-ਪੌਲੀਐਸਟਰ ਫਿਲਮ, ਐਕਰੇਲਿਕ ਫਾਇਬਰ ਦੇ ਘੋਲ ਵਜੋਂ।

 

ਸੋਡੀਅਮ ਨਾਈਟ੍ਰੇਟ : ਪ੍ਰੋਪੈਲੈਂਟਸ, ਵਿਸਫੋਟਕ ਵਿੱਚ।

 

ਆਰਸੀਐੱਫ ਦਾ ਕਿਊ4 2019-20 ਦਾ ਲਾਭ ਟੈਕਸ ਵਾਧੇ ਤੋਂ ਬਾਅਦ ਕਿਊ4 2018-19 ਵਿੱਚ 190 ਪ੍ਰਤੀਸ਼ਤ ਤੋਂ ਜ਼ਿਆਦਾ ਹੋ ਗਿਆ।

 

ਰਾਸ਼ਟਰੀ ਕੈਮੀਕਲਜ਼ ਅਤੇ ਫਰਟੀਲਾਈਜ਼ਰ ਲਿਮਿਟਿਡ (ਆਰਸੀਐੱਫ) ਨੇ ਮਾਰਚ ਦੀ ਤਿਮਾਹੀ ਵਿੱਚ ਟੈਕਸ ਤੋਂ ਬਾਅਦ ਆਪਣਾ ਇਕੱਲਾ ਮੁਨਾਫਾ ਤਿੰਨ ਗੁਣਾ 142.28 ਕਰੋੜ ਰੁਪਏ ਵਧਾਇਆ ਹੈ ਜੋ ਪਿਛਲੇ ਸਾਲ ਦੇ 48.47 ਕਰੋੜ ਰੁਪਏ ਤੋਂ 193.54 ਪ੍ਰਤੀਸ਼ਤ ਵੱਧ ਹੈ।

 

ਵਿੱਤੀ ਸਾਲ 2019-20 ਲਈ ਟੈਕਸ ਦੇ ਬਾਅਦ ਆਰਸੀਐੱਫ ਦਾ ਮੁਨਾਫਾ ਵਿੱਤੀ ਸਾਲ 2018-19 ਦੇ ਮੁਕਾਬਲੇ 49 ਪ੍ਰਤੀਸ਼ਤ ਵਧ ਗਿਆ ਹੈ।

 

ਵਿੱਤੀ ਸਾਲ ਲਈ ਟੈਕਸ ਤੋਂ ਬਾਅਦ 31 ਮਾਰਚ, 2020 ਨੂੰ ਪਿਛਲੇ ਸਾਲ ਦੇ 139.17 ਕਰੋੜ ਰੁਪਏ ਦੇ ਮੁਕਾਬਲੇ ਵਧ ਕੇ 208.15 ਕਰੋੜ ਰੁਪਏ ਹੋ ਗਿਆ।

 

ਸੰਚਾਲਨ ਨਾਲ ਸਾਲਾਨਾ ਮਾਲੀਆ 9 ਪ੍ਰਤੀਸ਼ਤ ਸਾਲ-ਦਰ-ਸਾਲ ਵਧ ਕੇ 9698 ਕਰੋੜ ਰੁਪਏ ਹੈ, ਜਿਹੜਾ ਸ਼ੁਰੂਆਤ ਦੇ ਬਾਅਦ ਤੋਂ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ। ਅਸਾਧਾਰਨ ਵਸਤਾਂ ਤੋਂ ਪਹਿਲਾਂ ਸਾਲਾਨਾ ਈਬੀਆਈਡੀਟੀਏ 36 ਪ੍ਰਤੀਸ਼ਤ ਸਾਲ-ਦਰ-ਸਾਲ ਤੋਂ 711.96 ਕਰੋੜ ਰੁਪਏ ਵਧਿਆ ਹੈ।

 

ਕੰਪਨੀ ਵੱਲੋਂ ਵਿਭਿੰਨ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਪਿਛਲੇ ਸਾਲ ਦੀ ਤੁਲਨਾ ਵਿੱਚ ਚਾਲੂ ਵਿੱਤੀ ਸਾਲ ਲਈ ਵਿੱਤੀ ਪ੍ਰਦਰਸ਼ਨ ਬਿਹਤਰ ਰਿਹਾ ਹੈ।

 

ਸਰਕਾਰ ਵੱਲੋਂ ਕਈ ਪਲਾਂਟਾਂ (30 ਸਾਲ ਪੁਰਾਣੇ +ਗੈਸ ਵਿੱਚ ਤਬਦੀਲ ਹੋਏ) ਨੂੰ 150 ਰੁਪਏ ਪ੍ਰਤੀ ਟਨ ਪੁਰਾਣੇ ਭੱਤੇ ਨੂੰ ਪ੍ਰਵਾਨਗੀ ਦੇਣ ਅਤੇ ਐੱਨਪੀਐੱਸ 3 ਵਿੱਚ ਸੁਧਾਰ ਕਰਨ ਨਾਲ 350 ਰੁਪਏ ਪ੍ਰਤੀ ਟਨ ਯੂਰੀਆ ਦੀ ਵਾਧੂ ਲਾਗਤ ਨਿਰਧਾਰਿਤ ਕਰਨ ਨਾਲ ਖਾਦ ਉਦਯੋਗ ਨੂੰ ਕੁਝ ਰਾਹਤ ਮਿਲੀ ਹੈ। ਆਰਸੀਐੱਫ ਨੇ ਵਿੱਤੀ ਸਾਲ 2019-20 ਦੇ ਕਿਊ4 ਵਿੱਚ ਇਸ ਦਾ ਲੇਖਾ ਜੋਖਾ ਕੀਤਾ ਹੈ।

 

ਬੋਰਡ ਨੇ 28.40 ਪ੍ਰਤੀਸ਼ਤ ਦੇ ਲਾਭਾਂਸ਼ ਦੀ ਸਿਫਾਰਿਸ਼ ਕੀਤੀ ਹੈ ਜੋ ਕੰਪਨੀ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਲਾਭਾਂਸ਼ ਦਾ ਐਲਾਨ ਹੈ।

 

ਆਰਸੀਐੱਫ ਦੇ ਸੀਐੱਮਡੀ ਐੱਸ. ਸੀ. ਮੁਦਗੇਰੀਕਰ ਨੇ ਕਿਹਾ ਹੈ ਕਿ ਵਿੱਤੀ ਸਾਲ 2019-20 ਦੌਰਾਨ ਨਿਰਮਤ ਅਤੇ ਵਪਾਰ ਕੀਤੀਆਂ ਖਾਦਾਂ ਦੀ ਕੁੱਲ ਵਿਕਰੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ 7 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

 

ਪਿਛਲੇ ਸਾਲ ਦੇ ਮੁਕਾਬਲੇ ਕੰਪਨੀ ਦੀ ਕੰਪਲੈਕਸ ਖਾਦ-ਸੁਫਲਾ ਵਿੱਚ 15 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਆਰਸੀਐੱਫ ਨੇ ਵਿੱਤੀ ਸਾਲ 2019-20 ਦੌਰਾਨ ਦੋ ਨਵੇਂ ਉਤਪਾਦ ਲਾਂਚ ਕੀਤੇ ਸਨ-ਜੈਵਿਕ ਵਿਕਾਸ ਉਤੇਜਕ ਅਤੇ ਪਾਣੀ ਵਿੱਚ ਘੁਲਣਸ਼ੀਲ ਸਿਲੀਕਾਨ ਖਾਦ।

 

ਵਿੱਤੀ ਸਾਲ 2019-20 ਦੌਰਾਨ ਆਰਸੀਐੱਫ ਨੇ 15 ਮਿਲੀਅਨ ਲੀਟਰ ਪ੍ਰਤੀ ਦਿਨ ਸਮਰੱਥਾ ਵਾਲਾ ਸੀਵੇਜ ਟਰੀਟਮੈਂਟ ਪਲਾਂਟ ਚਾਲੂ ਕੀਤਾ। ਆਰਸੀਐੱਫ ਨੂੰ ਸਰਕਾਰੀ ਖਾਤੇ ਤੇ ਯੂਰੀਆ ਦੇ ਆਯਾਤ ਲਈ ਰਾਜ ਵਪਾਰ ਉੱਦਮ ਦੇ ਰੂਪ ਵਿੱਚ ਵੀ ਮਾਨਤਾ ਮਿਲੀ ਅਤੇ 16 ਲੱਖ ਮੀਟਰਿਕ ਟਨ ਯੂਰੀਆ ਦਾ ਆਯਾਤ ਕੀਤਾ ਗਿਆ।

 

ਇਸਤੋਂ ਅੱਗੇ ਖੇਤੀ ਖੇਤਰ ਨੂੰ ਵਿੱਤੀ ਸਾਲ 2020-21 ਵਿੱਚ ਚੰਗੀ ਮੌਨਸੂਨ ਦੇ ਅਨੁਮਾਨ ਨਾਲ ਮਦਦ ਮਿਲਣ ਦੀ ਉਮੀਦ ਹੈ। ਮੌਜੂਦਾ ਕੋਵਿਡ-19 ਮਹਾਮਾਰੀ ਵਿੱਚ ਕੰਪਨੀ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਆਉਣ ਵਾਲੇ ਮੌਕਿਆਂ ਦਾ ਫਾਇਦਾ ਲੈਣ ਲਈ ਤਿਆਰ ਹੈ।

 

*******

 

ਆਰਸੀਜੇ/ਆਰਕੇਐੱਮ



(Release ID: 1629942) Visitor Counter : 223