ਰੇਲ ਮੰਤਰਾਲਾ
ਭਾਰਤੀ ਰੇਲਵੇ ਆਪਣੇ ਯਾਤਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਦੇਣ ਲਈ ਪ੍ਰਤੀਬੱਧ ਹੈ
68,800 ਡੱਬਿਆਂ ਵਿੱਚ ਫਿੱਟ ਕੀਤੇ ਬਾਇਓ-ਟਾਇਲਟਾਂ ਦੀ ਕੁੱਲ ਸੰਖਿਆ 100 ਪ੍ਰਤੀਸ਼ਤ ਕਵਰੇਜ ਦੇ ਨਾਲ 2,45,400 ਤੋਂ ਵੀ ਵੱਧ ਹੈ
200 ਰੇਲਵੇ ਸਟੇਸ਼ਨਾਂ ਨੂੰ 2019-20 ਵਿੱਚ ਵਾਤਾਵਰਣ ਪ੍ਰਬੰਧਨ ਪ੍ਰਣਾਲੀ ਦਾ ਲਾਗੂਕਰਨ ਆਈਐੱਸਓ: 14001 ਤੱਕ ਕਰਨ ਲਈ ਪ੍ਰਮਾਣਿਤ ਕੀਤਾ ਗਿਆ
ਆਪਣੇ ਯਾਤਰੀਆਂ ਨੂੰ ਸਵੱਛ ਵਾਤਾਵਰਣ ਅਤੇ ਸੁਵਿਧਾਜਨਕ ਯਾਤਰਾ ਦਾ ਅਹਿਸਾਸ ਦੇਣ ਲਈ ਭਾਰਤੀ ਰੇਲਵੇ ਨੇ ਸਵੱਛ ਭਾਰਤ, ਸਵੱਛ ਰੇਲ ਦੀ ਪਹਿਲ ਤਹਿਤ ਕਈ ਹੋਰ ਕਦਮ ਚੁੱਕੇ ਹਨ
प्रविष्टि तिथि:
05 JUN 2020 1:45PM by PIB Chandigarh
ਭਾਰਤੀ ਰੇਲਵੇ ਦੁਨੀਆ ਦੇ ਸਰਬਉੱਚ ਰੇਲਵੇ ਨੈੱਟਵਰਕਾਂ ਵਿੱਚੋਂ ਇੱਕ ਆਪਣੇ ਨੈੱਟਵਰਕ ਦੇ ਨਾਲ ਆਪਣੇ ਯਾਤਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਦੇਣ ਦੇ ਲਈ ਪ੍ਰਤੀਬੱਧ ਹੈ। ਆਪਣੇ ਯਾਤਰੀਆਂ ਨੂੰ ਸਵੱਛ ਵਾਤਾਵਰਣ ਅਤੇ ਸੁਵਿਧਾਜਨਕ ਯਾਤਰਾ ਦਾ ਅਹਿਸਾਸ ਦੇਣ ਦੇ ਲਈ ਭਾਰਤੀ ਰੇਲਵੇ ਨੇ ‘ਸਵੱਛ ਭਾਰਤ, ਸਵੱਛ ਰੇਲ’ ਦੀ ਪਹਿਲ ਦੇ ਤਹਿਤ ਵੱਖ-ਵੱਖ ਕਦਮ ਚੁੱਕੇ ਹਨ।
ਇਨ੍ਹਾਂ ਵਿੱਚੋਂ ਕੁਝ ਮਹੱਤਵਪੂਰਨ ਕਦਮ ਹੇਠਾਂ ਦਿੱਤੇ ਗਏ ਹਨ:
• 2019-20 ਦੇ ਦੌਰਾਨ 14,916 ਰੇਲ ਡੱਬਿਆਂ ਵਿੱਚ, 49,487 ਬਾਇਓ ਟਾਇਲਟ ਲਗਾਏ ਗਏ ਹਨ। ਇਸਦੇ ਨਾਲ ਹੀ 100 ਪ੍ਰਤੀਸ਼ਤ ਕਵਰੇਜ ਦੇ ਨਾਲ 68,800 ਡੱਬਿਆਂ ਵਿੱਚ ਲਗਾਏ ਗਏ ਬਾਇਓ-ਟਾਇਲਟ ਦੀ ਸੰਪੂਰਨ ਸੰਖਿਆ 2,45,400 ਤੋਂ ਵੱਧ ਹੋ ਗਈ ਹੈ।
• 2 ਅਕਤੂਬਰ 2019 ਨੂੰ 150 ਵੀਂ ਗਾਂਧੀ ਜੈਅੰਤੀ ਦੇ ਬਾਅਦ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਕਿਸੇ ਸਮਾਨ ਦੀ ਕੋਈ ਵਰਤੋਂ ਨਹੀਂ ਹੋਈ।
• ਰੇਲਵੇ ਦੇ ਯਤਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ‘ਸਵੱਛਤਾ ਕਾਰਜ ਯੋਜਨਾ’ ਨੂੰ ਲਾਗੂ ਕਰਨ ਲਈ ਰੇਲਵੇ ਮੰਤਰਾਲੇ ਨੂੰ ਕਿਸੇ ਮੰਤਰਾਲੇ ਦੁਆਰਾ ਕੀਤੇ ਗਏ ਸਰਵਉੱਚ ਕੋਸ਼ਿਸ਼ ਦੇ ਲਈ ਚੁਣਿਆ ਗਿਆ, ਅਤੇ ਭਾਰਤ ਦੇ ਰਾਸ਼ਟਰਪਤੀ ਦੁਆਰਾ 06 ਸਤੰਬਰ, 2019 ਨੂੰ ਸਨਮਾਨਿਤ ਕੀਤਾ ਗਿਆ ਸੀ।
• 200 ਰੇਲਵੇ ਸਟੇਸ਼ਨਾਂ ਨੂੰ 2019-20 ਵਿੱਚ ਵਾਤਾਵਰਣ ਪ੍ਰਬੰਧਨ ਪ੍ਰਣਾਲੀ ਦਾ ਲਾਗੂਕਰਨ ਆਈਐੱਸਓ: 14001 ਤੱਕ ਕਰਨ ਲਈ ਪ੍ਰਮਾਣਿਤ ਕੀਤਾ ਗਿਆ
• ਏਕੀਕ੍ਰਿਤ ਮਸ਼ੀਨੀਕ੍ਰਿਤ ਸਫਾਈ ਦਾ ਕੰਮ ਹੁਣ 953 ਸਟੇਸ਼ਨਾਂ ਵਿੱਚ ਕੀਤਾ ਜਾਂਦਾ ਹੈ।
• ਸਫਾਈ ਦੇ ਮਿਆਰਾਂ ਬਾਰੇ ਯਾਤਰੀਆਂ ਦੀ ਧਾਰਨਾ ਦਾ ਸੁਤੰਤਰ, ਤੀਜੀ ਧਿਰ ਦਾ ਸਰਵੇਖਣ 2019-20 ਵਿੱਚ 720 ਸਟੇਸ਼ਨਾਂ ’ਤੇ ਕੀਤਾ ਗਿਆ ਜੋ ਇਸ ਤੋਂ ਪਹਿਲਾਂ 407 ਸਟੇਸ਼ਨਾਂ ਦੇ ਲਈ ਕੀਤਾ ਗਿਆ ਸੀ।
• ਰਾਜਧਾਨੀ, ਸ਼ਤਾਬਦੀ, ਦੁਰੰਤੋ ਅਤੇ ਹੋਰ ਮਹੱਤਵਪੂਰਣ ਲੰਬੀ ਦੂਰੀ ਵਾਲੀਆਂ ਮੇਲ/ ਐਕਸਪ੍ਰੈੱਸ ਟ੍ਰੇਨਾਂ ਸਮੇਤ 1100 ਜੋੜੀਆਂ ਤੋਂ ਵੀ ਵੱਧ ਟ੍ਰੇਨਾਂ ਵਿੱਚ ਯਾਤਰਾ ਦੇ ਦੌਰਾਨ ਟਾਇਲਟਾਂ, ਦਰਵਾਜਿਆਂ, ਗਲਿਆਰਿਆਂ ਅਤੇ ਯਾਤਰੀ ਡੱਬੇ ਦੀ ਸਫਾਈ ਦੇ ਲਈ ਟ੍ਰੇਨ ’ਤੇ ਹਾਉਸ ਕੀਪਿੰਗ ਸੇਵਾ (ਓਬੀਐੱਚਐੱਸ) ਦੀ ਸਹੂਲਤ ਮੌਜੂਦ ਹੈ।
• ‘ਕੋਚ-ਮਿੱਤਰ’ ਸੇਵਾ ਦੀ ਮੰਗ ’ਤੇ ਅਧਾਰਿਤ ਐੱਸਐੱਮਐੱਸ ਦੁਆਰਾ ਸਹਿਯੋਗੀ ਓਬੀਐੱਚਐੱਸ ਸੇਵਾ ਹੁਣ 1060 ਜੋੜੀ ਤੋਂ ਵੱਧ ਟ੍ਰੇਨਾਂ ਨੂੰ ਕਵਰ ਕਰੇਗੀ।
• ਏਸੀ ਕੋਚ ਦੇ ਯਾਤਰੀਆਂ ਨੂੰ ਦਿੱਤੀ ਜਾਣ ਵਾਲੀਆਂ ਚਾਦਰਾਂ ਦੀ ਧਵਾਈ ਦੀ ਗੁਣਵਤਾ ਵਿੱਚ ਸੁਧਾਰ ਦੇ ਲਈ ਮਸ਼ੀਨੀਕ੍ਰਿਤ ਲਾਂਡਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਵਿੱਤੀ ਸਾਲ 2019-20 (ਕੁੱਲ 68) ਵਿੱਚ 8 ਮਸ਼ੀਨੀਕ੍ਰਿਤ ਲਾਂਡਰੀਆਂ ਸਥਾਪਤ ਕੀਤੀਆਂ ਗਈਆਂ ਹਨ।
• ਸਟੇਸ਼ਨਾਂ ਵਿੱਚ ਆਏ ਹੋਏ ਪਲਾਸਟਿਕ ਦੇ ਕੂੜੇ ਨੂੰ ਘੱਟ ਕਰਨ, ਰੀਸਾਈਕਲ ਕਰਨ ਅਤੇ ਡਿਸਪੋਜ਼ਲ ਕਰਨ ਦੇ ਲਈ ਇੱਕ ਪਹਿਲ ਦੇ ਰੂਪ ਵਿੱਚ, ਜ਼ੋਨਲ ਰੇਲਵੇ ਦੁਆਰਾ ਪਲਾਸਟਿਕ ਬੋਤਲ ਕਰੱਸ਼ਿੰਗ ਮਸ਼ੀਨਾਂ (ਪੀਬੀਸੀਐੱਮ) ਦੀ ਸਥਾਪਨਾ ਦੇ ਲਈ ਵਿਆਪਕ ਨੀਤੀਗਤ ਦਿਸ਼ਾ-ਨਿਰਦੇਸ਼ਾਂ ਨੂੰਲਿਆਂਦਾ ਗਿਆ ਹੈ। ਇਸ ਸਮੇਂ, ਭਾਰਤੀ ਰੇਲਵੇ ਦੇ ਕਈ ਜ਼ਿਲ੍ਹਾ ਹੈੱਡਕੁਆਰਟਰ ਰੇਲਵੇ ਸਟੇਸ਼ਨਾਂ ਸਮੇਤ 229 ਸਟੇਸ਼ਨਾਂ ’ਤੇ ਲਗਭਗ 315 ਪੀਬੀਸੀਐੱਮ ਲਗਾਏ ਗਏ ਹਨ।
• 2019-20 (ਕੁੱਲ 20) ਵਿੱਚ 8 ਥਾਵਾਂ ’ਤੇ ਆਟੋਮੈਟਿਕ ਡੱਬੇ ਧੋਣ ਦੇ ਪਲਾਂਟ (ਏਸੀਡਬਲਿਊਪੀ) ਸਥਾਪਿਤ ਕੀਤੇ ਗਏ ਹਨ।
• ਸਟੇਸ਼ਨਾਂ ’ਤੇ ਪਾਣੀ ਭਰਨ ਦੇ ਸਮੇਂ ਨੂੰ ਘਟਾਉਣ ਲਈ 2019 - 20 (ਕੁੱਲ 44) ਵਿੱਚ 29 ਥਾਵਾਂ ’ਤੇ ਤੁਰੰਤ ਪਾਣੀ ਭਰਨ ਦੀ ਸੁਵਿਧਾ ਸਥਾਪਿਤ ਕੀਤੀ ਗਈ ਹੈ।
***
ਡੀਜੇਐੱਨ/ ਐੱਸਜੀ/ ਏਕੇਜੇ
(रिलीज़ आईडी: 1629793)
आगंतुक पटल : 208
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Odia
,
Tamil
,
Telugu
,
Malayalam