ਬਿਜਲੀ ਮੰਤਰਾਲਾ

ਬਿਜਲੀ ਮੰਤਰੀ ਨੇ ਵਿਸ਼ਵ ਵਾਤਾਵਰਣ ਦਿਵਸ ਉੱਤੇ ‘#iCommit’ ਪਹਿਲ ਦੀ ਸ਼ੁਰੂਆਤ ਕੀਤੀ

Posted On: 05 JUN 2020 5:07PM by PIB Chandigarh

ਕੇਂਦਰੀ ਬਿਜਲੀ, ਨਵੀਂ ਅਤੇ ਅਖੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਆਰਕੇ ਸਿੰਘ ਨੇ ਅੱਜ ਵਿਸ਼ਵ ਵਾਤਾਵਰਣ  ਦਿਵਸ ਦੇ ਮੌਕੇ ਉੱਤੇ ‘#iCommit’  ਮੁਹਿੰਮ ਦੀ ਸ਼ੁਰੂਆਤ ਕੀਤੀ ਇਸ ਪਹਿਲ ਰਾਹੀਂ ਸਾਰੇ ਪ੍ਰਤੀਭਾਗੀਆਂ ਅਤੇ ਨਿਜੀ ਵਿਅਕਤੀਆਂ ਨੂੰ ਸੱਦਾ ਹੈ ਕਿ ਉਹ ਊਰਜਾ ਨਿਪੁੰਨਤਾ, ਅਖੁੱਟ ਊਰਜਾ ਅਤੇ ਟਿਕਾਊਪਣ ਵੱਲ ਅੱਗੇ ਵਧਣ ਤਾਕਿ ਭਵਿੱਖ ਲਈ ਇੱਕ ਮਜ਼ਬੂਤ ਅਤੇ ਲਚਕੀਲਾ ਊਰਜਾ ਸਿਸਟਮ ਕਾਇਮ ਕੀਤਾ ਜਾ ਸਕੇ

 

‘#iCommit’  ਪਹਿਲ, ਜੋ ਕਿ ਭਾਰਤ ਸਰਕਾਰ ਦੇ ਬਿਜਲੀ ਮੰਤਰਾਲਾ ਅਧੀਨ ਊਰਜਾ ਦਕਸ਼ਤਾ ਸੇਵਾਵਾਂ ਲਿਮਿਟਿਡ (ਈਈਐੱਸਐੱਲ) ਦੁਆਰਾ ਚਲਾਈ ਜਾ ਰਹੀ ਹੈ ਉਹ ਵੱਖ-ਵੱਖ ਧਿਰਾਂ ਦੇ ਸੈੱਟਾਂ,  ਜਿਵੇਂ ਕਿ ਸਰਕਾਰਾਂ, ਕਾਰਪੋਰੇਟਸ, ਬਹੁ-ਪੱਖੀ ਅਤੇ ਦੁਵੱਲੇ ਸੰਗਠਨ, ਥਿੰਕ ਟੈਂਕਸ ਅਤੇ ਨਿਜੀ ਲੋਕਾਂ ਨੂੰ ਨਾਲ ਲੈ ਕੇ ਚਲਾਈ ਜਾ ਰਹੀ ਹੈ

 

ਇਸ ਪਹਿਲ ਬਾਰੇ ਬੋਲਦੇ ਹੋਏ ਸ਼੍ਰੀ ਸਿੰਘ ਨੇ ਕਿਹਾ, "ਅਸੀਂ ਸਾਰੇ ਦੇਸ਼ ਵਿੱਚ ਊਰਜਾ ਵੈਲਿਊ ਚੇਨ ਢਾਂਚੇ ਵਿੱਚ ਤਬਦੀਲੀ ਬਾਰੇ ਸੋਚਿਆ ਹੈ ਅਤੇ 24x7 ਊਰਜਾ ਪਹੁੰਚ ਸਾਰੇ ਨਾਗਰਿਕਾਂ ਲਈ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ‘#iCommit’  ਪਹਿਲ, ਵਿਸ਼ੇਸ਼ ਤੌਰ ‘ਤੇ ਵਿਸ਼ਵ ਵਾਤਾਵਰਣ ਦਿਵਸ ਦੇ ਪਿਛੋਕੜ ਵਿੱਚ ਸਰਕਾਰ ਅਤੇ ਨਿਜੀ ਧਿਰਾਂ ਦੇ  ਵਿਭਿੰਨ ਸਪੈਕਟ੍ਰਮ ਲਈ ਤਿਆਰ ਕੀਤਾ ਜਾ ਰਿਹਾ ਹੈ ਤਾਕਿ ਭਾਰਤ ਲਈ ਇੱਕ ਨਵਾਂ ਊਰਜਾ ਸੁਰੱਖਿਆ ਵਾਲਾ ਭਵਿੱਖ ਤਿਆਰ ਹੋ ਸਕੇ"

 

‘#iCommit’ ਪਹਿਲ ਇੱਕ ਊਰਜਾ ਲਚਕੀਲਾ ਭਵਿੱਖ ਕਾਇਮ ਕਰਨ ਦੁਆਲੇ ਕੇਂਦ੍ਰਿਤ ਹੈ ਇਸ ਟੀਚੇ ਦੀ ਪ੍ਰਾਪਤੀ ਲਈ ਮੁਢਲੀ ਲੋੜ ਇੱਕ ਲਚਕੀਲੇ ਅਤੇ ਚੁਸਤ ਬਿਜਲੀ ਸਿਸਟਮ ਦੀ ਕਾਇਮੀ ਦੀ ਹੈ ਇੱਕ ਸਿਹਤਮੰਦ ਬਿਜਲੀ ਖੇਤਰ ਰਾਸ਼ਟਰ ਦੀ ਮਦਦ ਊਰਜਾ ਪਹੁੰਚ ਦੇ ਟੀਚੇ ਅਤੇ ਸਭ ਲਈ ਸੁਰੱਖਿਆ ਹਾਸਲ ਕਰਕੇ ਕਰ ਸਕਦਾ ਹੈ ਬਿਜਲੀ ਸਿਸਟਮ ਵਿੱਚ ਲਾਜ਼ਮੀ ਤਬਦੀਲੀਆਂ, ਜੋ ਕਿ ਇਨੋਵੇਸ਼ਨ ਰਾਹੀਂ ਹਾਸਲ ਕੀਤੀਆਂ ਜਾ ਸਕਦੀਆਂ ਹਨ, ਜਿਵੇਂ ਕਿ ਕੇਂਦਰੀਕ੍ਰਿਤ ਸੋਲਰ ਅਤੇ ਇਲੈਕਟ੍ਰਿਕ ਵਾਹਨ ਸਾਰੇ ਪ੍ਰਤੀਭਾਗੀਆਂ ਵਿੱਚ ਸਹਿਯੋਗ ਅੱਗੇ ਵਧਣ ਦਾ ਰਸਤਾ ਹਨ ਅਤੇ ਉਹ ਇਸ ਵੇਲੇ ‘#iCommit’ ਮੁਹਿੰਮ ਦੇ ਮੂਲ ‘ਤੇ ਹਨ

 

ਇਹ ਪਹਿਲ ਭਾਰਤ ਸਰਕਾਰ ਦੇ ਪ੍ਰਮੁੱਖ ਅਦਾਰਿਆਂ ਨੂੰ ਉਤਸ਼ਾਹਿਤ ਵੀ ਕਰੇਗੀ ਅਤੇ ਜਸ਼ਨ ਵੀ ਮਨਾਏਗੀ ਇਨ੍ਹਾਂ ਅਦਾਰਿਆਂ ਵਿੱਚ ਨੈਸ਼ਨਲ ਇਲੈਕਟ੍ਰਿਕ ਮੋਬਿਲਿਟੀ ਮਿਸ਼ਨ 2020, ਫੇਮ-1 ਅਤੇ 2, ਦੀਨਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ, ਸੌਭਾਗਯ ਯੋਜਨਾ, ਉਜਵਲ ਡਿਸਕੌਮ ਐਸ਼ੋਰੈਂਸ ਯੋਜਨਾ, ਅਟਲ ਡਿਸਟ੍ਰੀਬਿਊਸ਼ਨ ਸਿਸਟਮ ਇੰਪਰੂਵਮੈਂਟ ਯੋਜਨਾ (ADITYA), ਸਮਾਰਟ ਮੀਟਰ ਨੈਸ਼ਨਲ ਪ੍ਰੋਗਰਾਮ, ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰਕਸ਼ਾ ਏਵਮ ਉੱਥਾਨ ਮਹਾਭਿਯਾਨ (ਕੁਸੁਮ), ਸੋਲਰ ਪਾਰਕਸ, ਗਰਿੱਡ ਕਨੈਕਟਿਡ ਰੂਫਟੌਪ, ਅਫੋਰਡੇਬਲ ਐੱਲਈਡੀ ਫਾਰ ਆਲ (ਉਜਾਲਾ) ਦੁਆਰਾ ਉੱਨਤ ਜਯੋਤੀ, ਅਟਲ ਜਯੋਤੀ ਯੋਜਨਾ (AJAY) ਇਨ੍ਹਾਂ ਵਿੱਚ ਸ਼ਾਮਲ ਹਨ

 

****

 

ਆਰਸੀਜੇ/ਐੱਮ


(Release ID: 1629792) Visitor Counter : 209