ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਸਿਵਲ ਸੇਵਾਵਾਂ ਪ੍ਰੀਖਿਆ 2019 ਲਈ ਬਾਕੀ ਉਮੀਦਵਾਰਾਂ ਦਾ ਪਰਸਨੈਲਿਟੀ ਟੈਸਟ 20 ਜੁਲਾਈ 2020 ਤੋਂ ਹੋਣਗੇ

Posted On: 05 JUN 2020 4:23PM by PIB Chandigarh

ਵਰਤਮਾਨ ਵਿੱਚ ਜਾਰੀ ਕੋਵਿਡ-19 ਮਹਾਮਾਰੀ ਕਾਰਨ ਉਤਪੰਨ ਸਥਿਤੀ ਦੀ ਸਮੀਖਿਆ ਲਈ ਅੱਜ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਲੌਕਡਾਊਨ ਖੁਲ੍ਹਣ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੁਆਰਾ ਐਲਾਨੀਆਂ ਜਾ ਰਹੀਆਂ ਪ੍ਰਗਤੀਸ਼ੀਲ ਢਿੱਲਾਂ ਤੇ ਗੌਰ ਕਰਦਿਆਂ ਕਮਿਸ਼ਨ ਨੇ ਪ੍ਰੀਖਿਆਵਾਂ / ਭਰਤੀ ਪ੍ਰੀਖਿਆਵਾਂ (ਆਰਟੀ) ਦੀ ਸੰਸ਼ੋਧਿਤ ਸਾਰਣੀ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਪ੍ਰੀਖਿਆਵਾਂ / ਭਰਤੀ ਪ੍ਰੀਖਿਆਵਾਂ ਦੇ ਸੰਸ਼ੋਧਿਤ ਕੈਲੰਡਰ ਦਾ ਵੇਰਵਾ ਯੂਪੀਐੱਸਸੀ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤਾ ਗਿਆ ਹੈ।

 

ਕਮਿਸ਼ਨ ਨੇ ਸਿਵਲ ਸੇਵਾਵਾਂ ਪ੍ਰੀਖਿਆ 2019 ਲਈ ਬਾਕੀ ਰਹਿੰਦੇ ਉਮੀਦਵਾਰਾਂ ਦੇ ਪਰਸਨੈਲਿਟੀ ਟੈਸਟ 20 ਜੁਲਾਈ, 2020 ਤੋਂ ਸ਼ੁਰੂ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਉਮੀਦਵਾਰਾਂ ਨੂੰ ਵਿਅਕਤੀਗਤ ਤੌਰ ਤੇ ਸੂਚਿਤ ਕੀਤਾ ਜਾਵੇਗਾ।

 

ਕਰਮਚਾਰੀ ਭਵਿੱਖ ਨਿਧੀ ਸੰਗਠਨ ਵਿੱਚ ਈਓ/ਏਓ ਦੇ ਪਦਾਂ ਲਈ, ਇਸ ਤੋਂ ਪਹਿਲਾਂ 04 ਅਕਤੂਬਰ, 2020 ਨੂੰ ਨਿਰਧਾਰਿਤ ਕੀਤੀ ਗਈ ਭਰਤੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਭਰਤੀ ਪ੍ਰੀਖਿਆ ਆਯੋਜਿਤ ਕਰਨ ਦੀ ਨਵੀਂ ਮਿਤੀ 2021 ਲਈ ਪ੍ਰੀਖਿਆਵਾਂ/ਭਰਤੀ ਪ੍ਰੀਖਿਆਵਾਂ ਦਾ ਕੈਲੰਡਰ ਜਾਰੀ ਕੀਤੇ ਜਾਣ ਦੇ ਸਮੇਂ ਕਮਿਸ਼ਨ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।

 

***

 

ਵੀਜੀ/ਐੱਸਐੱਨਸੀ



(Release ID: 1629791) Visitor Counter : 119