ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਪ੍ਰਭਾਵਸ਼ਾਲੀ ਕਚਰਾ ਪ੍ਰਬੰਧਨ ਜ਼ਰੀਏ ਜੈਵਿਕ-ਵਿਵਿਧਤਾ ਦਾ ਬਚਾਅ

ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਵਿਸ਼ਵ ਵਾਤਾਵਰਣ ਦਿਵਸ 2020 'ਤੇ ਕਈ ਅਡਵਾਈਜ਼ਰੀਆਂ (ਸਲਾਹਾਂ) ਜਾਰੀ ਕੀਤੀਆਂ

Posted On: 05 JUN 2020 12:49PM by PIB Chandigarh

 

ਵਿਸ਼ਵ ਵਾਤਾਵਰਣ ਦਿਵਸ, 2020 ਸਬੰਧੀ ਆਯੋਜਨ ਵਿੱਚ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਹਰਦੀਪ ਸਿੰਘ ਪੁਰੀ ਨੇ ਨਿਰਮਾਣ ਭਵਨ, ਨਵੀਂ ਦਿੱਲੀ ਵਿਖੇ ਕਈ ਅਡਵਾਈਜ਼ਰੀਆਂ (ਸਲਾਹਾਂ) ਲਾਂਚ ਕੀਤੀਆਂʻਪ੍ਰਭਾਵਸ਼ਾਲੀ ਕਚਰਾ ਪ੍ਰਬੰਧਨ ਰਾਹੀਂ ਜੈਵਿਕ-ਵਿਵਿਧਤਾ ਨੂੰ ਬਚਾਉਣਾʼ ਸਿਰਲੇਖ ਦਾ ਪ੍ਰੋਗਰਾਮ ਲਾਈਵ ਵੈੱਬਕਾਸਟ  ਕੀਤਾ ਗਿਆ ਸੀ ਅਤੇ ਇਸ ਵਿੱਚ ਸ਼੍ਰੀ ਦੁਰਗਾਸ਼ੰਕਰ ਮਿਸ਼ਰਾ, ਸਕੱਤਰ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ  ਅਤੇ ਸ਼੍ਰੀ ਵੀਕੇ ਜਿੰਦਲ, ਸੰਯੁਕਤ ਸਕੱਤਰ ਤੇ ਸਵੱਛ ਭਾਰਤ ਮਿਸ਼ਨ-ਅਰਬਨ (ਐੱਸਬੀਐੱਮ-ਯੂ) ਦੇ ਨੈਸ਼ਨਲ ਮਿਸ਼ਨ ਡਾਇਰੈਕਟਰ ਵੀ ਸ਼ਾਮਲ ਹੋਏ।

 

ਜਾਰੀ ਕੀਤੀਆਂ ਤਿੰਨ ਮੁੱਖ ਅਡਵਾਈਜ਼ਰੀਆਂ  ਵਿੱਚ ਐੱਸਬੀਐੱਮ-ਯੂ ਦੇ ਤਹਿਤ ਸੈਂਟਰਲ ਪਬਲਿਕ ਹੈਲਥ ਅਤੇ ਇਨਵਾਇਰਨਮੈਂਟ ਇਜੀਨੀਅਰਿੰਗ ਔਰਗੇਨਾਈਜ਼ੇਸ਼ਨ (ਸੀਪੀਐੱਚਈਈਓ) ਜ਼ਰੀਏ ਤਿਆਰ ਕੀਤੀਆਂ, 'ਮਿਊਂਸਪਲ ਠੋਸ ਕਚਰੇ (ਐੱਮਐੱਸਡਬਲਿਊ) ਲਈ ਮਟੀਰੀਅਲ ਰਿਕਵਰੀ ਫੈਸਿਲਿਟੀਜ਼ (ਐੱਮਆਰਐੱਫ)', 'ਲੈਂਡਫਿਲ ਰੈੱਕਲੇਮੇਸ਼ਨ ʼਤੇ ਅਡਵਾਈਜ਼ਰੀ' ਅਤੇ 'ਔਨ-ਸਾਈਟ ਤੇ ਔਫ-ਸਾਈਟ ਸੀਵੇਜ ਮੈਨੇਜਮੈਂਟ ਪ੍ਰੈਕਟਿਸਿਜ਼ 'ਤੇ ਇੱਕ ਸਲਾਹਕਾਰ ਦਸਤਾਵੇਜ਼ (ਡਰਾਫਟ)ʼ ਸ਼ਾਮਲ ਹਨ।  ਇਸ ਆਯੋਜਨ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ, “ਇਸ ਦਿਨ ਸਾਨੂੰ ਜੈਵਿਕ-ਵਿਵਿਧਤਾ ਦੀ ਸੰਭਾਲ਼ ਅਤੇ ਪ੍ਰਭਾਵਸ਼ਾਲੀ ਕਚਰਾ ਪ੍ਰਬੰਧਨ ਦਰਮਿਆਨ ਅੰਦਰੂਨੀ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲਦਾ ਹੈ। ਸਵੱਛਤਾ ਅਤੇ ਜੈਵਿਕ-ਵਿਵਿਧਤਾ ਦੀ ਸੰਭਾਲ਼ ਇੱਕ-ਦੂਜੇ ਦੇ ਨਾਲ ਨਾਲ ਹੀ ਸੰਭਵ ਹੁੰਦੀਆਂ ਹਨ। ਉਨ੍ਹਾਂ ਅੱਗੇ ਕਿਹਾ, “ਜਦੋਂ ਮਾਣਯੋਗ ਪ੍ਰਧਾਨ ਮੰਤਰੀ ਨੇ ਸਾਲ 2014 ਵਿੱਚ ਐੱਸਬੀਐਮ-ਯੂ ਲਾਂਚ ਕੀਤਾ ਸੀ, ਤਾਂ ਇਸ ਦਾ 100% ਵਿਗਿਆਨਕ ਠੋਸ ਕਚਰਾ ਪ੍ਰਬੰਧਨ ਦੇ ਨਾਲ-ਨਾਲ ਸ਼ਹਿਰੀ ਭਾਰਤ ਨੂੰ ਖੁੱਲ੍ਹੇ ਵਿੱਚ ਪਖਾਨਾ  ਮੁਕਤ ਬਣਾਉਣ ਦਾ ਦੋਹਰਾ ਉਦੇਸ਼ ਸੀ। ਅਸੀਂ ਇਨ੍ਹਾਂ ਦੋਹਾਂ ਖੇਤਰਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈਤਕਰੀਬਨ ਸਾਰੇ ਸ਼ਹਿਰੀ ਭਾਰਤ ਵਿੱਚ ਅੱਜ ਓਡੀਐੱਫ ਹੈ ਅਤੇ ਠੋਸ ਕੂੜੇ ਦੀ ਵਿਗਿਆਨਕ ਪ੍ਰਕਿਰਿਆ, ਜੋ ਕਿ ਸਾਲ 2014 ਵਿੱਚ ਮਿਸ਼ਨ ਦੀ ਸ਼ੁਰੂਆਤ ਸਮੇਂ ਸਿਰਫ 18% ਸੀ, ਤਿੰਨ ਗੁਣਾ ਤੋਂ ਵੀ ਜ਼ਿਆਦਾ ਵਧ ਕੇ ਹੁਣ 65% ਹੈ। ਹਾਲਾਂਕਿ, ਬਹੁਤ ਲੰਬਾ ਰਸਤਾ ਤੈਅ ਕਰਨਾ ਅਜੇ ਬਾਕੀ ਹੈ। ਮੇਰੇ ਮੰਤਰਾਲੇ ਜ਼ਰੀਏ ਅੱਜ ਜਾਰੀ ਕੀਤੇ ਜਾ ਰਹੇ ਦਸਤਾਵੇਜ਼ ਸੰਪੂਰਨ ਸਵੱਛਤਾ ਅਤੇ ਠੋਸ ਕਚਰਾ ਪ੍ਰਬੰਧਨ ਵਿੱਚ ਰੁਕਾਵਟ ਬਣ ਰਹੀਆਂ ਕੁਝ ਪ੍ਰਮੁੱਖ ਸਮੱਸਿਆਵਾਂ ਦੇ ਟਿਕਾਊਹੱਲ ਲੱਭਣ  ਦੀ ਇੱਕ ਕੋਸ਼ਿਸ਼ ਹੈ।ਮੰਤਰਾਲੇ ਨੇ ਫੈਕਲ ਸਲੱਜ ਮੈਨੇਜਮੈਂਟ 'ਤੇ ʻਮਲਾਸੁਰ-  ਡੈਮਨ ਦ ਡੈਫੇਕਾ', ਸਿਰਲੇਖ 'ਤੇ  ਸੰਚਾਰ ਮੁਹਿੰਮ ਦੇ ਲਈ ਇੱਕ ਟੂਲਕਿੱਟ ਵੀ ਜਾਰੀ ਕੀਤੀ, ਜਿਸ ਦਾ ਉਦੇਸ਼ ਫੈਕਲ ਸਲੱਜ ਦੀ ਜੋਖ਼ਮ ਧਾਰਨਾ ਨੂੰ ਉੱਭਾਰਨਾ ਹੈ। ਬੀਬੀਸੀ ਮੀਡੀਆ ਐਕਸ਼ਨ ਵੱਲੋਂ ਸਮਰਥਨ ਵਿੱਚ ਸੰਕਲਪਿਤ ਅਤੇ ਡਿਜ਼ਾਈਨ ਕੀਤੀ ਗਈ, ਟੂਲਕਿੱਟ ਵਿੱਚ ਅੰਗਰੇਜ਼ੀ ਦੇ ਨਾਲ-ਨਾਲ 10 ਭਾਰਤੀ ਭਾਸ਼ਾਵਾਂ ਵਿੱਚ  ਕਈ ਸਿਰਜਣਾਤਮਿਕ ਆਊਟਪੁਟਸ ਹਨ।

 

ਇਸ ਦਿਨ ਦੀ ਮਹੱਤਤਾ ਅਤੇ ਇਨ੍ਹਾਂ ਦਸਤਾਵੇਜ਼ਾਂ ਦੀ ਜ਼ਰੂਰਤ ਬਾਰੇ ਵਿਸਤਾਰ ਵਿੱਚ ਦੱਸਦਿਆਂ ਮੰਤਰੀ ਨੇ ਕਿਹਾ, “ਇਨ੍ਹਾਂ ਦਸਤਾਵੇਜ਼ਾਂ ਨੂੰ ਲਾਂਚ ਕਰਨ ਦਾ ਇਸ ਨਾਲੋਂ ਜ਼ਿਆਦਾ ਉਚਿਤ ਮੌਕਾ ਨਹੀਂ ਹੋ ਸਕਦਾ। ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀਜ਼) ਦੇ ਸਮਰੱਥਾ ਨਿਰਮਾਣ 'ਤੇ ਨਿਰੰਤਰ ਕੰਮ ਕਰ ਰਿਹਾ ਹੈ ਤਾਂ ਜੋ ਠੋਸ ਕਚਰਾ ਪ੍ਰਬੰਧਨ ਅਤੇ ਸਮੁੱਚੀ ਸਵੱਛਤਾ ਦੇ ਵੱਖ ਵੱਖ ਹਿੱਸਿਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇ ਜਿਸ ਵਿੱਚ ਵੇਸਟਵਾਟਰ ਦਾ ਟਰੀਟਮੈਂਟ ਨਾ ਸਿਰਫ ਬੁਨਿਆਦੀ ਢਾਂਚੇ ਦੀ ਸਿਰਜਣਾ ਨਾਲ, ਬਲਕਿ ਸਮਰੱਥਾ ਨਿਰਮਾਣ ਅਤੇ ਵਿਵਹਾਰ ਪਰਿਵਰਤਨ ਸੰਚਾਰ ਰਾਹੀਂ ਕਰਨਾ ਵੀ ਸ਼ਾਮਲ ਹੈ। ਇਨ੍ਹਾਂ ਦਸਤਾਵੇਜ਼ਾਂ ਦਾ ਜਾਰੀ ਕੀਤੇ ਜਾਣਾ ਇਸ ਦਿਸ਼ਾ ਵਿੱਚ ਇੱਕ ਹੋਰ ਉਪਰਾਲਾ ਹੈ। ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ, ਮੈਂ ਇੱਕ ਵਾਰ ਫਿਰ ਧਰਤੀ'ਤੇ ਹਰ ਪ੍ਰਕਾਰ ਦੇ ਜੀਵਨ ਦੇ  ਬਚਾਅ ਲਈ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਪ੍ਰਤੀਬੱਧਤਾ ਨੂੰ ਦੁਹਰਾਉਣਾ ਚਾਹੁੰਦਾ ਹਾਂ। ਇਹ ਸਿਰਫ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਸਵੱਛਤਾ ਦੇ ਆਦੇਸ਼ ਨੂੰ ਅੱਗੇ ਤੋਰਦੇ ਹਾਂ ਅਤੇ ਸੱਚਮੁੱਚ 3 ਆਰ, ਸਰਕੂਲਰ ਅਤੇ ਨੀਲੀ ਅਰਥਵਿਵਸਥਾ ਦੀ ਸੰਭਾਵਨਾ ਨੂੰ ਅਨਲੌਕ ਕਰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਨੌਕਰੀਆਂ ਪੈਦਾ ਕਰਨ ਤੋਂ ਇਲਾਵਾ, ਫਾਰਮਲ ਵਰਕਫੋਰਸ ਵਿੱਚ ਇਨਫਾਰਮਲ ਵਰਕਰਾਂ ਦਾ ਏਕੀਕਰਨ, ਰੈਵਨਿਊ ਪੈਦਾ ਹੋਣ ਅਤੇ ਕਚਰੇ ਤੋਂ ਨਵੇਂ ਉਤਪਾਦਾਂ ਦੀ ਸਿਰਜਣਾ ਤੋਂ ਇਲਾਵਾਜਨਤਕ ਸਿਹਤ ਅਤੇ ਜੀਵਨ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ। ਅਖੀਰ ਵਿੱਚ, ਸਿਰਫ ਸਵੱਛ ਹੀ ਨਹੀਂ ਸਗੋਂ ਇੱਕ ਸਵੱਸਥ (ਸਿਹਤਮੰਦ), ਸਸ਼ਕਤ (ਸ਼ਕਤੀਸ਼ਾਲੀ), ਸੰਪੰਨ (ਖੁਸ਼ਹਾਲ) ਅਤੇ ਆਤਮਨਿਰਭਾਰ ਭਾਰਤ ਬਣੇਗਾ। ਇਸ ਲਈ ਆਓ, ਇੱਕ ਵਾਰ ਫਿਰ, ਆਪਣੀ ਹਵਾ, ਧਰਤੀ ਅਤੇ ਪਾਣੀ ਨੂੰ ਸਾਫ਼ ਕਰਨ ਅਤੇ ਇਸ ਤਰ੍ਹਾਂ ਵਰਤਮਾਨ ਅਤੇ ਭਵਿੱਖ ਲਈ ਕੁਦਰਤ ਦੀਆਂ ਨਿਆਮਤਾਂ  ਨੂੰ ਸੁਰੱਖਿਅਤ ਰੱਖਣ ਦੇ ਆਪਣੇ ਸੰਕਲਪ ਦੀ ਪੁਸ਼ਟੀ ਕਰੀਏ।

ਦਸਤਾਵੇਜ਼ਾਂ ਦੇ ਲਾਂਚ ਹੋਣ ਤੋਂ ਬਾਅਦ ਭਾਰਤ ਵਿੱਚ ਔਨ-ਸਾਈਟ ਅਤੇ ਔਫ-ਸਾਈਟ ਸੀਵੇਜ ਮੈਨੇਜਮੈਂਟ ਪ੍ਰੈਕਟਿਸਿਜ਼ ਲਈ ਡ੍ਰਾਫਟ ਅਡਵਾਈਜ਼ਰੀਵਿਸ਼ੇ ਤੇ ਇੱਕ ਸਲਾਹਕਾਰ ਵਰਚੁਅਲ ਵਰਕਸ਼ਾਪ ਆਯੋਜਿਤ ਕੀਤੀ ਗਈ ਜਿਸ ਵਿੱਚ ਸਿੱਖਿਆ ਸ਼ਾਸਤ੍ਰੀਆਂ  ਅਤੇ ਵਿਸ਼ਾ ਮਾਹਿਰਾਂ ਦੇ ਨਾਲ ਰਾਜਾਂ ਅਤੇ ਯੂਐੱਲਬੀਜ਼ ਦੇ ਪ੍ਰਤੀਨਿਧੀਆਂ ਸਮੇਤ 100 ਤੋਂ ਵੱਧ ਭਾਗੀਦਾਰ ਸ਼ਾਮਲ ਹੋਏ।

 

                                                                      ***

ਆਰਜੇ



(Release ID: 1629788) Visitor Counter : 183