ਰੱਖਿਆ ਮੰਤਰਾਲਾ

ਏਅਰ ਮਾਰਸ਼ਲ ਬੀ ਸੁਰੇਸ਼ ਪੀਵੀਐੱਸਐੱਮ ਏਵੀਐੱਸਐੱਮ ਵੀਐੱਮ ਏਡੀਸੀ ਨੇ ਏਅਰ ਫੋਰਸ ਸਟੇਸ਼ਨ ਹਲਵਾਰਾ ਦਾ ਦੌਰਾ ਕੀਤਾ

Posted On: 03 JUN 2020 3:16PM by PIB Chandigarh

ਏਅਰ ਮਾਰਸ਼ਲ ਬੀ ਸੁਰੇਸ਼, ਏਅਰ ਆਫਿਸਰ ਕਮਾਂਡਿੰਗ-ਇਨ-ਚੀਫ਼,ਵੈਸਟਰਨ ਏਅਰ ਕਮਾਂਡ ਨੇ 03 ਜੂਨ 2020 ਨੂੰ  ਏਅਰ ਫ਼ੋਰਸ ਸਟੇਸ਼ਨ ਹਲਵਾਰਾ ਦਾ ਦੌਰਾ ਕੀਤਾ।

 

ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਏਅਰ ਆਫਿਸਰ ਕਮਾਂਡਿੰਗ, ਏਅਰ ਕੋਮੋਡੋਰ ਏ ਭਦਰਾ ਨੇ ਏਅਰ ਆਫਿਸਰ ਕਮਾਂਡਿੰਗ-ਇਨ-ਚੀਫ਼ ਦਾ ਏਅਰ ਫੋਰਸ ਸਟੇਸ਼ਨ ਪਹੁੰਚਣ ਤੇ ਸੁਆਗਤ ਕੀਤਾ।

 

ਆਪਣੇ ਦੌਰੇ ਦੌਰਾਨ ਏਅਰ ਆਫਿਸਰ ਕਮਾਂਡਿੰਗ-ਇਨ-ਚੀਫ਼ ਨੇ ਹਵਾਈ ਅੱਡੇ ਤੇ ਮਹਤਵਪੂਰਨ ਸਥਾਪਤੀਆਂ ਦਾ ਮੁਆਇਨਾ ਕੀਤਾ ਅਤੇ ਅਪ੍ਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਚਾਲ ਰਹੀ ਕੋਵਿਡ -19 ਮਹਾਮਾਰੀ ਨੂੰ ਰੋਕਣ ਲਈ ਚੁੱਕੇ ਗਏ ਸਾਰੇ ਕਦਮਾਂ ਦੀ ਸਮੀਖਿਆ ਕੀਤੀ। 

 

ਏਅਰ ਆਫਿਸਰ ਕਮਾਂਡਿੰਗ-ਇਨ-ਚੀਫ਼ ਨੇ ਇਸ ਗੱਲ ਨੂੰ ਦੁਹਰਾਇਆ ਕਿ ਅਸੀਂ ਮਹਾਮਾਰੀ ਦੇ ਨਾਲ-ਨਾਲ ਸੁਰੱਖਿਆ ਨੂੰ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰ ਰਹੇ ਹਾਂ ਅਤੇ ਚੁਣੌਤੀ ਭਰਪੂਰ ਇਸ ਸਮੇਂ ਦੌਰਾਨ ਪੂਰੀ ਮਿਹਨਤ ਨਾਲ ਤਿਆਰ ਕੀਤੀ ਗਈ ਯੋਜਨਾਬੰਦੀ ਅਤੇ ਸਰੋਤਾਂ ਦੀ ਵਰਤੋਂ ਰਾਹੀਂ ਕਾਰਜਸ਼ੀਲ ਯੋਗਤਾ ਨੂੰ ਯਕੀਨੀ ਬਣਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ। 

 

ਏਅਰ ਆਫਿਸਰ ਕਮਾਂਡਿੰਗ-ਇਨ-ਚੀਫ਼ ਨੇ ਏਅਰ ਫ਼ੋਰਸ ਸਟੇਸ਼ਨ ਦੇ ਸਾਰੇ ਹੀ ਕਰਮਚਾਰੀਆਂ ਵੱਲੋਂ ਪ੍ਰਦਰਸ਼ਿਤ ਕੀਤੀ ਗਈ ਆਪਣੀ ਡਿਊਟੀ ਪ੍ਰਤੀ ਸ਼ਾਨਦਾਰ ਸ਼ਮੂਲੀਅਤ ਅਤੇ ਪ੍ਰਤੀਬੱਧਤਾ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ  ਅਤੇ ਉਨ੍ਹਾਂ ਨੂੰ ਮੌਜੂਦਾ ਸੁਰੱਖਿਆ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਤੰਦਰੁਸਤ ਅਤੇ ਸੁਚੇਤ ਰਹਿਣ ਦੀ ਸਲਾਹ ਦਿੱਤੀ।

 

*****

 

ਆਈਐੱਨ/ਬੀਬੀਐੱਸ



(Release ID: 1629280) Visitor Counter : 113