ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

ਸਿਹਤਯਾਬੀ ਦਰ ਹੋਰ ਸੁਧਰ ਕੇ 48.31% ਹੋਈ

ਮੌਤ ਦਰ ਘਟ ਕੇ 2.80% ਹੋਈ

Posted On: 03 JUN 2020 3:15PM by PIB Chandigarh

ਪਿਛਲੇ 24 ਘੰਟਿਆਂ ਦੌਰਾਨ ਕੁਵਿਡ19 ਦੇ ਕੁੱਲ 4,776 ਮਰੀਜ਼ ਠੀਕ ਹੋਏ ਹਨ। ਇੰਝ ਹੁਣ ਤੱਕ ਕੁੱਲ 1,0,303 ਮਰੀਜ਼ ਕੋਵਿਡ19 ਤੋਂ ਠੀਕ ਹੋ ਚੁੱਕੇ ਹਨ। ਕੋਵਿਡ19 ਮਰੀਜ਼ਾਂ ਵਿੱਚ ਸਿਹਤਯਾਬੀ ਦੀ ਦਰ 48.31% ਹੈ। ਇਸ ਵੇਲੇ 1,01,497 ਮਰੀਜ਼ ਜ਼ੇਰੇ ਇਲਾਜ ਹਨ ਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ।

ਮੌਤ ਦਰ 2.80% ਹੈ।

480 ਸਰਕਾਰੀ ਅਤੇ 208 ਪ੍ਰਾਈਵੇਟ ਲੈਬੌਰੇਟਰੀਜ਼ (ਕੁੱਲ 688 ਲੈਬੌਰੇਟਰੀਜ਼) ਨਾਲ ਦੇਸ਼ ਵਿੱਚ ਟੈਸਟਿੰਗ ਸਮਰੱਥਾ ਵਧ ਗਈ ਹੈ। ਹੁਣ ਤੱਕ ਕੋਵਿਡ19 ਲਈ ਕੁੱਲ 41,03,233 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਦ ਕਿ ਕੱਲ੍ਹ 1,37,158 ਸੈਂਪਲ ਟੈਸਟ ਕੀਤੇ ਗਏ ਸਨ।

ਜਿੱਥੋਂ ਤੱਕ ਕੋਵਿਡ19 ਦੇ ਪ੍ਰਬੰਧ ਲਈ ਦੇਸ਼ ਵਿੱਚ ਸਿਹਤ ਬੁਨਿਆਦੀ ਢਾਂਚੇ ਦਾ ਸੁਆਲ ਹੈ, ਹੁਣ ਤੱਕ 1,66,332 ਆਈਸੋਲੇਸ਼ਨ ਬਿਸਤਰਿਆਂ, 21,393 ਆਈਸੀਸਯੂ ਬਿਸਤਰਿਆਂ ਅਤੇ 72,762 ਆਕਸੀਜਨ ਨਾਲ ਲੈਸ ਬਿਸਤਰਿਆਂ ਵਾਲੇ 952 ਸਮਰਪਿਤ ਕੋਵਿਡ ਹਸਪਤਾਲ ਉਪਲਬਧ ਹਨ। ਕੁੱਲ 1,34,945 ਆਈਸੋਲੇਸ਼ਨ ਬਿਸਤਰਿਆਂ; 11,027 ਆਈਸੀਯੂ ਬਿਸਤਰਿਆਂ ਅਤੇ ਆਕਸੀਜਨ ਨਾਲ ਲੈਸ 46,875 ਬਿਸਤਰਿਆਂ ਵਾਲੇ 2,391 ਕੋਵਿਡ ਹੈਲਥ ਸੈਂਟਰਾਂ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ। ਕੇਂਦਰ ਨੇ 125.28 ਲੱਖ ਐੱਨ95 ਮਾਸਕ ਅਤੇ 101.54 ਲੱਖ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਵੀ (ਪੀਪੀਈਜ਼ – PPEs) ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਕੇਂਦਰੀ ਸੰਸਥਾਨਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਕੋਵਿਡ19 ਨਾਲ ਸਬੰਧਿਤ  ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

ਕੋਵਿਡ19 ਨਾਲ ਸਬੰਧਿਤ  ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

 

***

 

ਐੱਮਵੀ/ਐੱਸਜੀ



(Release ID: 1629204) Visitor Counter : 209