ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਮੰਤਰੀ ਨੇ ਬਿਜਲੀ ਖੇਤਰ ਵਿੱਚ ਪੈਨ-ਇੰਡੀਆ ਰੀਅਲ ਟਾਈਮ ਮਾਰਕਿਟ ਦੀ ਸ਼ੁਰੂਆਤ ਕੀਤੀ: ਭਾਰਤ ਦੀ ਬਿਜਲੀ ਮਾਰਕਿਟ ਰੀਅਲ ਟਾਈਮ ਦੇ ਨੇੜੇ ਪੁੱਜੀ
Posted On:
03 JUN 2020 12:45PM by PIB Chandigarh
ਬਿਜਲੀ ਮੰਤਰੀ (ਸੁਤੰਤਰ ਚਾਰਜ) ਅਤੇ ਨਵੀਂ ਤੇ ਅਖੁੱਟ ਊਰਜਾ ਅਤੇ ਕੌਸ਼ਲ ਵਿਕਾਸ ਤੇ ਉੱਦਮਤਾ ਰਾਜ ਮੰਤਰੀ, ਸ਼੍ਰੀ ਆਰ ਕੇ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਬਿਜਲੀ ਮਾਰਕਿਟ ਵਿੱਚ ਰੀਅਲ ਟਾਈਮ ਮਾਰਕਿਟ ਦੀ ਅਖਿਲ ਭਾਰਤੀ ਸ਼ੁਰੂਆਤ ਵੀਡੀਓ ਕਾਨਫਰੰਸ ਜ਼ਰੀਏ ਕੀਤੀ। ਇਸ ਨੇ ਭਾਰਤੀ ਬਿਜਲੀ ਮਾਰਕਿਟ ਨੂੰ ਦੁਨੀਆ ਦੀਆਂ ਕੁਝ ਪ੍ਰਮੁੱਖ ਬਿਜਲੀ ਮਾਰਕਿਟਾਂ ਦੀ ਲੀਗ ਵਿੱਚ ਲਿਆ ਖੜ੍ਹਾ ਕੀਤਾ ਹੈ, ਜਿਨ੍ਹਾਂ ਦੀ ਕਿ ਰੀਅਲ ਟਾਈਮ ਮਾਰਕਿਟ ਹੈ।

ਇਸ ਮੌਕੇ ‘ਤੇ ਬੋਲਦੇ ਹੋਏ ਬਿਜਲੀ ਮੰਤਰੀ ਨੇ ਕਿਹਾ ਕਿ ਰੀਅਲ ਟਾਈਮ ਮਾਰਕਿਟ ਇੱਕ ਸੰਗਠਿਤ ਮਾਰਕਿਟ ਪਲੈਟਫਾਰਮ ਹੈ ਜਿਸ ਜ਼ਰੀਏ ਖਰੀਦਦਾਰ ਅਤੇ ਵਿਕਰੇਤਾ ਅਖਿਲ ਭਾਰਤੀ ਪੱਧਰ ਉੱਤੇ ਆਪਣੀਆਂ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪਹੁੰਚਦੇ ਹਨ। ਰੀਅਲ ਟਾਈਮ ਮਾਰਕਿਟ ਦੀ ਸ਼ੁਰੂਆਤ ਮਾਰਕਿਟ ਵਿੱਚ ਲੋੜੀਂਦੀ ਲਚਕਤਾ ਲਿਆਵੇਗੀ ਤਾਕਿ ਸਿਸਟਮ ਦੀ ਮੌਜੂਦਾ ਸਮਰੱਥਾ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਈ ਜਾ ਸਕੇ। ਇਸ ਨਾਲ ਮੰਗ ਦੇ ਪੈਟਰਨ ਵਿੱਚ ਵਿਭਿੰਨਤਾ ਦਾ ਪ੍ਰਬੰਧਨ ਦੇਸ਼ ਵਿੱਚ ਰਾਸ਼ਟਰੀ ਪੱਧਰ ਉੱਤੇ ਇੱਕ ਸੰਗਠਿਤ ਮਾਰਕਿਟ ਤਿਆਰ ਕਰਨ ਵਿੱਚ ਮਦਦ ਕਰੇਗਾ।
ਰੀਅਲ ਟਾਈਮ ਮਾਰਕਿਟ ਇੱਕ ਦਿਨ ਵਿੱਚ ਹਰ 30 ਮਿੰਟ ਲਈ ਹੋਵੇਗੀ। ਇਹ ਇਕਸਾਰ ਕੀਮਤਾਂ ਉੱਤੇ ਦੋਵੇਂ ਪਾਸਿਓਂ ਬੰਦ ਬੋਲੀ ਵਾਲੀ ਹੋਵੇਗੀ। "ਗੇਟ ਬੰਦ" ਦੀ ਧਾਰਨਾ ਦੀ ਸ਼ੁਰੂਆਤ ਮਾਰਕਿਟ ਅਪ੍ਰੇਸ਼ਨ ਦੇ ਸਮੇਂ ਵਿੱਚ ਸ਼ਡਿਊਲ ਵਿੱਚ ਜ਼ਰੂਰੀ ਮਜ਼ਬੂਤੀ ਲਿਆਉਣ ਲਈ ਕੀਤੀ ਗਈ ਹੈ। ਖਰੀਦਦਾਰ /ਵਿਕਰੇਤਾ ਕੋਲ ਇਹ ਚੋਣ ਹੋਵੇਗੀ ਕਿ ਉਹ ਹਰ 15 ਮਿੰਟ ਦੇ ਟਾਈਮ ਬਲਾਕ ਵਿੱਚ ਖਰੀਦ ਵਿਕਰੀ ਲਈ ਬੋਲੀ ਦੇ ਸਕਣਗੇ। ਪ੍ਰਸਤਾਵਿਤ ਰੀਅਲ ਟਾਈਮ ਮਾਰਕਿਟਿੰਗ ਡਿਸਕੌਮਸ ਲਈ ਇੱਕ ਬਦਲਵਾਂ ਢਾਂਚਾ ਪ੍ਰਦਾਨ ਕਰੇਗੀ ਤਾਕਿ ਮੁਕਾਬਲੇ ਵਾਲੀਆਂ ਕੀਮਤਾਂ ਉੱਤੇ ਵੱਡੀ ਮਾਰਕਿਟ ਤੱਕ ਪਹੁੰਚ ਕੀਤੀ ਜਾ ਸਕੇ। ਦੂਜੇ ਪਾਸੇ ਜੈਨਰੇਟਰ ਆਪਣੀ ਅਣ-ਸੱਦੀ ਸਮਰੱਥਾ ਨਾਲ ਰੀਅਲ ਟਾਈਮ ਮਾਰਕਿਟ ਵਿੱਚ ਲਾਭ ਹਾਸਲ ਕਰ ਸਕਣਗੇ। ਜੈਨਰੇਟਰਾਂ ਲਈ ਇੱਕ ਢਾਂਚਾ ਪ੍ਰਦਾਨ ਕੀਤਾ ਗਿਆ ਹੈ, ਜਿਸ ਦੇ ਲੰਬੀ ਮਿਆਦ ਦੇ ਠੇਕੇ ਹੋਣਗੇ ਅਤੇ ਉਹ ਡਿਸਕੌਮਸ ਦੇ ਅਸਲ ਲਾਭਾਂ ਨੂੰ ਸਾਂਝਾ ਕਰ ਸਕਣਗੇ। ਰਾਸ਼ਟਰੀ ਲੋਡ ਡਿਸਪੈਚ ਸੈਂਟਰ - ਪੋਸਕੋ ਦੁਆਰਾ ਜ਼ਰੂਰੀ ਆਟੋਮੇਸ਼ਨ ਦੀ ਸਹੂਲਤ ਬਿਜਲੀ ਐਕਸਚੇਂਜਾਂ ਨਾਲ ਤਾਲਮੇਲ ਕਰਕੇ ਪ੍ਰਦਾਨ ਕੀਤੀ ਜਾ ਰਹੀ ਹੈ ਤਾਕਿ ਇਹ ਯਕੀਨੀ ਬਣ ਸਕੇ ਕਿ ਲੈਣ-ਦੇਣ ਅਤੇ ਨਿਪਟਾਰੇ ਵਿੱਚ ਰੀਅਲ ਟਾਈਮ ਮਾਰਕਿਟ ਢਾਂਚੇ ਵਿੱਚ ਤੇਜ਼ੀ ਆ ਸਕੇ।
ਭਾਰਤ ਸਰਕਾਰ ਦਾ ਟੀਚਾ 175 ਜੀਡਬਲਿਊ, ਆਰਈ ਸਮਰੱਥਾ 2022 ਤੱਕ ਹਾਸਲ ਕਰਨ ਦਾ ਹੈ ਅਤੇ ਇਸ ਦੇ ਲਈ ਅਖੁੱਟ ਸਰਬ-ਭਾਰਤੀ ਪੈਠ ਬਣਾਈ ਜਾ ਰਹੀ ਹੈ। ਰੀਅਲ ਟਾਈਮ ਮਾਰਕਿਟ ਅਖੁੱਟ ਊਰਜਾ ਉਤਪਾਦਨ ਦੇ ਰੁਕਵੇਂ ਅਤੇ ਪਰਿਵਰਤਨਸ਼ੀਲ ਸੁਭਾਅ ਕਾਰਨ ਗ੍ਰਿੱਡ ਪ੍ਰਬੰਧਨ ਨੂੰ ਪੇਸ਼ ਆ ਰਹੀਆਂ ਸਾਰੀਆਂ ਚੁਣੌਤੀਆਂ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ ਅਤੇ ਇਸ ਲਈ ਅਖੁੱਟ ਊਰਜਾ ਸਰੋਤਾਂ ਦੀ ਵਧੇਰੇ ਮਾਤਰਾ ਨੂੰ ਗ੍ਰਿੱਡ ਵਿੱਚ ਜੋੜਨ ਵਿੱਚ ਸਹਾਇਤਾ ਕਰੇਗੀ।
ਇਹ ਉਮੀਦ ਕੀਤੀ ਜਾਂਦੀ ਹੈ ਕਿ ਬੋਲੀ ਦਾ ਛੋਟਾ ਸਮਾਂ, ਤੇਜ਼ ਸ਼ਡਿਊਲਿੰਗ ਅਤੇ ਪ੍ਰਭਾਸ਼ਿਤ ਪ੍ਰਕਿਰਿਆਵਾਂ (ਜਿਵੇਂ ਕਿ ਗੇਟ ਬੰਦ ਹੋਣਾ) ਪ੍ਰਤੀਭਾਗੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਸਾਰੇ ਭਾਰਤ ਗ੍ਰਿੱਡ ਵਿੱਚ ਸਰੋਤਾਂ ਤੱਕ ਪਹੁੰਚ ਹਾਸਲ ਕਰਨ ਦੇ ਯੋਗ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਜਿਸ ਨਾਲ ਮੁਕਾਬਲੇਬਾਜ਼ੀ ਨੂੰ ਉਤਸ਼ਾਹ ਮਿਲੇਗਾ। ਇਹ ਕੁਸ਼ਲ ਬਿਜਲੀ ਖਰੀਦ ਯੋਜਨਾਬੰਦੀ, ਸ਼ਡਿਊਲਿੰਗ, ਡਿਸਪੈਚ ਅਤੇ ਅਸੰਤੁਲਨ ਪ੍ਰਬੰਧਨ ਨਾਲ ਸੁਵਿਧਾਵਾਂ ਦੁਆਰਾ ਪੋਰਟਫੋਲੀਓ ਪ੍ਰਬੰਧਨ ਨੂੰ ਬਿਹਤਰ ਬਣਾਵੇਗੀ।
ਵੰਡ ਕੰਪਨੀਆਂ ਆਪਣੇ ਬਿਜਲੀ ਖਰੀਦ ਪੋਰਟਫੋਲੀਓ ਨੂੰ ਵਧੀਆ ਢੰਗ ਨਾਲ ਮੈਨੇਜ ਕਰਨ ਦੇ ਯੋਗ ਹੋਣਗੀਆਂ ਅਤੇ ਵਧੇਰੇ ਸਮਰੱਥਾ ਨੂੰ ਜੋੜਨ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਬਿਜਲੀ ਦੀ ਖਰੀਦ ਦੀ ਲਾਗਤ ਨੂੰ ਅਨੁਕੂਲ ਬਣਾਉਣ ਅਤੇ ਭਰੋਸੇਯੋਗ ਸਪਲਾਈ ਵਾਲੇ ਗਾਹਕਾਂ ਦੀ ਸੇਵਾ ਕਰਨ ਦੇ ਨਾਲ-ਨਾਲ ਰੀਅਲ ਟਾਈਮ ਮਾਰਕਿਟ ਤੋਂ ਬਿਜਲੀ ਦੀ ਕਿਸੇ ਵੀ ਆਖਰੀ ਸਮੇਂ ਵਿੱਚ ਅਸਾਨੀ ਨਾਲ ਖਰੀਦ ਕੀਤੀ ਜਾ ਸਕੇਗੀ। ਪਿਛਲੇ ਸਮੇਂ ਦੀਆਂ ਤਬਦੀਲੀਆਂ ਕਾਰਨ ਲੋਡ ਸ਼ੈਡਿੰਗ ਦੁਆਰਾ ਗ੍ਰਿੱਡ ਦੇ ਪ੍ਰਬੰਧਨ ਦੀ ਸ਼ੁਰੂਆਤ ਦੇ ਪ੍ਰਬੰਧਾਂ ਨੂੰ ਅਸਾਨੀ ਨਾਲ ਟਾਲਿਆ ਜਾ ਸਕਦਾ ਹੈ। ਇਸ ਤਰ੍ਹਾਂ, ਸਾਰੇ ਹਿੱਸੇਦਾਰ ਜੈਨਰੇਟਰਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਸਰਪਲੱਸਾਂ ਨੂੰ ਵੇਚਣ, ਆਰਈ ਪੈਦਾਵਾਰ ਦੀ ਪਰਿਵਰਤਨਸ਼ੀਲਤਾ ਦਾ ਬਿਹਤਰ ਪ੍ਰਬੰਧਨ ਕਰਨ, ਟ੍ਰਾਂਸਮਿਸ਼ਨ ਪ੍ਰਣਾਲੀਆਂ ਦੀ ਬਿਹਤਰ ਵਰਤੋਂ ਕਰਨ, ਬਿਜਲੀ ਖਰੀਦਣ ਜਾਂ ਵੇਚਣ ਦਾ ਮੌਕਾ ਦੇਣ ਅਤੇ ਅੰਤ ਵਿੱਚ ਖਪਤਕਾਰਾਂ ਨੂੰ ਭਰੋਸੇਯੋਗ ਬਿਜਲੀ ਸਪਲਾਈ ਹਾਸਲ ਕਰਨ ਦਾ ਮੌਕਾ ਦੇਣ।
*****
ਆਰਸੀਜੇ/ਐੱਮ
(Release ID: 1629200)