ਰਸਾਇਣ ਤੇ ਖਾਦ ਮੰਤਰਾਲਾ

ਮੇਕ ਇਨ ਇੰਡੀਆ ਨੂੰ ਪ੍ਰੋਤਸਾਹਿਤ ਕਰਨ ਲਈ ਵਸਤਾਂ, ਸੇਵਾਵਾਂ ਅਤੇ ਕਾਰਜਾਂ ਦੇ ਨਿਰਮਾਣ ਅਤੇ ਉਤਪਾਦਨ ਨੂੰ ਹੁਲਾਰਾ ਦੇਣ ਵਾਸਤੇ ਰਸਾਇਣ ਅਤੇ ਪੈਟਰੋ ਰਸਾਇਣ ਦੀ ਲਾਜ਼ਮੀ ਜਨਤਕ ਖਰੀਦ: ਸ਼੍ਰੀ ਮਨਸੁਖ ਮਾਂਡਵੀਯਾ

ਰਸਾਇਣ ਅਤੇ ਪੈਟਰੋ ਰਸਾਇਣ ਵਿਭਾਗ ਨੇ 2020-21, 2021-23 ਅਤੇ 2023-25 ਲਈ ਜਨਤਕ ਖਰੀਦ ਵਿੱਚ ਕ੍ਰਮਵਾਰ,ਨਿਊਨਤਮ 60%, 70% ਅਤੇ 80 ਪ੍ਰਤੀਸ਼ਤ ਸਥਾਨਕ ਰਸਾਇਣ ਅਤੇ ਪੈਟਰੋ ਰਸਾਇਣ ਸਮੱਗਰੀ ਦੀ ਤਜਵੀਜ਼ ਰੱਖੀ

Posted On: 02 JUN 2020 1:53PM by PIB Chandigarh

 

ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਪ੍ਰੋਤਸਾਹਨ ਦੇਣ ਵਾਲੇ ਵਿਭਾਗ (ਡੀਪੀਆਈਆਈਟੀ) ਨੇ ਹਾਲ ਹੀ ਵਿੱਚ ਆਮਦਨ ਅਤੇ ਰੋਜ਼ਗਾਰ ਨੂੰ ਵਧਾਉਣ ਦੇ ਉਦੇਸ਼ ਨਾਲ, ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਵਿੱਚ ਵਸਤਾਂ, ਸੇਵਾਵਾਂ ਅਤੇ ਕਾਰਜਾਂ ਦੇ ਨਿਰਮਾਣ ਅਤੇ ਉਤਪਾਦਨ ਨੂੰ ਪ੍ਰੋਤਸਾਹਿਤ ਕਰਨ ਵਾਸਤੇ 29.05.2019 ਨੂੰ ਜਨਤਕ ਖਰੀਦ (ਮੇਕ ਇਨ ਇੰਡੀਆ ਨੂੰ ਤਰਜੀਹ) ਆਰਡਰ, 2017 ਵਿੱਚ ਸੋਧ ਕੀਤੀ ਹੈ।

 

ਰਸਾਇਣ ਅਤੇ ਪੈਟਰੋ ਰਸਾਇਣ ਦੀ ਪਹਿਚਾਣ ਕਰਦੇ ਸਮੇਂ, ਨਿਊਨਤਮ ਸਥਾਨਕ ਸਮੱਗਰੀ ਅਤੇ ਅਨੁਮਾਨ  ਦਾਤਰੀਕਾ ਨਿਰਧਾਰਤ ਕਰਦਿਆਂ, ਰਸਾਇਣ ਅਤੇ ਪੈਟਰੋ ਰਸਾਇਣ  ਵਿਭਾਗ ਨੇ ਘਰੇਲੂ ਨਿਰਮਾਣ ਦੀ ਉਪਲੱਬਧ ਸਮਰੱਥਾ ਅਤੇ ਸਥਾਨਕ ਪ੍ਰਤੀਯੋਗਤਾ ਦੀ ਹੱਦ ਦਾ ਜਾਇਜ਼ਾ ਲਿਆ।ਲਗਭਗ 55, ਵੱਖ ਵੱਖ ਕਿਸਮਾਂ ਦੇ ਰਸਾਇਣ, ਪੈਟਰੋ ਰਸਾਇਣ, ਕੀਟਨਾਸ਼ਕ ਅਤੇ ਡਾਈਸਟੱਫ ਦੀ ਪਹਿਚਾਣ ਕੀਤੀ ਗਈ ਹੈ। ਵਿਭਾਗ ਦੁਆਰਾ ਇਨ੍ਹਾਂ ਰਸਾਇਣਾਂ ਅਤੇ ਪੈਟਰੋ ਰਸਾਇਣਾਂ ਲਈ ਨਿਊਨਤਮ ਸਥਾਨਕ ਸਮੱਗਰੀ  ਸਾਲ 2020-2021 ਲਈ 60% ਅਤੇ ਇਸ ਤੋਂ ਬਾਅਦ 2021-2023 ਦੇ ਵਰ੍ਹਿਆਂ ਲਈ ਵਧਾ ਕੇ 70% ਅਤੇ  2023-2025 ਲਈ 80% ਕਰਨ ਦੀ ਤਜਵੀਜ਼ ਕੀਤੀ ਗਈ ਹੈ। ਵਿਭਾਗ ਦੁਆਰਾ ਪਹਿਚਾਣ ਕੀਤੇ ਗਏ 55 ਰਸਾਇਣਾਂ ਅਤੇ ਪੈਟਰੋ ਰਸਾਇਣਾਂ ਵਿੱਚੋਂ, ਸਥਾਨਕ ਸਪਲਾਇਰ 27 ਉਤਪਾਦਾਂ ਲਈ 5 ਲੱਖ ਤੋਂ ਵੱਧ ਅਤੇ 50 ਲੱਖ ਤੋਂ ਘੱਟ ਰੁਪਏ ਦੀ ਖਰੀਦ ਦੇ ਅਨੁਮਾਨਿਤ ਮੁੱਲ ਲਈ ਬੋਲੀ ਲਗਾਉਣ ਦੇ ਯੋਗ ਹੋਣਗੇ ਅਤੇ ਬਾਕੀ 28 ਰਸਾਇਣਾਂ ਅਤੇ ਪੈਟਰੋ ਰਸਾਇਣਾਂ ਦੇ ਸਬੰਧ ਵਿੱਚ, ਖਰੀਦ ਸੰਸਥਾਵਾਂ ਬੋਲੀ ਦੀ ਰਕਮ ਦੀ ਪਰਵਾਹ ਕੀਤੇ ਬਿਨਾ ਸਥਾਨਕ ਸਪਲਾਇਰਾਂ ਤੋਂ ਹੀ ਖਰੀਦ ਕਰਨਗੀਆਂ ਕਿਉਂਕਿ ਉੱਥੇ ਕਾਫ਼ੀ ਸਥਾਨਕ ਸਮਰੱਥਾ ਅਤੇ ਮੁਕਾਬਲਾ ਹੈ।

 

ਇਹ ਕਦਮ ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤੇ ਆਤਮਨਿਰਭਾਰ ਭਾਰਤ ਅਭਿਯਾਨ ਨੂੰ ਮਜ਼ਬੂਤ ਕਰੇਗਾ ਅਤੇ "ਮੇਕ ਇਨ ਇੰਡੀਆ" ਦੇ ਤਹਿਤ ਘਰੇਲੂ ਉਤਪਾਦਨ ਨੂੰ ਵੀ ਹੁਲਾਰਾ ਦੇਵੇਗਾ।

 

ਇਸ ਮਹੱਤਵਪੂਰਨ ਫੈਸਲੇ ਦੀ ਸ਼ਲਾਘਾ ਕਰਦਿਆਂ, ਸ਼ਿਪਿੰਗ (ਸੁਤੰਤਰ ਚਾਰਜ), ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ, "ਮਾਲ, ਸੇਵਾਵਾਂ ਅਤੇ ਕਾਰਜਾਂ ਦੇ ਨਿਰਮਾਣ ਅਤੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਰਸਾਇਣਾਂ ਅਤੇ ਪੈਟਰੋ ਰਸਾਇਣਾਂ ਦੀ ਲਾਜ਼ਮੀ ਜਨਤਕ ਖਰੀਦ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰੇਗੀ।

 

*****

 

ਆਰਸੀਜੇ/ਆਰਕੇਐੱਮ



(Release ID: 1628735) Visitor Counter : 181