ਰਸਾਇਣ ਤੇ ਖਾਦ ਮੰਤਰਾਲਾ
ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ (ਪੀਐੱਮਬੀਜੇਕੇ) ਨੇ 2019-20 ਦੇ ਇਸ ਸਮੇਂ ਦੌਰਾਨ ਲਗਭਗ 40 ਕਰੋੜ ਰੁਪਏ ਦੇ ਮੁਕਾਬਲੇ 2020-21 ਦੇ ਪਹਿਲੇ ਦੋ ਮਹੀਨਿਆਂ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਪ੍ਰਭਾਵੀ ਵਿਕਰੀ ਹਾਸਲ ਕੀਤੀ
ਮਾਰਚ-ਮਈ 2020 ਵਿੱਚ ਜਨ ਔਸ਼ਧੀ ਕੇਂਦਰਾਂ ਦੇ ਰਾਹੀਂ ਲਗਭਗ 144 ਕਰੋੜ ਰੁਪਏ ਦੀਆਂ ਸਸਤੀਆਂ ਦਵਾਈਆਂ ਵੇਚੀਆਂ ਗਈਆਂ
Posted On:
01 JUN 2020 3:24PM by PIB Chandigarh
ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ (ਪੀਐੱਮਬੀਜੇਕੇ) ਨੇ ਸਾਲ 2020-21 ਦੇ ਪਹਿਲੇ 2 ਮਹੀਨਿਆਂ ਵਿੱਚ 100.40 ਕਰੋੜ ਰੁਪਏ ਦੀ ਪ੍ਰਭਾਵਸ਼ਾਲੀ ਵਿਕਰੀ ਹਾਸਲ ਕੀਤੀ, ਜੋ ਕਿ ਸਾਲ 2019-20 ਦੀ ਇਸੇ ਮਿਆਦ ਵਿੱਚ 44.60 ਕਰੋੜ ਰੁਪਏ ਸੀ।
ਕੇਂਦਰ ਨੇ ਮਾਰਚ,ਅਪ੍ਰੈਲ ਅਤੇ ਮਈ 2020 ਦੇ ਮਹੀਨਿਆਂ ਵਿੱਚ ਲਗਭਗ 144 ਕਰੋੜ ਰੁਪਏ ਦੀਆਂ ਕਿਫ਼ਾਇਤੀ ਅਤੇ ਗੁਣਵੱਤਾ ਭਰਪੂਰ ਦਵਾਈਆਂ ਵੇਚੀਆਂ ਹਨ।ਜਿਸ ਨਾਲ ਇਸ ਮਿਆਦ ਦੌਰਾਨ ਨਾਗਰਿਕਾਂ ਦੇ 800 ਕਰੋੜ ਦੀ ਬੱਚਤ ਹੋਈ ਹੈ ਜਦੋ ਦੇਸ਼ ਨੂੰ ਕੋਵਿਡ19ਮਹਾਮਾਰੀ ਨੇ ਪ੍ਰਭਾਵਿਤ ਕੀਤਾ ਹੈ।
ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰਾਂ ਦੇ ਨੈਟਵਰਕ ਰਾਹੀਂ ਪੀਐੱਮਬੀਜੇਪੀ ਨੂੰ ਲਾਗੂ ਕਰਨ ਲਈ ਬੀਪੀਪੀਆਈ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ,ਕੋਵਿਡ19ਮਹਾਮਾਰੀ ਦੇ ਇਸ ਮੁਸ਼ਕਿਲ ਸਮੇਂ ਵਿੱਚ , ਅਸੀਂ ਸਾਰਿਆਂ ਲਈ ਦਵਾਈਆਂ ਦੀ ਪੂਰਨ ਉਪਲੱਬਧਤਾ ਯਕੀਨੀ ਬਣਾਉਣ ਲਈ ਪ੍ਰਤੀਬੱਧ ਹਾਂ।
https://twitter.com/mansukhmandviya/status/1267341118384947201
ਕੋਵਿਡ19 ਸੰਕਟ ਦੇ ਮੱਦੇਨਜ਼ਰ ਬੀਪੀਪੀਆਈ ਦੇ ਕਰਮਚਾਰੀਆਂ, ਕੇਂਦਰ ਮਾਲਕਾਂ,ਵਿਤਰਕਾਂ ਅਤੇ ਹੋਰ ਹਿਤਧਾਰਕ ਅੱਗੇ ਆਏ ਅਤੇ ਮਹਾਮਾਰੀ ਨਾਲ ਲੜਾਈ ਵਿੱਚ ਹੱਥ ਮਿਲਾਇਆ।
ਬੀਪੀਪੀਆਈ ਇਸ ਚਣੌਤੀ ਭਰੇ ਸਮੇਂ ਵਿੱਚ ਆਪਣੇ ਹਿਤਧਾਰਕਾਂ ਅਤੇ ਉਪਭੋਗਤਾਵਾ ਨਾਲ ਖੜ੍ਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ ਨੂੰ ਲਗਾਤਾਰ ਚਾਲੂ ਅਤੇ ਸੰਚਾਲਿਤ ਰੱਖਿਆ ਗਿਆ ਹੈ।
ਬੀਪੀਪੀਆਈ ਨੇ ਕਿਹਾ ਕਿ ਉਹ ਪੀਐੱਮਬੀਜੇਕੇ ਤੇ ਜਰੂਰੀ ਦਵਾਈਆਂ ਦੀ ਨਿਰਵਿਘਨ ਉਪਲੱਬਤਾ ਨੂੰ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ। ਕੇਂਦਰਾਂ ਨੇ ਲੌਕਡਾਊਨ ਦੇ ਬਾਵਜੂਦ ਮਹੀਨਾਂ ਵਾਰ ਵਿਕਰੀ ਦੇ ਟਰਨ ਓਵਰ ਨੂੰ 52 ਕਰੋੜ ਤੱਕ ਪਹੁੰਚਾਇਆ ਹੈ ਅਤੇ ਮਾਰਚ 2020 ਵਿੱਚ 42 ਕਰੋੜ ਰੁਪਏ ਦਾ ਟਰਨ ਓਵਰ ਹਾਸਲ ਕੀਤੀ ਹੈ। ਬੀਪੀਪੀਆਈ ਵੱਲੋਂ ਦਵਾਈਆਂ ਦਾ ਲੋੜੀਦਾ ਭੰਡਾਰ ਰੱਖਿਆ ਗਿਆ ਹੈ ਜਿਸ ਵਿੱਚ ਫੇਸ ਮਾਸਕ,ਸੈਨੀਟਾਈਜ਼ਰ,ਹਾਈਡ੍ਰੋਕਸੀਕਲੋਰੋਕੁਈਨ , ਪੈਰਾਸੀਟਾਮੋਲ ਅਤੇ ਅਜ਼ੀਥਰੋਮਾਈਸਿਨ ਸ਼ਾਮਲ ਹਨ।ਬੀਪੀਪੀਆਈ ਨੇ ਮਾਰਚ ਅਤੇ ਅਪ੍ਰੈਲ ਮਹੀਨਿਆਂ ਵਿੱਚ 10 ਲੱਖ ਫੇਸ ਮਾਸਕ ,50 ਲੱਖ ਹਾਈਡ੍ਰੋਕਸੀਕਲੋਰੋਕੁਈਨ ਦੀਆਂ ਗੋਲੀਆਂ ਵੇਚੀਆਂ ਗਈਆਂ ਹਨ। ਬੀਪੀਪੀਆਈ ਨੇ ਮਿੱਤਰ ਦੇਸ਼ਾਂ ਨੂੰ ਸਪਲਾਈ ਕਰਨ ਲਈ ਵਿਦੇਸ਼ ਮੰਤਰਾਲੇ ਨੂੰ ਦਵਾਈਆਂ ਭੇਜੀਆਂ ਹਨ।
ਲੈਕਡੌਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਦੇਸ਼ ਦੇ726 ਜ਼ਿਲ੍ਹਿਆਂ ਵਿੱਚ 6300 ਤੋਂ ਵੱਧ ਜਨ ਔਸ਼ਧੀ ਕੇਂਦਰ ਕੰਮ ਕਰ ਰਹੇ ਹਨ। ਸਰਕਾਰ ਦੇ ਸਮਾਜਿਕ ਦੂਰੀ ਨਿਯਮਾਂ ਨੂੰ ਸਹਿਯੋਗ ਦਿੰਦਿਆਂ ਜਨ ਔਸ਼ਧੀ ਕੇਂਦਰਾਂ ਦੇ ਫਾਰਮਾਂਸਿਸਟ ਜਿਹੜੇ ਕਿ "ਸਵਾਸਥ ਕੇ ਸਿਪਾਹੀ"ਦੇ ਤੌਰ ਤੇ ਜਾਣੇ ਜਾਂਦੇ ਹਨ ਵੱਲੋਂ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਦਵਾਈ ਮੁਹੱਈਆ ਕਰਵਾਈ ਜਾ ਰਹੀ ਹੈ।
http://pibcms.nic.in/WriteReadData/userfiles/VID-20200601-WA0025.mp4
ਇਸਤੋਂ ਇਲਾਵਾ ਬੀਪੀਪੀਆਈ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਪਲੈਟਫਾਰਮਾਂ ਤੇ ਮਹਾਮਾਰੀ ਖਿਲਾਫ਼ ਲੜਾਈ ਦੇ ਸਾਧਨਾਂ ਬਾਰੇ ਜਾਗਰੂਕਤਾ ਪੈਦਾ ਕਰ ਰਿਹਾ ਹੈ।"ਜਨ ਔਸ਼ਧੀ ਸੁਗਮ" ਮੋਬਾਈਲ ਐਪਲੀਕੇਸ਼ਨ ਬਹੁਤ ਪ੍ਰਚਲਿਤ ਹੋਈ ਹੈ ਅਤੇ ਇਸਦੇ 4 ਲੱਖ ਤੋਂ ਵੱਧ ਡਾਊਨਲੋਡ ਹੋ ਚੁੱਕੇ ਹਨ।ਇਨ੍ਹਾਂ ਸਾਧਨਾਂ ਨਾਲ ਬੀਪੀਪੀਆਈ ਕੋਵਿਡ19ਦੇ ਖ਼ਿਲਾਫ਼ ਜੰਗ ਵਿੱਚ ਕਿਰਿਆਸ਼ੀਲ ਭੂਮਿਕਾ ਨਿਭਾਅ ਰਿਹਾ ਹੈ।
*****
ਆਰਸੀਜੇ/ਆਰਕੇਐੱਮ
(Release ID: 1628527)
Visitor Counter : 239