ਖੇਤੀਬਾੜੀ ਮੰਤਰਾਲਾ

ਮੰਤਰੀ ਮੰਡਲ ਨੇ ਖੇਤੀਬਾੜੀ ਅਤੇ ਉਸ ਨਾਲ ਸਬੰਧਿਤ ਗਤੀਵਿਧੀਆਂ ਲਈ ਬੈਂਕ ਤੋਂ ਲਏ ਅਲਪਕਾਲੀ ਕਰਜ਼ਿਆਂ ਦੀ ਮੁੜ ਅਦਾਇਗੀ ਵਾਸਤੇ ਸਮਾਂ ਸੀਮਾ 31 ਅਗਸਤ 2020 ਤੱਕ ਵਧਾਈ

Posted On: 01 JUN 2020 5:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਖੇਤੀਬਾੜੀ ਅਤੇ ਉਸ ਨਾਲ ਸਬੰਧਿਤ ਗਤੀਵਿਧੀਆਂ ਲਈ ਬੈਂਕ ਤੋਂ 3 ਲੱਖ ਰੁਪਏ ਤੱਕ ਦੇ ਅਲਪਕਾਲੀ ਕਰਜ਼ਿਆਂ ਨੂੰ ਚੁਕਾਏ ਜਾਣ ਦੀ ਸਮਾਂ ਸੀਮਾ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।  ਇਹ ਰਿਆਇਤ 1 ਮਾਰਚ 2020 ਤੋਂ 31 ਅਗਸਤ 2020  ਦਰਮਿਆਨ ਚੁਕਾਏ ਜਾਣ ਵਾਲੇ ਕਰਜ਼ਿਆਂ ਲਈ ਦਿੱਤੀ ਗਈ ਹੈ।  ਇਹ ਕਰਜ਼ੇ ਹੁਣ 31 ਅਗਸਤ 2020 ਤੱਕ ਚੁਕਾਏ ਜਾ ਸਕਦੇ ਹਨ।  ਕਰਜ਼ੇ ਚੁਕਾਉਣ ਦੀ ਸਮਾਂ ਮਿਆਦ ਵਧਾਏ ਜਾਣ  ਦੇ ਬਾਵਜੂਦ ਇਨ੍ਹਾਂ ਕਰਜ਼ਿਆਂ ਤੇ ਬੈਂਕਾਂ ਨੂੰ ਮਿਲਣ ਵਾਲੀ 2% ਦੀ ਵਿਆਜ ਛੂਟ ਅਤੇ ਕਿਸਾਨਾਂ ਨੂੰ ਸਮਾਂ ਰਹਿੰਦੇ ਕਰਜ਼ਾ ਚੁਕਾਉਣ ਤੇ ਮਿਲਣ ਵਾਲੀ 3% ਦੀ ਛੂਟ ਸੁਵਿਧਾ ਯਥਾਵਤ ਜਾਰੀ ਰਹੇਗੀ।

ਲਾਭ:

 

ਬੈਂਕਾਂ ਦੁਆਰਾ ਖੇਤੀਬਾੜੀ ਅਤੇ ਸਬੰਧਿਤ ਗਤੀਵਿਧੀਆਂ ਲਈ ਦਿੱਤੇ ਗਏ 3 ਲੱਖ ਰੁਪਏ ਤੱਕ  ਦੇ ਮਿਆਰੀ ਅਲਪਕਾਲੀ ਕਰਜ਼ਿਆਂਜੋ 1 ਮਾਰਚ 2020 ਅਤੇ 31 ਅਗਸਤ 2020  ਦਰਮਿਆਨ ਡਿਊ ਹਨਦੀ ਪੁਨਰਭੁਗਤਾਨ ਦੀ ਮਿਤੀ ਨੂੰ 31 ਅਗਸਤ 2020 ਤੱਕ ਵਧਾ ਦੇਣ ਨਾਲ ਕਿਸਾਨਾਂ ਨੂੰ 4% ਦੀ ਸਲਾਨਾ ਵਿਆਜ ਦਰ ਤੋਂ ਬਿਨਾ ਕਿਸੇ ਜ਼ੁਰਮਾਨੇ  ਦੇ ਇਸ ਤਰ੍ਹਾਂ ਦੇ ਕਰਜ਼ੇ ਨੂੰ 31 ਅਗਸਤ 2020 ਤੱਕ ਦੀ ਵਧੀ ਹੋਈ ਮਿਆਦ ਤੱਕ ਚੁਕਾਉਣ ਜਾਂ ਨਵਿਆਉਣ ਵਿੱਚ ਮਦਦ ਮਿਲੇਗੀ।  ਇਸ ਦੇ ਤਹਿਤ ਬੈਂਕਾਂ ਲਈ 2% ਵਿਆਜ ਸਬਸਿਡੀ (ਆਈਐੱਸ) ਅਤੇ ਕਿਸਾਨਾਂ ਲਈ 3% ਪੀਆਰਆਈ ਦਾ ਨਿਰੰਤਰ ਲਾਭ ਮਿਲਦਾ ਰਹੇਗਾ।  ਇਹੀ ਨਹੀਂਇਸ ਨਾਲ ਕਿਸਾਨਾਂ ਨੂੰ ਕੋਵਿਡ-19 ਮਹਾਮਾਰੀ  ਦੇ ਮੌਜੂਦਾ ਸਮੇਂ ਵਿੱਚ ਇਸ ਸੁਵਿਧਾ ਦਾ ਲਾਭ ਲੈਣ ਲਈ ਵਾਰ-ਵਾਰ ਬੈਂਕ ਜਾਣ ਦੀ ਜ਼ਰੂਰਤ ਨਹੀਂ ਪਵੇਗੀ।

 

ਪਿਛੋਕੜ:

 

ਸਰਕਾਰ ਬੈਂਕਾਂ ਜ਼ਰੀਏ ਕਿਸਾਨਾਂ ਨੂੰ ਅਲਪਕਾਲੀ ਕ੍ਰਿਸ਼ੀ ਕਰਜ਼ਾ ਉਪਲੱਬਧ ਕਰਾਵਉਂਦੀ ਹੈ। ਇਨ੍ਹਾਂ ਕਰਜ਼ਿਆਂ ਤੇ ਬੈਂਕਾਂ ਨੂੰ 2% ਦੀ ਵਿਆਜ ਛੂਟ ਦਿੱਤੀ ਜਾਂਦੀ ਹੈ।  ਸਮਾਂ ਰਹਿੰਦੇ ਕਰਜ਼ਾ ਚੁਕਾਉਣ ਤੇ ਕਿਸਾਨਾਂ ਨੂੰ 3% ਦੇ ਅਤਿਰਿਕਤ ਛੂਟ ਮਿਲਦੀ ਹੈ।  ਇਸ ਤਰ੍ਹਾਂ ਕਿਸਾਨਾਂ ਨੂੰ ਤਿੰਨ ਲੱਖ ਤੱਕ ਦਾ ਕਰਜ਼ਾ ਸਮੇਂ ਰਹਿੰਦੇ ਚੁਕਾਉਣ ਤੇ ਸਲਾਨਾ 4% ਦੀ ਵਿਆਜ ਦਰ ਤੇ ਕਰਜ਼ੇ ਦੀ ਸੁਵਿਧਾ ਮਿਲਦੀ ਹੈ

ਕੋਵਿਡ-19  ਦੇ ਕਾਰਨ ਹੋਏ ਲੌਕਡਾਊਨ ਦੀ ਵਜ੍ਹਾ ਨਾਲ ਲੋਕਾਂ ਦੇ ਆਵਾਗਮਨ ਤੇ ਕਈ ਤਰ੍ਹਾਂ ਦੀਆਂ ਪਾਬੰਦੀਆ ਲਗਾਈਆਂ ਗਈਆਂ ਹਨ ਜਿਸ ਦੀ ਵਜ੍ਹਾ ਨਾਲ ਅਲਪਕਾਲੀ ਕਰਜ਼ਾ ਚੁਕਾਉਣ ਲਈ ਕਈ ਕਿਸਾਨ ਬੈਂਕ ਤੱਕ ਨਹੀਂ ਜਾ ਸਕ ਰਹੇ ਹਨ। ਇਸ ਦੇ ਇਲਾਵਾ ਸਮੇਂ ਤੇ ਉਤਪਾਦਾਂ ਦੀ ਵਿਕਰੀ ਨਹੀਂ ਹੋ ਸਕੀਵਿਕਰੀ  ਦੇ ਭੁਗਤਾਨੇ ਦੀ ਰਸੀਦ ਨਾ ਮਿਲ ਸਕਣ ਅਤੇ ਸਾਮਾਜਿਕ ਦੂਰੀ  ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤੇ ਜਾਣ ਦੀ ਵਜ੍ਹਾ ਨਾਲ ਕਿਸਾਨਾਂ ਨੂੰ ਬੈਂਕ ਵਿੱਚ ਜਮ੍ਹਾਂ ਕੀਤੇ ਜਾਣ ਵਾਲੇ ਕਰਜ਼ੇ ਦੀ ਰਕਮ ਜੁਟਾਉਣ ਵਿੱਚ ਦਿੱਕਤ ਆ ਰਹੀ ਹੈ।

 

****

ਵੀਆਰਆਰਕੇ/ਐੱਸਐੱਚ



(Release ID: 1628474) Visitor Counter : 118