ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ
ਸਿਹਤਯਾਬੀ ਦਰ ਵਧ ਕੇ 48.19% ਹੋਈ

Posted On: 01 JUN 2020 3:28PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

 

ਪਿਛਲੇ 24 ਘੰਟਿਆਂ ਦੌਰਾਨ ਕੋਵਿਡ–19 ਦੇ 4,835 ਮਰੀਜ਼ ਠੀਕ ਹੋਏ ਹਨ। ਇਸ ਪ੍ਰਕਾਰ ਹੁਣ ਤੱਕ ਕੁੱਲ ਕੋਵਿਡ–19 ਦੇ 91,818 ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਸਿਹਤਯਾਬੀ ਦਰ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਤੇ ਹੁਣ ਕੋਵਿਡ–19 ਦੇ ਮਰੀਜ਼ 48.19% ਦੀ ਦਰ ਨਾਲ ਠੀਕ ਹੋ ਰਹੇ ਹਨ। 18 ਮਈ ਨੂੰ ਸਿਹਤਯਾਬੀ ਦਰ 38.29% ਸੀ। ਬੀਤੀ 3 ਮਈ ਨੂੰ ਇਹ 26.59% ਸੀ। ਇੰਝ ਹੀ 15 ਅਪ੍ਰੈਲ ਨੂੰ ਇਹ 11.42% ਸੀ।

 

ਇਸ ਵੇਲੇ ਦੇਸ਼ ਵਿੱਚ 93,322 ਕੇਸ ਐਕਟਿਵ (ਜ਼ੇਰੇ ਇਲਾਜ) ਹਨ, ਜੋ ਬਹੁਤ ਹੀ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ। ਮਰੀਜ਼ਾਂ ਦੀ ਮੌਤ ਦਰ 2.83% ਹੈ। ਬੀਤੀ 18 ਮਈ ਨੂੰ ਕੇਸ ਮੌਤ ਦਰ 3.1% ਸੀ। ਬੀਤੀ 3 ਮਈ ਨੂੰ ਇਹ 3.25% ਸੀ। ਇੰਝ ਹੀ 15 ਅਪ੍ਰੈਲ ਨੂੰ ਇਹ 3.30% ਸੀ। ਦੇਸ਼ ਵਿੱਚ ਕੇਸ ਮੌਤ ਵਿੱਚ ਇੱਕ ਸਥਿਰ ਗਿਰਾਵਟ ਵੇਖੀ ਜਾ ਸਕਦੀ ਹੈ। ਇਹ ਮੁਕਾਬਲਤਨ ਘੱਟ ਮੌਤ ਦਰ ਨਿਰੰਤਰ ਚੌਕਸੀ, ਸਮੇਂਸਿਰ ਮਰੀਜ਼ਾਂ ਦੀ ਸ਼ਨਾਖ਼ਤ ਤੇ ਕੇਸਾਂ ਦੇ ਕਲੀਨਿਕਲ ਪ੍ਰਬੰਧ ਕਾਰਨ ਹੈ।

 

ਇੰਝ ਦੋ ਖਾਸ ਰੁਝਾਨ ਵੇਖੇ ਗਏ ਹਨ, ਜਿੱਥੇ ਇੱਕ ਪਾਸੇ ਸਿਹਤਯਾਬੀ ਦਰ ਵਧ ਰਹੀ ਹੈ, ਉੱਧਰ ਦੂਜੇ ਪਾਸੇ ਕੇਸ ਮੌਤ ਦਰ ਘਟਦੀ ਜਾ ਰਹੀ ਹੈ।

 

ਦੇਸ਼ ਵਿੱਚ 472 ਸਰਕਾਰੀ ਤੇ 204 ਨਿਜੀ ਪ੍ਰਯੋਗਸ਼ਾਲਾਵਾਂ (ਕੁੱਲ 676 ਪ੍ਰਯੋਗਸ਼ਾਲਾਵਾਂ) ਨਾਲ ਟੈਸਟਿੰਗ ਸਮਰੱਥਾ ਵਧ ਗਈ ਹੈ। ਹੁਣ ਤੱਕ ਕੋਵਿਡ–19 ਦੇ 38,37,207 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਦ ਕਿ ਕੱਲ੍ਹ 1,00,180 ਸੈਂਪਲ ਟੈਸਟ ਕੀਤੇ ਗਏ ਸਨ।

 

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਸਥਿਤੀ ਰਿਪੋਰਟ–132 ਮਿਤੀ 31 ਮਈ ਅਨੁਸਾਰ; ਮੌਤਾਂ ਦੀ ਵੱਧ ਗਿਣਤੀ ਵਾਲੇ ਦੇਸ਼ਾਂ ਵਿੱਚ ਮਰੀਜ਼ਾਂ ਦੀ ਮੌਤ ਦਰ ਨਿਮਨਲਿਖਤ ਹੈ:

 

ਦੇਸ਼

ਕੁੱਲ ਮੌਤਾਂ

ਕੇਸ ਮੌਤ ਦਰ

ਵਿਸ਼ਵ

367,166

6.19%

ਸੰਯੁਕਤ ਰਾਜ ਅਮਰੀਕਾ

1,01,567

5.92%

ਇੰਗਲੈਂਡ

38,376

14.07%

ਇਟਲੀ

33,340

14.33%

ਸਪੇਨ

29,043

12.12%

ਫ਼ਰਾਂਸ

28,717

19.35%

ਬ੍ਰਾਜ਼ੀਲ

27,878

5.99%

ਬੈਲਜੀਅਮ

9,453

16.25%

ਮੈਕਸੀਕੋ

9,415

11.13%

ਜਰਮਨੀ

8,500

4.68%

ਈਰਾਨ

7,734

5.19%

ਕੈਨੇਡਾ

6,996

7.80%

ਨੀਦਰਲੈਂਡਜ਼

5,951

12.87%

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

 

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19@gov.in ਉੱਤੇ ਅਤੇ ਹੋਰ ਸੁਆਲ ncov2019@gov.in ਅਤੇ ਹੋਰ ਪ੍ਰਸ਼ਨ ncov2019@gov.in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

****

ਐੱਮਵੀ/ਐੱਸਜੀ(Release ID: 1628390) Visitor Counter : 15