PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 31 MAY 2020 6:13PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਹੁਣ ਤੱਕ, 86,983 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ, ਸਿਹਤਯਾਬੀ ਦੀ ਕੁੱਲ ਦਰ 47.76% ਹੋ ਗਈ ਹੈ।  

  • ਸਰਗਰਮ ਮਾਮਲਿਆਂ ਦੀ ਗਿਣਤੀ 89,995 ਹੈ। 

  • ਗ੍ਰਹਿ ਮੰਤਰਾਲੇ ਨੇ ਕੋਵਿਡ–19 ਨਾਲ ਲੜਨ ਅਤੇ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਦੇ ਖੇਤਰਾਂ ਨੂੰ ਪੜਾਅਵਾਰ ਢੰਗ ਨਾਲ ਮੁੜ ਖੋਲ੍ਹਣ ਲਈ ਅੱਜ ਨਵੇਂ ਦਿਸ਼ਾ–ਨਿਰਦੇਸ਼ ਜਾਰੀ ਕੀਤੇ।

  • ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ ਦੇ ਮੁੱਖ ਹਿੱਸੇ ਖੁੱਲ੍ਹਣ ਨਾਲ, ਸਾਨੂੰ ਹੋਰ ਵੀ ਵਧੇਰੇ ਸਤਰਕ ਤੇ ਸਾਵਧਾਨ ਹੋਣ ਦੀ ਜ਼ਰੂਰਤ ਹੈ।

  • ਰੇਲਵੇ ਨੇ ਰਾਜ ਸਰਕਾਰਾਂ ਨੂੰ ਸ਼੍ਰਮਿਕ ਟ੍ਰੇਨਾਂ ਬਾਰੇ ਸਹੀ ਯੋਜਨਾ ਅਤੇ ਤਾਲਮੇਲ ਸੁਨਿਸ਼ਚਿਤ ਕਰਨ ਦੀ ਬੇਨਤੀ ਕੀਤੀ।

  • ਸ਼੍ਰੀ ਪੀਯੂਸ਼ ਗੋਇਲ ਦਾ ਕਹਿਣਾ ਹੈ ਕਿ ਭਾਰਤ ਨੂੰ ‘ਦੁਨੀਆ ਦੀ ਫਾਰਮੇਸੀ’ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ।

Image

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ- ਸਿਹਤਯਾਬੀ ਦਰ ਵਧ ਕੇ 47.76% ਹੋਈ

ਪਿਛਲੇ 24 ਘੰਟਿਆਂ ’ਚ, 4,614 ਮਰੀਜ਼ ਠੀਕ ਹੋਏ ਹਨ। ਹੁਣ ਤੱਕ, 86,983 ਵਿਅਕਤੀ ਠੀਕ ਹੋ ਚੁੱਕੇ ਹਨ। ਇਸ ਨਾਲ, ਸਿਹਤਯਾਬੀ ਦੀ ਕੁੱਲ ਦਰ 47.76% ਹੋ ਗਈ ਹੈ।  ਸਰਗਰਮ ਮੈਡੀਕਲ ਨਿਗਰਾਨੀ ਅਧੀਨ ਕੇਸਾਂ ਦੀ ਗਿਣਤੀ 89,995 ਹੈ।

https://static.pib.gov.in/WriteReadData/userfiles/image/image005M3IW.jpg

https://pib.gov.in/PressReleseDetail.aspx?PRID=1627908

 

ਕੋਵਿਡ–19 ਨਾਲ ਲੜਨ ਲਈ ਨਵੇਂ ਦਿਸ਼ਾ–ਨਿਰਦੇਸ਼ 1 ਜੂਨ 2020 ਤੋਂ ਲਾਗੂ ਹੋਣਗੇ

ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ–19 ਨਾਲ ਲੜਨ ਅਤੇ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਦੇ ਖੇਤਰਾਂ ਨੂੰ ਪੜਾਅਵਾਰ ਢੰਗ ਨਾਲ ਮੁੜ ਖੋਲ੍ਹਣ ਲਈ ਅੱਜ ਨਵੇਂ ਦਿਸ਼ਾ–ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਹ ਦਿਸ਼ਾ–ਨਿਰਦੇਸ਼ 1 ਜੂਨ, 2020 ਤੋਂ ਲੈ ਕੇ 30 ਜੂਨ 2020 ਤੱਕ ਲਾਗੂ ਰਹਿਣਗੇ। ਮੁੜ–ਖੋਲ੍ਹਣ ਦਾ ਮੌਜੂਦਾ ਗੇੜ, ਅਨਲੌਕ 1 ਦੌਰਾਨ ਪੂਰਾ ਧਿਆਨ ਆਰਥਿਕ ਗਤੀਵਿਧੀਆਂ ਉੱਤੇ ਕੇਂਦ੍ਰਿਤ ਰਹੇਗਾ। ਨਵੇਂ ਦਿਸ਼ਾ–ਨਿਰਦੇਸ਼ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਆਪਕ ਸਲਾਹ–ਮਸ਼ਵਰੇ ਦੇ ਅਧਾਰ ’ਤੇ ਜਾਰੀ ਕੀਤੇ ਗਏ ਹਨ। 24 ਮਾਰਚ, 2020 ਤੋਂ ਸਮੁੱਚੇ ਦੇਸ਼ ਵਿੱਚ ਸਖ਼ਤ ਲੌਕਡਾਊਨ ਲਾਗੂ ਸੀ। ਜ਼ਰੂਰੀ ਗਤੀਵਿਧੀਆਂ ਨੂੰ ਛੱਡ ਕੇ ਸਾਰੀਆਂ ਗਤੀਵਿਧੀਆਂ ਉੱਤੇ ਪਾਬੰਦੀ ਲੱਗੀ ਹੋਈ ਸੀ। ਉਸ ਤੋਂ ਬਾਅਦ ਇੱਕ ਦਰਜਾਬੰਦ ਢੰਗ ਨਾਲ ਅਤੇ ਕੋਵਿਡ–19 ਦੇ ਫੈਲਣ ਨੂੰ ਰੋਕਣ ਦੇ ਮੁੱਖ ਉਦੇਸ਼ ਨਾਲ ਲੌਕਡਾਊਨ ਦੀਆਂ ਸ਼ਰਤਾਂ ਵਿੱਚ ਰਿਆਇਤਾਂ ਦਿੱਤੀਆਂ ਗਈਆਂ ਹਨ। ਲੌਕਡਾਊਨ ਦੇ ਉਪਾਅ ਕੰਟੇਨਮੈਂਟ ਜ਼ੋਨਾਂ ਵਿੱਚ ਲਗਾਤਾਰ ਸਖ਼ਤੀ ਨਾਲ ਲਾਗੂ ਰਹਿਣਗੇ। ਇਨ੍ਹਾਂ ਜ਼ੋਨਾਂ ਦੀ ਹੱਦਬੰਦੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਿਹਤ ਮੰਤਰਾਲੇ ਦੀ ਤਰਫ਼ੋਂ ਜਾਰੀ ਦਿਸ਼ਾ–ਨਿਰਦੇਸ਼ਾਂ ਨੂੰ ਧਿਆਨ ’ਚ ਰੱਖ ਕੇ ਕੀਤੀ ਜਾਵੇਗੀ। ਕੰਟੇਨਮੈਂਟ ਜ਼ੋਨਾਂ ਦੇ ਅੰਦਰ ਤੇ ਉਸ ਘੇਰੇ ਵਿੱਚ ਸਖ਼ਤ ਕੰਟਰੋਲ ਕਾਇਮ ਰੱਖਿਆ ਜਾਵੇਗਾ ਤੇ ਸਿਰਫ਼ ਜ਼ਰੂਰੀ ਗਤੀਵਿਧੀਆਂ ਦੀ ਇਜਾਜ਼ਤ ਹੋਵੇਗੀ।

https://pib.gov.in/PressReleseDetail.aspx?PRID=1627965

 

ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ 2.0’ ਦੀ 12ਵੀਂ ਕੜੀ ਨੂੰ ਸੰਬੋਧਨ ਕੀਤਾ

ਮਨ ਕੀ ਬਾਤ 2.0’ ਦੀ 12ਵੀਂ ਕੜੀ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਿਰੁੱਧ ਭਿਆਨਕ ਜੰਗ ਸਮੂਹਕ ਯਤਨਾਂ ਨਾਲ ਲੜੀ ਜਾ ਰਹੀ ਹੈ। ਉਨ੍ਹਾਂ ਕੋਵਿਡ ਮਹਾਮਾਰੀ ਦੇ ਚਲਦਿਆਂ ਜਨਤਾ ਨੂੰ ਹੋਰ ਚੌਕਸ ਰਹਿਣ ਅਤੇ ਧਿਆਨ ਰੱਖਣ ਦੀ ਬੇਨਤੀ ਕੀਤੀ, ਭਾਵੇਂ ਅਰਥ–ਵਿਵਸਥਾ ਦਾ ਵੱਡਾ ਹਿੱਸਾ ਖੁੱਲ੍ਹ ਚੁੱਕਾ ਹੈ। ਉਨ੍ਹਾਂ ਨੇ ਕਿਹਾ ਜਨਤਾ ਨੇ ਸਿੱਧ ਕਰ ਦਿੱਤਾ ਹੈ ਕਿ ਸੇਵਾ ਤੇ ਬਲੀਦਾਨ ਸਾਡੇ ਸਿਰਫ਼ ਆਦਰਸ਼ ਨਹੀਂ, ਇਹ ਤਾਂ ਇੱਕ ਜੀਵਨ ਮਾਰਗ ਹੈ। ਪ੍ਰਧਾਨ ਮੰਤਰੀ ਨੇ ਕਿਹਾ ਯੋਗ ਕਮਿਊਨਿਟੀ, ਇਮਿਊਨਿਟੀ ਤੇ ਯੂਨਿਟੀ ਲਈ ਚੰਗਾ ਹੈ। ਉਨ੍ਹਾਂ ਨੇ ਦੇਸ਼ ਨੂੰ ਹੋਰ ਉੱਚੇ ਸਿਖ਼ਰਾਂ ’ਤੇ ਲਿਜਾਣ ਲਈ ‘ਆਤਮਨਿਰਭਰ ਭਾਰਤ’ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਮੌਜੂਦਾ ਪੀੜ੍ਹੀ ਨੂੰ ਪਾਣੀ ਬਚਾਉਣ ਦੀ ਜ਼ਿੰਮੇਵਾਰੀ ਮਹਿਸੂਸ ਕਰਨ ਦੀ ਲੋੜ ਉੱਤੇ ਜ਼ਰੂਰ ਦਿੱਤਾ। ਉਨ੍ਹਾਂ ਮੀਂਹ ਦਾ ਪਾਣੀ ਬਚਾਉਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਜਲ–ਸੰਭਾਲ ਲਈ ਉੱਦਮ ਜ਼ਰੂਰ ਕਰਨੇ ਚਾਹੀਦੇ ਹਨ। ਉਨ੍ਹਾਂ ਦੇਸ਼ ਵਾਸੀਆਂ ਨੂੰ ਇਸ ‘ਵਾਤਾਵਰਣ ਦਿਵਸ’ ਮੌਕੇ ਕੁਝ ਰੁੱਖ ਲਾ ਕੇ ਅਤੇ ਕੁਝ ਸੰਕਲਪ ਲੈ ਕੇ ਕੁਦਰਤ ਦੀ ਸੇਵਾ ਕਰਨ ਦੀ ਬੇਨਤੀ ਵੀ ਕੀਤੀ ਕਿ ਤਾਂ ਜੋ ਕੁਦਰਤ ਨਾਲ ਰੋਜ਼ਮੱਰਾ ਦਾ ਸਬੰਧ ਕਾਇਮ ਹੋ ਸਕੇ। 

https://pib.gov.in/PressReleseDetail.aspx?PRID=1628127

 

'ਮਨ ਕੀ ਬਾਤ 2.0' ਦੀ 12ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (31.05.2020)

https://pib.gov.in/PressReleseDetail.aspx?PRID=1628091

 

 

ਆਤਮਨਿਰਭਰ ਭਾਰਤ ਵੱਲ- ਮੋਦੀ 2.0 ਦਾ ਇੱਕ ਸਾਲ

ਭਾਰਤੀ ਇਤਿਹਾਸ ਵਿੱਚ ਇੱਕ ਵਿਸ਼ੇਸ਼ ਮਿਆਦ ਅਤੇ ਇੱਕ ਨਵੇਂ ਭਾਰਤ, ਇੱਕ ਉੱਜਵਲ ਭਾਰਤ ਦੀ ਸਿਰਜਣਾ ਲਈ, ਪਿਛਲੇ ਇੱਕ ਸਾਲ ਵਿੱਚ ਮੋਦੀ ਸਰਕਾਰ ਦੁਆਰਾ ਲਏ ਗਏ ਵੱਖ-ਵੱਖ ਫੈਸਲਿਆਂ ਦਾ ਸਾਰਾਂਸ਼।

https://pib.gov.in/PressReleseDetail.aspx?PRID=1628127

 

ਰੇਲਵੇ ਮੰਤਰਾਲੇ ਨੇ ਰਾਜ ਸਰਕਾਰਾਂ ਨਾਲ ਸ਼੍ਰਮਿਕ ਟ੍ਰੇਨਾਂ ਬਾਰੇ ਯੋਜਨਾ ਅਤੇ ਤਾਲਮੇਲ ਵਧਾਉਣ ਦੀ ਅਪੀਲ ਕੀਤੀ

ਰੇਲਵੇ ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼੍ਰਮਿਕ ਟ੍ਰੇਨਾਂ ਬਾਰੇ ਉਚਿਤ ਯੋਜਨਾ ਅਤੇ ਤਾਲਮੇਲ ਨਿਸ਼ਚਿਤ ਕਰੇ ਅਤੇ  ਦੇਖੇ ਕਿ ਰੇਲ ਮੋਡ ਦੁਆਰਾ ਫਸੇ ਲੋਕਾਂ  ਦੇ ਆਵਾਗਮਨ ਲਈ ਪੇਸ਼ ਮੰਗ ਦੀ ਚੰਗੀ ਤਰ੍ਹਾਂ ਨਾਲ ਰੂਪ-ਰੇਖਾ ਪੇਸ਼ ਕੀਤੀ ਜਾਵੇ ਅਤੇ ਉਸ ਨੂੰ ਨਿਰਧਾਰਿਤ ਕੀਤਾ ਜਾਵੇ।  ਹਾਲਾਂਕਿ ਰੇਲਵੇ ਰਾਜਾਂ ਦੀ ਮੰਗ ਤੇ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ  ਵਿੱਚ ਰੇਕ ਲਗਾਉਣ ਵਿੱਚ ਸਮਰੱਥ ਹੋਏ ਹਨ, ਇਹੋ ਜਿਹੇ ਕਈ ਉਦਾਹਰਣ ਹਨ, ਜਿੱਥੇ ਯਾਤਰੀਆਂ ਨੂੰ ਸਟੇਸ਼ਨ ਤੇ ਨਹੀਂ ਲਿਆਂਦਾ ਗਿਆ ਅਤੇ ਅਧਿਸੂਚਿਤ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ।  ਕੁਝ ਰਾਜ ਭੇਜਣ ਵਾਲੇ ਰਾਜਾਂ ਨੂੰ ਵੀ ਸਹਿਮਤੀ ਨਹੀਂ ਦੇ ਰਹੇ ਹਨ, ਜਿਸ ਨਾਲ ਉਨ੍ਹਾਂ ਰਾਜਾਂ ਦੇ ਲਈ ਵੱਡੀ ਸੰਖਿਆ ਵਿੱਚ  ਪ੍ਰਵਾਸੀ ਮਜ਼ਦੂਰਾਂ ਨੂੰ ਭੇਜਣਾ ਰੋਕਿਆ ਜਾ ਸਕੇ।

https://pib.gov.in/PressReleseDetail.aspx?PRID=1627937

 

ਸ਼੍ਰੀ ਪੀਯੂਸ਼ ਗੋਇਲ ਨੇ ਕੋਵਿਡ ਸੰਕਟ ਦੌਰਾਨ ਇਸ ਮੌਕੇ ’ਤੇ ਉੱਭਰੇ ਫਾਰਮਾਸਿਊਟੀਕਲ ਉਦਯੋਗ ਦੀ ਸ਼ਲਾਘਾ ਕੀਤੀ

ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਫਾਰਮਾਸਿਊਟੀਕਲ ਉਦਯੋਗ ਦੇ ਆਗੂਆਂ ਅਤੇ ਫਾਰਮਾ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਆਪਣੀ ਗੱਲਬਾਤ ਦੌਰਾਨ, ਸ਼੍ਰੀ ਗੋਇਲ ਨੇ ਕੋਵਿਡ ਸੰਕਟ ਦੌਰਾਨ ਇਸ ਮੌਕੇ ’ਤੇ ਉੱਭਰ ਕੇ, ਭਾਰਤ ਨੂੰ ਮਾਣ ਦੇਣ ਲਈ ਫਾਰਮਾ ਉਦਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ‘ਦੁਨੀਆ ਦੀ ਫਾਰਮੇਸੀ’ ਵਜੋਂ ਮਾਨਤਾ ਦਿੱਤੀ ਗਈ ਹੈ, ਕਿਉਂਕਿ ਪਿਛਲੇ ਦੋ ਮਹੀਨਿਆਂ ਦੌਰਾਨ 120 ਤੋਂ ਵੱਧ ਦੇਸ਼ਾਂ ਨੂੰ ਕੁਝ ਜ਼ਰੂਰੀ ਦਵਾਈਆਂ ਭੇਜੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 40 ਦੇਸ਼ਾਂ ਨੂੰ ਇਹ ਗਰਾਂਟ ਦੇ ਰੂਪ ਵਿੱਚ ਜਾਂ ਮੁਫ਼ਤ ਦਿੱਤੀਆਂ ਗਈਆਂ ਹਨ। ਪੂਰੀ ਦੁਨੀਆ ਨੇ ਭਾਰਤ ਦੇ ਇਸ ਕਦਮ ਦੀ ਸ਼ਲਾਘਾ ਕੀਤੀ, ਅਤੇ ਇਸ ਨਾਲ ਭਾਰਤ ਦੀ ਸਦਭਾਵਨਾ ਅਤੇ ਇੱਜਤ ਨੂੰ ਉਭਾਰਿਆ ਹੈ। ਮੰਤਰੀ ਨੇ ਫਾਰਮਾ ਉਦਯੋਗ ਦੀ ਅਸਾਧਾਰਣ ਕਾਰਗੁਜ਼ਾਰੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਇਹ ਸ਼ਲਾਘਾ ਇਹ ਸੁਨਿਸ਼ਚਿਤ ਕਰਨ ਲਈ ਕੀਤੀ ਗਈ ਕਿ ਦੇਸ਼ ਨੂੰ ਇਸ ਸਮੇਂ ਦਵਾਈਆਂ ਦੀ ਕਿਸੇ ਕਿਸਮ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ।

https://pib.gov.in/PressReleseDetail.aspx?PRID=16278142

 

 

ਭਾਰਤੀ ਜਲ ਸੈਨਾ ਨੇ ਅਪ੍ਰੇਸ਼ਨ "ਸਮੁਦਰ ਸੇਤੂ" ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ

ਭਾਰਤੀ ਨਾਗਰਿਕਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਉਣ ਲਈ ਅਪ੍ਰੇਸ਼ਨ "ਸਮੁਦਰ ਸੇਤੂ" ਦੇ ਅਗਲੇ ਪੜਾਅ ਦੀ ਸ਼ੁਰੂਆਤ  01 ਜੂਨ 2020 ਤੋਂ ਹੋਵੇਗੀ।  ਇਸ ਪੜਾਅ ਵਿੱਚ ਭਾਰਤੀ ਜਲ ਸੈਨਾ ਦਾ ਜਹਾਜ਼ ਜਲ-ਅਸ਼ਵ ਗਣਰਾਜ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ 700 ਲੋਕਾਂ ਨੂੰ ਤਮਿਲ ਨਾਡੂ ਦੇ ਤੂਤੀਕੋਰਿਨ (Tuticorin) ਵਾਪਸ ਪਹੁੰਚਾਏਗਾ ਅਤੇ ਬਾਅਦ ਵਿੱਚ 700 ਹੋਰ ਲੋਕਾਂ ਨੂੰ ਗਣਰਾਜ ਮਾਲਦੀਵ ਦੇ ਮਾਲੇ ਤੋਂ ਦੇਸ਼ ਵਿੱਚ ਵਾਪਸ ਭੇਜਿਆ ਜਾਵੇਗਾ। ਭਾਰਤੀ ਜਲ ਸੈਨਾ ਪਹਿਲਾਂ ਹੀ 1488 ਭਾਰਤੀ ਨਾਗਰਿਕਾਂ ਨੂੰ ਪਿਛਲੇ ਪੜਾਅ ਦੀਆਂ ਮੁਹਿੰਮਾਂ ਦੌਰਾਨ ਮਾਲੇ ਤੋਂ ਕੋਚੀ ਤੱਕ ਵਾਪਸ ਦੇਸ਼ ਭੇਜ ਚੁੱਕੀ ਹੈ। 

https://pib.gov.in/PressReleseDetail.aspx?PRID=1627939

 

 

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿੱਚ  ਵੀਡੀਓ ਬਲੌਗਿੰਗ ਮੁਕਾਬਲੇ "ਮਾਈ ਲਾਈਫ ਮਾਈ ਯੋਗਾ" ਦਾ ਐਲਾਨ ਕੀਤਾ

 

https://pib.gov.in/PressReleseDetail.aspx?PRID=1628152

 

 ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਫੈਲਾਉਣ ਲਈ ਅਤੇ ਨੌਜਵਾਨਾਂ ਨੂੰ ਮੌਲਿਕ ਕਰਤੱਵਾਂ ਬਾਰੇ ਜਾਗਰੂਕ ਕਰਨ ਲਈ ਪੰਜਾਬ ਸੈਂਟਰਲ ਯੂਨੀਵਰਸਿਟੀ ਦੇ ਈਬੀਐੱਸਬੀ ਕਲੱਬ ਨੇ ‘ਮੌਲਿਕ ਕਰਤੱਵਾਂ ’ਤੇ ਇੱਕ ਯਾਦ’ (ਏ ਰਿਮਾਂਈਡਰ ਔਨ ਫੰਡਾਮੈਂਟਲ ਡਿਊਟੀਜ਼) ’ਤੇ ਇੱਕ ਸ਼ੌਰਟ ਵੀਡੀਓ ਲਾਂਚ ਕੀਤੀ

ਸਾਡੇ ਮੌਲਿਕ ਕਰਤੱਵਾਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸੈਂਟਰਲ ਯੂਨੀਵਰਸਿਟੀਬਠਿੰਡਾ(ਸੀਯੂਪੀਬੀ) ਨੇ ‘ਏ ਰਿਮਾਂਈਡਰ ਔਨ ਫੰਡਾਮੈਂਟਲ ਡਿਊਟੀਜ਼’ ਨਾਮ ਦੀ ਇੱਕ ਸ਼ੌਰਟ ਵੀਡੀਓ ਰਿਲੀਜ਼ ਕੀਤੀ ਹੈ। ਸੀਯੂਪੀਬੀ ਈਬੀਐੱਸਬੀ ਕਲੱਬ ਨੇ ਆਪਣੇ ਉਪ ਕੁਲਪਤੀ ਪ੍ਰੋਫੈਸਰ ਆਰ. ਕੇ. ਕੋਹਲੀ ਦੇ ਮਾਰਗਦਰਸ਼ਨ ਹੇਠ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਤੇ ਯੂਨੀਵਰਸਿਟੀਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਨਿਰਦੇਸ਼ਾਂ ਅਨੁਸਾਰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਤਹਿਤ ਇਸ ਵੀਡੀਓ ਨੂੰ ਤਿਆਰ ਕੀਤਾ। ਇਸ ਵੀਡੀਓ ਦਾ ਉਦੇਸ਼ ਸਾਰਿਆਂ ਨੂੰ ਜ਼ਿੰਮੇਵਾਰ ਨਾਗਰਿਕਾਂ ਦੇ ਰੂਪ ਵਿੱਚ ਆਪਣੇ ਵਿਧਾਨਿਕ ਕਰਤੱਵਾਂ ਦਾ ਪਾਲਣ ਕਰਨ ਲਈ ਪ੍ਰੋਤਸਾਹਿਤ ਕਰਨਾ ਹੈ, ਹਰੇਕ ਵਿਅਕਤੀ ਨੂੰ ਕੋਵਿਡ-19 ਦੇ ਪਸਾਰ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਜਾਰੀ ਰੋਕਥਾਮ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕਰਨਾ ਹੈ ਅਤੇ ਸਾਰਿਆਂ ਨੂੰ ‘ਸੰਕਲਪ ਸੇ ਸਿੱਧੀ ਕੀ ਓਰ’ ਅੰਦੋਲਨ ਦਾ ਹਿੱਸਾ ਬਣਨ ਦੀ ਅਪੀਲ ਕਰਨਾ ਹੈ। ਇਸ ਵੀਡੀਓ ਵਿੱਚ ਦੇਸ਼ ਦੇ 28 ਵਿਭਿੰਨ ਰਾਜਾਂ ਦੀ ਪ੍ਰਤੀਨਿਧਤਾ ਕਰਨ ਵਾਲੇ 28 ਸੀਯੂਪੀਬੀ ਈਬੀਐੱਸਬੀ ਕਲੱਬ (CUPB EBSB Club) ਦੇ ਵਿਦਿਆਰਥੀਆਂ ਨੇ ਸਵੈ-ਇੱਛਾ ਨਾਲ ਹਿੱਸਾ ਲਿਆ ਅਤੇ ਆਪਣੇ-ਆਪਣੇ ਰਾਜਾਂ ਦੀਆਂ ਖੇਤਰੀ ਭਾਸ਼ਾਵਾਂ ਵਿੱਚ ਮੌਲਿਕ ਕਰਤੱਵਾਂ ਦੀ ਵਿਆਖਿਆ ਕੀਤੀ।

https://pib.gov.in/PressReleseDetail.aspx?PRID=1628097

 

ਡਾ. ਜਿਤੇਂਦਰ ਸਿੰਘ ਨੇ ਮੋਦੀ ਸਰਕਾਰ 2.0 ਦਾ ਇੱਕ ਸਾਲ ਹੋਣ ਦੇ ਮੌਕੇ ’ਤੇ 30 ਮਈ, 2019 ਤੋਂ 30 ਮਈ, 2020 ਦੇ ਸਮੇਂ ਤੱਕ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੀਆਂ ਉਪਲੱਬਧੀਆਂ ’ਤੇ ਈ-ਪੁਸਤਿਕਾ ਜਾਰੀ ਕੀਤੀ

ਇਸ ਮੌਕੇ ’ਤੇ ਬੋਲਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਪ੍ਰਧਾਨ ਮੰਤਰੀ ਦੇ ਸੁਸ਼ਾਸਨ ਦੇ ਦ੍ਰਿਸ਼ਟੀਕੋਣ ਨੂੰ ਜੀਵਿਆ ਹੈ ਅਤੇ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦਾ ਮੰਤਰ ਭਾਵਨਾ ਨਾਲ ਅਪਣਾਇਆ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ)  ਵੱਲੋਂ ਕੀਤੇ ਗਏ ਪ੍ਰਣਾਲੀਗਤ ਸੁਧਾਰਾਂ ਦੀ ਸਫਲਤਾ ਕੋਵਿਡ-19 ਮਹਾਮਾਰੀ ਵਿੱਚ ਦੇਖੀ ਗਈ ਜਿੱਥੇ ਕਈ ਮੰਤਰਾਲੇ/ਵਿਭਾਗ ਈ-ਆਫਿਸ ਦੀ ਵਰਤੋਂ ਕਰਕੇ ਬਿਨਾ ਰੁਕਾਵਟ ਦੇ ਘਰ ਤੋਂ ਕੰਮ ਕੀਤਾ ਤੇ ਕੋਵਿਡ-19 ਨਾਲ ਸਬੰਧਿਤ 0.87 ਲੱਖ ਸ਼ਿਕਾਇਤਾਂ ਦਾ ਰਿਕਾਰਡ ਔਸਤ 1.45 ਦਿਨਾਂ ਵਿੱਚ ਸਮੇਂ ਸਿਰ ਨਿਪਟਾਰਾ ਕੀਤਾ।

https://pib.gov.in/PressReleseDetail.aspx?PRID=1627953

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

• ਮਹਾਰਾਸ਼ਟਰ: 2,940 ਨਵੇਂ ਕੇਸ ਆਉਣ ਨਾਲ ਰਾਜ ਵਿੱਚ ਕੋਵਿਡ 19 ਦੇ ਕੇਸਾਂ ਦੀ ਗਿਣਤੀ 65,168 ਹੋ ਗਈ ਹੈ ਜਿਸ ਵਿੱਚੋਂ 34,881 ਐਕਟਿਵ ਕੇਸ ਹਨ।ਹੌਟ ਸਪੌਟ ਮੁੰਬਈ ਵਿੱਚ ਸ਼ਨੀਵਾਰ ਨੂੰ 1510ਨਵੇਂ ਕੇਸ ਮਿਲੇ।ਮਹਾਰਾਸ਼ਟਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮੁੰਬਈ ਵਿੱਚ ਕੋਵਿਡ 19 ਦੇ ਇਲਾਜ਼ ਲਈ ਡਾਕਟਰਾਂ ਅਤੇ ਨਰਸਾਂ ਦੀਆਂ ਸੇਵਾਵਾਂ ਨੂੰ ਮਾਣ ਭੱਤੇ ਤੇ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ 80,000 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ।

• ਗੁਜਰਾਤ: ਕੋਵਿਡ 19 ਦੇ 412 ਨਵੇਂ ਕੇਸਾਂ ਨਾਲ ਰਾਜ ਵਿੱਚ ਪੀੜਤ ਲੋਕਾਂ ਦੀ ਗਿਣਤੀ 16,356 ਹੀ ਗਈ ਹੈ।ਇਨ੍ਹਾਂ ਵਿੱਚੋਂ 6,119 ਐਕਟਿਵ ਕੇਸ ਹਨ ਜਿਨ੍ਹਾਂ ਵਿੱਚੋਂ 6,057 ਦੀ ਸਿਹਤ ਸਥਿਰ ਹੈ ਅਤੇ 62 ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ।ਪਿਛਲੇ 24 ਘੰਟਿਆਂ ਵਿੱਚ ਹੋਈਆਂ 27 ਮੌਤਾਂ ਨਾਲ ਰਾਜ ਵਿੱਚ ਮੌਤਾਂ ਦਾ ਅੰਕੜਾ 1000 ਤੋਂ ਪਾਰ ਹੋ ਗਿਆ ਹੈ।ਅਹਿਮਦਾਬਾਦ ਵਿੱਚ 24 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਗਾਂਧੀਨਗਰ, ਬਨਾਸਕਾਠਾ ਅਤੇ ਮਹਿਸਾਨਾ ਵਿੱਚ ਇੱਕ-ਇੱਕ ਮੌਤ ਹੋਈ।

• ਮੱਧ ਪ੍ਰਦੇਸ਼: 246 ਨਵੇਂ ਮਾਮਲਿਆਂ ਨਾਲ ਰਾਜ ਵਿੱਚ ਕੋਵਿਡ 19 ਦੇ ਕੇਸ 7,891 ਹੋ ਗਏ ਹਨ,ਜਿਨ੍ਹਾਂ ਵਿੱਚੋਂ 3,104 ਐਕਟਿਵ ਕੇਸ ਹਨ। ਜ਼ਿਆਦਾਤਰ ਨਵੇਂ ਕੇਸ(87) ਹੌਟਸਪੌਟ ਇੰਦੌਰ ਵਿੱਚ ਪਾਏ ਗਏ ਹਨ।

• ਰਾਜਸਥਾਨ: ਰਾਜ ਵਿੱਚ ਅੱਜ 76 ਨਵੇਂ ਕੇਸ ਮਿਲਣ ਨਾਲ ਕੁੱਲ ਗਿਣਤੀ 8693 ਹੋ ਗਈ ਹੈ।ਜ਼ਿਆਦਾਤਰ ਨਵੇਂ ਕੇਸ ਜੈਪੁਰ ਅਤੇ ਬਾਅਦ ਵਿੱਚ ਝਲਾਵਰ ਵਿੱਚ ਆਏ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਈ ਜ਼ਿਲਿਆਂ ਵਿੱਚ ਪ੍ਰਵਾਸੀਆਂ ਦੇ ਆਉਣ ਨਾਲ ਕੇਸਾਂ ਵਿੱਚ ਵਾਧਾ ਹੋਇਆ ਹੈ ਪਰ ਪਿੰਡ ਪੱਧਰ ਦੇ ਅਧਿਕਾਰੀਆਂ ਸਰਪੰਚ ਅਤੇ ਗ੍ਰਾਮ ਸੇਵਕਾਂ ਨੇ ਸਥਿਤੀ ਨੂੰ ਬਿਹਤਰ ਢੰਗ ਨਾਲ ਸੰਭਾਲਿਆ ਹੈ।

• ਛੱਤੀਸਗੜ੍ਹ: ਰਾਜ ਵਿੱਚ ਅੱਜ ਕੋਵਿਡ 19 ਦੇ 32 ਨਵੇ ਕੇਸ ਮਿਲੇ। ਜਸ਼ਪੁਰ ਜ਼ਿਲ੍ਹੇ ਵਿੱਚੋਂ 16,ਮਹਾਸਮੁੰਦ 12,ਕੋਰਬਾ 2 ਅਤੇ ਰਾਏਪੁਰ ਅਤੇ ਬਿਲਾਸਪੁਰ ਵਿੱਚ ਇੱਕ ਇੱਕ ਨਵਾਂ ਕੇਸ ਮਿਲਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਰਾਜ ਵਿੱਚ 344 ਐਕਟਿਵ ਕੇਸ ਹਨ।

• ਕੇਰਲ: ਲੌਕਡਾਊਨ ਵਿੱਚ ਵਾਧੇ ਨਾਲ ਅੰਤਰ ਸੂਬਾਈ ਆਵਾਜਾਈ ਨੂੰ ਸ਼ੁਰੂ ਕਰਨ ਲਈ ਰਜਿਸਟਰੇਸ਼ਨ ਸ਼ੁਰੂ ਹੋ ਸਕਦੀ ਹੈ। ਟੂਰਿਜ਼ਮ ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਦੀ ਛੋਟਾਂ ਨੂੰ ਲਾਗੂ ਕਰਨ ਲਈ ਜਨਤਾ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਮੰਤਰੀ ਨੇ ਕਿਹਾ ਕਿ ਜੇ ਕੇਂਦਰ ਧਾਰਮਿਕ ਸਥਾਨਾ ਵਿੱਚ ਪੂਜਾ ਅਰਚਨਾ ਲਈ ਫੈਸਲਾ ਕੀਤਾ ਹੈ ਤਾਂ ਰਾਜ ਸਰਕਾਰ ਨੂੰ ਸੁਰੱਖਿਆ ਪ੍ਰੋਟੋਕੋਲ ਨੂੰ ਅਪਨਾਉਣ ਲਈ ਕਿਹਾ ਗਿਆ ਹੈ।ਅੱਜ ਪੂਰੇ ਰਾਜ ਵਿੱਚ ਮੁਕੰਮਲ ਲੌਕਡਾਊਨ ਲਾਗੂ ਕੀਤਾ ਗਿਆ। ਮੁੱਖ ਮੰਤਰੀ ਵੱਲੋਂ ਸਥਾਨਕ ਅਦਾਰੇ ,ਵਲੰਟੀਅਰ ਸੰਗਠਨ ਅਤੇ ਨਾਗਰਿਕ ਸੰਸਥਾਵਾਂ ਨੂੰ ਸਫ਼ਾਈ ਮੁਹਿੰਮ ਦਾ ਸੱਦਾ ਦਿੱਤਾ ਗਿਆ ਤਾਂ ਜੋ ਦੱਖਣ ਪੱਛਮ ਮੌਨਸੂਨ ਤੋਂ ਪਹਿਲਾਂ ਬਿਮਾਰੀਆਂ ਦੇ ਫੈਲਾਅ ਨੂੰ ਪਰਖਿਆ ਜਾ ਸਕੇ।ਕੱਲ੍ਹ 58 ਨਵੇਂ ਕੇਸ ਮਿਲੇ,ਕੁੱਲ ਐਕਟਿਵ ਕੇਸ 624 ਹਨ।ਪੰਜ ਨਵੇਂ ਸਥਾਨਾਂ ਨੂੰ ਹੌਟ ਸਪੌਟ ਐਲਾਨਿਆ ਗਿਆ ਜਿਸ ਨਾਲ ਕੁੱਲ ਗਿਣਤੀ 106 ਹੋ ਗਈ ਹੈ।

• ਤਮਿਲ ਨਾਡੂ: ਦੋ ਮਹੀਨਿਆਂ ਬਾਅਦ ਤਮਿਲ ਨਾਡੂ ਵਿੱਚ ਚੇਨਈ,ਤਿਰੂਵਲੁਰ,ਚੇਂਗਲਪੱਟੂ ਅਤੇ ਕਾਂਚੀਪੁਰਮ ਨੂੰ ਛੱਡ ਕੇ ਸੌਮਵਾਰ ਤੋਂ ਜਨਤਕ ਟਰਾਂਸਪੋਰਟ ਸ਼ੁਰੂ ਹੋਈ।ਰਾਜ ਦੇ ਸੂਚਨਾ ਅਤੇ ਪਬਲੀਸਿਟੀ ਮੰਤਰੀ ਨੇ ਕਿਹਾ ਕਿ ਓ ਟੀ ਟੀ ਪਲੇਟਫਾਰਮ ਤੇ ਨੁਕਸਾਨ ਝੱਲ ਰਹੀ ਸਿਨੇ ਉਦਯੋਗ ਫਿਲਮਾਂ ਰਲੀਜ਼ ਕੀਤੀਆਂ ਜਾ ਰਹੀਆਂ ਹਨ।ਤਮਿਲ ਨਾਡੂ ਵਿੱਚ ਸਹਿਕਾਰੀ ਬੈਂਕ ਛੋਟੇ ਕਾਰੋਬਾਰੀਆਂ ਨੂੰ 50,000 ਰੁਪਏ ਦੇ ਕਰਜ਼ ਦੇਣ ਦੀ ਪੇਸ਼ਕਸ਼ ਕਰਨਗੇ। ਕੱਲ੍ਹ ਤੱਕ 938 ਨਵੇਂ ਕੇਸਾਂ ਨਾਲ ਕੁੱਲ ਕੇਸ 21,184 ਹੋਏ,616 ਕੇਸ ਚੇਨਈ ਵਿੱਚ ਮਿਲੇ। ਐਕਟਿਵ ਕੇਸ:21,184,ਮੌਤਾਂ:160,ਡਿਸਚਾਰਜ: 12,000 ਹੋਏ। ਚੇਨਈ ਵਿੱਚ ਐਕਟਿਵ ਕੇਸ 6539 ਹਨ।

• ਕਰਨਾਟਕ: ਕੱਲ੍ਹ ਤੋਂ ਔਨਲਾਈਨ ਕਲਾਸਾਂ ਲਈ ਵਿਦਿਆਰਥੀ ਲੌਗ ਇਨ ਕਰਨਗੇ;ਬਹੁਤੇ ਸਕੂਲਾਂ ਨੇ ਬੱਚਿਆਂ ਨੂੰ ਵਰਦੀ ਪਹਿਨਣ ਅਤੇ  ਮਾਪਿਆਂ ਨਾਲ ਲੈਕਚਰ ਲਾਉਣ ਨੂੰ ਕਿਹਾ ਗਿਆ ਹੈ। ਰਾਏਚੁਰ ਜ਼ਿਲ੍ਹੇ ਵਿੱਚ ਮੀਂਹ ਕਾਰਨ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਕਰਨਾਟਕ ਦੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ਤੋਂ ਬਾਅਦ ਨਵਾਂ ਅਕਾਦਮਿਕ ਕਲੈਂਡਰ ਜਾਰੀ ਕੀਤਾ ਜਾਵੇਗਾ। ਰਾਜ ਨੇ ਧਾਰਮਿਕ ਸਥਾਨਾਂ ਵਿੱਚ ਪੂਜਾ ਅਰਚਨਾ ਲਈ ਨਿਰਦੇਸ਼ ਜਾਰੀ ਕੀਤੇ ਹਨ। ਕਰਨਾਟਕ ਸਰਕਾਰ ਨੇ ਕੇਂਦਰ ਸਰਕਾਰ ਤੋਂ ਨਿਊਜ਼ੀਲੈਂਡ ਵਿੱਚ ਫਸੇ ਇੰਜੀਨੀਅਰਾਂ ਨੂੰ ਵਾਪਸ ਲਿਆਉਣ ਲਈ ਮਦਦ ਮੰਗੀ ਹੈ। ਕੱਲ੍ਹ 141 ਨਵੇਂ ਕੇਸ ਮਿਲੇ। ਕੁੱਲ ਮਰੀਜ਼:2922, ਐਕਟਿਵ ਕੇਸ:1874, ਮੌਤਾਂ:49, ਸਿਹਤਯਾਬ:994 ।

• ਆਂਧਰ ਪ੍ਰਦੇਸ਼: ਰਾਜ ਵਲੋਂ 1 ਜੂਨ ਤੋਂ ਯੋਗ ਲਾਭਾਰਥੀਆਂ ਨੂੰ ਦਰਜ ਕਰਵਾਉਣ ਦੇ 5 ਦਿਨ ਬਾਅਦ ਪੈਨਸ਼ਨਾਂ ਜਾਰੀ ਕੀਤੀਆਂ ਜਾਣਗੀਆਂ। ਬੰਦੋਬਸਤ ਮਹਿਕਮਾ ਮੰਦਿਰਾਂ ਸਬੰਧੀ ਦਰਸ਼ਨ ਲਈ ਨਿਯਮ ਤੈਅ ਕਰਦਾ ਹੈ। ਪਿਛਲੇ 24 ਘੰਟਿਆਂ ਵਿੱਚ 9370 ਨਮੂਨਿਆਂ ਕਦੀ ਜਾਂਚ ਤੋਂ ਬਾਅਦ 98 ਨਵੇਂ ਮਾਮਲੇ ਸਾਹਮਣੇ ਆਏ। ਕੁੱਲ ਕੇਸ: 3042, ਐਕਟਿਵ:845, ਸਿਹਤਯਾਬ:2135, ਮੌਤਾਂ:62 । ਰਾਜ ਵਿੱਚ ਕਰੋਨਾ ਪਾਜ਼ਿਟਿਵ ਦੇ 418 ਕੇਸ ਮਿਲੇ ਜਿਨ੍ਹਾਂ ਵਿੱਚੋਂ 221 ਐਕਟਿਵ ਕੇਸ ਹਨ ਅਤੇ 24 ਘੰਟਿਆਂ ਵਿੱਚ 8 ਮਰੀਜ਼ ਤੰਦਰੁਸਤ ਹੋਏ ਹਨ। ਵਿਦੇਸ਼ਾਂ ਤੋਂ ਆਏ ਕੁੱਲ ਕੇਸ ਮਿਲੇ।

• ਤੇਲੰਗਾਨਾ: ਹੈਦਰਾਬਾਦ ਦੇ ਕਈ ਪ੍ਰਾਈਵੇਟ ਸਕੂਲਾਂ ਨੇ ਸਾਲ 2020-21 ਲਈ ਔਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਬੱਚਿਆਂ ਦੇ ਮਾਪਿਆਂ ਨੂੰ ਸਲਾਨਾ ਟਿਊਸ਼ਨ ਫੀਸ ਨਾਲ ਨਵੇਂ ਉਪਕਰਣ ਖਰੀਦਣ ਲਈ ਕਿਹਾ ਗਿਆ ਹੈ। ਲੌਕ ਤੋਂ ਹੁਣ ਤੱਕ ਹੈਦਰਾਬਾਦ ਵਿੱਚ 9 ਬੱਚੇ ਗੁੰਮ ਹੋਏ। ਹੈਦਰਾਬਾਦ ਵਿੱਚ ਲੌਕਡਾਊਨ ਦੌਰਾਨ 8 ਬੱਚੇ ਮਿਲੇ। ਰਾਜ ਵਿੱਚ ਪਾਜ਼ਿਟਿਵ ਮਰੀਜ਼ 2499। ਹੁਣ ਤੱਕ 431 ਪ੍ਰਵਾਸੀ ਅਤੇ ਵਿਦੇਸ਼ ਯਾਤਰੀ ਕਰੋਨਾ ਪਾਜ਼ਿਟਿਵ ਪਏ ਗਏ।

• ਪੰਜਾਬ: ਪੰਜਾਬ ਦੇ ਮੁੱਖ ਮੰਤਰੀ ਨੇ ਰਾਜ ਵਿੱਚ ਲੌਕਡਾਊਨ ਨੂੰ 30 ਜੂਨ, ਅਗਲੇ ਚਾਰ ਹਫਤਿਆਂ ਤੱਕ ਵਧਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਸਪਸ਼ਟ ਕੀਤਾ ਕਿ ਲੌਕਡਾਊਨ ਦੌਰਾਨ ਕੋਵਿਡ 19 ਦੇ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ, ਸਮਾਜਿਕ ਦੂਰੀ ਅਤੇ ਮਾਸਕ ਪਹਿਨਣਾ ਹੋਵੇਗਾ। ਮੁੱਖ ਮੰਤਰੀ ਨੇ ਲੋੜਵੰਦਾਂ ਨੂੰ ਮੁਫਤ ਮਾਸਕ ਮੁਹੱਈਆ ਕਰਵਾਉਣ ਦੇ ਵੀ ਆਦੇਸ਼ ਦਿੱਤੇ। ਉਨ੍ਹਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੂੰ ਹਿਦਾਇਤ ਕੀਤੀ ਕਿ ਉਹ ਲੋੜਵੰਦਾਂ ਅਤੇ ਗ਼ਰੀਬਾਂ ਨੂੰ ਰਾਸ਼ਨ ਕਿੱਟਾਂ ਦੇ ਹਿੱਸੇ ਵਜੋਂ ਮਾਸਕ ਵੰਡਣ ਲਈ ਤੁਰੰਤ ਕਦਮ ਚੁੱਕੇ ਜਾਣ ਨੂੰ ਯਕੀਨੀ ਬਣਾਉਣ, ਜੋ ਉਨ੍ਹਾਂ ਨੂੰ ਖਰੀਦਣ ਦੇ ਸਮਰੱਥ ਨਹੀਂ ਹਨ।

• ਹਰਿਆਣਾ: ਮਹਾਮਾਰੀ ਦੌਰਾਨ ਇੱਕ  ਸਕਰਾਤਮਕ ਭੂਮਿਕਾ ਨਿਭਾਉਂਦੇ ਹੋਏ ਹਰਿਆਣਾ ਰਾਜ  ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਨੇ ਕੁਝ ਨਿਯਮਾਂ ਅਤੇ  ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਸ਼ੁਰੂ ਵਿੱਤ ਘੱਟ ਪੂੰਜੀ ਨਿਵੇਸ਼ ਤੇ ਨਿਵੇਸ਼ਕਾਂ ਨੂੰ ਪੱਟੇ  ਟੈ ਦਿੱਤੀ ਗਈ ਜਮੀਨ ਬਦਲਣ ਦੀ ਨੀਤੀ ਦਾ ਮਸੌਦਾ ਤਿਆਰ ਕੀਤਾ ਹੈ। ਉਨ੍ਹਾਂ ਬਣਾਈ ਰੱਖਣ ਲਈ ਮਜ਼ਦੂਰਾਂ ਲਈ ਘਟੋ ਘੱਟ ਲਾਗਤ ਤੇ ਰਿਹਾਇਸ਼ੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਉਦਯੋਗਿਕ ਨਿਵਾਸ ਲਈ ਐੱਫ ਏ ਆਰ ਵਿੱਚ 10 ਪ੍ਰਤੀਸ਼ਤ ਦੇ ਵਾਧੇ ਦਾ ਪ੍ਰਬੰਧ ਕੀਤਾ ਗਿਆ। ਐੱਚਐੱਸਆਈਆਈਡੀਸੀ ਨੇ ਆਈਐੱਮਟੀ ਮਾਨੇਸਰ ਅਤੇ ਉਦਯੋਗਿਕ ਸਟੇਟ ਕੁੰਡਲੀ, ਸੋਨੀਪਤ ਵਿੱਚ ਉਦਯੋਗਿਕ ਮਜ਼ਦੂਰਾਂ ਲਈ ਰਿਹਾਇਸ਼ ਇਕਾਈਆਂ ਅਤੇ ਡੋਰਮੇਟਰੀ ਤਿਆਰ ਕੀਤੀ ਗਈ ਹੈ।

• ਅਰੁਣਾਚਲ ਪ੍ਰਦੇਸ਼: ਕੋਵਿਡ 19 ਮਰੀਜ਼ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਦੇ ਟੈਸਟ ਨੈਗੇਟਿਵ ਪਏ ਗਏ।ਲੱਛਣਾਂ ਨਾਲ ਇੱਕ ਪਾਜ਼ਿਟਿਵ ਕੇਸ ਮਿਲਣ ਨਾਲ ਗਿਣਤੀ 3 ਹੋਈ।

• ਅਸਾਮ: ਕੋਵਿਡ ਦਾ ਦੋ ਵਾਰ ਟੈਸਟ ਕਰਨ ਤੋਂ ਬਾਅਦ 22 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਹੁਣ ਤੱਕ 185 ਮਰੀਜ਼ ਤੰਦਰੁਸਤ ਹੋਏ ਅਤੇ ਐਕਟਿਵ ਕੇਸ 1080 ਹਨ।

• ਮਣੀਪੁਰ: 19000 ਤੋਂ ਵੱਧ ਲੋਕ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਜੀਰੀਬਮ ਰੇਲਵੇ ਸਟੇਸ਼ਨ ਲਿਆਂਦੇ ਗਏ ਅਤੇ ਬੱਸਾਂ ਰਾਹੀਂ ਉਨ੍ਹਾਂ ਨੂੰ ਸਬੰਧਿਤ ਜ਼ਿਲਿਆਂ ਤੱਕ ਭੇਜਿਆ ਗਿਆ। ਵਾਂਗਥੋਰੀਅਬ ਇੰਟਰਨੈਸ਼ਨਲ ਵਰਕਸ਼ਾਪ ਸੈਂਟਰ ਨੇ  ਡਰਾਈਵਰ ਅਤੇ ਹੈਲਪਰਾਂ ਲਈ ਲਾਮਦੇਂਗ,ਪੱਛਮੀ ਇਮਫਾਲ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਅਤੇ ਦਸਤਾਨੇ ਤਕਸੀਮ ਕੀਤੇ।

• ਮਿਜ਼ੋਰਮ: ਕਰਨਾਟਕ ਤੋਂ ਆਉਣ ਵਾਲੇ ਸਾਰੇ ਲੋਕਾਂ ਦੇ ਕੋਵਿਡ ਟੈਸਟ ਨੈਗੇਟਿਵ ਪਏ ਗਏ।

• ਨਾਗਾਲੈਂਡ:  ਸਲੋਟ ਦੀ ਕਮੀ ਦੇ ਚਲਦਿਆਂ ਦੀਮਾਪੁਰ ਲਈ ਘਰੇਲੂ ਉਡਾਨ ਅੱਜ ਰੱਦ ਕਰਕੇ ਕੱਲ੍ਹ ਤੇ ਤਬਦੀਲ ਕੀਤੀ ਗਈ। ਡੀ ਸੀ ਵੋਖਾ ਨੇ ਨਾਗਾਲੈਂਡ ਵਿੱਚ ਆਵਾਜਾਈ ਨੂੰ ਓਡ-ਈਵਨ ਪ੍ਰਣਾਲੀ ਨਾਲ ਚਲਾਉਣ ਦੇ ਹੁਕਮ ਦਿੱਤੇ। ਓਡ ਨੰਬਰ ਸੋਮਵਾਰ, ਬੁਧਵਾਰ ਅਤੇ ਸ਼ੁਕਰਵਾਰ ਚਲਣਗੇ ਜਦਕਿ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਈਵਨ ਨੰਬਰ ਵਾਲੇ ਵਾਹਨ ਚਲਣਗੇ।

• ਸਿੱਕਮ: ਸਿੱਕਮ ਦੇ ਗ੍ਰਹਿ ਵਿਭਾਗ ਨੇ ਰਾਜ ਦੇ ਵਣਜ ਅਤੇ ਉਦਯੋਗ ਵਿਭਾਗ ਨੂੰ ਚਿੱਠੀ ਲਿਖ ਕੇ ਗੈਰ ਸਿੱਕਮ ਵਾਸੀਆਂ ਨੂੰ ਕੰਮ ਤੇ ਮੁੜ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ।

• ਤ੍ਰਿਪੁਰਾ: ਮੁੱਖ ਮੰਤਰੀ ਨੇ ਕਿਹਾ ਕਿ ਗੌਤਮ ਦਾਸ ਜਿਹੜਾ ਕਿ ਤ੍ਰਿਪੁਰਾ ਦਾ ਇੱਕ ਰੇੜੀ ਖਿੱਚਣ ਵਾਲਾ ਹੈ ਨੇ ਲੌਕਡਾਊਨ ਵਿੱਚ ਲੋਕਾਂ ਲਈ ਆਪਣੀ ਜਮਾਂ ਪੂੰਜੀ ਵਿੱਚੋਂ ਕੰਮ ਕਰਕੇ ਮਿਸਾਲ ਪੇਸ਼ ਕੀਤੀ ਹੈ। ਪ੍ਰਧਾਨ ਮੰਤਰੀ ਨੇ ਵੀ ਮਨ ਕੀ ਬਾਤ ਪ੍ਰੋਗਰਾਮ ਵਿੱਚ ਗੌਤਮ ਦਾਸ ਦੀ ਸ਼ਲਾਘਾ ਕੀਤੀ।

 

http://static.pib.gov.in/WriteReadData/userfiles/image/image013L87U.jpg

 

 

******

ਵਾਈਬੀ
 



(Release ID: 1628240) Visitor Counter : 234