ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਰਾਸ਼ਟਰੀ ਖੋਜ ਪ੍ਰਯੋਗਸ਼ਾਲਾਵਾਂ ਤੇ ਯੂਨੀਵਰਸਿਟੀਆਂ ’ਚ ਕੋਵਿਡ ਟੈਸਟਿੰਗ ਸੈਂਟਰਾਂ (ਹੱਬ ਐਂਡ ਸਪੋਕ ਮਾਡਲ) ਦੀ ਗਿਣਤੀ ਵਿੱਚ ਵਾਧਾ

Posted On: 30 MAY 2020 3:01PM by PIB Chandigarh


 

 

ਸਮੁੱਚੇ ਦੇਸ਼ ਦੇ ਸਰਕਾਰੀ ਸੰਸਥਾਨਾਂ ਵਿੱਚ ਕੋਵਿਡ–19 ਸੈਂਪਲਾਂ ਦੀ ਟੈਸਟਿੰਗ ਤੇ ਪਹੁੰਚ ਵਿੱਚ ਵਾਧਾ ਕਰਨ ਲਈ ਹੱਬ ਅਤੇ ਸਪੋਕ ਮਾਡਲ ਅਨੁਸਾਰ ਸ਼ਹਿਰ/ਖੇਤਰੀ ਸਮੂਹ ਸਥਾਪਿਤ ਕੀਤੇ ਗਏ ਹਨ। ਜਿਹੜੇ ਸੰਸਥਾਨਾਂ ਤੇ ਪ੍ਰਯੋਗਸ਼ਾਲਾਵਾਂ (ਲੈਬੌਰੇਟਰੀਆਂ) ਵਿੱਚ ਸੈਂਪਲ ਇਕੱਠੇ ਕਰਨ, ਹੈਂਡਲਿੰਗ/ਪ੍ਰੋਸੈੱਸਿੰਗ (ਬੀਐੱਸਐੱਲ – 2 ਸੁਵਿਧਾ) (BSL -2 Facility) ਅਤੇ ਟੈਸਟਿੰਗ (ਆਰਟੀਪੀਸੀਆਰ) (RT-PCR) ਦੀ ਸਮਰੱਥਾ ਤੇ ਮੁਹਾਰਤ ਹੈ, ਜੋ ਧੁਰਿਆਂ ਵਜੋਂ ਸੇਵਾ ਨਿਭਾ ਸਕਦੇ ਹਨ ਅਤੇ ਇਹ ਉਹ ਅਨੇਕ ਪ੍ਰਯੋਗਸ਼ਾਲਾਵਾਂ ਹਨ ਜਿੱਥੇ ਟੈਸਟਿੰਗ ਸੁਵਿਧਾਵਾਂ ਲਈ ਆਰਟੀ ਪੀਸੀਆਰ (RT PCR) ਮਸ਼ੀਨਾਂ ਅਤੇ ਲੋੜੀਂਦੀ ਮਾਨਵਸ਼ਕਤੀ ਹੈ।

 

ਇਹ ਧੁਰੇ (ਹੱਬਜ਼) ਉਹ ਸਰਕਾਰੀ ਪ੍ਰਯੋਗਸ਼ਾਲਾਵਾਂ ਹਨ, ਜਿਨ੍ਹਾਂ ਨੂੰ ਆਈਸੀਐੱਮਆਰ (ICMR) ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਬੰਧਿਤ ਮੰਤਰਾਲਿਆਂ / ਵਿਭਾਗਾਂ (ਡੀਬੀਟੀ, ਡੀਐੱਸਟੀ, ਸੀਐੱਸਆਈਆਰ, ਡੀਏਈ, ਡੀਆਰਡੀਓ,ਆਈਸੀਏਆਰ ਆਦਿ) (DBT, DST, CSIR, DAE, DRDO, ICAR etc.) ਦੀ ਮਾਨਤਾ ਹਾਸਲ ਹੈ। ਹੁਣ ਤੱਕ 19 ਸ਼ਹਿਰੀ / ਖੇਤਰੀ ਸਮੂਹ (ਕਲਸਟਰਸ) ਬੰਗਲੌਰ, ਦਿੱਲੀ/ਰਾਸ਼ਟਰੀ ਰਾਜਧਾਨੀ ਖੇਤਰ, ਹੈਦਰਾਬਾਦ, ਤਿਰੂਵਨੰਤਪੁਰਮ, ਚੰਡੀਗੜ੍ਹ/ਮੋਹਾਲੀ, ਭੁਬਨੇਸ਼ਵਰ, ਨਾਗਪੁਰ, ਪੁਣੇ, ਮੁੰਬਈ, ਲਖਨਊ, ਚੇਨਈ, ਕੋਲਕਾਤਾ, ਉੱਤਰਪੂਰਬੀ ਖੇਤਰ, ਜੰਮੂ ਤੇ ਕਸ਼ਮੀਰ, ਅਹਿਮਦਾਬਾਦ, ਮੱਧ ਪ੍ਰਦੇਸ਼, ਰਾਜਸਥਾਨ, ਬਨਾਰਸ,ਪਾਲਮਪੁਰ ਅਤੇ ਦਿੱਲੀ ਸ਼ਹਿਰ ਚ ਸਥਾਪਿਤ ਕੀਤੇ ਗਏ ਹਨ।

 

ਲਗਭਗ 100 ਸੰਸਥਾਨ ਇਸ ਵਿੱਚ ਸ਼ਾਮਲ ਹਨ ਤੇ 1,60,000 ਤੋਂ ਵੱਧ ਸੈਂਪਲ ਟੈਸਟ ਕੀਤੇ ਗਏ ਹਨ। ਸੱਤ ਡੀਬੀਟੀ (DBT) ਖੁਦਮੁਖ਼ਤਿਆਰ ਸੰਸਥਾਨਾਂ ਨੂੰ ਆਈਸੀਐੱਮਆਰ (ICMR) ਵੱਲੋਂ ਧੁਰਿਆਂ ਵਜੋਂ ਪ੍ਰਵਾਨ ਕੀਤਾ ਗਿਆ ਹੈ ਤੇ ਉਹ ਕੋਵਿਡ–19 (ਆਰਜੀਸੀਬੀ, ਟੀਐੱਚਐੱਸਟੀਆਈ, ਆਈਐੱਲਐੱਸ, ਇਨਸਟੈੱਮ, ਐੱਨਸੀਸੀਐੱਸ, ਸੀਡੀਐੱਫ਼ਡੀ, ਐੱਨਆਈਬੀਐੱਮਜੀ) (RGCB, THSTI, ILS, inStem, NCCS, CDFD, NIBMG) ਦੇ ਨਿਦਾਨ (ਡਾਇਓਗਨੌਸਿਸ) ਲਈ ਟੈਸਟਿੰਗ ਕਰ ਰਹੇ ਹਨ।

 

ਉਹ ਸਬੰਧਿਤ ਸ਼ਹਿਰਾਂ / ਖੇਤਰਾਂ ਵਿੱਚ ਧੁਰਿਆਂ (ਹੱਬਾਂ) ਵਜੋਂ ਕੰਮ ਵੀ ਕੰਮ ਕਰ ਰਹੇ ਹਨ ਤੇ ਉਹ ਹੋਰ ਵੀ ਕਈ ਪ੍ਰਮੁੱਖ ਕੇਂਦਰੀ ਅਤੇ ਰਾਜ ਸਰਕਾਰ ਦੇ ਸੰਸਥਾਨਾਂ ਦੇ ਯਤਨਾਂ ਵਿੱਚ ਤਾਲਮੇਲ ਕਰ ਰਹੇ ਹਨ। ਇਸ ਤੋਂ ਇਲਾਵਾ, ਉਹ ਟੈਸਟਿੰਗ ਲਈ ਸੈਂਪਲ ਲੈਣ ਲਈ ਸਬੰਧਿਤ ਰਾਜ ਸਰਕਾਰਾਂ ਨਾਲ ਬਹੁਤ ਨੇੜੇ ਹੋ ਕੇ ਕੰਮ ਕਰ ਰਹੇ ਹਨ ਅਤੇ ਹਰ ਰੋਜ਼ ਆਪਣੇ ਟੈਸਟਿੰਗ ਨਤੀਜਿਆਂ ਲਈ ਆਈਸੀਐੱਮਆਰ (ICMR) ਨੂੰ ਰਿਪੋਰਟ ਕਰ ਰਹੇ ਹਨ। ਇਨ੍ਹਾਂ ਸਮੂਹਾਂ (ਕਲਸਟਰਸ) ਨੇ ਲਗਭਗ 4 ਹਫ਼ਤਿਆਂ ਵਿੱਚ ਸਮੂਹਕ ਤੌਰ ਤੇ 1,70,000 ਦੇ ਕਰੀਬ ਟੈਸਟ ਕਰ ਲਏ ਹਨ। ਇਨ੍ਹਾਂ ਸਮੂਹਾਂ ਵਿੱਚ ਹੁਣ ਅਗਲੇ 4 ਹਫ਼ਤਿਆਂ ਅੰਦਰ ਇਨ੍ਹਾਂ ਦੀ ਗਿਣਤੀ ਵਧਾ ਕੇ ਲਗਭਗ 50 ਕੀਤੀ ਜਾ ਰਹੀ ਹੈ ਤੇ ਅਗਲੇ 4 ਹਫ਼ਤਿਆਂ ਅੰਦਰ ਇਹ ਦੇਸ਼ ਦੇ ਦੂਰਦੁਰਾਡੇ ਦੇ ਕੋਣਿਆਂ ਤੱਕ ਪੁੱਜ ਜਾਣਗੇ।

 

 

 

*****

ਐੱਨਬੀ/ਕੇਜੀਐੱਸ/(ਡੀਬੀਟੀ ਰਿਲੀਜ਼)



(Release ID: 1627959) Visitor Counter : 244