ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ -19 ਨਾਲ ਨਜਿੱਠਣ ਦੇ ਹੱਲ ਲੱਭਣ ਲਈ ਵਿਗਿਆਨ ਤੇ ਟੈਕਨੋਲੋਜੀ ਦੀ ਵਰਤੋਂ

ਕੰਪਿਊਟੇਸ਼ਨਲ ਦਵਾਈ ਦੀ ਖੋਜ ਲਈ 'ਹੈਕਾਥੌਨ' ਸ਼ੁਰੂ ਕੀਤਾ ਜਾ ਰਿਹਾ ਹੈ : ਪ੍ਰੋਫ਼ੈਸਰ ਕੇ. ਵਿਜੈ ਰਾਘਵਨ

Posted On: 28 MAY 2020 6:13PM by PIB Chandigarh

ਅੱਜ ਇੱਥੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਨੀਤੀ ਆਯੋਗ ਦੇ ਮੈਂਬਰ ਡਾਕਟਰ ਵਿਨੋਦ ਪਾਲ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਪ੍ਰੋਫ਼ੈਸਰ ਕੇ. ਵਿਜੈ ਰਾਘਵਨ ਨੇ ਵਿਗਿਆਨ ਤੇ ਟੈਕਨੋਲੋਜੀ ਦੀ ਵਰਤੋਂ ਨਾਲ ਕੋਵਿਡ -19 ਨਾਲ ਜੁੜੇ ਟੀਕਿਆਂ, ਦਵਾਈ ਦੀ ਖੋਜਡਾਇਗਨੌਸਟਿਕਸ ਅਤੇ ਟੈਸਟਿੰਗ ਖੇਤਰਾਂ ਵਿੱਚ ਜਾਰੀ ਗਤੀਵਿਧੀਆਂ ਵਾਰੇ ਸੰਖੇਪ ਜਾਣਕਾਰੀ ਦਿੱਤੀ। ਟੀਕਿਆਂ ਦੇ ਸਬੰਧ ਵਿੱਚ ਦੱਸਿਆ ਗਿਆ ਕਿ ਇਹ ਪ੍ਰਕਿਰਿਆ ਆਮ ਤੌਰ ਤੇ ਹੌਲ਼ੀ ਅਤੇ ਅਨਿਸ਼ਚਿਤਤਾਵਾਂ ਨਾਲ ਭਰੀ ਹੁੰਦੀ ਹੈ। ਪਰ ਕੋਵਿਡ -19 ਵਿਰੁੱਧ ਲੜਾਈ ਵਿੱਚ ਕਾਮਯਾਬੀ ਹਾਸਲ ਕਰਨ ਲਈ ਵੱਡੀ ਗਿਣਤੀ ਵਿੱਚ ਸਮਾਨਾਂਤਰ ਯਤਨ ਕਰਨ ਦੀ ਵੀ ਜ਼ਰੂਰਤ ਹੈ।  ਅਜਿਹਾ ਆਲਮੀ ਅਤੇ ਰਾਸ਼ਟਰੀ ਪੱਧਰ ਤੇ ਕੀਤਾ ਜਾ ਰਿਹਾ ਹੈ।  ਭਾਰਤੀ ਅਕਾਦਮਿਕ ਭਾਈਚਾਰੇ ਅਤੇ ਸਟਾਰਟ - ਅੱਪ ਵੈਕਸੀਨ ਉਮੀਦਵਾਰੀ ਲਈ ਬਹੁਤ ਹੀ ਮਜ਼ਬੂਤ ਭਾਰਤੀ ਵੈਕਸੀਨ ਉਦਯੋਗ ਵਿੱਚ ਕੰਮ ਕਰ ਰਹੇ ਹਨ।  ਇਸ ਲਈ ਤਿੰਨ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।  ਪਹਿਲੀ ਕੋਸ਼ਿਸ਼ ਸਵਦੇਸ਼ੀ ਹੈ।  ਦੂਜੀ ਕੋਸ਼ਿਸ਼ ਵਿਸ਼ਵ ਪੱਧਰ ਤੇ ਸਹਿਯੋਗ ਹੈ, ਜਿਸ ਵਿੱਚ ਭਾਰਤੀ ਸੰਗਠਨ ਮੁੱਖ ਭੂਮਿਕਾ ਨਿਭਾਅ ਰਹੇ ਹਨ  ਅਤੇ ਤੀਜੀ ਕੋਸ਼ਿਸ਼ ਵਿਸ਼ਵ ਪੱਧਰੀ ਕੋਸ਼ਿਸ਼ਾਂ ਵਿੱਚ ਭਾਰਤ ਦੀ ਭਾਗੀਦਾਰੀ ਹੈ।  ਇੰਨੇ ਵੱਡੇ ਪੋਰਟਫੋਲੀਓ ਨਾਲ ਨਿਰਮਾਣ ਅਤੇ ਭੰਡਾਰ ਦੇ ਜੋਖ਼ਮ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਕਾਮਯਾਬੀ ਹੋਰ ਵਧੇਰੇ ਯਕੀਨੀ ਹੋ ਜਾਂਦੀ ਹੈ।   

ਦਵਾਈ ਦੀ ਖੋਜ ਦੇ ਮਾਮਲੇ ਵਿੱਚ ਸਾਡੇ ਵਿਗਿਆਨਕ ਯਤਨਾਂ ਵਿੱਚ ਤਿੰਨ ਤਰ੍ਹਾਂ ਦੇ ਦ੍ਰਿਸ਼ਟੀਕੋਣ ਅਪਣਾਏ ਜਾ ਰਹੇ ਹਨ।  ਪਹਿਲਾਂ, ਮੌਜੂਦਾ ਦਵਾਈਆਂ ਦੀ ਮੁੜ ਤੋਂ ਪੇਸ਼ਕਾਰੀ ਤਾਂ ਜੋ ਉਨ੍ਹਾਂ ਬਾਰੇ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਵਾਇਰਸ ਵਿਰੁੱਧ ਲੜਾਈ ਵਿੱਚ ਕਿੰਨੀਆਂ ਪ੍ਰਭਾਵਸ਼ਾਲੀ ਹਨ ਅਤੇ ਰੋਗ ਦੇ ਨਤੀਜਿਆਂ ਨੂੰ ਘੱਟ ਕਰਨ ਵਿੱਚ ਕਿੰਨੀਆਂ ਸਮਰੱਥ ਹਨ।  ਦੂਜਾ ਇਹ ਕਿ ਪਾਦਪ-ਔਸ਼ਧੀ ਅਤੇ ਔਸ਼ਧੀ ਦੇ ਪੌਦਿਆਂ ਤੋਂ ਕੱਢੇ ਗਏ ਅਰਕ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਅਖ਼ੀਰ ਵਿੱਚ , ਵੱਖ-ਵੱਖ ਦ੍ਰਿਸ਼ਟੀਕੋਣਾਂ ਦੀ ਵਰਤੋਂ ਕਰਦਿਆਂ ਕੰਪਿਊਟੇਸ਼ਨਲ ਦਵਾਈ ਦੀ ਖੋਜ ਲਈ 'ਹੈਕਾਥੌਨ' ਸਮੇਤ ਨਵੀਂ ਦਵਾਈ ਦੀ ਖੋਜ ਕੀਤੀ ਜਾ ਰਹੀ ਹੈ।

 

ਖੋਜ ਯਤਨਾਂ ਦੇ ਢੇਰ ਸਾਰੇ ਨਤੀਜੇ, ਨਵੇਂ ਟੈਸਟਾਂ ਅਤੇ ਟੈਸਟਿੰਗ ਕਿੱਟਾਂ ਦੇ ਰੂਪ ਵਿੱਚ ਸਾਹਮਣੇ ਆਏ ਹਨ।  ਇਨ੍ਹਾਂ ਵਿੱਚ ਵਾਇਰਸ ਦਾ ਪਤਾ ਲਗਾਉਣ ਅਤੇ ਐਂਟੀ ਬਾਡੀ ਦਾ ਪਤਾ ਲਗਾਉਣ ਲਈ ਨਵੇਂ ਟੈਸਟ ਵੀ ਸ਼ਾਮਲ ਹਨ।  ਬਾਅਦ ਵਾਲਿਆਂ ਦੀ ਵਰਤੋਂ ਸੀਰੋਲੌਜੀਕਲ (serological) ਅਧਿਐਨ ਲਈ ਕੀਤੀ ਜਾ ਰਹੀ ਹੈ।

 

ਇਨ੍ਹਾਂ ਗਤੀਵਿਧੀਆਂ ਵਿੱਚ ਪ੍ਰਗਤੀ ਸਾਡੇ ਵਿਗਿਆਨੀਆਂ, ਸੰਸਥਾਨਾਂ ਅਤੇ ਵਿਗਿਆਨਕ ਏਜੰਸੀਆਂ ਦੇ ਮਿਲਵਰਤਣ ਵਾਲੇ ਯਤਨਾਂ ਨਾਲ ਹੀ ਸੰਭਵ ਹੋ ਸਕੀ ਹੈ।  ਗੁਣਵੱਤਾ ਨਾਲ ਗਤੀ ਨੂੰ ਮਿਲਾ ਕੇ, ਰੈਗੂਲੇਟਰੀ ਪ੍ਰਣਾਲੀ ਨੂੰ ਵੀ ਬਰੀਕੀ ਨਾਲ ਜੋੜਿਆ ਗਿਆ ਹੈ।   

 

 *****

 

ਕੇਜੀਐੱਸ/ਐੱਸਜੀ


(Release ID: 1627589) Visitor Counter : 255