ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸ਼੍ਰੀ ਪਾਸਵਾਨ ਨੇ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੀ ਅਨਾਜ ਵੰਡ ਅਤੇ ਖਰੀਦ ਦੀ ਸਮੀਖਿਆ ਕੀਤੀ


ਐੱਫਸੀਆਈ ਅਨਾਜ ਵੰਡ ਦੇ ਲਈ ਜੀਵਨ ਰੇਖਾ ਬਣ ਗਈ ਹੈ : ਸ਼੍ਰੀ ਪਾਸਵਾਨ

ਸ਼੍ਰੀ ਪਾਸਵਾਨ ਨੇ ਐੱਫਸੀਆਈ ਨੂੰ ਵੰਡ ਅਤੇ ਖਰੀਦ ਦੋਨਾਂ ਵਿੱਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ, ਭੰਡਾਰਾਂ ਦੀ ਪੁਨਰ ਪ੍ਰਾਪਤੀ 'ਤੇ ਸੰਤੁਸ਼ਟੀ ਜ਼ਾਹਰ ਕੀਤੀ

Posted On: 28 MAY 2020 6:06PM by PIB Chandigarh

ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਅਨਾਜਾਂ ਦੀ ਵੰਡ ਅਤੇ ਖਰੀਦ 'ਤੇ ਭਾਰਤੀ ਖੁਰਾਕ ਨਿਗਮ ਦੇ ਜ਼ੋਨਲ ਕਾਰਕਕਾਰੀ ਡਾਇਰੈਕਟਰਾਂ ਅਤੇ ਰੀਜਨਲ ਜਨਰਲ ਮੈਨੇਜਰਾਂ ਦੇ ਨਾਲ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ।

 

 

ਆਪਣੇ ਸੰਬੋਧਨ ਵਿੱਚ ਸ਼੍ਰੀ ਪਾਸਵਾਨ ਨੇ ਲੌਕਡਾਊਨ ਦੇ ਦੌਰਾਨ ਐੱਫਸੀਆਈ ਦੀ ਭੂਮਿਕਾ ਦੀ ਸਰਾਹਨਾ ਕੀਤੀ  ਅਤੇ ਕਿਹਾ ਕਿ ਅਨਾਜ ਦੀ ਆਵਾਜਾਈ ਹਰ ਸਮੇਂ ਉਚਾਈ 'ਤੇ ਰਹੀ ਹੈ।ਉਨ੍ਹਾ ਨੇ ਕਿਹਾ ਕਿ ਵਿਸ਼ਵਵਿਆਪੀ ਮਹਾਮਾਰੀ ਦੇ ਸੰਕਟ ਦੇ ਸਮੇਂ ਐੱਫਸੀਆਈ ਕਾਰਜਕਰਤਾ ਇੱਕ ਅਨਾਜ ਯੋਧਾ ਦੇ ਰੂਪ ਵਿੱਚ ਉਭਰਿਆ ਹੈ ਅਤੇ ਉਸ ਨੇ ਇਸ ਚੁਣੌਤੀ ਨੂੰ ਇੱਕ ਅਵਸਰ ਦੇ ਰੂਪ ਵਿੱਚ ਬਦਲ ਦਿੱਤਾ ਹੈ। ਐੱਫਸੀਆਈ ਨੇ ਲੌਕਡਾਊਨ ਮਿਆਦ ਦੇ ਦੌਰਾਨ ਅਨਾਜ ਰਿਕਾਰਡ ਲੋਡਿੰਗ,ਅਨਲੋਡਿੰਗ ਅਤੇ ਆਵਾਗਵਨ ਕੀਤਾ ਹੈ। ਦੂਜੇ ਪਾਸੇ, ਖਰੀਦ ਵੀ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੀ ਅਤੇ ਸਰਕਾਰੀ ਏਜੰਸੀਆਂ ਦੁਆਰਾ ਇਸ ਸਾਲ ਦੀ ਕਣਕ ਦੀ ਖਰੀਦ ਨੇ ਪਿਛਲੇ ਸਾਲ ਦੇ ਅੰਕੜਿਆਂ ਨੂੰ ਪਿੱਛੇ ਛੱਡ ਦਿੱਤਾ।

 

ਮੰਤਰੀ ਨੇ ਸਮੀਖਿਆ ਬੈਠਕ ਦੇ ਦੌਰਾਨ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ (ਯੂਟੀ) ਵਿੱਚ ਅਨਾਜਾਂ ਦੀ ਵੰਡ ਦਾ ਜਾਇਜ਼ਾ ਵੀ ਲਿਆ।

 

ਆਤਮਨਿਰਭਰ ਭਾਰਤ ਪੈਕੇਜ

 

ਪਰਵਾਸੀ/ਫਸੇ ਹੋਏ ਪਰਵਾਸੀਆਂ ਦੇ ਲਈ ਆਤਮਨਿਰਭਰ ਭਾਰਤ ਪੈਕੇਜ ਦੇ ਤਹਿਤ ਅਨਾਜਾਂ ਦੇ ਅਲਾਟਮੈਂਟ ਦੀ ਸਮੀਖਿਆ ਕਰਦੇ ਹੋਏ,ਸ਼੍ਰੀ ਪਾਸਵਾਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਮਈ ਅਤੇ ਜੂਨ 2020 ਦੇ ਮਹੀਨਿਆਂ ਦੇ ਲਈ 37 ਰਾਜਾਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਨੂੰ 8.00 ਐੱਲਐੱਮਟੀ ਅਨਾਜ (2.44 ਐੱਲਐੱਮਟੀ ਕਣਕ ਅਤੇ 5.56 ਐੱਲਐੱਮਟੀ ਚਾਵਲ) ਅਲਾਟ ਕੀਤਾ ਹੈ।ਐੱਫਸੀਆਈ ਦੇ ਅਨੁਸਾਰ, ਇਸ ਅਲਾਟਮੈਂਟ ਵਿੱਚੋਂ ਰਾਜਾਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੁਆਰਾ 17.05.2020 ਤੱਕ 2.06 ਐੱਲਐੱਮਟੀ ਅਨਾਜ ਉਠਾਏ ਜਾ ਚੁੱਕੇ ਹਨ।ਅੰਡੇਮਾਨ,ਨਿਕੋਬਾਰ ਅਤੇ ਲਕਸਦੀਪ ਨੇ ਅਲਾਟਮੈਂਟ ਨੂੰ ਚੁੱਕਣ ਵਿੱਚ ਦੋ ਮਹੀਨੇ ਦਾ ਵਾਧਾ ਕੀਤਾ ਹੈ। ਮੰਤਰੀ ਨੇ ਐੱਫਸੀਆਈ ਨੂੰ ਰਾਜਾਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਤਾਲਮੇਲ ਕਰਨ ਅਤੇ ਅਨਾਜ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ

ਇਸ ਯੋਜਨਾ ਦੇ ਤਹਿਤ, ਸਰਕਾਰ ਨੇ ਅਪ੍ਰੈਲ,ਮਈ ਅਤੇ ਜੂਨ 2020 ਦੇ ਮਹੀਨਿਆਂ ਦੇ ਲਈ 37 ਰਾਜਾਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਨੂੰ 120.04 ਐੱਲਐੱਮਟੀ ਅਨਾਜ (15.65 ਐੱਲਐੱਮਟੀ ਕਣਕ ਅਤੇ 104.4 ਐੱਲਐੱਮਟੀ ਚਾਵਲ) ਦੀ ਆਲਮੈਂਟ ਕੀਤੀ ਹੈ।ਇਸ ਸਕੀਮ ਦੀ ਸਮੀਖਿਆ ਕਰਦੇ ਹੋਏ, ਸ਼੍ਰੀ ਪਾਸਵਾਨ ਨੇ ਸਬੰਧਿਤ ਅਧਿਕਾਰੀਆਂ ਨੂੰ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਤਾਲਮੇਲ ਕਰਕੇ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ, ਜਿਸ ਨਾਲ ਅਨਾਜ ਸਮੇਂ 'ਤੇ ਲਾਭਪਾਤਰੀਆਂ ਤੱਕ ਪਹੁੰਚ ਸਕੇ। ਐੱਫਸੀਆਈ ਨੇ ਸੂਚਨਾ ਦਿੱਤੀ ਕਿ ਪੀਐੱਮਜੀਕੇਏਵਾਈ ਦੇ ਅਲਾਟਮੈਂਟ ਵਿੱਚੋਂ 27.05.2020 ਤੱਕ 95,80 ਅਨਾਜ (15.6 ਐੱਲਐੱਮਟੀ ਕਣਕ ਅਤੇ 83.38 ਐੱਲਐੱਮਟੀ ਚਾਵਲ) ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੁਆਰਾ ਉਠਾਏ ਜਾ ਚੁੱਕੇ ਹਨ।

 

ਬਿਨਾ ਈ-ਨਿਲਾਮੀ ਦੇ ਓਐੱਮਐੱਸਐੱਸ (ਡੀ) ਦੇ ਤਹਿਤ ਚੈਰੀਟੇਬਲ/ਐੱਨਜੀਓ ਨੂੰ ਅਨਾਜ ਦੀ ਵਿਕਰੀ

 

ਐੱਫਸੀਆਈ ਨੇ ਸੂਚਨਾ ਦਿੱਤੀ ਕਿ ਭਾਰਤ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਰੂਪ 25.05.2020 ਤੱਕ ਇਸ ਨੇ 186 ਸੰਗਠਨਾਂ ਨੂੰ 1179 ਐੱਮਟੀ ਕਣਕ ਅਤੇ 890 ਸੰਗਠਨਾਂ ਨੂੰ 8496 ਐੱਮਟੀ ਚਾਵਲ ਦੀ ਵਿਕਰੀ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿੱਚੋਂ ਇਨ੍ਹਾਂ ਸੰਗਠਨਾਂ ਦੁਆਰਾ 886 ਐੱਮਟੀ ਕਣਕ ਅਤੇ 7778 ਐੱਮਟੀ ਚਾਵਲ ਉਠਾਏ ਜਾ ਚੁੱਕੇ ਹਨ।

 

ਪੱਛਮ ਬੰਗਾਲ ਅਤੇ ਓਡੀਸ਼ਾ ਵਿੱਚ ਅੰਫਾਨ ਤੂਫਾਨ

 

ਐੱਫਸੀਆਈ ਦੇ ਅਨੁਸਾਰ ਪੱਛਮ ਬੰਗਾਲ ਸਰਕਾਰ ਨੇ ਬਿਨਾ ਈ-ਨਿਲਾਮੀ ਦੇ ਓਐੱਮਐੱਸਐੱਸ (ਡੀ)  ਦੇ ਤਹਿਤ 2250 ਰੁਪਏ ਪ੍ਰਤੀ ਕਵਿੰਟਲ ਦੀ ਦਰ ਨਾਲ 11,800 ਐੱਮਟੀ ਚਾਵਲ ਭੰਡਾਰ ਦੀ ਬੇਨਤੀ ਕੀਤੀ ਹੈ ਲੇਕਿਨ ਓਡੀਸ਼ਾ ਸਰਕਾਰ ਨੇ ਅਜੇ ਤੱਕ ਅਨਾਜ ਦੀ ਜ਼ਰੂਰਤ ਦੀ ਕੋਈ ਸੂਚਨਾ ਨਹੀਂ ਦਿੱਤੀ ਹੈ। ਸ਼੍ਰੀ ਪਾਸਵਾਨ ਨੇ ਕਿਹਾ ਕਿ ਐੱਫਸੀਆਈ ਨੂੰ ਪੱਛਮ ਬੰਗਾਲ ਅਤੇ ਓਡੀਸ਼ਾ ਸਰਕਾਰਾਂ ਦੇ ਨਾਲ ਤਾਲਮੇਲ ਕਰਨਾ ਚਾਹੀਦਾ ਹੈ ਅਤੇ ਤੂਫਾਨ ਪ੍ਰਭਾਵਿਤ ਰਾਜਾਂ ਵਿੱਚ ਅਨਾਜ ਦੀ ਨਵੀਨਤਮ ਸਥਿਤੀ ਦਾ ਮੁਲਾਂਕਣ ਕਰਨਾ ਚਾਹੀਦਾ ਹੈ।

ਖਰੀਦ (ਚਾਵਲ/ਕਣਕ)

ਸਮੀਖਿਆ ਬੈਠਕ ਵਿੱਚ ਆਰਐੱਮਐੱਸ 2020-21 ਵਿੱਚ ਕਣਕ ਦੀ ਵਿਕਰੀ ਅਤੇ ਕੇਐੱਮਐੱਸ 2019-20 ਵਿੱਚ ਚਾਵਲ ਦੀ ਖਰੀਦ ਦੀ ਸਮੀਖਿਆ ਕੀਤੀ।ਚੂਕਿ ਕਣਕ ਦੀ ਖਰੀਦ ਪਹਿਲਾ ਹੀ ਪਿਛਲੇ ਸਾਲ ਦੀ ਖਰੀਦ ਮਾਤਰਾ ਤੋਂ ਜ਼ਿਆਦਾ ਹੈ, ਮੰਤਰੀ ਨੇ ਐੱਫਸੀਆਈ ਨੂੰ ਕਣਕ (ਆਰਐੱਮਐੱਸ 2020-21) ਅਤੇ ਚਾਵਲ ਕੇਐੱਮਐੱਸ (20-21) ਦੀ ਖਰੀਦ ਨੂੰ ਹੋਰ ਅਪਡੇਟ ਕਰਨ ਲਈ ਕਿਹਾ।ਐੱਫਸੀਆਈ ਦੇ ਅਨੁਸਾਰ 27.05.2020 ਤੱਕ ਕੁੱਲ 351 ਐੱਲਐੱਮਟੀ ਕਣਕ (ਆਰਐੱਮਐੱਸ 2020-21) ਦੀ ਖਰੀਦ ਕੀਤੀ ਜਾ ਚੁੱਕੀ ਹੈ। 60.40 ਐੱਲਐੱਮਟੀ ਚਾਵਲ (ਆਰਐੱਮਐੱਸ) ਦੀ ਖਰੀਦ ਕੀਤੀ ਗਈ ਹੈ ।2019-20 ਵਿੱਚ ਕੁੱਲ 700.29 ਐੱਲਐੱਮਟੀ ਝੋਨੇ (470.23 ਐੱਲਐੱਮਟੀ ਚਾਵਲ ਸਹਿਤ) ਦੀ ਖਰੀਦ ਕੀਤੀ ਗਈ ਹੈ।

 

ਅਨਾਜਾਂ ਦੀ ਮੂਵਮੈਂਟ

 

ਲੌਕਡਾਊਨ ਦੇ ਸਮੇਂ ਤੋਂ ਹੀ ਪੂਰਬ-ਉੱਤਰ ਰਾਜਾਂ ਸਹਿਤ ਦੇਸ਼ ਭਰ ਵਿੱਚ ਸੜਕਾਂ,ਰੇਲਵੇ,ਜਲਮਾਰਗਾਂ ਅਤੇ ਕਠਿਨ ਅਤੇ ਪਹਾੜੀ ਖੇਤਰਾਂ ਵਿੱਚ ਹਵਾਈ ਸੇਵਾ ਦੁਆਰਾ ਅਨਾਜ ਚੁੱਕਿਆ ਅਤੇ ਲਿਜਾਇਆ ਗਿਆ ਹੈ।3550 ਰੇਲ ਰੈਕਾਂ ਦੇ ਜ਼ਰੀਏ ਲੱਗਭੱਗ 100 ਐੱਲਐੱਮਟੀ ਅਨਾਜਾਂ ਦੇ ਮਾਲ ਦੀ ਢੋਆਈ ਹੋਈ ਹੈ।ਸੜਕਾਂ ਦੁਆਰਾ 12 ਐਲਟੀ ਅਨਾਜ ਦੀ ਢੋਆਈ ਹੋਈ ਹੈ ਜਦਕਿ 12 ਜਹਾਜ਼ਾਂ ਦੁਆਰਾ 12,000 ਟਨ ਅਨਾਜਾਂ ਦੀ ਮਾਲ ਢੋਆਈ ਹੋਈ ਹੈ।ਪੂਰਬੳੱਤਰ ਰਾਜਾਂ ਨੂੰ ਕੁੱਲ 9.61 ਐੱਲਐੱਮਟੀ ਅਨਾਜਾਂ ਦੀ ਮਾਲ ਢੋਆਈ ਹੋਈ ਹੈ।

 

ਕੇਂਦਰੀ ਪੂਲ ਵਿੱਚ ਭੰਡਾਰ

 

ਐੱਫਸੀਆਈ ਨੇ 27.05.2020 ਤੱਕ ਅਨਾਜਾਂ ਦੇ ਵਰਤਮਾਨ ਭੰਡਾਰ ਸਥਿਤੀ ਦੇ ਬਾਰੇ ਵਿੱਚ ਸੂਚਿਤ ਕੀਤਾ ਹੈ।ਅਧਿਕਾਰੀਆਂ ਨੇ ਕਿਹਾ ਕਿ 479.40 ਐੱਲਐੱਮਟੀ ਕਣਕ ਅਤੇ 272.29 ਐੱਲਐੱਮਟੀ ਚਾਵਲ. ਖੁਲੱ 751.69 ਐੱਲਐੱਮਟੀ ਅਨਾਜ ਕੇਂਦਰੀ ਪੂਲ ਵਿੱਚ ਉਪਲੱਬਧ ਹੈ।ਦੇਸ਼ ਦੀਆ ਵਰਤਮਾਨ ਅਤੇ ਭਵਿੱਖ ਦੀ ਅਨਾਜ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅਨਾਜ ਦੀ ਸਥਿਤੀ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਸ੍ਰੀ ਪਾਸਵਾਨ ਨੇ ਐੱਫਸੀਆਈ ਅਧਿਕਾਰੀਆਂ ਅਤੇ ਕਰਮਚਾਰੀਆਂ, ਜਿਹੜੇ ਸੰਕਟ ਦੇ ਇਸ ਸਮੇਂ ਵਿੱਚ ਸਖਤ ਮਿਹਨਤ ਕਰਦੇ ਰਹੇ ਹਨ, ਨੂੰ ਵੀ ਸਰਕਾਰ ਦੁਆਰਾ ਪੂਰੀ ਸਹਾਇਤਾ ਦਿੱਤੇ ਜਾਣ ਦਾ ਸੰਕਲਪ ਦੁਹਰਾਇਆ।

 

                                                                     ****   

ਏਪੀਐੱਸ/ਪੀਕੇ/ਐੱਮਐੱਸ



(Release ID: 1627585) Visitor Counter : 229