ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਨਿਰਯਾਤਕਾਂ ਨੂੰ ਹੋਰ ਅਧਿਕ ਪ੍ਰਤੀਯੋਗੀ ਹੋਣ ਅਤੇ ਦੁਨੀਆ ਨੂੰ ਬਿਹਤਰੀਨ ਉਤਪਾਦ ਉਪਲੱਬਧ ਕਰਵਾਉਣ ਦਾ ਸੱਦਾ ਦਿੱਤਾ
ਮੌਜੂਦਾ ਮਜ਼ਬੂਤੀ ਵਾਲੇ ਖੇਤਰਾਂ ਵਿੱਚ ਉਤਪਾਦਾਂ ਦੀ ਵਿਵਿਧਤਾ, ਉੱਚ ਗੁਣਵੱਤਾ ਅਤੇ ਨਵੇਂ ਬਜ਼ਾਰਾਂ ਦੀ ਤਲਾਸ਼ ਹੀ ਸਫ਼ਲਤਾ ਦਾ ਮੰਤਰ ਹੈ

Posted On: 28 MAY 2020 4:40PM by PIB Chandigarh

ਕੇਂਦਰੀ ਵਣਜ ਤੇ ਉਦਯੋਗ ਅਤੇ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਨਿਰਯਾਤ ਤੇ ਡਿਜੀਟਲ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ, ਜਿਸ ਦਾ ਆਯੋਜਨ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਨੇ ਕੀਤਾ। ਭਾਰਤੀ ਐਗਜ਼ਿਮ ਬੈਂਕ (EXIM Bank of India) ਇਸ ਸਿਖਰ ਸੰਮੇਲਨ ਦਾ ਸੰਸਥਾਗਤ ਸਾਂਝੇਦਾਰ ਸੀ।

 

ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਵਿਕਾਸ ਦਾ ਭਵਿੱਖ ਉਦਯੋਗਾਂ ਅਤੇ ਨਿਜੀ ਖੇਤਰ ਨਾਲ ਜੁੜਿਆ ਹੈ, ਜਿਸ ਵਿੱਚ ਸਰਕਾਰ ਦੀ ਭੂਮਿਕਾ ਕਾਫ਼ੀ ਘੱਟ ਹੋਵੇਗੀ। ਉਨ੍ਹਾਂ ਨੇ ਭਾਰਤ ਦਾ ਨਿਰਯਾਤ ਵਧਾਉਣ ਲਈ ਤਿੰਨ ਅਹਿਮ ਉਪਾਵਾਂ ਅਤੇ ਨਿਰਮਾਣ ਨੂੰ ਫਿਰ ਤੋਂ ਤੇਜ਼ ਕਰਨਾਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਵਿਵਿਧਤਾ ਅਤੇ ਨਵੇਂ ਅਤੇ ਜ਼ਿਆਦਾ ਅਨੁਕੂਲ ਬਜ਼ਾਰਾਂ ਦੀ ਤਲਾਸ਼ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਡੀ ਅਰਥਵਿਵਸਥਾ ਨੂੰ ਹੋਰ ਅੱਗੇ ਵਧਾਉਣ ਲਈ ਹਾਲੇ ਆਪਣੇ ਮਜ਼ਬੂਤ ਖੇਤਰ ਨੂੰ ਹੋਰ ਠੋਸ ਬਣਾਉਣ ਦੇ ਇਲਾਵਾ ਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਵਿੱਚ ਵਿਵਿਧਤਾ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਪਾਸ ਆਟੋ ਕਲ-ਪੁਰਜ਼ੇ, ਫਰਨੀਚਰ, ਏਅਰ ਕੰਡੀਸ਼ਨਰ ਅਤੇ ਹੋਰ ਖੇਤਰਾਂ ਵਿੱਚ ਸਵਦੇਸ਼ੀ ਉਤਪਾਦਨ ਨੂੰ ਹੁਲਾਰਾ ਦੇਣ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਨੇ ਦੱਸਿਆ ਕਿ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ (ਐੱਮਈਆਈਟੀਵਾਈ)  ਇਲੈਕਟ੍ਰੌਨਿਕ ਉਤਪਾਦਾਂ ਨੂੰ ਹੁਲਾਰਾ ਦੇ ਰਿਹਾ ਹੈ। ਫਾਰਮਾ ਉਦਯੋਗ ਵਿੱਚ ਅਸੀਂ ਏਪੀਆਈ ਨਿਰਮਾਣ ਨੂੰ ਹੁਲਾਰਾ ਦੇ ਰਹੇ ਹਾਂ ਅਤੇ ਖੇਤੀਬਾੜੀ ਨਿਰਯਾਤ ਖੇਤਰ ਵਿੱਚ ਵੀ ਕਾਫ਼ੀ ਸੰਭਾਵਨਾਵਾਂ ਹਨ। ਸ਼੍ਰੀ ਗੋਇਲ ਨੇ ਦੱਸਿਆ ਕਿ ਸੂਚਨਾ ਟੈਕਨੋਲੋਜੀ (ਆਈਟੀ) ਨਾਲ ਸਬੰਧਿਤ ਸੇਵਾਵਾਂ ਵਿੱਚ ਦੁਨੀਆ ਭਾਰਤ ਦੀ ਮੁਹਾਰਤ ਅਤੇ ਹੁਨਰ ਦਾ ਲੋਹਾ ਮੰਨਦੀ ਹੈ ਇਸ ਲਈ ਅਸੀਂ ਲੋਕਾਂ ਨੇ ਨਾਸਕਾਮ ਨੂੰ ਇਸ ਖੇਤਰ ਵਿੱਚ ਅਗਲੇ 5 ਵਰ੍ਹਿਆਂ ਵਿੱਚ 500 ਅਰਬ ਡਾਲਰ ਦੇ ਨਿਰਯਾਤ ਦਾ ਟੀਚਾ ਰੱਖਣ ਨੂੰ ਕਿਹਾ ਹੈ।

 

ਸ਼੍ਰੀ ਗੋਇਲ ਨੇ ਕਿਹਾ ਕਿ ਆਤਮਨਿਰਭਰ ਭਾਰਤਦਾ ਮਤਲਬ ਸਿਰਫ਼ ਹੋਰ ਅਧਿਕ ਆਤਮਨਿਰਭਰਤਾ ਹਾਸਲ ਕਰਨਾ ਨਹੀਂ ਬਲਕਿ ਇਹ ਆਪਣੀ ਪੂਰੀ ਸਮਰੱਥਾ ਨਾਲ ਦੁਨੀਆ ਦੇ ਨਾਲ ਜੁੜਨ ਬਾਰੇ ਵੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਗਲੋਬਲ ਬਜ਼ਾਰ ਵਿੱਚ ਉਸ ਤੇ ਨਿਰਭਰ ਰਹਿਣ ਵਾਲੇ ਸਾਂਝੇਦਾਰ ਅਤੇ ਇੱਕ ਭਰੋਸੇਮੰਦ ਸਾਥੀ ਦੇ ਰੂਪ ਚ ਦੇਖਿਆ ਜਾਣਾ ਚਾਹੀਦਾ ਹੈ। ਖਾਸ ਕਰਕੇ, ਤਦ ਜਦੋਂ ਗਲੋਬਲ ਸਪਲਾਈ ਚੇਨ ਫਿਰ ਤੋਂ ਨਵਾਂ ਅਕਾਰ ਲੈ ਰਹੀ  ਹੋਵੇ। ਪ੍ਰਧਾਨ ਮੰਤਰੀ  ਦੇ ਭਾਰਤ ਨੂੰ ਆਤਮਨਿਰਭਰ ਬਣਾਉਣ ਦੇ ਦ੍ਰਿਸ਼ਟੀਕੋਣ ਦੀ ਚਰਚਾ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਸਾਨੂੰ ਪ੍ਰਤੀਯੋਗੀ ਹੋਣਾ ਚਾਹੀਦਾ ਹੈ ਅਤੇ ਦੁਨੀਆ ਨੂੰ ਗੁਣਵੱਤਾਪੂਰਨ ਉਤਪਾਦ ਉਪਲੱਬਧ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਸਫ਼ਲਤਾ ਲਈ ਅਸੀਂ ਸਾਰਿਆਂ ਵਿੱਚ ਕੁਝ ਕਰ ਦਿਖਾਉਣ ਦੀ ਪ੍ਰਵਿਰਤੀ ਹੋਣੀ ਚਾਹੀਦੀ ਹੈ।  ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੀ ਇੱਛਾਸ਼ਕਤੀ ਹੋਵੇ, ਤਾਂ ਕੋਈ ਵੀ ਸੰਕਟ ਸਾਡਾ ਰਸਤਾ ਨਹੀਂ ਰੋਕ ਸਕਦਾ ਹੈ।

 

ਸ਼੍ਰੀ ਗੋਇਲ ਨੇ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਨੂੰ ਉਸ ਦੀ ਸਥਾਪਨਾ  ਦੇ 125 ਸਾਲ ਪੂਰੇ ਹੋਣ ਅਤੇ ਗਲੋਬਲ ਵੈਲਿਊ ਚੇਨ (ਜੀਵੀਸੀ) ਨਾਲ ਏਕੀਕਰਣ ਕਰਕੇ ਨਿਰਯਾਤ ਵਧਾਉਣ ਲਈ ਟਾਸਕ ਫੋਰਸ ਗਠਿਤ ਕਰਨ ਤੇ ਵਧਾਈ ਦਿੱਤੀ। ਉਨ੍ਹਾਂ ਨੇ ਟਾਸਕ ਫੋਰਸ ਦੇ ਨਾਲ ਮਿਲਕੇ ਕੰਮ ਕਰਨ ਅਤੇ ਉਦਯੋਗ ਅਤੇ ਦੇਸ਼ ਦੇ ਹਿਤ ਵਿੱਚ ਜ਼ਰੂਰੀ ਹੋਇਆ ਤਾਂ ਕਾਰਵਾਈ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ। ਉਨ੍ਹਾਂ ਨੇ ਨਿਰਯਾਤਕ ਸਮੂਹਾਂ ਨੂੰ ਇਹ ਭਰੋਸਾ ਦਿੱਤਾ ਕਿ ਸਰਕਾਰਚਾਹੇ ਕੇਂਦਰ ਦੀ ਹੋਵੇ ਜਾਂ ਰਾਜਾਂ ਦੀ, ਪੂਰਾ ਸਹਿਯੋਗ ਕਰਨ ਨੂੰ ਤਿਆਰ ਹੈ ਅਤੇ ਸਾਂਝੇਦਾਰੀ ਵਿੱਚ ਕੰਮ ਕਰਨ ਦੀ ਇੱਛੁਕ ਵੀ ਹੈ।  ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੁਸ਼ਲ ਸ਼੍ਰਮਿਕ ਅਤੇ ਯੂਨੀਵਰਸਿਟੀਆਂ ਤੇ ਖੋਜ ਪ੍ਰਯੋਗਸ਼ਾਲਾਵਾਂ ਜਿਹੇ ਵਿਸ਼ਵ ਪੱਧਰੀ ਸੰਸਥਾਨ ਵੀ ਹਨ, ਆਓ ਅਸੀਂ ਮਿਲਕੇ ਭਾਰਤ ਦੀ 130 ਕਰੋੜ ਜਨਤਾ ਦੀ ਬਿਹਤਰੀ ਲਈ ਕੰਮ ਕਰੀਏ।

 

ਸੀਆਈਆਈ  ਦੇ ਡਾਇਰੈਕਟਰ ਜਨਰਲ ਚੰਦਰਜੀਤ ਬਨਰਜੀ ਨੇ ਕਿਹਾ ਕਿ ਸਾਡੇ ਨਿਰਯਾਤ ਨੂੰ ਦੁਰੁਸਤ ਕਰਨ ਲਈ ਜ਼ਰੂਰੀ ਸਾਰੇ ਸੁਧਾਰਾਂ ਨੂੰ ਅਸੀਂ ਲਾਗੂ ਕਰਾਂਗੇ ਅਤੇ ਇਹ ਸਹੀ ਵਕਤ ਹੈ ਕਿ ਸਭ ਕੁਝ ਠੀਕ ਕਰ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਵਪਾਰ ਸੰਚਾਲਨ, ਜੀਵੀਸੀ ਦੀ ਕਾਰਜ ਪੱਧਤੀ  ਦੇ ਗੁਣਵੱਤਾ ਮਾਨਕਾਂ ਦੀ ਅਨੁਰੂਪਤਾ ਅਤੇ ਐੱਫਟੀਏ ਦਾ ਲਾਭ ਉਠਾਉਣ ਲਈ ਇੱਕ ਠੋਸ ਰਣਨੀਤੀ ਅਹਿਮ ਹੋਵੇਗੀ।

 

****

ਵਾਈਬੀ(Release ID: 1627559) Visitor Counter : 2