ਰਸਾਇਣ ਤੇ ਖਾਦ ਮੰਤਰਾਲਾ
ਕੇਂਦਰੀ ਪਲਾਸਟਿਕ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸੰਸਥਾਨ ( ਸਿਪੇਟ ) ਦਾ ਨਾਮ ਬਦਲ ਕੇ ਕੇਂਦਰੀ ਪੈਟਰੋਕੈਮੀਕਲ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸੰਸਥਾਨ ਕੀਤਾ ਗਿਆ ਸਿਪੇਟ ਹੁਣ ਪੈਟਰੋਕੈਮੀਕਲ ਖੇਤਰ ਦੇ ਵਿਕਾਸ ‘ਤੇ ਪੂਰੀ ਤਰ੍ਹਾਂ ਧਿਆਨ ਕੇਂਦ੍ਰਿਤ ਕਰ ਸਕੇਗਾ : ਗੌੜਾ
Posted On:
28 MAY 2020 1:21PM by PIB Chandigarh
ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ ਕੇਂਦਰੀ ਪਲਾਸਟਿਕ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸੰਸਥਾਨ ( ਸਿਪੇਟ ) ਦਾ ਨਾਮ ਬਦਲ ਕੇ ਕੇਂਦਰੀ ਪੈਟਰੋਕੈਮੀਕਲ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸੰਸਥਾਨ ਕਰ ਦਿੱਤਾ ਗਿਆ ਹੈ ।
ਬਦਲਿਆ ਹੋਇਆ ਨਾਮ ਤਮਿਲ ਨਾਡੂ ਸੋਸਾਇਟੀ ਰਜਿਸਟ੍ਰੇਸ਼ਨ ਐਕਟ 1975 (ਤਮਿਲ ਨਾਡੂ ਐਕਟ 27,1975) ਦੇ ਤਹਿਤ ਰਜਿਸਟਰ ਕੀਤਾ ਗਿਆ ਹੈ। ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਡੀਵੀ ਸਦਾਨੰਦ ਗੌੜਾ ਨੇ ਕਿਹਾ ਹੈ ਕਿ ਹੁਣ ਸਿਪੇਟ ਅਕਾਦਮਿਕ, ਕੌਸ਼ਲ ਵਿਕਾਸ, ਟੈਕਨੋਲੋਜੀ ਸਮਰਥਨ ਅਤੇ ਖੋਜ ‘ਤੇ ਧਿਆਾਨ ਕੇਂਦ੍ਰਿਤ ਕਰਦੇ ਹੋਏ ਪੂਰੀ ਤਰ੍ਹਾਂ ਨਾਲ ਆਪਣੇ-ਆਪ ਨੂੰ ਪੈਟਰੋਕੈਮੀਕਲ ਖੇਤਰ ਦੇ ਵਿਕਾਸ ਲਈ ਸਮਰਪਿਤ ਕਰਨ ਦੀ ਸਥਿਤੀ ਵਿੱਚ ਹੋਵੇਗਾ।
ਸਿਪੇਟ ਦਾ ਮੁੱਢਲਾ ਉਦੇਸ਼ ਸਿੱਖਿਆ ਅਤੇ ਖੋਜ ਜ਼ਰੀਏ ਪਲਾਸਟਿਕ ਉਦਯੋਗ ਦੇ ਵਿਕਾਸ ਵਿੱਚ ਯੋਗਦਾਨ ਕਰਨਾ ਰਿਹਾ ਹੈ। ਕਈ ਸਾਲਾਂ ਦੀ ਵਿਕਾਸ ਪ੍ਰਕਿਰਿਆ ਨਾਲ ਗੁਜਰਦੇ ਹੋਏ ਇਹ ਸੰਸਥਾਨ ਪਲਾਸਟਿਕ ਦੇ ਅਭਿਨਵ ਪ੍ਰਯੋਗਾਂ ‘ਤੇ ਅਧਾਰਿਤ ਅਜਿਹੇ ਸਮਾਧਾਨ ਵਿਕਸਿਤ ਕਰਨ ਲਈ ਉਦਯੋਗਾਂ ਦੇ ਨਾਲ ਜੁੜ ਰਿਹਾ ਹੈ ਜੋ ਸੰਸਾਧਨ ਕੁਸ਼ਲ ਹੋਣ ਦੇ ਨਾਲ ਹੀ ਅਸਾਨੀ ਨਾਲ ਵਿਕਣ ਵਾਲੇ ਵੀ ਹਨ।
******
ਆਰਸੀਜੇ/ਆਰਕੇਐੱਮ
(Release ID: 1627550)
Visitor Counter : 269
Read this release in:
English
,
Urdu
,
Hindi
,
Marathi
,
Bengali
,
Manipuri
,
Odia
,
Tamil
,
Telugu
,
Kannada
,
Malayalam