ਵਣਜ ਤੇ ਉਦਯੋਗ ਮੰਤਰਾਲਾ

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਉਦਯੋਗ ਅਤੇ ਵਪਾਰ ਐਸੋਸੀਏਸ਼ਨਾਂ ਨਾਲ ਬੈਠਕ ਕੀਤੀ

ਸ਼੍ਰੀ ਗੋਇਲ ਨੇ ਕਿਹਾ ਆਤਮਨਿਰਭਰ ਭਾਰਤ ਇੱਕ ਭਰੋਸੇਮੰਦ,ਆਤਮਨਿਰਭਰ ਅਤੇ ਦੂਜਿਆਂ ਦਾ ਖਿਆਲ ਕਰਨ ਵਾਲਾ ਰਾਸ਼ਟਰ ਹੈ, ਨਾ ਕਿ ਕੇਵਲ ਖੁਦ ਵਿੱਚ ਦਿਲਚਸਪੀ ਲੈਣ ਵਾਲਾ

Posted On: 27 MAY 2020 6:55PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਉਦਯੋਗ ਅਤੇ ਵਪਾਰ ਐਸੋਸੀਏਸ਼ਨਾਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਕੀਤੀ। ਕੋਵਿਡ ਲੌਕਡਾਊਨ ਤੋਂ ਬਾਅਦ ਲੌਕਡਾਊਨ ਦੇ ਪ੍ਰਭਾਵ ਦਾ  ਮੁਲਾਂਕਣ ਕਰਨ ਅਤੇ ਇਸ ਦੀਆਂ ਗਤੀਵਿਧੀਆਂ ਵਿੱਚ ਬਾਅਦ ਵਿੱਚ ਢਿੱਲ ਦੇਣ ਅਤੇ ਅਰਥਵਿਵਸਥਾ ਨੂੰ ਫਿਰ ਤੋਂ ਪਟੜੀ 'ਤੇ ਲਿਆਉਣ ਦੇ ਲਈ ਸੁਝਾਵਾਂ 'ਤੇ ਗੌਰ ਕਰਨ ਲਈ ਐਸੋਸੀਏਸ਼ਨਾਂ ਨਾਲ ਇਸ ਤਰ੍ਹਾਂ ਦੀ ਇਹ ਪੰਜਵੀਂ ਬੈਠਕ ਸੀ।

 

ਬੈਠਕ ਵਿੱਚ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਅਤੇ ਸ੍ਰੀ ਐੱਚ.ਐੱਸ.ਪੁਰੀ, ਅਤੇ ਵਣਜ ਤੇ ਉਦਯੋਗ ਮੰਤਰਾਲੇ ਦੇ ਅਧਿਕਾਰੀ ਹਾਜ਼ਰ ਸਨ। ਬੈਠਕ ਵਿੱਚ ਅੱਜ ਐਸੋਸੀਏਸ਼ਨਾਂ ਦੀ ਤਰਫੋਂ ਸੀਆਈਆਈ, ਫਿੱਕੀ, ਐਸੋਚੈਮ, ਨੈੱਸਕਾਮ, ਪੀਐੱਚਡੀਸੀਆਈ, ਸੀਏਆਈਟੀ, ਐੱਫਆਈਐੱਸਐੱਮਈ, ਲਘੂ ਉਦਯੋਗ ਭਾਰਤੀ, ਐੱਸਆਈਏਐੱਮ, ਏਸੀਐੱਮਏ, ਆਈਐੱਮਟੀਐੱਮਏ, ਐੱਸਆਈਸੀਸੀਆਈ, ਐੱਫਏਐੱਮਟੀ, ਆਈਸੀਸੀ ਅਤੇ ਆਈਈਈਐੱਮਏ ਨੇ ਹਿੱਸਾ ਲਿਆ।

 

ਐਸੋਸੀਏਸ਼ਨਾਂ ਨੂੰ ਸੰਬੋਧਨ ਕਰਦੇ ਹੋਏ,ਸ਼੍ਰੀ ਗੋਇਲ ਨੇ ਕਿਹਾ ਕਿ ਭਵਿੱਖ ਸਾਡਾ ਹੈ, ਜਿਸ ਨੂੰ ਅਸੀਂ ਚੁਣ ਸਕਦੇ ਹਾਂ-ਬਿਹਤਰ ਹੋਵੇਗਾ ਕਿ ਅਸੀਂ ਤਿਆਰ ਰਹੀਏ ਅਤੇ ਚੰਗੇ ਵਿਚਾਰਾਂ,ਦ੍ਰਿੜ੍ਹ ਲਾਗੂਕਰਨ ਦੀਆਂ ਯੋਜਨਾਵਾਂ ਅਤੇ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਲਈ ਕੋਵਿਡ ਦੇ ਬਾਅਦ ਦੀ ਮਿਆਦ ਦੇ ਲਈ ਕੰਮ ਕਰਨਾ ਸ਼ੁਰੂ ਕਰੀਏ।ਪ੍ਰਧਾਨ ਮੰਤਰੀ ਦੇ ਬਿਆਨ 'ਜਾਨ ਭੀ,ਜਹਾਨ ਭੀ' ਬਾਰੇ ਗੱਲ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਅਰਥਵਿਵਸਥਾ ਦੇ ਲਈ ਸਭ ਤੋਂ ਖਰਾਬ ਸਥਿਤੀ ਖਤਮ ਹੋ ਗਈ ਹੈ। ਹੁਣ ਚੀਜ਼ਾਂ ਅੱਗੇ ਵੱਲ ਵਧ ਰਹੀਆਂ ਹਨ ਅਤੇ ਚੀਜ਼ਾਂ ਦੇ ਫਿਰ ਤੋਂ ਬਹਾਲ ਹੋਣ ਦੇ ਆਸਾਰ ਦਿਖਾਈ ਦੇ ਰਹੇ ਹਨ।ਉਨ੍ਹਾ ਨੇ ਕਿਹਾ ਕਿ ਸਰਕਾਰ ਦੁਆਰਾ ਆਤਮਨਿਰਭਰ ਅਭਿਯਾਨ ਦੇ ਤਹਿਤ ਚੁੱਕੇ ਗਏ ਕਦਮਾਂ ਨਾਲ ਰਾਸ਼ਟਰ ਨੂੰ ਅਰਥਵਿਵਸਥਾ ਨਾਲ ਮੁਕਾਬਲਾ ਕਰਨ ਵਿੱਚ ਮਦਦ ਮਿਲੇਗੀ।

 

ਵਣਜ ਅਤੇ ਉਦਯੋਗ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਕੇਵਲ ਖੁਦ ਵਿੱਚ ਦਿਲਚਸਪੀ ਲੈਣ ਵਾਲਾ,ਸੰਕੀਰਣ ਜਾਂ ਵਿਦੇਸ਼ੀ ਵਿਰੋਧੀ ਨਹੀਂ ਹੋਵੇਗਾ। ਬਲਕਿ, ਇਹ ਸੰਕਲਪਨਾ ਇੱਕ ਆਤਮਵਿਸਵਾਸ਼,ਆਤਮਨਿਰਭਰ,ਦੂਜਿਆਂ ਦਾ ਖਿਆਲ ਕਰਨ ਵਾਲੇ ਰਾਸ਼ਟਰ ਦੇ ਲਈ ਜ਼ਰੂਰੀ ਹੈ, ਜਿਹੜਾ ਸਮਾਜ ਦੇ ਸਾਰੇ ਹਿੱਸਿਆਂ ਦੀ ਦੇਖਭਾਲ ਕਰਦਾ ਹੈ ਅਤੇ ਦੇਸ਼ ਦੇ ਸਾਰੇ ਹਿੱਸਿਆਂ ਨੂੰ ਵਿਕਸਿਤ ਕਰਦਾ ਹੈ।ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਉਦਾਰੀਕਰਣ ਦੇ ਬਾਅਦ,ਦੇਸ਼ ਦੀ ਪ੍ਰਗਤੀ ਹੋਈ ਲੇਕਿਨ ਵਿਸ਼ੇਸ਼ ਧਿਆਨ ਸ਼ਹਿਰਾਂ 'ਤੇ ਦਿੱਤਾ ਗਿਆ। ਗ੍ਰਾਮੀਣ ਅਤੇ ਪਿਛੜੇ ਖੇਤਰ ਵਾਂਝੇ ਰਹਿ ਗਏ,ਜਿਸ ਨਾਲ ਉਥੋਂ ਦੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਅਤੇ ਅਵਸਰਾਂ ਦੀ ਭਾਲ ਵਿੱਚ ਸ਼ਹਿਰਾਂ ਵੱਲ ਜਾਣ ਪਿਆ। ਉਨ੍ਹਾਂ ਕਿਹਾ ਆਤਮਨਿਰਭਰ ਭਾਰਤ ਦੇ  130 ਕਰੋੜ ਨਾਗਰਿਕਾਂ ਦੇ ਮਨ ਵਿੱਚ ਏਕਤਾ ਦੀ ਭਾਵਨਾ ਬਿਠਾਏਗਾ। ਇਹ ਭਾਰਤੀ ਕੰਪਨੀਆਂ ਦਾ ਸਮਰਥਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਗੱਲ ਧਿਆਨਦੇਣ ਯੋਗ ਹੈ ਕਿ ਫਰਨੀਚਰ,ਖਿਡਾਉਣੇ,ਸਪੋਟਰਸ ਸ਼ੂਜ਼ ਜਿਹੀਆਂ ਆਮ ਚੀਜ਼ਾਂ ਲਈ ਵੀ ਅਸੀਂ ਆਯਾਤ ਕਰ ਰਹੇ ਹਾਂ।ਇਹ ਇਸ ਤੱਥ ਦੇ ਬਾਵਜੂਦ ਹੈ ਕਿ ਦੇਸ਼ ਵਿੱਚ ਤਕਨੀਕੀ ਕੌਸ਼ਲ ਦੇ ਨਾਲ-ਨਾਲ ਕੁਸ਼ਲ ਜਨਸ਼ਕਤੀ ਵੀ ਹੈ। ਇਨ੍ਹਾਂ ਚੀਜ਼ਾਂ ਨੂੰ ਬਦਲਣ ਦੀ ਜ਼ਰੂਰਤ ਹੈ।

 

ਸ਼੍ਰੀ ਗੋਇਲ ਨੇ ਉਦਯੋਗ ਜਗਤ ਨੂੰ ਸੱਦਾ ਦਿੱਤਾ ਕਿ ਉਹ ਇਸ ਸਬੰਧ ਵਿੱਚ ਨਿਰੰਤਰ,ਅਲੱਗ ਦ੍ਰਿਸਟੀਕੋਣ ਤੋਂ ਸੋਚ ਕੇ ਯਤਨ ਕਰਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਖਿਲਾਫ ਲੜਾਈ ਇਕੱਲੀ ਸਰਕਾਰ ਨਹੀਂ ਲੜ ਸਕਦੀ, ਇਹ ਦੇਸ਼ ਦੀ ਲੜਾਈ ਹੈ ਅਤੇ ਸਾਰੇ ਹਿਤਧਾਰਕਾਂ ਨੇ ਇੱਕ ਮਹੱਤਵਪੂਰਨ ਸਕਾਰਾਤਮਕ ਭੂਮਿਕਾ ਨਿਭਾਉਣੀ ਹੈ।ਮੰਤਰੀ ਨੇ ਐਸੋਸੀਏਸ਼ਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਸੁਝਾਵਾਂ ਦੀ ਵਿਧੀਵਤ ਜਾਂਚ ਕੀਤੀ ਜਾਂਦੀ ਹੈ, ਅਤੇ ਤਰਕਸੰਗਤ,ਅਸਲ ਮੰਗਾਂ 'ਤੇ ਉਚਿਤ ਅਤੇ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਹੈ।

 

                                                                            ****

ਵਾਈਬੀ



(Release ID: 1627454) Visitor Counter : 218