ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ 27 ਮਈ, 2020 (ਸਵੇਰੇ 10.00 ਵਜੇ ਤੱਕ) ਤੱਕ ਦੇਸ਼ ਭਰ ਵਿੱਚ 3543 “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ ਅਤੇ 26 ਦਿਨ ਵਿੱਚ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਜ਼ਰੀਏ 48 ਲੱਖ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਇਆ

ਯਾਤਰਾ ਕਰਨ ਵਾਲੇ ਪ੍ਰਵਾਸੀਆਂ ਦਰਮਿਆਨ 78 ਲੱਖ ਤੋਂ ਅਧਿਕ ਮੁਫ਼ਤ ਭੋਜਨ ਪੈਕਟ ਅਤੇ 1.10 ਕਰੋੜ ਤੋਂ ਅਧਿਕ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ

255 ਸ਼੍ਰਮਿਕ ਸਪੈਸ਼ਲ ਟ੍ਰੇਨਾਂ 26 ਮਈ, 2020 ਨੂੰ ਸ਼ੁਰੂ ਕੀਤੀਆਂ ਗਈਆਂ

ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੇ ਇਲਾਵਾ, ਰੇਲਵੇ 12 ਮਈ ਤੋਂ ਨਵੀਂ ਦਿੱਲੀ ਤੋਂ 15 ਜੋੜੀ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਹੈ ਅਤੇ 1 ਜੂਨ, 2020 ਤੋਂ ਸਮਾਂ ਸਾਰਣੀ ਦੇ ਨਾਲ 200 ਹੋਰ ਟ੍ਰੇਨਾਂ ਚਲਾਉਣ ਦੀ ਯੋਜਨਾ

Posted On: 27 MAY 2020 7:30PM by PIB Chandigarh

ਸਪੈਸ਼ਲ ਟ੍ਰੇਨਾਂ ਦੁਆਰਾ ਵੱਖ-ਵੱਖ ਸਥਾਨਾਂ ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਤੀਰਥਯਾਤਰੀਆਂਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਨੂੰ ਲਿਆਉਣ-ਲਿਜਾਣ ਸਬੰਧੀ ਗ੍ਰਹਿ ਮੰਤਰਾਲੇ ਦੇ ਆਦੇਸ਼  ਦੇ ਬਾਅਦ, ਭਾਰਤੀ ਰੇਲਵੇ ਨੇ 1 ਮਈ, 2020 ਤੋਂ ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਸੀ।

27 ਮਈ, 2020 ਤੱਕ, ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਕੁੱਲ 3543 “ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ ਗਈਆਂ। 26.05.2020 ਨੂੰ 255 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ।  ਹੁਣ ਤੱਕ 26 ਦਿਨ ਵਿੱਚ ਕਰੀਬ 48 ਲੱਖ ਪ੍ਰਵਾਸੀ ਇਨ੍ਹਾਂ ਸ਼੍ਰਮਿਕ ਸਪੈਸ਼ਲਟ੍ਰੇਨਾਂ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚ ਚੁੱਕੇ ਹਨ।

 

ਇਹ 3543 ਟ੍ਰੇਨਾਂ ਵਿਭਿੰਨ‍ ਰਾਜਾਂ ਤੋਂ ਸ਼ੁਰੂ ਕੀਤੀਆਂ ਗਈਆਂ। ਜਿਨ੍ਹਾਂ ਸਿਖਰਲੇ ਪੰਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਅਧਿਕਤਮ ਟ੍ਰੇਨਾਂ ਚਲਾਈਆਂ ਗਈਆਂ, ਉਹ ਹਨ ਗੁਜਰਾਤ (946 ਟ੍ਰੇਨਾਂ)ਮਹਾਰਾਸ਼ਟਰ (677 ਟ੍ਰੇਨਾਂ), ਪੰਜਾਬ  (377 ਟ੍ਰੇਨਾਂ)ਉੱਤਰ ਪ੍ਰਦੇਸ਼  (243 ਟ੍ਰੇਨਾਂ), ਬਿਹਾਰ  ( 215 ਟ੍ਰੇਨਾਂ)।

 

ਇਹ ਸ਼੍ਰਮਿਕ ਸਪੈਸ਼ਲਟ੍ਰੇਨਾਂ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ ਆਪਣੀ ਮੰਜ਼ਿਲ ਤੇ ਪਹੁੰਚੀਆਂ।  ਸਿਖਰਲੇ ਪੰਜ ਰਾਜ ਜਿੱਥੇ ਅਧਿਕਤਮ ਟ੍ਰੇਨਾਂ ਪਹੁੰਚੀਆਂ ਹਨ, ਉਹ ਹਨ ਉੱਤਰ ਪ੍ਰਦੇਸ਼  (1392 ਟ੍ਰੇਨਾਂ)ਬਿਹਾਰ  (1123 ਟ੍ਰੇਨਾਂ), ਝਾਰਖੰਡ (156 ਟ੍ਰੇਨਾਂ), ਮੱਧ ਪ੍ਰਦੇਸ਼ (119 ਟ੍ਰੇਨਾਂ)ਓਡੀਸ਼ਾ (123 ਟ੍ਰੇਨਾਂ)।

 

ਆਈਆਰਸੀਟੀਸੀ ਨੇ ਯਾਤਰਾ ਕਰਨ ਵਾਲੇ ਪ੍ਰਵਾਸੀਆਂ ਦਰਮਿਆਨ 78 ਲੱਖ ਤੋਂ ਅਧਿਕ ਮੁਫ਼ਤ ਭੋਜਨ ਪੈਕਟ ਅਤੇ 1.10 ਕਰੋੜ ਤੋਂ ਅਧਿਕ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ।

 

ਇਹ ਗੱਲ ਗੌਰ ਕਰਨ ਲਾਇਕ ਹੈ ਕਿ ਅੱਜ ਚਲ ਰਹੀਆਂ ਟ੍ਰੇਨਾਂ ਨੂੰ ਭੀੜ ਦਾ ਸਾਹਮਣਾ ਨਹੀਂ ਕਰਨਾ ਪਿਆ ।

 

ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੇ ਇਲਾਵਾ, ਰੇਲਵੇ ਨਵੀਂ ਦਿੱਲੀ ਤੋਂ 15 ਜੋੜੀ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਹੈ ਅਤੇ ਉਸ ਦੀ 1 ਜੂਨ, 2020 ਤੋਂ ਸਮਾਂ ਸਾਰਣੀ ਦੇ ਨਾਲ 200 ਹੋਰ ਟ੍ਰੇਨਾਂ ਚਲਾਉਣ ਦੀ ਯੋਜਨਾ ਹੈ।

 

***

ਡੀਜੇਐੱਨ/ਐੱਸਜੀ/ਕੇਐੱਮਵੀ


(Release ID: 1627329) Visitor Counter : 293