ਸਿੱਖਿਆ ਮੰਤਰਾਲਾ

ਸਰਕਾਰ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਤੇ ਸਿੱਖਿਆ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ- ਮਾਨਵ ਸੰਸਾਧਨ ਵਿਕਾਸ ਮੰਤਰੀ

Posted On: 26 MAY 2020 6:43PM by PIB Chandigarh

ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਕਿਹਾ ਹੈ ਕਿ ਸਰਕਾਰ ਪੂਰੇ ਦੇਸ਼ ਤੇ ਖਾਸਕਰ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ  ਮੁਹੱਈਆ ਕਰਵਾਉਣ ਅਤੇ ਵਿੱਦਿਅਕ ਅਦਾਰਿਆਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਪ੍ਰਤੀਬੱਧ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਸਰਕਾਰ ਨੇ ਇਸ ਸਾਲ ਕੁਝ ਵੱਡੇ ਫੈਸਲੇ ਲਏ ਹਨ। ਸਰਕਾਰ ਨੇ 986.47 ਕਰੋੜ ਰੁਪਏ ਦੀ ਲਾਗਤ ਨਾਲ ਯਾਂਗਯਾਂਗ (Yangyang ) ਵਿੱਖੇ ਸਿੱਕਮ ਯੂਨੀਵਰਸਿਟੀ (ਇੱਕ ਸੈਂਟਰਲ ਯੂਨੀਵਰਸਿਟੀ) ਦਾ ਸਥਾਈ ਕੈਂਪਸ ਸਥਾਪਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਸਿੱਕਮ ਸਰਕਾਰ ਨੇ 15 ਕਰੋੜ ਰੁਪਏ ਦੀ ਕੀਮਤ ਦੀ 300 ਏਕੜ ਜ਼ਮੀਨ ਅਲਾਟ ਕਰ ਦਿੱਤੀ ਹੈ, ਜਿਸ ਵਿੱਚੋਂ 265.94 ਏਕੜ ਜ਼ਮੀਨ ਪਹਿਲਾਂ ਹੀ ਯੂਨੀਵਰਸਿਟੀ ਦੇ ਹਵਾਲੇ ਕਰ ਦਿੱਤੀ ਗਈ ਹੈ। ਬਾਕੀ ਬਚੀ ਜ਼ਮੀਨ ਦੇਣ ਦੀ ਪ੍ਰਕਿਰਿਆ ਜਾਰੀ ਹੈ।

 

ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਪਹਿਲਾਂ ਅਰੁਣਾਚਲ ਪ੍ਰਦੇਸ਼ ਮਿਜ਼ੋਰਮ, ਮੇਘਾਲਿਆ, ਨਾਗਾਲੈਂਡ, ਦਿੱਲੀ ਅਤੇ ਪੁਦੂਚੇਰੀ ਵਿਖੇ 6 ਐੱਨਆਈਟੀ ਦੀ ਅਨੁਮਾਨਿਤ 4371.90 ਕਰੋੜ ਰੁਪਏ ਦੀ ਸੰਸ਼ੋਧਿਤ ਲਾਗਤ ਪਹਿਲਾਂ ਹੀ ਪ੍ਰਵਾਨ ਕਰ ਦਿੱਤੀ ਹੈ। ਸੰਸ਼ੋਧਿਤ ਅਨੁਮਾਨਿਤ ਲਾਗਤ ਦੇ ਪ੍ਰਵਾਨ ਹੋਣ ਨਾਲ ਇਹ ਐੱਨਆਈਟੀ 31 ਮਾਰਚ 2022 ਤੋਂ ਆਪੋ-ਆਪਣੇ ਸਥਾਈ ਕੈਂਪਸਾਂ ਤੋਂ ਕਾਰਜਸ਼ੀਲ ਹੋ ਜਾਣਗੀਆਂ। ਇਨ੍ਹਾਂ ਕੈਂਪਸਾਂ ਦੀ ਕੁੱਲ ਵਿਦਿਆਰਥੀ ਸਮਰੱਥਾ 6320 ਹੈ। 

 

*****

ਐੱਨਬੀ/ਏਕੇ/ਏਕੇਜੇ



(Release ID: 1627073) Visitor Counter : 197