ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ 25 ਮਈ, 2020 ਤੱਕ ਦੇਸ਼ ਭਰ ਵਿੱਚ 3274 “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ ਅਤੇ 25 ਦਿਨ ਵਿੱਚ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਾਹੀਂ 44 ਲੱਖ ਤੋਂ ਅਧਿਕ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਇਆ

ਯਾਤਰਾ ਕਰਨ ਵਾਲੇ ਪ੍ਰਵਾਸੀਆਂ ਨੂੰ 74 ਲੱਖ ਤੋਂ ਅਧਿਕ ਮੁਫਤ ਭੋਜਨ ਅਤੇ 1 ਕਰੋੜ ਤੋਂ ਅਧਿਕ ਪਾਣੀ ਦੀਆਂ ਬੋਤਲਾਂ ਵੰਡੀਆਂ ਗਈਆਂ

ਅੱਜ ਚਲ ਰਹੀਆਂ ਟ੍ਰੇਨਾਂ ਵਿੱਚ ਕੋਈ ਭੀੜ ਨਹੀਂ



ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੇ ਇਲਾਵਾ, ਰੇਲਵੇ 12 ਮਈ ਤੋਂ ਨਵੀਂ ਦਿੱਲੀ ਤੋਂ 15 ਜੋੜੀ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਹੈ ਅਤੇ 1 ਜੂਨ, 2020 ਤੋਂ ਸਮਾਂ ਸਾਰਣੀ ਵਾਲੀਆਂ 200 ਹੋਰ ਟ੍ਰੇਨਾਂ ਚਲਾਉਣ ਦੀ ਯੋਜਨਾ

Posted On: 26 MAY 2020 5:04PM by PIB Chandigarh

ਸਪੈਸ਼ਲ ਟ੍ਰੇਨਾਂ ਜ਼ਰੀਏ ਕਈ ਸਥਾਨਾਂ ਉੱਤੇ ਫਸੇ ਪ੍ਰਵਾਸੀ ਮਜ਼ਦੂਰਾਂਤੀਰਥਯਾਤਰੀਆਂ, ਸੈਲਾਨੀਆਂ,   ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਨੂੰ ਲਿਆਉਣ - ਲਿਜਾਣ  ਦੇ ਸਬੰਧ ਵਿੱਚ ਗ੍ਰਹਿ ਮੰਤਰਾਲੇ  ਦੇ ਆਦੇਸ਼  ਦੇ ਬਾਅਦਭਾਰਤੀ ਰੇਲਵੇ ਨੇ 1 ਮਈ,  2020 ਤੋਂ ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਸੀ।

           

ਕਈ ਰਾਜਾਂ ਤੋਂ 25 ਮਈ,  2020 ਤੱਕ ਦੇਸ਼ ਭਰ ਵਿੱਚ ਕੁੱਲ 3274 “ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ ਗਈਆਂ।  ਇਨ੍ਹਾਂ ਸ਼੍ਰਮਿਕ ਸਪੈਸ਼ਲਟ੍ਰੇਨਾਂ ਰਾਹੀਂ 44 ਲੱਖ ਤੋਂ ਅਧਿਕ ਯਾਤਰੀ  ਆਪਣੀ ਮੰਜ਼ਿਲ ਤੱਕ ਪਹੁੰਚ ਚੁੱਕੇ ਹਨ। 25.05.2020 ਨੂੰ 223 ਸ਼੍ਰਮਿਕ ਸਪੈਸ਼ਲ ਟ੍ਰੇਨਾਂ 2.8 ਲੱਖ ਯਾਤਰੀਆਂ ਨੂੰ ਲੈ ਕੇ ਚਲ ਰਹੀਆਂ ਸਨ। 

 

ਆਈਆਰਸੀਟੀਸੀ ਨੇ ਯਾਤਰਾ ਕਰਨ ਵਾਲੇ ਪ੍ਰਵਾਸੀਆਂ ਨੂੰ 74 ਲੱਖ ਤੋਂ ਅਧਿਕ ਮੁਫਤ ਭੋਜਨ ਪੈਕਟ ਅਤੇ 1 ਕਰੋੜ ਤੋਂ ਅਧਿਕ ਪਾਣੀ ਦੀਆਂ ਬੋਤਲਾਂ ਵੰਡੀਆਂ। 

 

ਇਹ ਗੱਲ ਗੌਰ ਕਰਨ ਲਾਇਕ ਹੈ ਕਿ ਅੱਜ ਚਲ ਰਹੀਆਂ ਟ੍ਰੇਨਾਂ ਨੂੰ ਭੀੜ ਦਾ ਸਾਹਮਣਾ ਨਹੀਂ ਕਰਨਾ ਪਿਆ। 

             

 

ਸ਼੍ਰਮਿਕ ਸਪੈਸ਼ਲ ਟ੍ਰੇਨਾਂ  ਦੇ ਇਲਾਵਾ ਰੇਲਵੇ 12 ਮਈ ਤੋਂ ਨਵੀਂ ਦਿੱਲੀ ਤੋਂ 15 ਜੋੜੀ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਹੈ ਅਤੇ 1 ਜੂਨ,  2020 ਤੋਂ ਸਮਾਂ ਸਾਰਣੀ ਵਾਲੀਆਂ 200 ਹੋਰ ਟ੍ਰੇਨਾਂ ਚਲਾਉਣ ਦੀ ਯੋਜਨਾ ਹੈ। 

 

****

 

ਡੀਜੇਐੱਨ/ਐੱਮਕੇਵੀ



(Release ID: 1627017) Visitor Counter : 272