ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸਰਕਾਰ ਲਘੂ ਉਦਯੋਗ ਇਕਾਈਆਂ ਦਾ ਸਮਰਥਨ ਕਰਨ ਲਈ ਨਵੀਆਂ ਵਿੱਤੀ ਕਰਜ਼ ਸੰਸਥਾਵਾਂ ‘ਤੇ ਵਿਚਾਰ ਕਰ ਰਹੀ ਹੈ: ਸ਼੍ਰੀ ਨਿਤਿਨ ਗਡਕਰੀ

Posted On: 25 MAY 2020 7:20PM by PIB Chandigarh

ਕੇਂਦਰੀ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਲਘੂ ਉਦਯੋਗ ਇਕਾਈਆਂ ਦਾ ਸਮਰਥਨ ਕਰਨ ਲਈ ਨਵੀਆਂ ਵਿੱਤੀ ਕਰਜ਼ ਸੰਸਥਾਵਾਂ ਤੇ ਵਿਚਾਰ ਕਰ ਰਹੀ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਐੱਨਬੀਐੱਫਸੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਛੋਟੇ ਕਾਰੋਬਾਰਾਂ ਨੂੰ ਅਸਾਨੀ ਨਾਲ ਕਰਜ਼ ਮਿਲ ਸਕੇ।

 

ਸ਼੍ਰੀ ਗਡਕਰੀ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮਾਂ  ਤੇ ਕੋਵਿਡ 19 ਦੇ ਪ੍ਰਭਾਵ ਅਤੇ ਇਸ ਚੁਣੌਤੀ ਨਾਲ ਨਿਪਟਣ ਲਈ ਕੀਤੇ ਗਏ ਉਪਾਵਾਂ ਤੇ ਕਲਕੱਤਾ ਚੈਂਬਰ ਆਵ੍ ਕਮਰਸ ਦੇ ਮੈਂਬਰਾਂ ਦੀ ਇੱਕ ਮੀਟਿੰਗ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਨ ਕਰ ਰਹੇ ਸਨਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗਡਕਰੀ ਨੇ ਦੁਹਰਾਇਆ ਕਿ ਅੱਜ ਦਾ ਸਮਾਂ ਮੁਸ਼ਕਿਲਾਂ ਨਾਲ ਭਰਿਆ ਹੈ ਕਿਉਂਕਿ ਅਸੀਂ ਕੋਵਿਡ 19 ਮਹਾਮਾਰੀ ਦੇ ਨਾਲ-ਨਾਲ ਇਸ ਦੇ ਕਾਰਨ ਹੋਣ ਵਾਲੀ ਆਰਥਿਕ ਅਸਥਿਰਤਾ ਨਾਲ ਮੁਕਾਬਲਾ ਕਰ ਰਹੇ ਹਨ। ਉਨ੍ਹਾਂ ਸਾਰੇ ਹਿਤਧਾਰਕਾਂ ਨੂੰ ਮਿਲ ਕੇ ਕੰਮ ਕਰਨ ਦੀ ਬੇਨਤੀ ਕੀਤੀ ਅਤੇ ਉਦਯੋਗ ਨੂੰ ਇਸ ਸੰਕਟ ਦੌਰਾਨ ਸਕਾਰਾਤਮਕ ਰੁਖ ਬਣਾਈ ਰੱਖਣ ਦੀ ਵੀ ਬੇਨਤੀ ਕੀਤੀ।

 

ਮੰਤਰੀ ਨੇ ਪੀਪੀਈ (ਮਾਸਕ, ਸੈਨੀਟਾਈਜ਼ਰ ਆਦਿ) ਅਤੇ ਕੰਮ-ਕਾਰ ਦੇ ਸਥਾਨ ਅਤੇ ਵਿਅਕਤੀਗਤ ਜੀਵਨ ਵਿੱਚ ਸਮਾਜਿਕ ਦੂਰੀ ਅਪਣਾਉਣ ਤੇ ਜ਼ੋਰ ਦਿੱਤਾ

ਉਨ੍ਹਾਂ ਆਰਥਿਕ ਪੈਕੇਜ ਦੇ ਹਾਲ ਹੀ ਵਿੱਚ ਕੀਤੇ ਐਲਾਨ ਤੇ ਨੁਮਾਇੰਦਿਆਂ ਨੂੰ  ਆਤਮਨਿਰਭਰ ਭਾਰਤ ਅਭਿਯਾਨ ਬਾਰੇ ਜਾਣਕਾਰੀ ਦਿੱਤੀ ਅਤੇ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮਾਂ ਲਈ ਐਲਾਨੇ ਗਏ ਵੱਖ-ਵੱਖ ਉਪਾਵਾਂ ਦੀ ਜਾਣਕਾਰੀ ਦਿੱਤੀ। ਇਨ੍ਹਾਂ ਉਪਾਵਾਂ ਵਿੱਚ ਸ਼ਾਮਲ ਸਨ- ਗਰੰਟੀ ਮੁਕਤ ਕਰਜ਼, ਸੰਕਟ ਨਿਧੀ (distress fund) ਆਦਿ। ਉਨ੍ਹਾਂ ਕਿਹਾ ਕਿ ਇਹ ਉਪਾਅ, ਵਰਤਮਾਨ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮਾਂ ਨੂੰ ਜ਼ਰੂਰੀ ਸਮਰਥਨ ਦੇਵੇਗੀ।

 

ਮੰਤਰੀ ਨੇ ਦੱਸਿਆ ਕਿ ਮਾਰਚ 2020 ਤੱਕ 6 ਲੱਖ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮਾਂ ਦਾ ਪੁਨਰਗਠਨ ਹੋ ਚੁੱਕਿਆ ਹੈ ਅਤੇ ਮੰਤਰਾਲੇ ਨੇ ਦਸੰਬਰ 2020 ਤੱਕ ਵਾਧੂ 25 ਲੱਖ ਨੂੰ ਕਵਰ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ, ਜਿਸ ਨੂੰ 60 ਪ੍ਰਤੀਸ਼ਤ ਤੱਕ ਵਧਾਇਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਰਤਮਾਨ ਵਿੱਚ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮਾਂ  ਜ਼ਰੀਏ 11 ਕਰੋੜ ਨੌਕਰੀਆਂ ਪੈਦਾ ਹੋਈਆਂ ਹਨ ਅਤੇ 5 ਕਰੋੜ ਨੌਕਰੀਆਂ ਪੈਦਾ ਕੀਤੀਆਂ ਜਾਣੀਆਂ ਹਨ

 

ਕੇਂਦਰੀ ਮੰਤਰੀ ਨੇ ਜ਼ਿਕਰ ਕੀਤਾ ਕਿ ਨਿਰਯਾਤ ਵਾਧੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਆਰਥਿਕ ਰੂਪ ਨਾਲ ਲਾਭ ਦੀ ਸਥਿਤੀ ਵਿੱਚ ਰਹਿਣ ਲਈ ਉਤਪਾਦਨ, ਢੋਆ-ਢੁਆਈ ਆਦਿ ਤੇ ਲਾਗਤ ਨੂੰ ਘੱਟ ਕਰਨ ਦੀ ਲੋੜ ਹੈ। ਮੰਤਰੀ ਨੇ ਕਿਹਾ ਕਿ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ ਮੰਤਰਾਲਾ ਪਿਛਲੇ ਤਿੰਨ ਸਾਲਾਂ ਦੇ ਨਿਰਯਾਤ  ਅਤੇ ਆਯਾਤ ਬਾਰੇ ਵਿਵਰਣਾਂ ਨੂੰ ਕਵਰ ਕਰਨ ਲਈ 2 ਕਿਤਾਬਚੇ ਪ੍ਰਕਾਸ਼ਿਤ ਕਰਨ ਤੇ ਕੰਮ ਕਰ ਰਿਹਾ ਹੈ।

 

ਕੁਝ ਸਵਾਲ ਪੁੱਛੇ ਗਏ ਅਤੇ ਸੁਝਾਅ ਵੀ ਦਿੱਤੇ ਗਏ: ਲੰਬਿਤ ਭੁਗਤਾਨ ਦੇ ਮੁੱਦੇ ਤੇ  ਸੂਖ਼ਮ, ਲਘੂ ਤੇ ਦਰਮਿਆਨੇ ਉੱਦਮਾਂ ਨੂੰ ਸਮੇਂ ਤੇ ਭੁਗਤਾਨ ਯਕੀਨੀ ਬਣਾਉਣ ਲਈ ਵਾਧੂ ਯਤਨ ਕਰਨ ਦੀ ਲੋੜ ਹੈ, ਸੂਖ਼ਮ, ਲਘੂ ਤੇ ਦਰਮਿਆਨੇ ਉੱਦਮਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਐੱਨਪੀਏ ਬਣਨ ਤੋਂ ਬਚਾਉਣ ਲਈ ਵਿਆਜ ਵਿੱਚ 4 ਪ੍ਰਤੀਸ਼ਤ ਦੀ ਛੂਟ ਦਿੱਤੀ ਜਾਣੀ ਚਾਹੀਦੀ ਹੈ, ਪ੍ਰਸਤਾਵਿਤ ਉਪਾਵਾਂ ਨੂੰ ਲਾਗੂ ਕਰਨ ਲਈ ਬੈਂਕਾਂ ਨੂੰ ਕਿਸ ਤਰ੍ਹਾਂ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ ਆਦਿ।

 

ਸ਼੍ਰੀ ਗਡਕਰੀ ਨੇ ਨੁਮਾਇੰਦਿਆਂ ਦੇ ਸਵਾਲਾਂ ਦੇ ਜੁਆਬ ਦਿੱਤੇ ਅਤੇ ਸਰਕਾਰ ਦੀ ਤਰਫ਼ੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।

 

                                                         ***

 

ਆਰਸੀਜੇ/ਐੱਸਕੇਪੀ/ਇਰਸ਼ਾਦ



(Release ID: 1626869) Visitor Counter : 317