ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਈਦ-ਉਲ-ਫਿਤਰ ਦੀ ਪੂਰਵ ਸੰਧਿਆ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

Posted On: 24 MAY 2020 5:40PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਈਦ-ਉਲ-ਫਿਤਰ ਦੇ ਸ਼ੁਭ ਅਵਸਰ ਦੀ ਪੂਰਵ ਸੰਧਿਆ ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਈਦ ਨੂੰ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਨਾਲ ਲਿਆਉਣ ਦਾ ਅਵਸਰ ਦੱਸਿਆ। ਨਾਲ ਹੀ ਉਪ ਰਾਸ਼ਟਰਪਤੀ ਨੇ ਸਾਰੇ ਲੋਕਾਂ ਨੂੰ ਤਿਉਹਾਰ ਦੇ ਦੌਰਾਨ ਕੋਵਿਡ-19 ਤੋਂ ਬਚਾਅ ਦੇ ਸੁਰੱਖਿਆ ਮਾਪਦੰਡਾਂ ਦਾ ਪਾਲਣ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ।

 

ਉਪ ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ,

 

ਮੈਂ ਈਦ-ਉਲ-ਫਿਤਰ ਦੇ ਸ਼ੁਭ ਅਵਸਰ ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਅਤੇ ਵਧਾਈ ਦਿੰਦਾ ਹਾਂ।

 

ਰਿਵਾਇਤੀ ਤੌਰ ਤੇ ਈਦ ਉੱਲ ਫਿਤਰ ਤੇ ਰਮਜ਼ਾਨ ਦੇ ਮੁਬਾਰਕ ਮਹੀਨੇ ਦੀ ਸਮਾਪਤੀ ਦਾ ਉਤਸਵ ਮਨਾਇਆ ਜਾਂਦਾ ਹੈ ਅਤੇ ਇਸਲਾਮੀ ਕੈਲੰਡਰ ਦੇ ਦਸਵੇਂ ਮਹੀਨੇ ਸ਼ੱਵਾਲ ਦੀ ਸ਼ੁਰੂਆਤ ਹੁੰਦੀ ਹੈ।

 

ਇਹ ਤਿਉਹਾਰ ਸਾਡੇ ਸਮਾਜ ਵਿੱਚ ਦਇਆ, ਦਾਨ ਅਤੇ ਉਦਾਰਤਾ ਜਿਹੀਆਂ ਇਨਸਾਨੀ ਕਦਰਾਂ ਦਾ ਉਤਸਵ ਹੈ। ਇਸ ਮੌਕੇ ਤੇ ਪਰਿਵਾਰ ਅਤੇ ਭਾਈਚਾਰੇ ਸਾਰੇ ਨਾਲ ਆ ਜਾਂਦੇ ਹਨ।

 

ਇਸ ਸਾਲ ਜਦੋਂ ਭਾਰਤ ਅਤੇ ਸਾਰੀ ਦੁਨੀਆ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਹੈ, ਅਸੀਂ ਆਪਣੇ ਲਗਭਗ ਸਾਰੇ ਪਰੰਪਰਾਗਤ ਤਿਉਹਾਰ ਘਰ ਵਿੱਚ ਸੀਮਿਤ ਰਹਿ ਕੇ ਹੀ ਮਨਾ ਰਹੇ ਹਾਂ।

 

ਇਸ ਸਾਲ ਸਾਨੂੰ ਆਪਣੀਆਂ ਖੁਸ਼ੀਆਂ ਅਤੇ ਉਲਾਸ ਨੂੰ ਸੀਮਿਤ ਹੀ ਰੱਖਣਾ ਹੋਵੇਗਾ ਅਤੇ ਦੋ ਗਜ ਦੂਰੀ ਅਤੇ ਸਫ਼ਾਈ ਜਿਹੀਆਂ ਸਾਵਧਾਨੀਆਂ ਵਰਤਣੀਆਂ ਹੋਣਗੀਆਂ। ਫਿਰ ਵੀ ਉਮੀਦ ਕਰਦਾ ਹਾਂ ਕਿ ਇਸ ਪਾਵਨ ਤਿਉਹਾਰ ਨੂੰ ਅਸੀਂ ਪਰੰਪਰਾਗਤ ਖੁਸ਼ੀ, ਉਲਾਸ, ਇਬਾਦਤ-ਦੁਆਵਾਂ ਅਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਵਾਂਗੇ।

 

ਆਸ਼ਾ ਕਰਦਾ ਹਾਂ ਕਿ ਈਦ ਉਲ ਫਿਤਰ ਸਾਡੇ ਜੀਵਨ ਵਿੱਚ ਰਹਿਮਤ, ਬਰਕਤ, ਸਿਹਤ ਅਤੇ ਖੁਸ਼ਹਾਲੀ ਲਿਆਵੇ।

 

 

****

 

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ



(Release ID: 1626673) Visitor Counter : 241