ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ 24.05.2020 ਦੇ ਸਵੇਰੇ 10.00 ਵਜੇ ਤੱਕ, 2813 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਚਲਾਈਆਂ ਹਨ, 37 ਲੱਖ ਤੋਂ ਵੱਧ ਯਾਤਰੀਆਂ ਨੇ ਯਾਤਰਾ ਕੀਤੀ

ਭੀੜ ਦੀ ਸਥਿਤੀ ਵਿੱਚ ਕਾਫੀ ਕਮੀ ਆਈ ਹੈ ਅਤੇ ਟ੍ਰੇਨਾਂ ਦੀ ਗਤੀਸ਼ੀਲਤਾ ਵਿੱਚ ਕਾਫੀ ਸੁਧਾਰ ਹੋਇਆ ਹੈ

80 ਪ੍ਰਤੀਸ਼ਤ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦੀ ਮੰਜ਼ਿਲ ਉੱਤਰ ਪ੍ਰਦੇਸ਼ ਅਤੇ ਬਿਹਾਰ ਹੈ

ਇਨ੍ਹਾਂ ਮੰਜ਼ਿਲਾਂ ਲਈ ਟ੍ਰੇਨਾਂ ਦੀ ਕੰਵਰਜੈਂਸ ਨਾਲ ਨੈੱਟਵਰਕ ਵਿਅਸਤ ਹੋ ਗਿਆ ਹੈ

ਇਸ ਤੋਂ ਇਲਾਵਾ, ਸਟੇਸ਼ਨਾਂ 'ਤੇ ਵੱਖ-ਵੱਖ ਸਿਹਤ ਅਤੇ ਸਮਾਜਿਕ ਦੂਰੀ ਪ੍ਰੋਟੋਕੋਲ ਦੇ ਕਾਰਨ ਯਾਤਰੀਆਂ ਦੇ ਡੀ-ਬੋਰਡਿੰਗ ਵਿੱਚ ਵਧੇ ਹੋਏ ਸਮੇਂ ਦੇ ਕਾਰਨ ਟਰਮੀਨਲਾਂ 'ਤੇ ਭੀੜ ਵਧ ਜਾਂਦੀ ਹੈ ਜੋ ਨੈੱਟਵਰਕ ਭੀੜ ਨੂੰ ਪ੍ਰਭਾਵਿਤ ਕਰਦੀ ਹੈ

ਭੀੜ ਨੂੰ ਘੱਟ ਕਰਨ ਦੇ ਲਈ ਕੁਝ ਟ੍ਰੇਨਾਂ ਨੂੰ ਮਥੁਰਾ, ਝਾਰਸੁਗੁੜਾ ਦੇ ਰਸਤੇ ਚਲਾਇਆ ਗਿਆ

ਰੇਲਵੇ ਬੋਰਡ, ਜ਼ੋਨਲ ਰੇਲਵੇ ਅਤੇ ਡਿਵੀਜ਼ਨਲ ਲੈਵਲ 'ਤੇ ਚੌਵੀ ਘੰਟੇ ਨਿਗਰਾਨੀ

ਆਈਆਰਸੀਟੀਸੀ ਅਤੇ ਰੇਲਵੇ ਨੇ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਵਿੱਚ ਭੋਜਨ ਅਤੇ ਪਾਣੀ ਦੀ ਨਿਯਮਿਤ ਸਪਲਾਈ ਸੁਨਿਸ਼ਚਿਤ ਕਰਨ ਅਤੇ ਯਾਤਰੀਆਂ ਦੀ ਅਸੁਵਿਧਾ ਨੂੰ ਘੱਟ ਕਰਨ ਦੇ ਲਈ ਸੰਸਾਧਨ ਜੁਟਾਏ ਹਨ

Posted On: 24 MAY 2020 5:11PM by PIB Chandigarh

ਭਾਰਤੀ ਰੇਲਵੇ ਨੇ 37 ਲੱਖ ਯਾਤਰੀਆਂ ਨੂੰ ਲੈ ਕੇ 24.05.2020 ਸਵੇਰ 10.00 ਵਜੇ ਤੱਕ 2813 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਚਲਾਈਆਂ ਹਨ। ਲਗਭਗ 60 ਪ੍ਰਤੀਸ਼ਤ ਟ੍ਰੇਨਾਂ ਗੁਜਰਾਤ,ਮਹਾਰਾਸ਼ਟਰ ਅਤੇ ਪੰਜਾਬ ਤੋਂ ਚਲੀਆਂ ਹਨ ਅਤੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲਈ ਪ੍ਰਮੁੱਖ ਰੂਪ ਨਾਲ ਨਿਯਤ ਕੀਤੀਆਂ ਗਈਆਂ ਹਨ। ਕੁੱਲ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦਾ 80 ਪ੍ਰਤੀਸ਼ਤ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਵੱਖ-ਵੱਖ ਮੰਜ਼ਿਲਾਂ (ਉੱਤਰ ਪ੍ਰਦੇਸ਼ ਦੇ ਲਈ 1301 ਅਤੇ ਬਿਹਾਰ ਦੇ ਲਈ 973) ਲਈ ਨਿਯਤ ਹੈ। ਉੱਤਰ ਪ੍ਰਦੇਸ਼ ਦੀਆਂ ਜ਼ਿਆਦਾਤਰ ਮੰਜ਼ਿਲਾਂ ਲਖਨਊ-ਗੋਰਖਪੁਰ ਸੈਕਟਰ ਅਤੇ ਬਿਹਾਰ ਦੇ ਪਟਨਾ ਦੇ ਆਸ-ਪਾਸ ਹਨ। ਕੱਲ੍ਹ ਤੋਂ ਚਲਣ ਵਾਲੀਆਂ 565 ਟ੍ਰੇਨਾਂ ਵਿੱਚੋਂ 266 ਬਿਹਾਰ ਅਤੇ 172 ਉੱਤਰ ਪ੍ਰਦੇਸ਼ ਜਾ ਰਹੀਆਂ ਹਨ।

 

ਇਨ੍ਹਾਂ ਮੰਜ਼ਿਲਾਂ ਲਈ ਟ੍ਰੇਨਾਂ ਦੇ ਕੰਵਰਜੈਂਸ ਨਾਲ ਨੈੱਟਵਰਕ ਵਿਅਸਤ ਹੋ ਗਿਆ ਹੈ। ਇਸ ਤੋਂ ਇਲਾਵਾ, ਸਟੇਸ਼ਨਾਂ 'ਤੇ ਵੱਖ-ਵੱਖ ਸਿਹਤ ਅਤੇ ਸਮਾਜਿਕ ਦੂਰੀ ਪ੍ਰੋਟੋਕੋਲ ਦੇ ਕਾਰਨ ਯਾਤਰੀਆਂ ਦੇ ਡੀ-ਬੋਰਡਿੰਗ ਵਿੱਚ ਲਗ ਰਹੇ ਵੱਧ ਸਮੇਂ ਦੇ ਕਾਰਨ ਟਰਮੀਨਲਾਂ 'ਤੇ ਭੀੜ ਹੁੰਦੀ ਹੈ, ਜੋ ਅੱਗੇ ਨੈੱਟਵਰਕ ਨੂੰ ਪ੍ਰਭਾਵਿਤ ਕਰਦੀ ਹੈ।

 

 

ਇਸ ਤੋਂ ਇਲਾਵਾ, ਭਾਰੀ ਆਵਾਜਾਈ ਵਾਲੇ ਮਾਰਗਾਂ 'ਤੇ ਭੀੜ ਤੋਂ ਬਚਣ ਦੇ ਲਈ ਰੂਟ ਰੈਸ਼ਨੇਲਾਈਜੇਸ਼ਨ ਆਦੇਸ਼ ਜਾਰੀ ਕੀਤੇ ਗਏ ਹਨ। ਭੀੜ ਨੂੰ ਘੱਟ ਕਰਨ ਦੇ ਲਈ ਕੁਝ ਟ੍ਰੇਨਾਂ ਨੂੰ ਮਥੁਰਾ, ਝਾਰਸੁਗੁੜਾ ਦੇ ਰਸਤੇ ਚਲਾਇਆ ਗਿਆ। ਰੇਲਵੇ ਬੋਰਡ, ਜ਼ੋਨਲ ਰੇਲਵੇ ਅਤੇ ਡਿਵੀਜ਼ਨਲ ਲੈਵਲ 'ਤੇ ਚੌਵੀ ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਟ੍ਰੇਨਾਂ ਦੇਰੀ ਨਾਲ ਨਾ ਚਲਣ। 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦੇ ਸਮੇਂ 'ਤੇ ਚਲਣ ਨੂੰ ਸੁਨਿਸ਼ਚਿਤ ਕਰਨ ਦੇ ਲਈ ਟ੍ਰੇਨ ਚਲਾਉਣ ਵਾਲੇ ਕਰਮਚਾਰੀਆਂ ਨੂੰ ਵੀ ਸੰਵੇਦਨਸ਼ੀਲ਼ ਬਣਾਇਆ ਗਿਆ ਹੈ। ਇਨ੍ਹਾਂ ਯਤਨਾਂ ਦੇ ਨਾਲ, ਭੀੜ ਦੀ ਸਥਿਤੀ ਵਿੱਚ ਕਾਫੀ ਕਮੀ ਆਈ ਹੈ ਅਤੇ ਟ੍ਰੇਨਾਂ ਦੀ ਗਤੀਸ਼ੀਲਤਾ ਵਿੱਚ ਕਾਫੀ ਸੁਧਾਰ ਹੋਇਆ ਹੈ। 

 

ਪੂਰਬ ਵਿੱਚ ਜ਼ਿਆਦਾ ਟ੍ਰੇਨਾਂ ਹੋਣ ਦੀ ਵਜ੍ਹਾ ਨਾਲ ਨੈੱਟਵਰਕ ਕੰਜੈਸ਼ਨ ਦੇ ਕਾਰਨ ਟ੍ਰੇਨਾਂ ਦੇਰੀ ਨਾਲ ਚਲੀਆਂ ਅਤੇ ਇਸ ਨਾਲ ਭੋਜਨ ਵੰਡਣ ਦਾ ਪ੍ਰੋਗਰਾਮ ਵੀ ਪ੍ਰਭਾਵਿਤ ਹੋਇਆ। ਆਈਆਰਸੀਟੀਸੀ ਅਤੇ ਰੇਲਵੇ ਨੇ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਵਿੱਚ ਭੋਜਨ ਅਤੇ ਪਾਣੀ ਦੀ ਨਿਯਮਿਤ ਸਪਲਾਈ ਸੁਨਿਸ਼ਚਿਤ ਕਰਨ ਅਤੇ ਯਾਤਰੀਆਂ ਦੀ ਅਸੁਵਿਧਾ ਨੂੰ ਘੱਟ ਕਰਨ ਦੇ ਲਈ ਸੰਸਾਧਨ ਜੁਟਾਏ ਹਨ।

 

                                                 ****

 

ਡੀਜੇਐੱਨ/ਐੱਮਕੇਵੀ



(Release ID: 1626655) Visitor Counter : 238