ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਸਕੱਤਰ ਨੇ ਕੋਵਿਡ–19 ਦੇ ਵੱਧ ਕੇਸਾਂ ਵਾਲੇ ਮਿਊਂਸਪਲ ਇਲਾਕਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ

ਕੋਵਿਡ–19 ਰੋਕਣ ਤੇ ਉਸ ਦੇ ਪ੍ਰਬੰਧ ਲਈ ਲਾਗੂ ਉਪਾਵਾਂ ਦੀ ਸਮੀਖਿਆ ਕੀਤੀ

ਸਿਹਤਯਾਬੀ ਦਰ ਵਧ ਕੇ 41.39% ਹੋਈ

Posted On: 23 MAY 2020 7:50PM by PIB Chandigarh

ਸੁਸ਼੍ਰੀ ਪ੍ਰੀਤੀ ਸੂਦਨ, ਸਿਹਤ ਸਕੱਤਰ ਅਤੇ ਸ੍ਰੀ ਰਾਜੇਸ਼ ਭੂਸ਼ਨ, ਓਐੱਸਡੀ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਅੱਜ ਇੱਥੇ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ (ਵੀਡੀਓ ਕਾਨਫ਼ਰੰਸ ਰਾਹੀਂ) ਕੋਵਿਡ19 ਦੇ ਵੱਧ ਕੇਸਾਂ ਵਾਲੇ 11 ਮਿਊਂਸਪਲ ਇਲਾਕਿਆਂ ਦੇ ਪ੍ਰਿੰਸੀਪਲ ਸਿਹਤ ਸਕੱਤਰਾਂ, ਸ਼ਹਿਰੀ ਵਿਕਾਸ ਸਕੱਤਰਾਂ, ਮਿਊਂਸਪਲ ਕਮਿਸ਼ਨਰਾਂ, ਮਿਸ਼ਨ ਡਾਇਰੈਕਟਰਾਂ (ਐੱਨਐੱਚਐੱਮ) ਅਤੇ ਹੋਰ ਅਧਿਕਾਰੀਆਂ ਨਾਲ ਉੱਚਪੱਧਰੀ ਸਮੀਖਿਆ ਮੀਟਿੰਗ ਕੀਤੀ। ਸ਼੍ਰੀ ਕਾਮਰਾਨ ਰਿਜ਼ਵੀ, ਵਧੀਕ ਸਕੱਤਰ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲਾ ਨੇ ਵੀ ਇਸ ਵੀਡੀਓ ਕਾਨਫ਼ਰੰਸ ਚ ਸ਼ਿਰਕਤ ਕੀਤੀ।

ਇਹ ਮਿਊਂਸਪਲ ਇਲਾਕੇ ਨਿਮਨਲਿਖਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਨ: ਮਹਾਰਾਸ਼ਟਰ, ਤਾਮਿਲ ਨਾਡੂ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ ਅਤੇ ਭਾਰਤ ਦੇ 70% ਸਰਗਰਮ ਕੇਸ ਵੀ ਇਨ੍ਹਾਂ ਹੀ ਥਾਵਾਂ ਤੋਂ ਹਨ।

ਕੁੱਲ ਪੁਸ਼ਟੀ ਹੋਏ ਮਾਮਲਿਆਂ, ਮੌਤ ਦਰ ਵਾਲੇ ਕੇਸ, ਡਬਲਿੰਗ ਸਮਾਂ, ਹਰੇਕ 10 ਲੱਖ ਪਿੱਛੇ ਟੈਸਟ ਤੇ ਉਨ੍ਹਾਂ ਦੀ ਪੁਸ਼ਟੀ ਪ੍ਰਤੀਸ਼ਤਤਾ ਦੇ ਸਬੰਧ ਵਿੱਚ ਮਹਾਮਾਰੀ ਫੈਲਣ ਦੇ ਰੁਝਾਨ ਦੀਆਂ ਖਾਸੀਅਤਾਂ ਉਜਾਗਰ ਕਰਨ ਲਈ ਇੱਕ ਪੇਸ਼ਕਾਰੀ ਰੱਖੀ ਗਈ ਸੀ। ਇਸ ਪੇਸ਼ਕਾਰੀ ਚ ਇਹ ਦੱਸਿਆ ਗਿਆ ਕਿ ਇਨ੍ਹਾਂ ਨਿਗਮਾਂ ਦੇ ਇਲਾਕਿਆਂ ਵਿੱਚ ਪ੍ਰਮੁੱਖ ਚੁਣੌਤੀ ਹੈ ਕੌਮੀ ਔਸਤ ਦੇ ਮੁਕਾਬਲੇ ਘੱਟ ਡਬਲਿੰਗ ਸਮਾਂ, ਉੱਚੀ ਮੌਤ ਦਰ ਅਤੇ ਕੇਸ ਪੁਸ਼ਟੀ ਹੋਣ ਦੀ ਉੱਚੀ ਦਰ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕੰਟੇਨਮੈਂਟ ਅਤੇ ਬਫ਼ਰ ਜ਼ੋਨਜ਼ ਦੀ ਰੂਪਰੇਖਾ ਤਿਆਰ ਕਰਦੇ ਸਮੇਂ ਕਿਹੜੇ ਤੱਤਾਂ ਤੇ ਪੱਖਾਂ ਉੱਤੇ ਵਿਚਾਰਵਟਾਂਦਰਾ ਕੀਤਾ ਜਾਂਦਾ ਹੈ; ਕੰਟੇਨਮੈਂਟ ਜ਼ੋਨ ਦੇ ਘੇਰੇ ਵਿੱਚ ਨਿਯੰਤ੍ਰਣ ਲਈ ਕਿਹੜੀਆਂ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਘਰੋਂਘਰੀਂ ਸੁਰੱਖਿਆਚੌਕਸੀ ਲਈ ਮਾਮਲਿਆਂ ਦੀ ਸਰਗਰਮ ਖੋਜ, ਪਾਜ਼ਿਟਿਵ ਰੋਗੀਆਂ ਦੇ ਸੰਪਰਕ ਵਿੱਚ ਰਹੇ ਵਿਅਕਤੀਆਂ ਦੀ ਭਾਲ, ਟੈਸਟਿੰਗ ਪ੍ਰੋਟੋਕੋਲ, ਸਰਗਰਮ ਮਾਮਲਿਆਂ ਦੇ ਕਲੀਨਿਕਲ ਪ੍ਰਬੰਧ; ਬਫ਼ਰ ਜ਼ੋਨ ਵਿੱਚ ਐੱਸਏਆਰਆਈ/ਆਈਐੱਲਆਈ ਕੇਸਾਂ ਉੱਤੇ ਨਿਗਰਾਨੀ ਜਿਹੀਆਂ ਸੁਰੱਖਿਆ ਚੌਕਸੀ ਗਤੀਵਿਧੀਆਂ, ਸਮਾਜਿਕਦੂਰੀ ਨੂੰ ਯਕੀਨੀ ਬਣਾਉਣਾ, ਹੱਥਾਂ ਦੀ ਸਫ਼ਾਈ ਆਦਿ ਨੂੰ ਉਤਸ਼ਾਹਿਤ ਕਰਨ ਦਾ ਪੂਰਾ ਖ਼ਿਆਲ ਰੱਖਿਆ ਗਿਆ ਹੈ। ਪੁਰਾਣੇ ਸ਼ਹਿਰਾਂ, ਸ਼ਹਿਰੀ ਝੁੱਗੀਆਂਝੌਂਪੜੀਆਂ ਅਤੇ ਆਬਾਦੀ ਦੀ ਵਧੇਰੇ ਘਣਤਾ ਵਾਲੇ ਸ਼ਹਿਰੀ ਇਲਾਕਿਆਂ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਕੈਂਪਾਂ/ਸਮੂਹਾਂ ਵਿੱਚ ਪੂਰੀ ਚੌਕਸੀ ਤੇ ਨਿਗਰਾਨੀ ਰੱਖਣਾ ਸ਼ਹਿਰੀ ਇਲਾਕਿਆਂ ਵਿੱਚ ਕੋਵਿਡ19 ਦੇ ਪ੍ਰਬੰਧ ਵਿੱਚ ਅਹਿਮ ਕਦਮ ਹਨ।

ਇਹ ਨੁਕਤਾ ਉਭਾਰਿਆ ਗਿਆ ਕਿ ਵਧੇਰੇ ਖ਼ਤਰੇ ਅਤੇ ਅਸੁਰੱਖਿਅਤ ਆਬਾਦੀਆਂ ਤੇ ਸਮੂਹਾਂ ਦੀ ਸਰਗਰਮੀ ਨਾਲ ਸਕ੍ਰੀਨਿੰਗ ਕਰ ਕੇ ਰੋਕਥਾਮ ਕਰਨ ਅਤੇ ਮੌਤ ਦਰ ਘਟਾਉਣ ਲਈ ਦਾਖ਼ਲ ਕੀਤੇ ਕੇਸਾਂ ਦੇ ਪ੍ਰਭਾਵਸ਼ਾਲੀ ਤੇ ਬਹੁਤ ਕਾਰਜਕੁਸ਼ਲ ਕਲੀਨਿਕਲ ਪ੍ਰਬੰਧ ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ। ਬਹੁਤੇ ਰਾਜਾਂ ਨੇ 24X7 ਚਾਲੂ ਰਹਿਣ ਵਾਲੇ ਕੰਟਰੋਲ ਰੂਮ ਸ਼ੁਰੂ ਕਰ ਦਿੱਤੇ ਹਨ, ਹੋਰ ਰਾਜ ਵੀ ਅਜਿਹੇ ਕਦਮ ਚੁੱਕ ਕੇ ਅਜਿਹੀਆਂ ਇਕਾਈਆਂ ਸ਼ੁਰੂ ਕਰ ਸਕਦੇ ਹਨ, ਜੋ ਕੋਵਿਡ19 ਦੇ ਪ੍ਰਬੰਧ ਨਾਲ ਸਬੰਧਿਤ ਵਿਭਿੰਨ ਸਹੂਲਤਾਂ / ਸੇਵਾਵਾਂ ਦੇ ਮਾਮਲੇ ਚ ਲੋਕਾਂ ਨੂੰ ਨਾ ਕੇਵਲ ਸਹਾਇਤਾ ਪ੍ਰਦਾਨ ਕਰਨਗੇ, ਸਗੋਂ ਇਸ ਖੇਤਰ ਦੇ ਮਾਹਿਰਾਂ ਤੇ ਡਾਕਟਰਾਂ ਦਾ ਇੱਕ ਪੈਨਲ 24 ਘੰਟੇ ਕਲੀਨਿਕਲ ਮਾਮਲਿਆਂ ਉੱਤੇ ਸਹਾਇਤਾ ਤੇ ਸਲਾਹਮਸ਼ਵਰਾ ਪ੍ਰਦਾਨ ਕਰੇਗਾ, ਇਸ ਨਾਲ ਮੌਤ ਦਰ ਘਟਾਉਣ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਮਦਦ ਮਿਲੇਗੀ।

ਇਸ ਨੁਕਤੇ ਤੇ ਜ਼ੋਰ ਦਿੱਤਾ ਗਿਆ ਕਿ ਕੇਸਾਂ ਦੀ ਸਮੇਂਸਿਰ ਸ਼ਨਾਖ਼ਤ, ਕਲੀਨਿਕਲ ਪ੍ਰਬੰਧ ਅਤੇ ਮੌਤ ਦਰ ਘਟਾਉਣਾ ਯਕੀਨੀ ਬਣਾਉਣ ਲਈ ਕੁਝ ਮਿਊਂਸਪਲ ਇਲਾਕਿਆਂ ਵਿੱਚ ਟੈਸਟਿੰਗ ਦੀ ਰਫ਼ਤਾਰ ਤੇਜ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਅਗਲੀ ਦੋ ਮਹੀਨਿਆਂ ਵਾਸਤੇ ਆਕਸੀਜਨ ਵਾਲੇ ਆਈਸੋਲੇਸ਼ਨ ਬਿਸਤਰਿਆਂ, ਵੈਂਟੀਲੇਟਰਜ਼ ਤੇ ਆਈਸੀਯੂ ਬਿਸਤਰਿਆਂ ਉੱਤੇ ਖਾਸ ਧਿਆਨ ਦੇਣਾ ਯਕੀਨੀ ਬਣਾਉਣ ਲਈ ਸਿਹਤ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਦੀ ਜ਼ਰੂਰਤ ਹੋਵੇਗੀ। ਜਿਹੜੇ ਹੋਰ ਮੁੱਦਿਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ; ਉਨ੍ਹਾਂ ਵਿੱਚ ਸੈਂਪਲ ਕੁਲੈਕਸ਼ਨ ਵਿੱਚ ਦੇਰੀਆਂ ਦੀ ਸਮੱਸਿਆ ਦੂਰ ਕਰਨ ਲਈ ਸਰਕਾਰੀ ਤੇ ਪ੍ਰਾਈਵੇਟ ਲੈਬਜ਼ ਵਿਚਾਲੇ ਸਰਗਰਮ ਤਾਲਮੇਲ ਕਾਇਮ ਕਰਨਾ, ਸਿਹਤ/ਬਿਸਤਰਿਆਂ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ ਨਿਜੀ ਹਸਪਤਾਲਾਂ ਨਾਲ ਭਾਈਵਾਲੀ ਕਰਨਾ, ਕੂੜਾਕਰਕਟ ਦਾ ਨਿਬੇੜਾ ਕਰਨਾ ਅਤੇ ਕੋਵਿਡ ਪਾਜ਼ਿਟਿਵ ਖੇਤਰਾਂ ਨੂੰ ਕੀਟਾਣੂਮੁਕਤ ਕਰ ਕੇ ਸ਼ੁੱਧ ਕਰਨਾ, ਪ੍ਰਵਾਸੀ ਮਜ਼ਦੂਰਾਂ ਲਈ ਕੈਂਪਾਂ ਦਾ ਪ੍ਰਬੰਧ ਕਰਨਾ, ਮਰੀਜ਼ਾਂ ਤੇ ਮੈਡੀਕਲ ਪ੍ਰੋਫ਼ੈਸ਼ਨਲ ਲੋਕਾਂ ਨਾਲ ਕਿਸੇ ਤਰ੍ਹਾਂ ਦਾ ਕਲੰਕ ਨਾ ਜੋੜਿਆ ਜਾਵੇ ਇਸ ਬਾਰੇ ਸਥਾਨਕ ਭਾਸ਼ਾਵਾਂ ਚ ਜਾਗਰੂਕਤਾ ਪੈਦਾ ਕਰਨਾ, ਸਮਾਜਿਕ ਭਾਈਚਾਰੇ ਦੇ ਆਗੂਆਂ, ਜਾਗਰੂਕਤਾ ਫੈਲਾਉਣ ਤੇ ਵਿਸ਼ਵਾਸ ਨਿਰਮਾਣ ਦੇ ਉਪਾਵਾਂ ਲਈ ਸੁਰੱਖਿਆ ਚੌਕਸੀ ਟੀਮਾਂ ਦੇ ਨਾਲ ਗ਼ੈਰਸਰਕਾਰੀ ਸੰਗਠਨਾਂ (ਐੱਨਜੀਓਜ਼ – NGOs) ਅਤੇ ਸਵੈਸਹਾਇਤਾ ਸਮੂਹਾਂ (ਐੱਸਐੱਚਜੀਜ਼ – SHGs) ਨੂੰ ਸਰਗਰਮੀ ਨਾਲ ਸ਼ਾਮਲ ਕਰਨਾ  ਸ਼ਾਮਲ ਹਨ।

ਨਗਰ ਨਿਗਮਾਂ ਵੱਲੋਂ ਕੋਵਿਡ19 ਕੇਸਾਂ ਦੇ ਪ੍ਰਬੰਧ ਲਈ ਚੁੱਕੇ ਗਏ ਕਦਮਾਂ ਤੇ ਕੀਤੇ ਗਏ ਸਰਬੋਤਮ ਅਭਿਆਸਾਂ ਬਾਰੇ ਵੀ ਵਿਚਾਰਵਟਾਂਦਰਾ ਕੀਤਾ ਗਿਆ। ਮੁੰਬਈ ਮਿਊਂਸਪਲ ਕਮਿਸ਼ਨਰ ਨੇ ਦੱਸਿਆ ਕਿ ਨਿਜੀ ਹਸਪਤਾਲਾਂ ਤੇ ਮਿਊਂਸਪਲ ਅਧਿਕਾਰੀਆਂ ਵਿਚਾਲੇ ਬਹੁਤ ਮਜ਼ਬੂਤ ਸਹਿਯੋਗ ਸਥਾਪਤ ਕੀਤਾ ਗਿਆ ਹੈ, ਤਾਂ ਜੋ ਆਈਸੀਯੂ ਬਿਸਤਰਿਆਂ / ਆਕਸੀਜਨ ਵਾਲੇ ਬਿਸਤਰਿਆਂ ਆਦਿ ਜਿਹੇ ਸਿਹਤ ਬੁਨਿਆਦੀ ਢਾਂਚੇ ਦੀ ਸਾਂਝੀ ਵਰਤੋਂ ਕੀਤੀ ਜਾ ਸਕੇ। ਉਹ ਆਨਲਾਈਨ ਪੋਰਟਲ ਵੀ ਜਨਤਾ ਲਈ ਛੇਤੀ ਸ਼ੁਰੂ ਕਰਨਗੇ, ਜਿਸ ਉੱਤੇ ਹਰੇਕ ਬਿਸਤਰੇ ਲਈ ਵਿਲੱਖਣ ਆਈਡੀ ਨੰਬਰਾਂ ਨਾਲ ਬਿਸਤਰਿਆਂ ਦੀ ਉਪਲਬਧਤਾ ਦੀ ਪੂਰੀ ਜਾਣਕਾਰੀ ਹੋਵੇਗੀ ਅਤੇ ਜੀਪੀਐੱਸ ਸਹੂਲਤ ਨਾਲ ਲੈਸ ਆਨਲਾਈਨ ਐਂਬੂਲੈਂਸ ਟ੍ਰੈਕਿੰਗ ਸਿਸਟਮ ਵੀ ਸਥਾਪਤ ਕੀਤਾ ਜਾਵੇਗਾ। ਇੰਦੌਰ ਦੇ ਅਧਿਕਾਰੀਆਂ ਨੇ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ ਕਰਨ ਤੇ ਘਰੋਂਘਰੀਂ ਜਾ ਕੇ ਸਰਵੇਖਣ ਕਰਨ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੈ। ਉਨ੍ਹਾਂ ਨੇ ਗਲੀ ਪੈਟਰੋਲਿੰਗ ਟੀਮਾਂ (ਗਲੀਆਂ ਵਿੱਚ ਗਸ਼ਤ ਕਰਨ ਵਾਲੀਆਂ ਟੀਮਾਂ) ਕਾਇਮ ਕੀਤੀਆਂ ਹਨ, ਜਿਨ੍ਹਾਂ ਵਿੱਚ ਸਮਾਜਿਕ ਭਾਈਚਾਰੇ ਦੇ ਵਲੰਟੀਅਰਾਂ ਤੇ ਸੇਵਾਮੁਕਤ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਕੰਟੇਨਮੈਂਟ ਜ਼ੋਨਜ਼ ਵਿੱਚ ਵਿਸ਼ੇਸ਼ ਸੁਰੱਖਿਆ ਚੌਕਸੀ ਟੀਮਾਂ ਦੀ ਮਦਦਹੋ ਸਕੇ ਤੇ ਵਿਸ਼ਵਾਸ ਨਿਰਮਾਣ ਦੇ ਉਪਾਵਾਂ ਵਿੱਚ ਸੁਧਾਰ ਹੋ ਸਕੇ, ਸਰਗਰਮੀ ਨਾਲ ਚੌਕਸੀ ਰੱਖੀ ਜਾ ਸਕੇ ਅਤੇ ਜ਼ਰੂਰੀ ਵਸਤਾਂ ਦਾ ਇੰਤਜਾਮ ਹੋ ਸਕੇ।

ਹੁਣ ਤੱਕ 51,783 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ , 3,250 ਮਰੀਜ਼ ਠੀਕ ਹੋਏ ਹਨ। ਇਸ ਨਾਲ ਸਿਹਤਯਾਬੀ ਦੀ ਕੁੱਲ ਦਰ 41.39% ਹੋ ਗਈ ਹੈ। ਹੁਣ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,25,101 ਹੈ। ਕੱਲ੍ਹ ਤੋਂ ਭਾਰਤ ਵਿੱਚ ਕੋਵਿਡ19 ਦੇ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਵਿੱਚ 6,654 ਦਾ ਵਾਧਾ ਹੋਇਆ ਹੈ।

ਕੋਵਿਡ19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

ਕੋਵਿਡ19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

*****

 

ਐੱਮਵੀ/ਐੱਸਜੀ



(Release ID: 1626520) Visitor Counter : 288