ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਅੰਫਾਨ ਤੂਫਾਨ ਨਾਲ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ; 500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ

ਪ੍ਰਧਾਨ ਮੰਤਰੀ ਨੇ ਤੂਫਾਨ ਵਿੱਚ ਮਾਰੇ ਗਏ ਲੋਕਾਂ ਦੇ ਨਿਕਟ ਸਬੰਧੀਆਂ ਨੂੰ 2 - 2 ਲੱਖ ਰੁਪਏ ਅਨੁਗ੍ਰਹਿ ਰਾਸ਼ੀ (ਐਕਸ ਗ੍ਰੇਸ਼ੀਆ) ਦੇਣ ਦਾ ਐਲਾਨ ਕੀਤਾ ; ਜ਼ਖ਼ਮੀਆਂ ਲਈ 50, 000 ਰੁਪਏ ਦਾ ਐਲਾਨ

Posted On: 22 MAY 2020 6:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੱਕਰਵਾਤ ਅੰਫਾਨ ਨਾਲ ਉਤਪੰਨ ਸਥਿਤੀ ਦਾ ਜਾਇਜਾ ਲੈਣ ਲਈ ਅੱਜ ਓਡੀਸ਼ਾ ਦਾ ਦੌਰਾ ਕੀਤਾ।  ਉਨ੍ਹਾਂ  ਦੇ  ਨਾਲ ਕੇਂਦਰੀ ਮੰਤਰੀ  ਸ਼੍ਰੀ ਧਰਮੇਂਦਰ ਪ੍ਰਧਾਨਕੇਂਦਰੀ ਰਾਜ ਮੰਤਰੀ  ਸ਼੍ਰੀ ਬਾਬੁਲ ਸੁਪ੍ਰਿਯਾਸ਼੍ਰੀ ਪ੍ਰਤਾਪ ਚੰਦਰ  ਸਾਰੰਗੀ ਅਤੇ ਸੁਸ਼੍ਰੀ ਦੇਬਸ਼੍ਰੀ ਚੌਧਰੀ ਵੀ ਸਨ।  ਪ੍ਰਧਾਨ ਮੰਤਰੀ  ਨੇ ਚੱਕਰਵਾਤ ਦੇ ਪ੍ਰਭਾਵ ਦਾ ਮੁੱਲਾਂਕਣ ਕਰਨ ਲਈ ਓਡੀਸ਼ਾ ਦੇ ਰਾਜਪਾਲ, ਸ਼੍ਰੀ ਗਣੇਸ਼ੀ ਲਾਲ, ਅਤੇ ਮੁੱਖ ਮੰਤਰੀ ਸ਼੍ਰੀ ਨਵੀਨ ਪਟਨਾਇਕ ਦੇ ਨਾਲ ਭਦਰਕ ਅਤੇ ਬਾਲਾਸੋਰ ਦਾ ਹਵਾਈ ਸਰਵੇਖਣ ਕੀਤਾ।

 

ਹਵਾਈ ਸਰਵੇਖਣ ਦੇ ਬਾਅਦ, ਪ੍ਰਧਾਨ ਮੰਤਰੀ ਨੇ ਸਥਿਤੀ ਦੀ ਸਮੀਖਿਆ ਕਰਨ ਲਈ ਰਾਜ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਭੁਵਨੇਸ਼ਵਰ ਵਿੱਚ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ ।  ਉਨ੍ਹਾਂ ਨੇ ਓਡੀਸ਼ਾ ਰਾਜ ਨੂੰ 500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।  ਇੱਕ ਅੰਤਰ - ਮੰਤਰਾਲੇ ਸੈਂਟਰਲ ਟੀਮ ਨੁਕਸਾਨ ਦਾ ਮੁੱਲਾਂਕਣ ਕਰੇਗੀ।

 

ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਕਠਿਨ ਸਮੇਂ ਕੇਂਦਰ ਸਰਕਾਰ ਰਾਜ ਸਰਕਾਰਾਂ  ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰੇਗੀ ਅਤੇ ਤੂਫਾਨ ਪ੍ਰਭਾਵਿਤ ਇਲਾਕਿਆਂ ਵਿੱਚ ਬਹਾਲੀ ਅਤੇ ਬੁਨਿਆਦੀ ਢਾਂਚੇ  ਦੇ ਨਿਰਮਾਣ ਲਈ ਹਰ ਸੰਭਵ ਸਹਾਇਤਾ ਦੇਵੇਗੀ।

 

ਪ੍ਰਧਾਨ ਮੰਤਰੀ ਨੇ ਓਡੀਸ਼ਾ  ਦੇ ਲੋਕਾਂ  ਦੇ ਨਾਲ ਇਕਜੁੱਟਤਾ ਵਿਅਕਤ  ਕਰਦੇ ਹੋਏ, ਤੂਫਾਨ ਵਿੱਚ ਲੋਕਾਂ  ਦੇ ਮਾਰੇ ਜਾਣ ਤੇ ਗਹਿਰਾ ਦੁਖ ਪ੍ਰਗਟ ਕੀਤਾ। ਉਨ੍ਹਾਂ ਨੇ ਮ੍ਰਿਤਕਾਂ ਦੇ ਨਿਕਟ ਸਬੰਧੀਆਂ ਨੂੰ 2-2 ਲੱਖ ਰੁਪਏ ਅਤੇ ਤੂਫਾਨ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀਆਂ ਨੂੰ 50,000 ਰੁਪਏ ਦੀ ਅਨੁਗ੍ਰਹਿ ਰਾਸ਼ੀ (ਐਕਸ ਗ੍ਰੇਸ਼ੀਆ) ਦੇਣ ਦਾ ਐਲਾਨ ਕੀਤਾ।

 

******

 

ਵੀਆਰਆਰਕੇ/ਐੱਸਐੱਚ



(Release ID: 1626272) Visitor Counter : 151