ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੇ ਮੱਦੇਨਜ਼ਰ ਲਗਾਏ ਗਏ ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿੱਚ ਢਿੱਲ ਦਿੱਤੀ, ਵਿਦੇਸ਼ ਵਿੱਚ ਫਸੇ ਕੁਝ ਸ਼੍ਰੇਣੀਆਂ ਦੇ ਓਸੀਆਈ ਕਾਰਡਧਾਰਕਾਂ ਨੂੰ ਭਾਰਤ ਵਾਪਸ ਆਉਣ ਦੀ ਆਗਿਆ ਦਿੱਤੀ

Posted On: 22 MAY 2020 3:06PM by PIB Chandigarh

ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੇ ਮੱਦੇਨਜ਼ਰ ਲਗਾਏ ਗਏ ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿੱਚ ਢਿੱਲ ਦਿੰਦੇ ਹੋਏ ਵਿਦੇਸ਼ ਵਿੱਚ ਫਸੇ ਕੁਝ ਸ਼੍ਰੇਣੀਆਂ ਦੇ ਓਸੀਆਈ (ਭਾਰਤ ਦੇ ਪ੍ਰਵਾਸੀ ਨਾਗਰਿਕ) ਕਾਰਡਧਾਰਕਾਂ ਨੂੰ ਭਾਰਤ ਵਾਪਸ ਆਉਣ ਦੀ ਆਗਿਆ ਦੇ ਦਿੱਤੀ ਹੈ।

 

ਵਿਦੇਸ਼ ਵਿੱਚ ਫਸੇ ਨਿਮਨ‍ਲਿਖਿਤ ਸ਼੍ਰੇਣੀਆਂ ਦੇ ਓਸੀਆਈ ਕਾਰਡਧਾਰਕਾਂ ਨੂੰ ਭਾਰਤ ਆਉਣ ਦੀ ਆਗਿਆ ਦਿੱਤੀ ਗਈ ਹੈ :

•        ਅਜਿਹੇ ਛੋਟੇ ਬੱਚੇ, ਜਿਨ੍ਹਾਂ ਦਾ ਜਨਮ ਵਿਦੇਸ਼ ਵਿੱਚ ਭਾਰਤੀ ਨਾਗਰਿਕਾਂ ਦੇ ਘਰ ਹੋਇਆ ਹੈ ਅਤੇ ਜੋ ਓਸੀਆਈ ਕਾਰਡਧਾਰਕ ਹਨ।

•        ਅਜਿਹੇ ਓਸੀਆਈ ਕਾਰਡਧਾਰਕ ਜੋ ਪਰਿਵਾਰ ਵਿੱਚ ਮੌਤ ਜਿਹੀਆਂ ਐਮਰਜੈਂਸੀ ਸਥਿਤੀਆਂ  ਦੇ ਕਾਰਨ ਭਾਰਤ ਆਉਣਾ ਚਾਹੁੰਦੇ ਹਨ।

•        ਅਜਿਹੇ ਜੋੜੇ ਜਿਨ੍ਹਾਂ ਵਿਚੋਂ ਇੱਕ ਯਾਨੀ ਪਤੀ ਜਾਂ ਪਤਨੀ ਓਸੀਆਈ ਕਾਰਡਧਾਰਕ ਹੈ ਅਤੇ ਦੂਜਾ ਭਾਰਤੀ ਨਾਗਰਿਕ ਹੈ ਅਤੇ ਉਨ੍ਹਾਂ ਦਾ ਭਾਰਤ ਵਿੱਚ ਇੱਕ ਸਥਾਈ ਨਿਵਾਸ ਹੈ ।

•        ਯੂਨੀਵਰਸਿਟੀਆਂ ਦੇ ਅਜਿਹੇ ਵਿਦਿਆਰਥੀ ਜੋ ਓਸੀਆਈ ਕਾਰਡਧਾਰਕ ਹਨ  ( ਕਾਨੂੰਨੀ ਰੂਪ ਤੋਂ ਨਾਬਾਲਗ ਨਹੀਂ ਹਨ)ਲੇਕਿਨ ਜਿਨ੍ਹਾਂ  ਦੇ ਮਾਤਾ - ਪਿਤਾ ਭਾਰਤ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕ ਹਨ ।

 

 

ਗ੍ਰਹਿ ਮੰਤਰਾਲੇ ਦੁਆਰਾ ਇਸ ਤੋਂ ਪਹਿਲਾਂ 07.05.2020 ਨੂੰ ਲਗਾਈਆਂ ਗਈਆਂ ਯਾਤਰਾ ਸਬੰਧੀ ਪਾਬੰਦੀਆਂ ਵਿਦੇਸ਼ ਵਿੱਚ ਫਸੇ ਉਪਰੋਕਤ  ਸ਼੍ਰੇਣੀਆਂ  ਦੇ ਓਸੀਆਈ ਕਾਰਡਧਾਰਕਾਂ ਨੂੰ ਸਵਦੇਸ਼ ਵਾਪਸ ਲਿਆਉਣ ਲਈ ਤੈਨਾਤ ਕੀਤੇ ਗਏ ਕਿਸੇ ਵੀ ਏਅਰਕ੍ਰਾਫਟ, ਸ਼ਿਪ, ਟ੍ਰੇਨ ਜਾਂ ਕਿਸੇ ਹੋਰ ਵਾਹਨ ਤੇ ਲਾਗੂ ਨਹੀਂ ਹੋਣਗੀਆਂ। ਗ੍ਰਹਿ ਮੰਤਰਾਲੇ ਦੁਆਰਾ 07. 05. 2020 ਨੂੰ ਨਿਰਧਾਰਿਤ ਕੀਤੇ ਗਏ ਹੋਰ ਸਾਰੇ ਨਿਯਮ-ਸ਼ਰਤਾਂ ਅੱਗੇ ਵੀ ਲਾਗੂ ਰਹਿਣਗੇ

 

ਸਰਕਾਰੀ ਦਸਤਾਵੇਜ਼ ਦੇਖਣ ਲਈ ਇੱਥੇ ਕਲਿੱਕ ਕਰੋ

 

Click here to see the Official Document

 

*****

ਵੀਜੀ/ਐੱਸਐੱਨਸੀ/ਵੀਐੱਮ
 (Release ID: 1626155) Visitor Counter : 186