ਰੇਲ ਮੰਤਰਾਲਾ
1 ਜੂਨ 2020 ਤੋਂ ਸ਼ੁਰੂ ਹੋ ਰਹੀਆਂ ਟ੍ਰੇਨ ਸੇਵਾਵਾਂ ਲਈ ਦਿਸ਼ਾ-ਨਿਰਦੇਸ਼
ਗਰੇਡਡ ਰੂਪ ਨਾਲ ਟ੍ਰੇਨ ਸੇਵਾਵਾਂ ਦੀ ਬਹਾਲੀ
ਇਹ ਪ੍ਰਵਾਸੀਆਂ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਚਲਣਗੀਆਂ, ਜੋ ਸ਼੍ਰਮਿਕ ਟ੍ਰੇਨਾਂ ਦੇ ਇਲਾਵਾ ਵੀ ਯਾਤਰਾ ਕਰਨਾ ਚਾਹੁੰਦੇ ਹਨ
ਇਹ ਨਿਯਮ ਸ਼੍ਰਮਿਕ ਟ੍ਰੇਨਾਂ, ਜੋ ਵੱਡੀ ਸੰਖਿਆ ਵਿੱਚ ਚਲਦੀਆਂ ਰਹਿਣਗੀਆਂ, ਦੇ ਇਲਾਵਾ ਹੋਰ ਟ੍ਰੇਨਾਂ ਲਈ ਹਨ ।
100 ਜੋੜੀ ਟ੍ਰੇਨਾਂ ਦੀ ਸੂਚੀ ਤਿਆਰ ਹੈ
ਟਿੱਕਟਾਂ ਦੀ ਬੁਕਿੰਗ ਅਤੇ ਚਾਰਟ ਦਾ ਬਣਨਾ, ਕੋਟਾ, ਰਿਆਇਤਾਂ, ਰੱਦੀਕਰਨ ਅਤੇ ਪੈਸਾ ਵਾਪਸੀ, ਸਿਹਤ ਜਾਂਚ, ਖਾਣ-ਪੀਣ, ਲਿਨਨ ਆਦਿ ਲਈ ਨਿਯਮ ਬਣਾਏ ਗਏ
ਇਨ੍ਹਾਂ ਟ੍ਰੇਨਾਂ ਲਈ ਬੁਕਿੰਗ 21 ਮਈ 2020 ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ
ਹੋਰ ਨਿਯਮਿਤ ਯਾਤਰੀ ਸੇਵਾਵਾਂ, ਜਿਸ ਵਿੱਚ ਸਾਰੇ ਮੇਲ/ਐਕਸਪ੍ਰੈੱਸ ਸ਼ਾਮਲ ਹਨ , ਯਾਤਰੀ ਅਤੇ ਉਪਨਗਰੀ ਸੇਵਾਵਾਂ ਅਗਲੇ ਨਿਰਦੇਸ਼ ਤੱਕ ਰੱਦ ਰਹਿਣਗੀਆਂ
ਟ੍ਰੇਨ ਵਿੱਚ ਕੋਈ ਅਣਰਿਜ਼ਰਵਡ ਕੋਚ ਨਹੀਂ ਹੋਵੇਗਾ
ਕਿਰਾਇਆ ਆਮ ਹੋਵੇਗਾ ਅਤੇ ਰਾਖਵੀਂਆਂ ਹੋਣ ਕਾਰਨ ਆਮ (ਜੀਐੱਸ) ਕੋਚਾਂ ਲਈ ਸੈਕੰਡ ਸੀਟਿੰਗ (2ਐੱਸ) ਦਾ ਕਿਰਾਇਆ ਲਿਆ ਜਾਵੇਗਾ ਅਤੇ ਸਾਰੇ ਯਾਤਰੀਆਂ ਨੂੰ ਸੀਟ ਉਪਲੱਬਧ ਕਰਵਾਈ ਜਾਵੇਗੀ
ਆਈਆਰਸੀਟੀਸੀ ਦੀ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ ਕੇਵਲ ਔਨਲਾਈਨ ਈ - ਟਿਕਟ ਹੀ ਕਰਵਾਈਆਂ ਜਾ ਸਕਣਗੀਆਂ
ਕਿਸੇ ਵੀ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕਾਉਂਟਰ ਉੱਤੇ ਕੋਈ ਟਿਕਟ ਬੁੱਕ ਨਹੀਂ ਕੀਤਾ ਜਾਵੇਗਾ
ਏਆ
Posted On:
20 MAY 2020 10:25PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਸਲਾਹ-ਮਸ਼ਵਰੇ ਨਾਲ ਰੇਲ ਮੰਤਰਾਲੇ ਨੇ ਤੈਅ ਕੀਤਾ ਹੈ ਕਿ 1 ਜੂਨ 2020 ਤੋਂ ਭਾਰਤੀ ਰੇਲਵੇ ਦੀਆਂ ਟ੍ਰੇਨ ਸੇਵਾਵਾਂ ਨੂੰ ਅੰਸ਼ਕ ਰੂਪ ਨਾਲ ਬਹਾਲ ਕੀਤਾ ਜਾਵੇਗਾ।
ਭਾਰਤੀ ਰੇਲਵੇ ਅਨੁਲਗਨਕ ( ਹੇਠਾਂ ਦਿੱਤੇ ਗਏ ) ਵਿੱਚ ਸੂਚੀਬੱਧ 200 ਯਾਤਰੀ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕਰੇਗੀ। ਇਹ ਟ੍ਰੇਨਾਂ 1 ਜੂਨ 2020 ਤੋਂ ਚਲਣਗੀਆਂ ਅਤੇ ਇਨ੍ਹਾਂ ਸਾਰੀਆਂ ਟ੍ਰੇਨਾਂ ਦੀ ਬੁਕਿੰਗ 21 ਮਈ 2020 ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ।
ਇਹ ਵਿਸ਼ੇਸ਼ ਸੇਵਾਵਾਂ 1 ਮਈ 2020 ਤੋਂ ਚਲਾਈਆਂ ਜਾ ਰਹੀਆਂ ਮੌਜੂਦਾ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਅਤੇ 12 ਮਈ ਤੋਂ ਚਲ ਰਹੀਆਂ ਸਪੈਸ਼ਲ ਏਸੀ ਟ੍ਰੇਨਾਂ (30 ਟ੍ਰੇਨਾਂ) ਦੇ ਇਲਾਵਾ ਹੋਣਗੀਆਂ।
ਹੋਰ ਨਿਯਮਿਤ ਯਾਤਰੀ ਸੇਵਾਵਾਂ, ਜਿਸ ਵਿੱਚ ਸਾਰੇ ਮੇਲ / ਐਕਸਪ੍ਰੈੱਸ , ਯਾਤਰੀ ਟ੍ਰੇਨਾਂ ਸ਼ਾਮਲ ਹਨ ਅਤੇ ਉਪਨਗਰੀਏ ਸੇਵਾਵਾਂ ਅਗਲੇ ਨਿਰਦੇਸ਼ ਤੱਕ ਰੱਦ ਰਹਿਣਗੀਆਂ।
ਟ੍ਰੇਨ ਦਾ ਪ੍ਰਕਾਰ : ਨਿਯਮਿਤ ਟ੍ਰੇਨਾਂ ਦੇ ਪੈਟਰਨ ‘ਤੇ ਵਿਸ਼ੇਸ਼ ਟ੍ਰੇਨਾਂ
ਇਹ ਏਸੀ ਅਤੇ ਨੌਨ ਏਸੀ ਦੋਹਾਂ ਸ਼੍ਰੇਣੀਆਂ ਨਾਲ ਪੂਰੀ ਤਰ੍ਹਾਂ ਨਾਲ ਰਾਖਵੀਂਆਂ ਟ੍ਰੇਨਾਂ ਹੋਣਗੀਆਂ। ਜਨਰਲ ਕੋਚ ( ਜੀਐੱਸ ) ਵਿੱਚ ਬੈਠਣ ਲਈ ਵੀ ਰਾਖਵੀਂਆਂ ਸੀਟ ਹੋਵੇਗੀ। ਟ੍ਰੇਨ ਵਿੱਚ ਕੋਈ ਵੀ ਅਣਰਿਜ਼ਰਵਡ ਕੋਚ ਨਹੀਂ ਹੋਵੇਗਾ।
ਕਿਰਾਇਆ ਆਮ ਹੋਵੇਗਾ ਅਤੇ ਆਮ ਕੋਚਾਂ (ਜੀਐੱਸ) ਦੇ ਰਾਖਵੀਂਆਂ ਹੋਣ ਦੇ ਕਾਰਨ ਸੈਕੰਡ ਸੀਟਿੰਗ (2ਐੱਸ) ਦਾ ਕਿਰਾਇਆ ਲਿਆ ਜਾਵੇਗਾ ਅਤੇ ਸਾਰੇ ਯਾਤਰੀਆਂ ਨੂੰ ਸੀਟ ਉਪਲੱਬਧ ਕਰਵਾਈ ਜਾਵੇਗੀ।
ਟਿੱਕਟਾਂ ਦੀ ਬੁਕਿੰਗ ਅਤੇ ਚਾਰਟ ਬਣਨਾ :
1 . ਆਈਆਰਸੀਟੀਸੀ ਦੀ ਵੈੱਬਸਾਈਟ ਜਾਂ ਮੋਬਾਈਲ ਏਪ ਰਾਹੀਂ ਕੇਵਲ ਔਨਲਾਈਨ ਈ - ਟਿਕਟ ਬੁੱਕ ਕਰਵਾਈ ਜਾ ਸਕਣਗੀ। ਕਿਸੇ ਵੀ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕਾਉਂਟਰ ਉੱਤੇ ਕੋਈ ਟਿਕਟ ਬੁੱਕ ਨਹੀਂ ਹੋਵੇਗੀ । ‘ਏਜੰਟਾਂ’ (ਦੋਹਾਂ ਆਈਆਰਸੀਟੀਸੀ ਏਜੰਟ ਅਤੇ ਰੇਲਵੇ ਏਜੰਟ) ਰਾਹੀਂ ਟਿੱਕਟਾਂ ਦੀ ਬੁਕਿੰਗ ਦੀ ਆਗਿਆ ਦਿੱਤੀ ਜਾਵੇਗੀ।
2. ਏਆਰਪੀ ( ਅਡਵਾਂਸ ਰਿਜ਼ਰਵੇਸ਼ਨ ਦੀ ਮਿਆਦ ) ਅਧਿਕਤਮ 30 ਦਿਨਾਂ ਦੀ ਹੋਵੇਗੀ ।
3 . ਮੌਜੂਦਾ ਨਿਯਮਾਂ ਅਨੁਸਾਰ ਆਰਏਸੀ ਅਤੇ ਉਡੀਕ ਸੂਚੀ ਤਿਆਰ ਕੀਤੀ ਜਾਵੇਗੀ। ਹਾਲਾਂਕਿ ਉਡੀਕ ਸੂਚੀ ਦੇ ਟਿਕਟਧਾਰਕਾਂ ਨੂੰ ਟ੍ਰੇਨ ਵਿੱਚ ਚੜ੍ਹਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
4 . ਕੋਈ ਵੀ ਅਣਰਿਜ਼ਰਵਡ (ਯੂਟੀਐੱਸ) ਟਿਕਟ ਜਾਰੀ ਨਹੀਂ ਕੀਤਾ ਜਾਵੇਗੀ ਅਤੇ ਯਾਤਰਾ ਦੌਰਾਨ ਕਿਸੇ ਵੀ ਯਾਤਰੀ ਨੂੰ ਕੋਈ ਟਿਕਟ ਜਾਰੀ ਨਹੀਂ ਕੀਤਾ ਜਾਵੇਗੀ।
5 . ਇਨ੍ਹਾਂ ਟ੍ਰੇਨਾਂ ਵਿੱਚ ਕੋਈ ਵੀ ਤਤਕਾਲ ਅਤੇ ਪ੍ਰੀਮੀਅਮ ਤਤਕਾਲ ਬੁਕਿੰਗ ਦੀ ਆਗਿਆ ਨਹੀਂ ਦਿੱਤੀ ਜਾਵੇਗੀ ।
6 . ਟ੍ਰੇਨ ਦੇ ਪ੍ਰਸਥਾਨ (ਚਲਣ) ਕਰਨ ਤੋਂ ਘੱਟ ਤੋਂ ਘੱਟ 4 ਘੰਟੇ ਪਹਿਲਾਂ ਪਹਿਲਾਂ ਚਾਰਟ ਤਿਆਰ ਕੀਤਾ ਜਾਵੇਗਾ ਅਤੇ ਦੂਜਾ ਚਾਰਟ ਨਿਰਧਾਰਿਤ ਪ੍ਰਸਥਾਨ ਤੋਂ ਘੱਟ ਤੋਂ ਘੱਟ 2 ਘੰਟੇ ( ਹੁਣ ਦੇ 30 ਮਿੰਟ ਦੇ ਪ੍ਰਾਵਧਾਨ ਤੋਂ ਅਲੱਗ ) ਤਿਆਰ ਕੀਤਾ ਜਾਵੇਗਾ। ਪਹਿਲਾਂ ਅਤੇ ਦੂਜੇ ਚਾਰਟ ਬਣਨ ਦਰਮਿਆਨ ਕੇਵਲ ਔਨਲਾਈਨ ਕਰੰਟ ਬੁਕਿੰਗ ਦੀ ਆਗਿਆ ਹੋਵੇਗੀ ।
7 . ਸਾਰੇ ਯਾਤਰੀਆਂ ਦੀ ਲਾਜ਼ਮੀ ਤੌਰ ‘ਤੇ ਜਾਂਚ ਕੀਤੀ ਜਾਵੇਗੀ ਅਤੇ ਕੇਵਲ ਲੱਛਣ ਨਾ ਦਿਖਾਈ ਦੇਣ ਵਾਲੇ ਯਾਤਰੀਆਂ ਨੂੰ ਹੀ ਟ੍ਰੇਨ ਵਿੱਚ ਪ੍ਰਵੇਸ਼/ਚੜ੍ਹਨ ਦੀ ਆਗਿਆ ਹੋਵੇਗੀ ।
8 . ਇਨ੍ਹਾਂ ਵਿਸ਼ੇਸ਼ ਸੇਵਾਵਾਂ ਨਾਲ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਨਿਮਨਲਿਖਿਤ ਸਾਵਧਾਨੀਆਂ ਦਾ ਪਾਲਣ ਕਰਨਾ ਹੋਵੇਗਾ -
• ਕੇਵਲ ਕਨਫਰਮ ਟਿਕਟ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਸਟੇਸ਼ਨ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਹੋਵੇਗੀ ।
• ਸਾਰੇ ਯਾਤਰੀਆਂ ਨੂੰ ਪ੍ਰਵੇਸ਼ ਅਤੇ ਯਾਤਰਾ ਦੌਰਾਨ ਫੇਸ ਕਵਰ/ਮਾਸਕ ਪਹਿਨਣ ਚਾਹੀਦਾ ਹੈ ।
• ਸਟੇਸ਼ਨ ਉੱਤੇ ਥਰਮਲ ਸਕ੍ਰੀਨਿੰਗ ਦੀ ਸੁਵਿਧਾ ਲਈ ਯਾਤਰੀਆਂ ਨੂੰ ਘੱਟ ਤੇਂ ਘੱਟ 90 ਮਿੰਟ ਪਹਿਲਾਂ ਸਟੇਸ਼ਨ ਉੱਤੇ ਪਹੁੰਚਣਾ ਹੋਵੇਗਾ। ਕੇਵਲ ਲੱਛਣ ਨਾ ਪਾਏ ਜਾਣ ਵਾਲੇ ਯਾਤਰੀਆਂ ਨੂੰ ਹੀ ਯਾਤਰਾ ਕਰਨ ਦੀ ਆਗਿਆ ਹੋਵੇਗੀ।
• ਯਾਤਰੀਆਂ ਨੂੰ ਦੋਹਾਂ ਜਗ੍ਹਾ ਸਟੇਸ਼ਨ ‘ਤੇ ਅਤੇ ਟ੍ਰੇਨਾਂ ਦੇ ਅੰਦਰ ਵੀ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ।
• ਆਪਣੇ ਮੰਜ਼ਿਲ ‘ਤੇ ਪਹੁੰਚਣ ਉੱਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਉਨ੍ਹਾਂ ਸਿਹਤ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ, ਜੋ ਮੰਜ਼ਿਲ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਤੈਅ ਕੀਤੇ ਗਏ ਹਨ।
ਮਨਜ਼ੂਰ ਕੋਟਾ : ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਵਿੱਚ ਨਿਯਮਿਤ ਟ੍ਰੇਨਾਂ ਵਿੱਚ ਮਨਜ਼ੂਰ ਸਾਰੇ ਕੋਟਿਆਂ ਦੀ ਆਗਿਆ ਦਿੱਤੀ ਜਾਵੇਗੀ। ਇਸ ਉਦੇਸ਼ ਲਈ ਸੀਮਿਤ ਸੰਖਿਆ ਵਿੱਚ ਰਿਜ਼ਰਵੇਸ਼ਨ ਕਾਉਂਟਰ (ਪੀਆਰਐੱਸ) ਸੰਚਾਲਿਤ ਕੀਤੇ ਜਾਣਗੇ। ਹਾਲਾਂਕਿ ਇਨ੍ਹਾਂ ਕਾਉਂਟਰਾਂ ਰਾਹੀਂ ਆਮ ਟਿਕਟ ਦੀ ਬੁਕਿੰਗ ਨਹੀਂ ਕੀਤੀ ਜਾ ਸਕਦੀ ਹੈ।
ਰਿਆਇਤਾਂ : ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਵਿੱਚ ਕੇਵਲ ਚਾਰ ਸ਼੍ਰੇਣੀਆਂ ਵਿੱਚ ਦਿੱਵਯਾਂਗਜਨ ਰਿਆਇਤ ਅਤੇ 11 ਸ਼੍ਰੇਣੀਆਂ ਵਿੱਚ ਮਰੀਜ਼ ਰਿਆਇਤਾਂ ਦੀ ਆਗਿਆ ਹੈ ।
ਰੱਦੀਕਰਨ ਅਤੇ ਵਾਪਸੀ ਦੇ ਨਿਯਮ : ਰੇਲਵੇ ਯਾਤਰੀ (ਟਿਕਟ ਰੱਦੀਕਰਨ ਅਤੇ ਕਿਰਾਇਆ ਵਾਪਸੀ ) ਨਿਯਮ, 2015 ਲਾਗੂ ਹੋਵੇਗਾ ।
ਇਸ ਦੇ ਇਲਾਵਾ ਯਾਤਰੀ ਵਿੱਚ ਕੋਰੋਨਾ ਦੇ ਲੱਛਣ ਪਤਾ ਚਲਣ ‘ਤੇ ਯਾਤਰਾ ਦੇ ਯੋਗ ਨਹੀਂ ਪਾਏ ਜਾਣ ਦੀ ਸਥਿਤੀ ਵਿੱਚ ਕਿਰਾਇਆ ਵਾਪਸੀ ਦੇ ਸਬੰਧ ਵਿੱਚ ਪਹਿਲਾਂ ਤੋਂ ਜਾਰੀ ਨਿਮਨਲਿਖਿਤ ਨਿਰਦੇਸ਼ ਲਾਗੂ ਹੋਣਗੇ।
ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਯਾਤਰੀਆਂ ਦੀ ਲਾਜ਼ਮੀ ਤੌਰ ‘ਤੇ ਜਾਂਚ ਕੀਤੀ ਜਾਵੇਗੀ ਅਤੇ ਕੇਵਲ ਲੱਛਣ ਨਾ ਪਾਏ ਜਾਣ ਵਾਲੇ ਯਾਤਰੀਆਂ ਨੂੰ ਹੀ ਟ੍ਰੇਨ ਵਿੱਚ ਪ੍ਰਵੇਸ਼ /ਚੜ੍ਹਨ ਦੀ ਆਗਿਆ ਹੋਵੇਗੀ ।
ਜੇਕਰ ਸਕ੍ਰੀਨਿੰਗ ਦੌਰਾਨ ਯਾਤਰੀ ਦਾ ਤਾਪਮਾਨ ਕਾਫ਼ੀ ਜ਼ਿਆਦਾ/ਕੋਵਿਡ - 19 ਦੇ ਲੱਛਣ ਆਦਿ ਪਾਏ ਜਾਂਦੇ ਹਨ ਤਾਂ ਕਨਫਰਮ ਟਿਕਟ ਹੋਣ ਦੇ ਬਾਵਜੂਦ ਉਸ ਨੂੰ ਯਾਤਰਾ ਕਰਨ ਦੀ ਆਗਿਆ ਨਹੀਂ ਹੋਵੇਗੀ। ਇਸ ਦਸ਼ਾ ਵਿੱਚ ਨਿਮਨਲਿਖਿਤ ਤਰੀਕੇ ਨਾਲ ਯਾਤਰੀ ਨੂੰ ਪੂਰਾ ਕਿਰਾਇਆ ਦਿੱਤਾ ਜਾਵੇਗਾ -
1 ) ਸਿੰਗਲ ਯਾਤਰੀ ਵਾਲੇ ਪੀਐੱਨਆਰ ਉੱਤੇ ।
2 ) ਕਿਸੇ ਸਮੂਹਿਕ ਟਿਕਟ ‘ਤੇ ਜੇਕਰ ਇੱਕ ਯਾਤਰੀ ਨੂੰ ਯਾਤਰਾ ਦੇ ਅਯੋਗ ਪਾਇਆ ਜਾਂਦਾ ਹੈ ਅਤੇ ਉਸ ਪੀਐੱਨਆਰ ‘ਤੇ ਹੋਰ ਸਾਰੇ ਯਾਤਰੀ ਵੀ ਯਾਤਰਾ ਕਰਨਾ ਨਹੀਂ ਚਾਹੁੰਦੇ ਹਨ ਤਾਂ ਇਸ ਦਸ਼ਾ ਵਿੱਚ ਸਾਰੇ ਯਾਤਰੀਆਂ ਨੂੰ ਪੂਰਾ ਕਿਰਾਇਆ ਵਾਪਸ ਦਿੱਤਾ ਜਾਵੇਗਾ।
3 ) ਕਿਸੇ ਸਮੂਹਿਕ ਟਿਕਟ ‘ਤੇ ਜੇਕਰ ਇੱਕ ਯਾਤਰੀ ਨੂੰ ਯਾਤਰਾ ਲਈ ਅਯੋਗ ਪਾਇਆ ਜਾਂਦਾ ਹੈ , ਹਾਲਾਂਕਿ ਉਸੇ ਪੀਐੱਨਆਰ ‘ਤੇ ਹੋਰ ਯਾਤਰੀ ਯਾਤਰਾ ਕਰਨਾ ਚਾਹੁੰਦੇ ਹਨ ਤਾਂ ਇਸ ਦਸ਼ਾ ਵਿੱਚ ਪੂਰਾ ਕਿਰਾਇਆ ਉਸ ਨੂੰ ਹੀ ਵਾਪਸ ਦਿੱਤਾ ਜਾਵੇਗਾ ਜਿਸ ਨੂੰ ਯਾਤਰਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ ।
ਉਪਰੋਕਤ ਸਾਰੇ ਮਾਮਲਿਆਂ ਲਈ ਮੌਜੂਦਾ ਨਿਯਮ ਅਨੁਸਾਰ ਟੀਟੀਈ ਪ੍ਰਮਾਣ ਪੱਤਰ ਯਾਤਰੀ ਨੂੰ ਪ੍ਰਵੇਸ਼/ਚੈਕਿੰਗ/ਸਕ੍ਰੀਨਿੰਗ ਵਾਲੀਆਂ ਥਾਵਾਂ ਉੱਤੇ ਜਾਰੀ ਕੀਤਾ ਜਾਵੇਗਾ। ਇਸ ਵਿੱਚ ਇਸ ਗੱਲ ਦਾ ਜ਼ਿਕਰ ਹੋਵੇਗਾ ਕਿ ਇੱਕ ਜਾਂ ਅਧਿਕ ਯਾਤਰੀਆਂ ਵਿੱਚ ਕੋਵਿਡ - 19 ਦੇ ਲੱਛਣਾਂ ਕਾਰਨ ਕਿੰਨੇ ਯਾਤਰੀਆਂ ਨੇ ਸਫਰ ਨਹੀਂ ਕੀਤਾ।"
ਟੀਟੀਈ ਪ੍ਰਮਾਣ ਪੱਤਰ ਪ੍ਰਾਪਤ ਕਰਨ ਦੇ ਬਾਅਦ ਮੂਲ ਅਤੇ ਯਾਤਰਾ ਦੀ ਮਿਤੀ ਤੋਂ 10 ਦਿਨਾਂ ਦੇ ਅੰਦਰ ਯਾਤਰਾ ਨਾ ਕਰਨ ਵਾਲੇ ਯਾਤਰੀਆਂ ਦਾ ਕਿਰਾਇਆ ਵਾਪਸ ਲੈਣ ਲਈ ਔਨਲਾਈਨ ਟੀਡੀਆਰ ਭਰਨਾ ਹੋਵੇਗਾ।
ਮੌਜੂਦਾ ਪ੍ਰਾਵਧਾਨ ਅਨੁਸਾਰ ਜਾਰੀ ਕੀਤਾ ਗਿਆ ਟੀਟੀਈ ਪ੍ਰਮਾਣ ਪੱਤਰ ਯਾਤਰੀ ਦੁਆਰਾ ਆਈਆਰਸੀਟੀਸੀ ਨੂੰ ਭੇਜਿਆ ਜਾਵੇਗਾ ਅਤੇ ਬਾਕੀ ਯਾਤਰੀਆਂ ਦਾ ਪੂਰਾ ਕਿਰਾਇਆ/ਜਿਨ੍ਹਾਂ ਲੋਕਾਂ ਨੇ ਯਾਤਰਾ ਨਹੀਂ ਕੀਤੀ ਹੈ ਉਨ੍ਹਾਂ ਦਾ ਪੂਰਾ ਕਿਰਾਇਆ, ਆਈਆਰਸੀਟੀਸੀ ਦੁਆਰਾ ਗਾਹਕ ਦੇ ਖਾਤੇ ਵਿੱਚ ਵਾਪਸ ਕਰ ਦਿੱਤਾ ਜਾਵੇਗਾ ।
ਉਪਰੋਕਤ ਉਦੇਸ਼ ਲਈ, ਸੀਆਰਆਈਐੱਸ ਅਤੇ ਆਈਆਰਸੀਟੀਸੀ ਕੋਵਿਡ-19 ਦੇ ਲੱਛਣਾਂ ਕਾਰਨ ਯਾਤਰਾ ਨਾ ਕਰਨ ਵਾਲੇ ਯਾਤਰੀਆਂ ਦੇ ਟੀਡੀਆਰ ਦਾਖਲ ਕਰਨ ਲਈ ਜ਼ਰੂਰੀ ਬਦਲਾਅ ਕਰਨਗੇ। ਇੱਕ ਵਿਕਲਪ ‘ਉੱਚ ਤਾਪਮਾਨ/ਕੋਵਿਡ - 19 ਲੱਛਣਾਂ ਕਾਰਨ ਕੁਝ/ਸਾਰੇ ਯਾਤਰੀਆਂ ਨੂੰ ਰੇਲਵੇ ਦੁਆਰਾ ਯਾਤਰਾ ਕਰਨ ਦੀ ਆਗਿਆ ਨਹੀਂ’ ਉਪਲੱਬਧ ਹੋਵੇਗੀ।
ਖਾਣ-ਪੀਣ :
ਕਿਰਾਏ ਵਿੱਚ ਖਾਣ-ਪੀਣ ਦਾ ਕੋਈ ਚਾਰਜ ਸ਼ਾਮਲ ਨਹੀਂ ਕੀਤਾ ਜਾਵੇਗਾ। ਪ੍ਰੀ - ਪੇਡ ਭੋਜਨ ਬੁਕਿੰਗ, ਈ-ਕੈਟਰਿੰਗ ਦਾ ਪ੍ਰਾਵਧਾਨ ਨਹੀਂ ਰਹੇਗਾ। ਹਾਲਾਂਕਿ ਸੀਮਿਤ ਟ੍ਰੇਨਾਂ ਵਿੱਚ , ਜਿਸ ਵਿੱਚ ਪੈਂਟਰੀ ਕਾਰ ਜੁੜੀ ਹੋਵੇਗੀ, ਆਈਆਰਸੀਟੀਸੀ ਕੇਵਲ ਭੁਗਤਾਨ ਦੇ ਅਧਾਰ ਉੱਤੇ ਸੀਮਿਤ ਖਾਣ-ਪੀਣ ਅਤੇ ਸੀਲਬੰਦ ਪੀਣ ਦੇ ਪਾਣੀ ਦੀ ਵਿਵਸਥਾ ਕਰੇਗਾ। ਟਿਕਟ ਬੁੱਕ ਕਰਦੇ ਸਮੇਂ ਇਸ ਗੱਲ ਦੀ ਜਾਣਕਾਰੀ ਯਾਤਰੀਆਂ ਨੂੰ ਉਪਲੱਬਧ ਕਰਵਾਈ ਜਾਵੇਗੀ।
ਯਾਤਰੀਆਂ ਨੂੰ ਆਪਣਾ ਭੋਜਨ ਅਤੇ ਪੀਣ ਦਾ ਪਾਣੀ ਨਾਲ ਲੈ ਕੇ ਚਲਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ।
ਰੇਲਵੇ ਸਟੇਸ਼ਨਾਂ ਉੱਤੇ ਸਾਰੇ ਸਥਾਈ ਖਾਣ-ਪੀਣ ਅਤੇ ਵੈਂਡਿੰਗ ਇਕਾਈਆਂ (ਬਹੁ ਉੱਦੇਸ਼ ਸਟਾਲ, ਬੁੱਕ ਸਟਾਲ, ਵਿਵਿਧਿ/ਕੈਮਿਸਟ ਸਟਾਲ ਆਦਿ) ਖੁੱਲ੍ਹੀਆਂ ਰਹਿਣਗੀਆਂ। ਫੂਡ ਪਲਾਜ਼ਾ ਅਤੇ ਰਿਫਰੈਸ਼ਮੈਂਟ ਰੂਮ ਆਦਿ ਵਿੱਚ ਪਕਾਏ ਗਏ ਸਮਾਨ ਨੂੰ ਕੇਵਲ ਲਿਜਾਣ ਲਈ ਦਿੱਤਾ ਜਾ ਸਕਦਾ ਹੈ ਕਿਉਂਕਿ ਬੈਠ ਕੇ ਖਾਣ ਦੀ ਕੋਈ ਵਿਵਸਥਾ ਨਹੀਂ ਹੈ ।
ਲਿਨਨ ਅਤੇ ਕੰਬਲ :
ਟ੍ਰੇਨ ਦੇ ਅੰਦਰ ਕੋਈ ਲਿਨਨ, ਕੰਬਲ ਅਤੇ ਪਰਦੇ ਉਪਲੱਬਧ ਨਹੀਂ ਕਰਵਾਏ ਜਾਣਗੇ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਯਾਤਰਾ ਲਈ ਆਪਣਾ ਲਿਨਨ ਲੈ ਕੇ ਚਲਣ। ਇਸ ਉਦੇਸ਼ ਲਈ ਏਸੀ ਕੋਚਾਂ ਦੇ ਅੰਦਰ ਦਾ ਤਾਪਮਾਨ ਉਪਯੁਕਤ ਰੂਪ ਨਾਲ ਨਿਯੰਤਰਿਤ ਰੱਖਿਆ ਜਾਵੇਗਾ।
ਜ਼ੋਨਲ ਰੇਲਵੇ ਨੂੰ ਇਹ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਕਿ ਰੇਲਵੇ ਸਟੇਸ਼ਨਾਂ ਉੱਤੇ ਜਿੱਥੇ ਤੱਕ ਸੰਭਵ ਹੋਵੇ ਪ੍ਰਵੇਸ਼ ਅਤੇ ਨਿਕਾਸ ਦਾ ਦਵਾਰ ਅਲੱਗ - ਅਲੱਗ ਹੋਵੇ , ਜਿਸ ਦੇ ਨਾਲ ਆਵਾਜਾਈ ਦੌਰਾਨ ਯਾਤਰੀਆਂ ਦਾ ਆਹਮਣਾ- ਸਾਹਮਣਾ ਨਾ ਹੋਵੇ। ਜ਼ੋਨਲ ਰੇਲਵੇ ਨੂੰ ਸਟੇਸ਼ਨਾਂ ਅਤੇ ਟ੍ਰੇਨਾਂ ਵਿੱਚ ਮਿਆਰੀ ਸਮਾਜਿਕ ਦੂਰੀ ਅਤੇ ਰੱਖਿਆ, ਸੁਰੱਖਿਆ ਅਤੇ ਸਫਾਈ ਪ੍ਰੋਟੋਕਾਲ ਸਬੰਧਿਤ ਦਿਸ਼ਾ-ਨਿਰਦੇਸ਼ਾਂ ਦੁਆਰਾ ਨਿਰਦੇਸ਼ਿਤ ਕੀਤਾ ਜਾਵੇਗਾ।
ਸਾਰੇ ਯਾਤਰੀਆਂ ਨੂੰ ਆਰੋਗਯ ਸੇਤੂ ਐਪਲੀਕੇਸ਼ਨ ਨੂੰ ਡਾਊਨਲੋਡ ਅਤੇ ਇਸਤੇਮਾਲ ਕਰਨਾ ਜ਼ਰੂਰੀ ਹੋਵੇਗਾ। ਯਾਤਰੀਆਂ ਨੂੰ ਘੱਟ ਸਮਾਨ ਨਾਲ ਸਫਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਯਾਤਰੀ ( ਯਾਤਰੀਆਂ ) ਅਤੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਪਹੁੰਚਾਉਣ ਅਤੇ ਲਿਜਾਣ ਲਈ ਗੱਡੀ ਦੇ ਡ੍ਰਾਈਵਰ ਦੀ ਆਵਾਜਾਈ ਨੂੰ ਕਨਫਰਮਡ ਈ - ਟਿਕਟ ਦੇ ਅਧਾਰ ਉੱਤੇ ਹੀ ਆਗਿਆ ਦਿੱਤੀ ਜਾਵੇਗੀ ।
ਅਨੁਲਗ ਦਾ ਲਿੰਕ
Link of Annexure
***
ਡੀਜੇਐੱਨ/ਐੱਮਕੇਵੀ
(Release ID: 1625988)
Visitor Counter : 313