ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਆਰਥਿਕ ਵਿਵਹਾਰਕਤਾ ਉਚੇਰੀ ਸਿੱਖਿਆ ਸੰਸਥਾਵਾਂ ਲਈ ਅਤਿ ਮਹੱਤਵਪੂਰਨ-ਸ਼੍ਰੀ ਨਿਤਿਨ ਗਡਕਰੀ

ਵਾਹਨ ਸਕ੍ਰੈਪੇਜ ਪਾਲਿਸੀ ਨਾਲ ਦੇਸ਼ ਵਿੱਚ ਆਟੋਮੋਬਾਈਲ ਉਤਪਾਦਨ ਉਦਯੋਗ ਨੂੰ ਵੱਡਾ ਪ੍ਰੋਤਸਾਹਨ ਮਿਲੇਗ-ਸ਼੍ਰੀ ਗਡਕਰੀ

Posted On: 21 MAY 2020 6:01PM by PIB Chandigarh

ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਆਰਥਿਕ ਵਿਵਹਾਰਕਤਾ ਉਚੇਰੀ ਸਿੱਖਿਆ ਸੰਸਥਾਵਾਂ ਲਈ ਅਤਿ ਮਹੱਤਵਪੂਰਨ ਹਨ। ਇਨ੍ਹਾਂ ਸੰਸਥਾਵਾਂ ਨੂੰ ਮਿਆਰ ਨਾਲ ਸਮਝੌਤਾ ਕੀਤੇ ਬਿਨਾ ਆਪਣੀ ਅਪਰੇਟਿੰਗ ਲਾਗਤ ਘਟਾਉਣ ਦੀ ਲੋੜ ਹੈ। ਉਹ ਐੱਮਆਈਟੀ ਏਡੀਟੀ ਯੁਨੀਵਰਸਿਟੀ ਦੇ ਪ੍ਰਤੀਨਿਧੀਆਂ ਨੂੰ ਉਚੇਰੀ ਸਿੱਖਿਆ ਦੇ ਭਵਿੱਖ ਉੱਤੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ।

 

ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀਆਂ ਦੀ ਅੱਪਗ੍ਰੇਡੇਸ਼ਨ ਲੋੜੀਂਦੀ ਹੈ ਅਤੇ ਕਦਰਾਂ-ਕੀਮਤਾਂ ਅਧਾਰਿਤ ਸਿੱਖਿਆ ਹੀ ਸਮਾਜ ਦੀ ਸ਼ਕਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਆਪਣੀ ਸ਼ਕਤੀਆਂ ਅਤੇ ਕਮਜ਼ੋਰੀਆਂ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ, ਉਨ੍ਹਾਂ ਲਈ ਮੌਕਿਆਂ ਵਿੱਚ ਬਦਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਨੌਜਵਾਨਾਂ ਦੀ ਸਮਰੱਥਾ ਨੂੰ ਵਧਾਉਣਾ ਦੇਸ਼ ਲਈ ਅਤਿ ਜ਼ਰੂਰੀ ਹੈ।

 

ਸ਼੍ਰੀ ਗਡਕਰੀ ਨੇ ਹਿਤਧਾਰਕਾਂ ਵਿੱਚ ਸਮੁੱਚੀ ਸੋਚ, ਪ੍ਰਭਾਵੀ ਤਾਲਮੇਲ ਅਤੇ ਟੀਮ ਭਾਵਨਾ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਕਿਹਾ ਕਿ ਇੱਸ ਚੁਣੌਤੀਪੂਰਨ ਦੌਰ ਵਿੱਚ ਉਦਯੋਗ ਨੂੰ ਆਤਮ ਵਿਸ਼ਵਾਸੀ ਤੇ ਸਕਾਰਾਤਮਕ ਰਵੱਈਆ ਅਖਤਿਆਰ ਕਰਨਾ ਚਾਹੀਦਾ ਹੈ।

 

ਉਨ੍ਹਾਂ ਸਲਾਹ ਦਿੱਤੀ ਕਿ ਜਾਣਕਾਰੀ ਨੂੰ ਤਰੱਕੀ ਵਿੱਚ ਤਬਦੀਲ ਕਰਨ ਲਈ ਉਦਯੋਗ ਨੂੰ ਹੋਰ ਨਵੀਨਤਾ, ਊਦਮਤਾ, ਵਿਗਿਆਨ ਅਤੇ ਟੈਕਨੋਲੋਜੀ, ਖੋਜ ਹੁਨਰ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

 

ਮੰਤਰੀ ਨੇ ਯਾਦ ਦਿਵਾਈ ਕਿ ਜਪਾਨ ਸਰਕਾਰ ਨੇ ਆਪਣੇਉਦਯੋਗ ਨੂੰ ਚੀਨ ਵਿੱਚੋਂ ਜਪਾਨੀ ਨਿਵੇਸ਼ ਬਾਹਰ ਲਿਆ ਕੇ ਕਿਤੇ ਹੋਰ ਲਿਜਾਉਣ ਲਈ ਵਿਸ਼ੇਸ਼ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਲਈ ਇਹ ਇੱਕ ਮੌਕਾ ਹੈ, ਜਿਸ ਦਾ ਫਾਇਦਾ ਚੁੱਕਣਾ ਚਾਹੀਦਾ ਹੈ।

 

ਉਨ੍ਹਾਂ ਸਲਾਹ ਦਿੱਤੀ ਕਿ ਉਦਯੋਗ ਦੇ ਵਿਕੇਂਦਰੀਕਰਣ 'ਤੇ ਕੰਮ ਕਰਨ ਦੀ ਲੋੜ ਹੈ ਅਤੇ ਦੇਸ਼ ਦੇ ਗ੍ਰਾਮੀਣ, ਕਬਾਇਲੀ ਅਤੇ ਪਿਛੜੇ ਖੇਤਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

 

ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਵਾਹਨ ਸਕ੍ਰੈਪੇਜ ਪਾਲਿਸੀ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਰੀਸਾਈਕਲਿੰਗ ਕਲਸਟਰ ਬੰਦਰਗਾਹਾਂ ਦੇ ਨੇੜੇ ਸ਼ੁਰੂ ਕੀਤੇ ਜਾਣਗੇ, ਜਿਹੜੇ ਕਿ ਦੇਸ਼ ਵਿੱਚ ਆਟੋਮੋਬਾਈਲ ਉਤਪਾਦਨ ਨੂੰ ਹੁਲਾਰਾ ਦੇਣਗੇ।

 

ਮੰਤਰੀ ਨੇ ਹਿਤਧਾਰਕਾਂ ਦੇ ਸੁਆਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸਾਡੇ ਕੋਲ ਇੱਕ ਉੱਦਮੀ ਲਈ ਲੋੜੀਂਦੀ ਕੁਆਲਿਟੀ ਅਤੇ ਫੈਸਲਾ ਲੈਣ ਦੀ ਗਾਈਡੈਂਸ ਹੈ।  

 

*****

 

ਆਰਸੀਜੇ/ਐੱਸਕੇਪੀ/ਆਈਏ



(Release ID: 1625947) Visitor Counter : 177