ਰੇਲ ਮੰਤਰਾਲਾ

ਭਾਰਤੀ ਰੇਲਵੇ ਵੱਲੋਂ ਰਿਜ਼ਰਵੇਸ਼ਨ ਕਾਊਂਟਰ ਤੇ ਬੁਕਿੰਗ ਨੂੰ ਕੌਮਨ ਸਰਵਿਸ ਸੈਂਟਰਾਂ (ਸੀਐੱਸਸੀਜ਼ – CSCs) ਰਾਹੀਂ ਮੁੜ ਖੋਲ੍ਹਣ ਨੂੰ ਹਰੀ ਝੰਡੀ

Posted On: 21 MAY 2020 9:12PM by PIB Chandigarh

ਜ਼ੋਨਲ ਰੇਲਵੇ ਨੂੰ ਭਲਕੇ ਤੋਂ ਪੜਾਅਵਾਰ ਢੰਗ ਨਾਲ ਰਿਜ਼ਰਵੇਸ਼ਨ ਕਾਊਂਟਰ ਖੋਲ੍ਹਣ ਬਾਰੇ ਫ਼ੈਸਲਾ ਲੈਣ ਤੇ ਅਧਿਸੂਚਿਤ ਕਰਨ ਅਤੇ ਨਾਲ ਹੀ ਸਥਾਨਕ ਲੋੜਾਂ ਤੇ ਸਥਿਤੀਆਂ ਅਨੁਸਾਰ ਆਪਣੇ ਸਥਾਨ ਤੇ ਸਮੇਂ ਬਾਰੇ ਜਾਣਕਾਰੀ ਦੱਸਣ ਦੀ ਹਦਾਇਤ ਦਿੱਤੀ ਗਈ

 

ਬੁਕਿੰਗ ਸੈਂਟਰਾਂ ਦਾ ਖੋਲ੍ਹਣਾ ਯਾਤਰੀ ਰੇਲ ਸੇਵਾਵਾਂ ਦੀ ਦਰਜਾਬੰਦ ਬਹਾਲੀ ਵਿੱਚ ਇੱਕ ਅਹਿਮ ਕਦਮ ਹੋਵੇਗਾ

 

ਭਾਰਤੀ ਰੇਲਵੇ ਰਿਜ਼ਰਵ ਟਿਕਟਾਂ ਦੀ ਬੁਕਿੰਗ ਲਈ ਰਿਜ਼ਰਵੇਸ਼ਨ ਕਾਊਂਟਰ ਪੜਾਅਵਾਰ ਢੰਗ ਨਾਲ ਖੋਲ੍ਹਣ ਜਾ ਰਿਹਾ ਹੈ।

 

ਜ਼ੋਨਲ ਰੇਲਵੇ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਸਥਾਨਕ ਫ਼ੈਸਲੇ ਤੇ ਸਥਿਤੀਆਂ ਅਨੁਸਾਰ ਰਿਜ਼ਰਵੇਸ਼ਨ ਕਾਊਂਟਰਸ ਖੋਲ੍ਹਣ ਬਾਰੇ ਫ਼ੈਸਲਾ ਲੈਣ ਤੇ ਉਸ ਬਾਰੇ ਅਧਿਸੂਚਨਾ ਜਾਰੀ ਕਰਨ। ਇਹ ਰਿਜ਼ਰਵੇਸ਼ਨ ਕਾਊਂਟਰ ਭਲਕੇ ਤੋਂ ਇੱਕ ਪੜਾਅਵਾਰ ਢੰਗ ਨਾਲ ਖੋਲ੍ਹਣੇ ਜਾਣਗੇ ਤੇ ਨਾਲ ਹੀ ਸਥਾਨ ਜ਼ਰੂਰਤਾਂ ਤੇ ਸਥਿਤੀਆਂ ਅਨੁਸਾਰ ਆਪਣੀਆਂ ਸਬੰਧਿਤ ਥਾਵਾਂ ਤੇ ਸਮੇਂ ਬਾਰੇ ਜਾਣਕਾਰੀ ਦਾ ਪ੍ਰਚਾਰ ਤੇ ਪਸਾਰ ਵੀ ਕਰਨਾ ਹੈ।

ਭਾਰਤੀ ਰੇਲਵੇ ਨੇ ਭਲਕੇ ਤੋਂ ਕੌਮਨ ਸਰਵਿਸ ਸੈਂਟਰਾਂ ਅਤੇ ਟਿਕਟਿੰਗ ਏਜੰਟਾਂ ਰਾਹੀਂ ਟਿਕਟਾਂ ਦੀ ਰਿਜ਼ਰਵੇਸ਼ਨ ਦੀ ਬੁਕਿੰਗ ਕਰਨ ਦੀ ਵੀ ਇਜਾਜ਼ਤ ਦਿੱਤੀ ਹੈ।

 

ਇੱਥੇ ਵਰਨਣਯੋਗ ਹੈ ਕਿ ਸ਼੍ਰਮਿਕ ਸਪੈਸ਼ਲਟ੍ਰੇਨਾਂ ਦੇ ਚੱਲਣ ਦਾ ਸੰਚਾਲਨ ਵਰਤਮਾਨ ਪ੍ਰੋਟੋਕੋਲਸ ਅਨੁਸਾਰ ਸਥਾਨਕ ਰਾਜ ਸਰਕਾਰਾਂ ਵੱਲੋਂ ਹੀ ਜਾਰੀ ਰਹੇਗਾ।

 

ਇਨ੍ਹਾਂ ਸਾਰੀਆਂ ਬੁਕਿੰਗ ਸੁਵਿਧਾਵਾਂ ਦਾ ਮੁੜ ਖੁਲ੍ਹਣਾ ਯਾਤਰੀ ਰੇਲਵੇ ਸੇਵਾਵਾਂ ਦੀ ਦਰਜਾਬੰਦ ਬਹਾਲੀ ਵੱਲ ਇੱਕ ਅਹਿਮ ਕਦਮ ਹੋਵੇਗਾ ਅਤੇ ਭਾਰਤ ਦੇ ਸਾਰੇ ਹਿੱਸਿਆਂ ਤੋਂ ਸਾਰੇ ਸੰਭਾਵੀ ਯਾਤਰੀਆਂ ਦੀ ਰਿਜ਼ਰਵਡ ਟ੍ਰੇਨਾਂ ਵਿੱਚ ਯਾਤਰਾ ਲਈ ਟਿਕਟ ਬੁਕਿੰਗ ਦਾ ਕੰਮ ਅਸਾਨ ਹੋ ਜਾਵੇਗਾ।

 

ਜ਼ੋਨਲ ਰੇਲਵੇ ਮਿਆਰੀ ਸਮਾਜਿਕਦੂਰੀ ਦੇ ਦਿਸ਼ਾਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿ ਸਕਦੇ ਹਨ ਅਤੇ ਕੋਵਿਡ–19 ਮਹਾਮਾਰੀ ਦੇ ਚਲਦਿਆਂ ਸਫ਼ਾਈ ਦੇ ਪ੍ਰੋਟੋਕੋਲਸ ਦਾ ਪੂਰਾ ਖ਼ਿਆਲ ਰੱਖ ਸਕਦੇ ਹਨ।

 

****

 

 

ਡੀਜੇਐੱਨ/ਐੱਮਕੇਵੀ


(Release ID: 1625940)