ਮੰਤਰੀ ਮੰਡਲ

ਮੰਤਰੀ ਮੰਡਲ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਯੋਜਨਾ (ਈਸੀਐੱਲਜੀਐੱਸ) ਦੀ ਸ਼ੁਰੂਆਤ ਕਰਕੇ ਤਿੰਨ ਲੱਖ ਕਰੋੜ ਰੁਪਏ ਤੱਕ ਦੀ ਅਤਿਰਿਕਤ ਫੰਡਿੰਗ ਨੂੰ ਪ੍ਰਵਾਨਗੀ ਦਿੱਤੀ

ਰਾਸ਼ਟਰੀ ਕ੍ਰੈਡਿਟ ਗਰੰਟੀ ਟਰਸਟੀ ਕੰਪਨੀ ਲਿਮਿਟਿਡ (ਐੱਨਸੀਜੀਟੀਸੀ) ਦੁਆਰਾ ਮੈਂਬਰ ਰਿਣਦਾਤ੍ਰੀ ਸੰਸਥਾਵਾਂ ਨੂੰ 100 ਪ੍ਰਤੀਸ਼ਤ ਕ੍ਰੈਡਿਟ ਗਰੰਟੀ ਕਵਰੇਜ

ਇੱਛੁਕ ਮੁਦਰਾ ਕਰਜ਼ਦਾਰਾਂ ਸਮੇਤ ਯੋਗ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਕਰਜ਼ਦਾਰਾਂ ਨੂੰ ਗਰੰਟੀ ਯੁਕਤ ਐਮਰਜੈਂਸੀ ਕ੍ਰੈਡਿਟ ਲਾਈਨ (ਜੀਈਸੀਐੱਲ) ਸੁਵਿਧਾ

Posted On: 20 MAY 2020 2:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਨਿਮਨਲਿਖਿਤ ਪ੍ਰਵਾਨਗੀ ਦਿੱਤੀ ਹੈ।

 

•          ਮੰਤਰੀ ਮੰਡਲ ਨੇ ਅੱਜ ਯੋਗ ਐੱਮਐੱਸਐੱਮਈ ਅਤੇ ਇਛੁੱਕ ਮੁਦਰਾ ਕਰਜ਼ਦਾਰਾਂ ਨੂੰ ਤਿੰਨ ਲੱਖ ਕਰੋੜ ਰੁਪਏ ਤੱਕ ਦੀ ਅਤਿਰਿਕਤ ਫੰਡਿੰਗ ਲਈ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਯੋਜਨਾਦੀ ਪ੍ਰਵਾਨਗੀ ਦਿੱਤੀ।

•          ਯੋਜਨ ਤਹਿਤ, ਰਾਸ਼ਟਰੀ ਕ੍ਰੈਡਿਟ ਗਰੰਟੀ ਟਰਸਟੀ ਕੰਪਨੀ ਲਿਮਿਟਿਡ (ਐੱਨਸੀਜੀਟੀਸੀ) ਦੁਆਰਾ ਯੋਗ ਐੱਮਐੱਸਐੱਮਈ ਅਤੇ ਇਛੁੱਕ ਕਰਜ਼ਦਾਰਾਂ ਨੂੰ ਗਰੰਟੀ ਯੁਕਤ ਐਮਰਜੈਂਸੀ ਕ੍ਰੈਡਿਟ ਲਾਈਨ (ਜੀਈਸੀਐੱਲ) ਸੁਵਿਧਾ ਦੇ ਰੂਪ ਵਿੱਚ ਤਿੰਨ ਲੱਖ ਰੁਪਏ ਤੱਕ ਦੀ ਅਤਿਰਿਕਤ ਫੰਡਿੰਗ ਲਈ 100% ਗਰੰਟੀ ਕਰਵੇਜ ਉਪਲੱਬਧ ਕਰਵਾਈ ਜਾਵੇਗੀ।

 

ਇਸ ਉਦੇਸ਼ ਲਈ ਭਾਰਤ ਸਰਕਾਰ ਦੁਆਰਾ ਮੌਜੂਦਾ ਅਤੇ ਅਗਲੇ ਤਿੰਨ ਵਿੱਤੀ ਵਰ੍ਹਿਆਂ ਦੇ ਲਈ 41,600 ਕਰੋੜ ਰੁਪਏ ਦੀ ਰਕਮ ਉਪਲੱਬਧ ਕਰਵਾਈ ਜਾਵੇਗੀ।

 

ਮੰਤਰੀ ਮੰਡਲ ਨੇ ਇਹ ਵੀ ਪ੍ਰਵਾਨਗੀ ਦਿੱਤੀ ਕਿ ਇਹ ਯੋਜਨਾ ਜੀਈਸੀਐੱਲ ਸੁਵਿਧਾ ਦੇ ਤਹਿਤ ਇਸ ਯੋਜਨਾ ਦੇ ਐਲਾਨ ਦੀ ਮਿਤੀ ਤੋਂ ਲੈ ਕੇ 31.10.2020 ਦੀ ਮਿਆਦ ਵਿੱਚ ਪ੍ਰਵਾਨ ਸਾਰੇ ਕਰਜ਼ਿਆਂ ਜਾਂ ਜੀਈਸੀਐੱਲ ਦੇ ਤਹਿਤ 3,00,000 ਕਰੋੜ ਰੁਪਏ ਤੱਕ ਦੀ ਕਰਜ਼ ਰਕਮ ਦੀ ਪ੍ਰਵਾਨਗੀ, ਇਨ੍ਹਾਂ ਵਿੱਚੋਂ ਜੋ ਪਹਿਲਾਂ ਹੋਵੇ, ’ਤੇ ਲਾਗੂ ਹੋਵੇਗੀ।

 

ਵਿਵਰਣ:

 

ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਯੋਜਨਾ (ਈਸੀਐੱਲਜੀਐੱਸ) ਨੂੰ ਕੋਵਿਡ-19 ਅਤੇ ਇਸ ਦੇ ਬਾਅਦ ਲੌਕਡਾਊਨ ਦੀ ਵਜ੍ਹਾ ਨਾਲ ਬਣੀ ਅਚਾਨਕ ਸਥਿਤੀ ਨਾਲ ਨਜਿੱਠਣ ਦੇ ਇੱਕ ਨਿਰਧਾਰਿਤ ਉਪਾਅ ਦੇ ਰੂਪ ਵਿੱਚ ਬਣਾਇਆ ਗਿਆ ਹੈ। ਇਸ ਨਾਲ ਐੱਮਐੱਸਐੱਮਈ ਸੈਕਟਰ ਵਿੱਚ ਨਿਰਮਾਣ ਅਤੇ ਹੋਰ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਸ ਯੋਜਨਾ ਦਾ ਉਦੇਸ਼ ਆਰਥਿਕ ਪਰੇਸ਼ਾਨੀ ਝੇਲ ਰਹੀ ਐੱਮਐੱਸਐੱਮਈ ਨੂੰ ਪੂਰੀ ਗਰੰਟੀ ਯੁਕਤ ਐਮਰਜੈਂਸੀ ਕ੍ਰੈਡਿਟ ਲਾਈਨ ਦੇ ਰੁਪ ਵਿੱਚ ਤਿੰਨ ਲੱਖ ਕਰੋੜ ਰੁਪਏ ਤੱਕ ਦੀ ਅਤਿਰਿਕਤ ਫੰਡਿੰਗ ਉਪਲੱਬਧ ਕਰਵਾਉਂਦੇ ਹੋਏ ਉਨ੍ਹਾਂ ਨੂੰ ਰਾਹਤ ਦਿਵਾਉਣਾ ਹੈ।  ਇਸ ਯੋਜਨਾ ਦਾ ਮੁੱਖ ਉਦੇਸ਼ ਮੈਂਬਰ ਰਿਣਦਾਤ੍ਰੀ ਸੰਸਥਾਵਾਂ ਯਾਨੀ ਬੈਂਕਾਂ, ਵਿੱਤੀ ਸੰਸਥਾਨਾਂ (ਐੱਫਆਈ), ਅਤੇ ਗ਼ੈਰ-ਬੈਂਕਿੰਗ ਵਿੱਤੀ ਸੰਸਥਾਨਾਂ (ਐੱਨਬੀਐੱਫਸੀ) ਨੂੰ ਕੋਵਿਡ-19 ਸੰਕਟ ਦੀ ਵਜ੍ਹਾ ਤੋਂ ਆਰਥਿਕ ਤੰਗੀ ਝੇਲ ਰਹੇ ਐੱਮਐੱਸਐੱਮਈ ਕਰਜ਼ਦਾਰਾਂ ਨੂੰ ਦੇਣ ਲਈ ਉਨ੍ਹਾਂ ਪਾਸ ਅਤਿਰਿਕਤ ਫੰਡਿੰਗ ਸੁਵਿਧਾ ਦੀ ਉਪਲੱਬਧਤਾ ਵਧਾਉਣਾ ਹੈ। ਉਨ੍ਹਾਂ ਨੂੰ ਕਰਜ਼ਦਾਰਾਂ ਦੁਆਰਾ ਜੀਈਸੀਐੱਲ ਫੰਡਿੰਗ ਦਾ ਪੁਨਰਭੁਗਤਾਨ ਨਾ ਕੀਤੇ ਜਾਣ ਦੀ ਵਜ੍ਹਾ ਨਾਲ ਹੋਣ ਵਾਲੇ ਕਿਸੇ ਨੁਕਸਾਨ ਲਈ 100% ਗਰੰਟੀ ਉਪਲੱਬਧ ਕਰਵਾਈ ਜਾਵੇਗੀ ।

 

ਇਸ ਯੋਜਨਾ ਵਿੱਚ ਸ਼ਾਮਲ ਪ੍ਰਮੁੱਖ ਵਿਸ਼ੇਸ਼ਤਾਵਾਂ –

 

1.      ਯੋਜਨਾ ਦੇ ਤਹਿਤ ਜੀਈਸੀਐੱਲ ਫੰਡਿੰਗ ਲਈ ਉਹ ਸਾਰੇ ਐੱਮਐੱਸਐੱਮਈ ਯੋਗ ਹੋਣਗੇ ਜਿਨ੍ਹਾਂ ਦਾ ਬਕਾਇਆ ਕਰਜ਼ਾ 29.02.2020 ਨੂੰ 25 ਕਰੋੜ ਰੁਪਏ ਤੱਕ ਜੋ ਇਸ ਮਿਤੀ ਤੱਕ ਪਿਛਲੇ 60 ਦਿਨਾਂ ਤੱਕ ਜਾਂ ਉਸ ਤੋਂ ਘੱਟ ਦਿਨਾਂ ਤੱਕ ਬਕਾਇਆ ਯਾਨੀ ਨਿਯਮਿਤ ਐੱਸਐੱਮਏ 0 ਅਤੇ ਐੱਸਐੱਮਏ 1 ਖਾਤਿਆਂ  ਜਾਂ ਜਿਨ੍ਹਾਂ ਦਾ ਇੱਕ ਕਰੋੜ ਰੁਪਏ ਦਾ ਸਲਾਨਾ ਕਾਰੋਬਾਰ ਹੋਵੇ।

 

2.     ਯੋਗ ਐੱਮਐੱਸਐੱਮਈ ਕਰਜ਼ਦਾਰਾਂ ਨੂੰ ਜੀਈਸੀਐੱਲ ਫੰਡਿੰਗ ਦੀ ਰਕਮ ਜਾਂ ਤਾਂ ਅਤਿਰਿਕਤ ਸਰਗਰਮ ਪੂੰਜੀ ਮਿਆਦੀ ਕਰਜਾ (ਬੈਂਕਾਂ ਅਤੇ ਵਿੱਤੀ ਸੰਸਥਾਨਾਂ ਦੇ ਮਾਮਲੇ ਵਿੱਚ) ਜਾਂ ਮਿਆਦੀ ਕਰਜ਼ਾ (ਐੱਨਬੀਐੱਫਸੀ ਦੇ ਮਾਮਲੇ ਵਿੱਚ) ਦੇ ਰੂਪ ਵਿੱਚ ਉਨ੍ਹਾਂ ਦੇ 29 ਫਰਵਰੀ, 2020 ਨੂੰ 25 ਕਰੋੜ ਰੁਪਏ ਤੱਕ ਦੀ ਕੁੱਲ ਬਕਾਇਆ ਰਕਮ ਦਾ 20% ਹੀ ਹੋਵੇਗੀ ।

 

3.     ਈਸੀਐੱਲਜੀਐੱਸ ਦੇ ਤਹਿਤ ਜੀਈਸੀਐੱਲ ਦੇ ਜ਼ਰੀਏ ਦਿੱਤੀ ਜਾਣ ਵਾਲੀ ਪੂਰੀ ਫੰਡਿੰਗ ਐੱਨਸੀਜੀਟੀਸੀ ਦੁਆਰਾ ਮੈਂਬਰ ਰਿਣਦਾਤ੍ਰੀ ਸੰਸਥਾਵਾਂ ਨੂੰ 100% ਕ੍ਰੈਡਿਟ ਗਰੰਟੀ  ਦੇ ਨਾਲ ਹੋਵੇਗੀ।

 

4.     ਯੋਜਨਾ ਦੇ ਤਹਿਤ ਕਰਜ਼ੇ ਦੀ ਮਿਆਦ 4 ਸਾਲ ਹੋਵੇਗੀ ਅਤੇ ਇਸ ਦੀ ਨਿਲੰਬਿਤ ਮਿਆਦ ਮੂਲਧਨ ਤੇ ਇੱਕ ਸਾਲ ਹੋਵੇਗੀ।

 

5.     ਯੋਜਨਾ ਦੇ ਤਹਿਤ ਐੱਨਸੀਜੀਟੀਸੀ ਦੁਆਰਾ ਮੈਂਬਰ ਰਿਣਦਾਤਾ ਸੰਸਥਾਨਾਂ ਤੋਂ ਕੋਈ ਵੀ ਗਰੰਟੀ ਰਕਮ ਨਹੀਂ ਲਈ ਜਾਵੇਗੀ।

 

6.     ਯੋਜਨਾ ਦੇ ਤਹਿਤ ਵਿਆਜ ਦਰ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਲਈ ਅਧਿਕਤਮ 9.25% ਅਤੇ ਗ਼ੈਰ-ਵਿੱਤੀ ਸੰਸਥਾਨਾਂ ਲਈ ਅਧਿਕਤਮ 14% ਹੋਵੇਗੀ।

 

ਲਾਗੂਕਰਨ ਪ੍ਰੋਗਰਾਮ :

 

ਇਹ ਯੋਜਨਾ ਜੀਈਸੀਐੱਲ ਸੁਵਿਧਾ ਦੇ ਤਹਿਤ ਇਸ ਯੋਜਨਾ ਦੇ ਐਲਾਨ ਦੀ ਮਿਤੀ ਤੋਂ ਲੈ ਕੇ 31.10. 2020 ਦੀ ਮਿਆਦ ਵਿੱਚ ਪ੍ਰਵਾਨ ਸਾਰੇ ਕਰਜ਼ਿਆਂ ਜਾਂ ਜੀਈਸੀਐੱਲ ਦੇ ਤਹਿਤ 3,00,000 ਕਰੋੜ ਰੁਪਏ ਤੱਕ ਦੀ ਕਰਜ਼ ਰਕਮ ਦੀ ਪ੍ਰਵਾਨਗੀ, ਇਨ੍ਹਾਂ ਵਿੱਚੋਂ ਜੋ ਪਹਿਲਾਂ ਹੋਵੇ, ’ਤੇ ਲਾਗੂ ਹੋਵੇਗੀ।

 

ਪ੍ਰਭਾਵ:

 

ਯੋਜਨਾ ਨੂੰ ਕੋਵਿਡ-19 ਅਤੇ ਇਸ ਦੇ ਬਾਅਦ ਲੌਕਡਾਊਨ ਦੀ ਵਜ੍ਹਾ ਨਾਲ ਬਣੀ ਅਚਾਨਤ ਸਥਿਤੀ ਨਾਲ ਨਜਿੱਠਣ ਦੇ ਇੱਕ ਨਿਰਧਾਰਿਤ ਉਪਾਅ ਦੇ ਰੂਪ ਵਿੱਚ ਬਣਾਇਆ ਗਿਆ ਹੈ। ਇਸ ਤੋਂ ਐੱਮਐੱਸਐੱਮਈ ਸੈਕਟਰ ਵਿੱਚ ਨਿਰਮਾਣ ਅਤੇ ਹੋਰ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਅਰਥਵਿਵਸਥਾ ਅਤੇ ਰੋਜ਼ਗਾਰ ਸਿਰਜਣ ਵਿੱਚ ਐੱਮਐੱਸਐੱਮਈ ਦੀ ਅਹਿਮ ਭੂਮਿਕਾ ਨੂੰ ਦੇਖਦੇ ਹੋਏ, ਪ੍ਰਸਤਾਵਿਤ ਯੋਜਨਾ ਤੋਂ ਐੱਮਐੱਸਐੱਮਈ ਸੈਕਟਰ ਨੂੰ ਮੈਂਬਰ ਰਿਣਦਾਤਾ ਸੰਸਥਾਨਾਂ ਦੇ ਜ਼ਰੀਏ ਘੱਟ ਵਿਆਜ ਦਰ ਤੇ 3 ਲੱਖ ਕਰੋੜ ਰੁਪਏ ਤੱਕ ਦੇ ਅਤਿਰਿਕਤ ਕਰਜ਼ੇ ਉਪਲੱਬਧ ਕਰਵਾਉਣ ਤੋਂ ਕਾਫ਼ੀ ਰਾਹਤ ਮਿਲੇਗੀ ਅਤੇ ਇਸ ਤਰ੍ਹਾਂ ਐੱਮਐੱਸਐੱਮਈ ਨੂੰ ਆਪਣੀ ਸੰਚਾਲਨ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਅਤੇ ਵਪਾਰ ਨੂੰ ਫਿਰ ਤੋਂ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ।  ਮੌਜੂਦਾ ਅਚਾਨਕ ਮਾਹੌਲ ਵਿੱਚ ਆਪਣਾ ਕੰਮਕਾਜ ਜਾਰੀ ਰੱਖਣ ਵਿੱਚ ਯੋਜਨਾ ਦੇ ਤਹਿਤ ਐੱਮਐੱਸਐੱਮਈ ਨੂੰ ਮਦਦ ਦੇਣ ਨਾਲ ਅਰਥਵਿਵਸਥਾ ਤੇ ਸਕਾਰਾਤਮਕ ਅਸਰ ਪਵੇਗਾ ਅਤੇ ਇਸ ਨੂੰ ਪੁਨਰ ਜੀਵਿਤ ਕਰਨ ਵਿੱਚ ਮਦਦ ਮਿਲੇਗੀ ।

 

*****

 

ਵੀਆਰਆਰਕੇ/ਐੱਸਐੱਚ



(Release ID: 1625614) Visitor Counter : 181