ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਸਸੀਟੀਆਈਐੱਮਐੱਸਟੀ ਕੋਵਿਡ- 19 ਦੀ ਪਛਾਣ ਲਈ ਅਗੇਪੀ ਚਿਤ੍ਰਾ ਮੈਗਨਾ ਨੂੰ ਕਮਰਸ਼ੀਅਲ ਤੌਰ ’ਤੇ ਲਾਂਚ ਕਰੇਗਾ

Posted On: 20 MAY 2020 5:24PM by PIB Chandigarh

ਸ਼੍ਰੀ ਚਿਤ੍ਰਾ ਤਿਰੂਨਲ ਇੰਸਟੀਟਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ (ਐੱਸਸੀਟੀਆਈਐੱਮਐੱਸਟੀ) ਦੁਆਰਾ ਵਿਕਸਿਤ ਕੀਤੀ ਗਈ ਕੋਵਿਡ - 19 ਦੀ ਪਛਾਣ ਲਈ ਕੀਤੇ ਜਾਂਦੇ ਟੈਸਟ ਦੌਰਾਨ ਵਰਤੀ ਜਾਂਦੀ ਅਗੇਪੇ ਚਿਤ੍ਰਾ ਮੈਗਨਾ (ਇੱਕ ਚੁੰਬਕੀ ਨੈਨੋ ਪਾਰਟਿਕਲ ਕਿੱਟ), ਜੋ ਕਿ ਆਰਐੱਨਏ ਐਕਸਟ੍ਰੈਕਸ਼ਨ ਉੱਤੇ ਅਧਾਰਿਤ ਹੈ ਉਸ ਨੂੰ ਵੇਂਦਰਮ ਵਿੱਚ ਐਗਾਪੇ ਡਾਇਗਨੌਸਟਿਕਸ ਲਿਮਿਟਿਡ ਜੋ ਕਿ ਕੋਚੀ ਦੀ ਵਿਟਰੋ ਡਾਇਗਨੌਸਟਿਕਸ ਕੰਪਨੀ ਵੱਲੋਂ ਕੋਚੀ ਵਿੱਚ 21 ਮਈ 2020 ਨੂੰ ਸ਼ਾਮ 4.30 ਵਜੇ ਕਮਰਸ਼ੀਅਲ ਤੌਰ ਉੱਤੇ ਲਾਂਚ ਕੀਤਾ ਜਾਵੇਗਾ। ਲਾਂਚ ਪ੍ਰੋਗਰਾਮ ਐੱਸਸੀਟੀਐੱਮਐੱਸਟੀ ਦੁਆਰਾ ਐੱਸਸੀਟੀਐੱਮਐੱਸਟੀ ਦੇ ਬਾਇਓਮੈਡੀਕਲ ਟੈਕਨੋਲੋਜੀ ਵਿੰਗ ਵਿਖੇ ਅਗੇਪ ਡਾਇਗਨੌਸਟਿਕਸ ਲਿਮਿਟਿਡ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

 

ਡਾਕਟਰ ਵੀ.ਕੇ. ਸਾਰਸਵਤ, ਐੱਨਆਈਟੀਆਈ ਆਯੋਗ ਮੈਂਬਰ ਅਤੇ ਐੱਸਸੀਟੀਐੱਮਐੱਸਟੀ ਦੇ ਸੰਸਥਾ ਇੰਸਟੀਟਿਊਟ ਦੇ ਪ੍ਰਧਾਨ ਅਤੇ ਪ੍ਰੋਫੈੱਸਰ ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ, ਭਾਰਤ ਸਰਕਾਰ, ਵੀਡੀਓ ਕਾਨਫਰੰਸਿੰਗ ਰਾਹੀਂ ਅਗੇਪੇ ਚਿਤ੍ਰਾ ਮੈਗਨਾ ਦੇ ਕਮਰਸ਼ੀਅਲ ਉਦਘਾਟਨ ਵਿੱਚ ਹਿੱਸਾ ਲੈਣਗੇ। ਡਾ. ਵੀ.ਕੇ. ਸਾਰਸਵਤ

ਕਮਰਸ਼ੀਅਲ ਉਦਘਾਟਨ ਦੀ ਰਸਮੀ ਤੌਰ ਤੇ ਘੋਸ਼ਣਾ ਕਰਨਗੇ, ਪ੍ਰੋਡਕਟ ਨੂੰ ਅਗੇਪੇ ਡਾਇਗਨੌਸਟਿਕਸ ਦੇ ਸ਼੍ਰੀ ਮੈਨੇਜਿੰਗ ਡਾਇਰੈਕਟਰ ਥਾਮਸ ਜਾਨ ਅੰਮ੍ਰਿਤਾ ਇੰਸਟੀਟਿਊਟ

ਆਫ਼ ਮੈਡੀਕਲ ਸਾਇੰਸਿਜ਼, ਕੋਚੀ ਦੇ ਅਧਿਕਾਰੀਆਂ ਨੂੰ ਉਤਪਾਦ ਦੀ ਪਹਿਲੀ ਵਿਕਰੀ ਤੋਂ ਬਾਅਦ ਲਾਂਚ ਕੀਤਾ ਜਾਵੇਗਾ।

 

ਕੋਵਿਡ-19 ਵਾਇਰਸ ਦੀ ਸਸਤੀ, ਤੇਜ਼ ਅਤੇ ਸਹੀ ਟੈਸਟਿੰਗ ਇਸ ਦੇ ਫੈਲਣ ਅਤੇ ਸੰਕਰਮਿਤ ਵਿਅਕਤੀ ਨੂੰ ਸਹੀ ਸਹਾਇਤਾ ਪ੍ਰਦਾਨ ਕਰਨ ਦੇ ਖੇਤਰ ਵਿੱਚ ਨੀਂਹ ਪੱਥਰ ਹੈ। ਚਿੱਤਰਾ ਮੈਗਨਾ, ਸੀਨੀਅਰ ਵਿਗਿਆਨੀ, ਡਾ. ਅਨੂਪ ਕੁਮਾਰ ਥੈੱਕੁਵੇਟਿਲ ਦੀ ਅਗਵਾਈ ਵਿੱਚ ਐੱਸਸੀਟੀਐੱਮਐੱਸਟੀ ਦੁਆਰਾ ਵਿਕਸਿਤ ਇੱਕ ਨਵੀਨਤਮ ਆਰਐੱਨਏ ਆਈਸੋਲੇਸ਼ਨ ਵਾਲੀ ਕਿੱਟ ਨੂੰ ਐਗੇਪੇ ਡਾਇਗਨੌਸਟਿਕਸ ਵਿੱਚ ਅਪ੍ਰੈਲ 2020 ਵਿੱਚ ਭੇਜਿਆ ਗਿਆ ਸੀ ਅਤੇ ਹੁਣ ਉਹ ਅਗੇਪੇ ਚਿਤਰ ਮੈਗਨਾ ਆਰਐੱਨਏ ਆਈਸੋਲੇਸ਼ਨ ਕਿੱਟ ਦੇ ਰੂਪ ਵਿੱਚ ਮਾਰਕੀਟ ਵਿੱਚ ਮੁਹੱਈਆ ਹੋਵੇਗੀ। ਇਸ ਉਤਪਾਦ ਨੂੰ ਕੋਵਿਡ - 19 ਆਰਐੱਨਏ ਇਕਾਂਤਵਾਸ ਲਈ ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ ਵਿਖੇ ਸੁਤੰਤਰ ਤੌਰ ਤੇ ਪ੍ਰਮਾਣਿਤ ਕੀਤਾ ਗਿਆ ਹੈ। ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਕੋ) ਨੇ ਇਸ ਕਿੱਟ ਦੇ ਵਪਾਰੀਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਕਿੱਟ ਨੂੰ ਆਰਟੀਐੱਲਐੱਮਪੀ, ਆਰਟੀ - ਲੈਂਪ, ਆਰਟੀਕਿਊਪੀਸੀਆਰ, ਆਰਟੀ - ਪੀਸੀਆਰ ਅਤੇ ਹੋਰ ਆਈਸੋਥਰਮਲ ਅਤੇ ਪੀਸੀਆਰ ਅਧਾਰਤ ਪ੍ਰੋਟੋਕੋਲ ਲਈ ਸਾਰਸ ਕੋਵਿਡ - 2 ਦੀ ਪਛਾਣ ਲਈ ਆਰਐੱਨਏ ਡਿਟੈਕਟ ਕਰਨ ਲਈ ਵਰਤਿਆ ਜਾ ਸਕਦਾ ਹੈ। ਇਹ ਮਰੀਜ਼ ਦੇ ਨਮੂਨੇ ਤੋਂ ਆਰਐੱਨਏ ਨੂੰ ਹਾਸਲ ਕਰਨ ਲਈ ਆਰਐੱਨਏ ਨੂੰ ਅਲੱਗ ਕਰਨ ਲਈ ਚੁੰਬਕੀ ਨੈਨੋ ਪਾਰਟਿਕਲਾਂ ਦੀ ਵਰਤੋਂ ਕਰਨ ਲਈ ਇੱਕ ਨਵੀਨ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਇਸ ਪ੍ਰਕਿਰਿਆ ਵਿੱਚ ਚੁੰਬਕੀ ਨੈਨੋ ਪਾਰਟਿਕਲ ਮਣਕੇ ਵਿਸ਼ਾਣੂ ਆਰਐੱਨਏ ਨਾਲ ਜੁੜ ਜਾਂਦੇ ਹਨ ਅਤੇ, ਜਦੋਂ ਇੱਕ ਚੁੰਬਕੀ ਖੇਤਰ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਇੱਕ ਬਹੁਤ ਜ਼ਿਆਦਾ ਸ਼ੁੱਧ ਅਤੇ ਕੇਂਦ੍ਰਿਤ ਆਰਐੱਨਏ ਦਿੰਦੇ ਹਨ| ਜਿਵੇਂ ਕਿ ਖੋਜ ਵਿਧੀ ਦੀ ਸੰਵੇਦਨਸ਼ੀਲਤਾ ਵਾਇਰਲ ਆਰਐੱਨਏ ਦੀ ਕਾਫ਼ੀ ਮਾਤਰਾ ਪ੍ਰਾਪਤ ਕਰਨ ਤੇ ਨਿਰਭਰ ਕਰਦੀ ਹੈ, ਇਹ ਨਵੀਨਤਾ ਸਕਾਰਾਤਮਕ ਮਾਮਲਿਆਂ ਦੀ ਪਛਾਣ ਕਰਨ ਦੀ ਸੰਭਾਵਨਾ ਨੂੰ ਵਧਾਉਂਦੀ ਹੈ। ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਅਗਲੇ ਛੇ ਮਹੀਨਿਆਂ ਦੌਰਾਨ ਭਾਰਤ ਨੂੰ ਹਰ ਮਹੀਨੇ ਲਗਭਗ 8 ਲੱਖ ਆਰਐੱਨਏ ਆਈਸੋਲੇਸ਼ਨ ਕਿੱਟਾਂ ਦੀ ਜ਼ਰੂਰਤ ਹੋਏਗੀ ਅਤੇ ਅਗੇਪੇ ਚਿਤਰ ਮੈਗਨਾ ਆਰਐੱਨਏ ਆਈਸੋਲੇਸ਼ਨ ਕਿੱਟ ਦੀ ਕੀਮਤ ਲਗਭਗ 150 ਪ੍ਰਤੀ ਕਿੱਟ ਦੇ ਹਿਸਾਬ ਨਾਲ ਰਖੇਗੀ ਜਿਸ ਦੁਆਰਾ ਟੈਸਟਿੰਗ ਦੀ ਲਾਗਤ ਅਤੇ ਦੇਸ਼ ਦੀ ਆਯਾਤ ਕਿੱਟਾਂ 'ਤੇ ਨਿਰਭਰਤਾ ਘੱਟ ਕਰਨ ਦੀ ਉਮੀਦ ਹੈ। ਆਯਾਤ ਕੀਤੀ ਜਾਣ ਵਾਲੀ ਕਿੱਟ ਜਿਸਦੀ ਕੀਮਤ ਲਗਭਗ 300 ਰੁਪਏ ਹੈ। ਅਗੇਪੀ ਡਾਇਗਨੌਸਟਿਕਸ ਵਿੱਚ ਪ੍ਰਤੀ ਮਹੀਨਾ 3 ਲੱਖ ਕਿੱਟਾਂ ਦੀ ਨਿਰਮਾਣ ਸਮਰੱਥਾ ਹੈ।

 

****

 

ਕੇਜੀਐੱਸ / ਡੀਐੱਸਟੀ



(Release ID: 1625611) Visitor Counter : 171