ਮੰਤਰੀ ਮੰਡਲ

ਮੰਤਰੀ ਮੰਡਲ ਨੇ 'ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ' ਦੇ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ

Posted On: 20 MAY 2020 2:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਸੀਨੀਅਰ ਸਿਟੀਜ਼ਨਾਂ ਦੀ ਭਲਾਈ ਅਤੇ ਬੁਢਾਪਾ ਆਮਦਨ ਸੁਰੱਖਿਆ ਨੂੰ ਸਮਰੱਥ ਬਣਾਉਣ ਲਈ ਨਿਮਨਲਿਖਿਤ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ:

 

(ਓ) 31 ਮਾਰਚ 2020 ਤੋਂ ਅਗਲੇ ਤਿੰਨ ਵਰ੍ਹਿਆਂ ਅਰਥਾਤ 31 ਮਾਰਚ 2023 ਤੱਕ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ (ਪੀਐੱਮਵੀਵੀਵਾਈ) ਦਾ ਵਿਸਤਾਰ।

 

(ਅ) ਸ਼ੁਰੂ ਵਿੱਚ 2020-21 ਲਈ ਹਰ ਸਾਲ 7.40 ਪ੍ਰਤੀਸ਼ਤ ਦੀ ਸੁਨਿਸ਼ਚਿਤ ਰਿਟਰਨ ਦਰ ਅਤੇ ਇਸ ਤੋਂ ਬਾਅਦ ਹਰ ਸਾਲ ਦੁਬਾਰਾ ਸਮਾਯੋਜਿਤ ਕੀਤੀ ਜਾਵੇਗੀ।

 

(ੲ) ਸੀਨੀਅਰ ਸਿਟੀਜ਼ਨ ਬੱਚਤ ਯੋਜਨਾ (ਐੱਸਸੀਐੱਸਐੱਸ) ਦੀ ਸੰਸ਼ੋਧਿਤ ਰਿਟਰਨ ਦਰ ਦੇ ਅਨੁਰੂਪ ਹਰ ਸਾਲ ਵਿੱਚ 1 ਅਪ੍ਰੈਲ ਤੋਂ ਪ੍ਰਭਾਵੀ ਸਾਲਾਨਾ ਸਮਾਯੋਜਿਤ ਸੁਨਿਸ਼ਚਿਤ ਵਿਆਜ ਦੀ ਦਰ ਕਿਸੇ ਵੀ ਬਿੰਦੂ ਤੇ ਯੋਜਨਾ ਦੇ ਨਵੇਂ ਮੁੱਲਾਂਕਣ ਦੇ ਨਾਲ 7.75 ਪ੍ਰਤੀਸ਼ਤ ਤੱਕ ਹੋਵੇਗੀ।

 

(ਸ) ਯੋਜਨਾ ਦੇ ਅਧੀਨ ਰਿਟਰਨ ਦੀ ਗਰੰਟੀਸ਼ੁਦਾ ਦਰ ਅਤੇ ਐੱਲਆਈਸੀ ਦੁਆਰਾ ਰਿਟਰਨ ਦੀ ਬਜ਼ਾਰ ਦਰ ਦਰਮਿਆਨ ਅੰਤਰ ਦੇ ਕਾਰਨ ਹੋਣ ਵਾਲੇ ਖਰਚ ਲਈ ਪ੍ਰਵਾਨਗੀ।

 

(ਹ) ਨਵੀਆਂ ਪਾਲਿਸੀਆਂ ਦੇ ਸਬੰਧ ਵਿੱਚ ਯੋਜਨਾ ਦੇ ਪਹਿਲੇ ਸਾਲ ਦੇ ਫੰਡਾਂ ਦੇ ਵਿੱਤੀ ਪ੍ਰਬੰਧਨ ਖਰਚਿਆਂ ਨੂੰ ਹਰ ਸਾਲ 0.5 ਪ੍ਰਤੀਸ਼ਤ ਅਤੇ ਇਸ ਤੋਂ ਬਾਅਦ ਦੂਜੇ ਸਾਲ ਤੋਂ ਅਗਲੇ 9 ਵਰ੍ਹਿਆਂ ਲਈ ਹਰ ਸਾਲ 0.3 ਪ੍ਰਤੀਸ਼ਤ ਤੱਕ ਸੀਮਿਤ ਕਰਨਾ।

 

(ਕ) ਹਰ ਵਿੱਤ ਵਰ੍ਹੇ ਦੀ ਰਿਟਰਨ ਦੀ ਸਲਾਨਾ ਸਮਾਯੋਜਿਤ ਦਰ ਨੂੰ ਪ੍ਰਵਾਨਗੀ ਦੇਣ ਲਈ ਵਿੱਤ ਮੰਤਰੀ ਨੂੰ ਅਧਿਕਾਰ ਦਿੱਤੇ ਗਏ ਹਨ।

 

(ਖ) ਇਸ ਸਕੀਮ ਦੇ ਹੋਰ ਨਿਯਮ ਅਤੇ ਸ਼ਰਤਾਂ ਸਮਾਨ ਰਹਿਣਗੀਆਂ।

 

ਇਸ ਯੋਜਨਾ ਦੇ ਤਹਿਤ, ਹਰ ਸਾਲ 12,000 ਰੁਪਏ ਦੀ ਪੈਨਸ਼ਨ ਲਈ 1,56,658 ਰੁਪਏ ਅਤੇ ਹਰ ਮਹੀਨੇ 1000 ਰੁਪਏ ਦੀ ਨਿਊਨਤਮ ਪੈਨਸ਼ਨ ਰਾਸ਼ੀ ਪ੍ਰਾਪਤ ਕਰਨ ਲਈ 1,62,162 ਰੁਪਏ ਤੱਕ ਦੇ ਨਿਊਨਤਮ ਨਿਵੇਸ਼ ਤੱਕ ਸੰਸ਼ੋਧਿਤ ਕੀਤਾ ਗਿਆ ਹੈ।

 

ਵਿੱਤੀ ਪ੍ਰਭਾਵ:

ਸਰਕਾਰ ਦੀ ਵਿੱਤੀ ਜ਼ਿੰਮੇਵਾਰੀ ਸਾਲ 2020-21 ਲਈ ਸ਼ੁਰੂਆਤੀ ਤੌਰ ਤੇ ਹਰ ਸਾਲ 7.40 ਪ੍ਰਤੀਸ਼ਤ ਦੀ ਸੁਨਿਸ਼ਚਿਤ ਵਾਪਸੀ ਅਤੇ ਐੱਲਆਈਸੀ ਦੁਆਰਾ ਨਿਰਧਾਰਿਤ ਬਜ਼ਾਰ ਰਿਟਰਨ ਵਿਚਕਾਰ ਅੰਤਰ ਦੇ ਵਿਸਤਾਰ ਤੱਕ ਸੀਮਿਤ ਹੈ ਅਤੇ ਇਸ ਤੋਂ ਬਾਅਦ ਐੱਸਸੀਐੱਸਐੱਸ ਦੇ ਅਨੁਰੂਪ ਹਰ ਸਾਲ ਨਿਰਧਾਰਿਤ ਕੀਤਾ ਜਾਵੇਗਾ। ਇਸ ਯੋਜਨਾ ਦੇ ਵਿੱਤੀ ਪ੍ਰਬੰਧਨ ਖਰਚੇ ਪਹਿਲੇ ਸਾਲ ਦੇ ਲਈ ਪ੍ਰਬੰਧਨ ਅਧੀਨ ਅਸਾਸਿਆਂ ਦੇ 0.5 ਪ੍ਰਤੀਸ਼ਤ ਅਤੇ ਇਸ ਤੋਂ ਬਾਅਦ ਦੂਜੇ ਸਾਲ ਤੋਂ ਅਗਲੇ 9 ਵਰ੍ਹਿਆਂ ਲਈ 0.3 ਪ੍ਰਤੀਸ਼ਤ ਤੱਕ ਸੀਮਿਤ ਕੀਤਾ ਗਿਆ ਹੈ ਇਸ ਦੇ ਅਨੁਸਾਰ ਵਿੱਤ ਵਰ੍ਹੇ 2023-24 ਵਿੱਚ 829 ਕਰੋੜ ਰੁਪਏ ਅਤੇ ਅੰਤਿਮ ਵਿੱਤ ਵਰ੍ਹੇ 2032-23 ਵਿੱਚ 264 ਕਰੋੜ ਰੁਪਏ ਦਾ ਅਨੁਮਾਨਿਤ ਖਰਚ ਹੋਵੇਗਾ। ਅਸਲ ਅਧਾਰ 'ਤੇ ਸਲਾਨਾ ਅਦਾਇਗੀ ਲਈ ਸਬਸਿਡੀ ਦੀ ਮੁੜ ਅਦਾਇਗੀ 614 ਕਰੋੜ ਰੁਪਏ ਹੋਣ ਦੀ ਉਮੀਦ ਹੈ। ਹਾਲਾਂਕਿ ਅਸਲ ਵਿਆਜ ਅੰਤਰ (ਸਬਸਿਡੀ) ਨਵੀਆਂ ਜਾਰੀ ਕੀਤੀਆਂ ਨੀਤੀਆਂ ਦੀ ਸੰਖਿਆ ਵਿੱਚ ਸ਼ਰਤਾਂ ਦੇ ਅਸਲ ਅਨੁਭਵ ਤੇ ਨਿਰਭਰ ਹੋਵੇਗੀ।

 

ਪੀਐੱਮਵੀਵੀਵਾਈ ਸੀਨੀਅਰ ਸਿਟੀਜ਼ਨਾਂ ਲਈ ਇੱਕ ਸਮਾਜਿਕ ਸੁਰੱਖਿਆ ਯੋਜਨਾ ਹੈ ਜੋ ਖਰੀਦ ਮੁੱਲ/ਸਲਾਨਾ ਯੋਗਦਾਨ 'ਤੇ ਸੁਨਿਸ਼ਚਿਤ ਰਿਟਰਨ ਦੇ ਅਧਾਰ ਤੇ ਉਨ੍ਹਾਂ ਨੂੰ ਨਿਊਨਤਮ ਪੈਨਸ਼ਨ ਸੁਨਿਸ਼ਚਿਤ ਕਰਵਾਉਣ ਦਾ ਇਰਾਦਾ ਰੱਖਦੀ ਹੈ।

 

******

ਵੀਆਰਆਰਕੇ/ਐੱਸਐੱਚ


(Release ID: 1625516)