ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੌਇਰ ਜੀਓ ਟੈਕਸਟਾਈਲਸ ਨੂੰ ਗ੍ਰਾਮੀਣ ਸੜਕ ਨਿਰਮਾਣ ਲਈ ਹਰੀ ਝੰਡੀ ਮਿਲੀ ਇਸ ਫੈਸਲੇ ਨਾਲ ਕੌਇਰ ਉਦਯੋਗ ਨੂੰ ਖ਼ਾਸ ਕਰਕੇ ਕੋਵਿਡ ਮਹਾਮਾਰੀ ਦੌਰਾਨ ਹੁਲਾਰਾ ਮਿਲੇਗਾ: ਸ਼੍ਰੀ ਗਡਕਰੀ
Posted On:
20 MAY 2020 12:59PM by PIB Chandigarh
ਕੌਇਰ ਜੀਓ ਟੈਕਸਟਾਈਲ ਜੋ ਕਿ ਇੱਕ ਮੁਸਾਮਦਾਰ ਫੈਬ੍ਰਿਕ, ਕੁਦਰਤੀ, ਮਜ਼ਬੂਤ, ਬਹੁਤ ਹੀ ਟਿਕਾਊ, ਟੁੱਟ-ਭੰਨ੍ਹ, ਮੋੜ ਤੇ ਨਮੀ ਪ੍ਰਤੀਰੋਧੀ ਹੈ ਅਤੇ ਕਿਸੇ ਵੀ ਜੀਵਾਣੂ ਦੇ ਹਮਲੇ ਤੋਂ ਮੁਕਤ ਹੈ, ਨੂੰ ਆਖਿਰਕਾਰ ਗ੍ਰਾਮੀਣ ਸੜਕ ਨਿਰਮਾਣ ਲਈ ਇੱਕ ਚੰਗੀ ਸਮੱਗਰੀ ਦੇ ਤੌਰ ‘ਤੇ ਸਵੀਕਾਰ ਕੀਤਾ ਗਿਆ ਹੈ।
ਭਾਰਤ ਸਰਕਾਰ ਦੇ ਕੇਂਦਰੀ ਗ੍ਰਾਮੀਣ ਵਿਕਾਸ ਮੰਤਰਾਲੇ, ਦੇ ਤਹਿਤ ਰਾਸ਼ਟਰੀ ਗ੍ਰਾਮੀਣ ਬੁਨਿਆਦੀ ਢਾਂਚਾ ਵਿਕਾਸ ਏਜੰਸੀ ਵੱਲੋਂ ਇੱਕ ਸੰਚਾਰ ਵਿੱਚ ਕਿਹਾ ਗਿਆ ਹੈ ਕਿ ਪੀਐੱਮਜੀਐੱਸਵਾਈ-III ਦੇ ਅਧੀਨ ਗ੍ਰਾਮੀਣ ਸੜਕਾਂ ਦੇ ਨਿਰਮਾਣ ਲਈ ਕੌਇਰ ਜੀਓ ਟੈਕਸਟਾਈਲਸ ਦੀ ਵਰਤੋਂ ਕੀਤੀ ਜਾਵੇਗੀ।
ਵਿਕਾਸ ਬਾਰੇ ਬੋਲਦਿਆਂ, ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ, ਜਿਨ੍ਹਾਂ ਦਾ ਕਿ ਕੌਇਰ ਫਾਈਬਰ ਦੀ ਵਿਕਲਪਿਕ ਵਰਤੋਂ ਦੀ ਪੜਚੋਲ ਦੇ ਪਿੱਛੇ ਹੱਥ ਰਿਹਾ ਹੈ,ਨੇ ਕਿਹਾ ਹੈ, “ਇਹ ਬਹੁਤ ਮਹੱਤਵਪੂਰਨ ਵਿਕਾਸ ਹੈ ਕਿਉਂਕਿ ਅਸੀਂ ਹੁਣ ਸੜਕ ਨਿਰਮਾਣ ਵਿਚ ਕੋਇਰ ਜੀਓ ਟੈਕਸਟਾਈਲਸ ਇਸਤੇਮਾਲ ਕਰਨ ਵਿਚ ਸਫ਼ਲ ਹੋਏ ਹਾਂ। ਇਸ ਫੈਸਲੇ ਨਾਲ ਕੌਇਰ ਉਦਯੋਗ ਨੂੰ ਖ਼ਾਸ ਕਰਕੇ ਕੋਵਿਡ-19 ਮਹਾਮਾਰੀ ਦੇ ਮੁਸ਼ਕਿਲ ਸਮੇਂ ਵਿਚ ਵੱਡਾ ਹੁਲਾਰਾ ਮਿਲੇਗਾ।"
ਪੀਐੱਮਜੀਐੱਸਵਾਈ, ਸੜਕ ਦੇ ਨਿਰਮਾਣ ਲਈ ਇੱਕ ਨਵੀਂ ਟੈਕਨੋਲੋਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਨਵੀਂ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਪ੍ਰਸਤਾਵਾਂ ਦੇ ਹਰੇਕ ਬੈਚ ਵਿੱਚ 15% ਲੰਬਾਈ ਦਾ ਨਿਰਮਾਣ ਨਵੀਂਆਂ ਟੈਕਨੋਲੋਜੀਆਂ ਦੀ ਵਰਤੋਂ ਨਾਲ ਕੀਤਾ ਜਾਣਾ ਹੈ। ਇਸ ਵਿੱਚੋਂ 5% ਸੜਕਾਂ ਦਾ ਨਿਰਮਾਣ ਆਈਆਰਸੀ ਦੁਆਰਾ ਪ੍ਰਵਾਨਿਤ ਟੈਕਨੋਲੋਜੀ ਦੀ ਵਰਤੋਂ ਨਾਲ ਕੀਤਾ ਜਾਣਾ ਹੈ। ਆਈਆਰਸੀ ਨੇ ਹੁਣ ਗ੍ਰਾਮੀਣ ਸੜਕਾਂ ਦੇ ਨਿਰਮਾਣ ਲਈ ਕੌਇਰ ਜੀਓ ਟੈਕਸਟਾਈਲ ਨੂੰ ਮਾਨਤਾ ਦੇ ਦਿੱਤੀ ਹੈ।
ਇਨ੍ਹਾਂ ਹਿਦਾਇਤਾਂ ਦੇ ਅਨੁਸਾਰ, ਪੀਐੱਮਜੀਐੱਸਵਾਈ -3 ਦੇ ਅਧੀਨ ਪੇਂਡੂ ਸੜਕਾਂ ਦੀ 5% ਲੰਬਾਈ ਦਾ ਨਿਰਮਾਣ ਕੌਇਰ ਜੀਓ ਟੈਕਸਟਾਈਲ ਦੀ ਵਰਤੋਂ ਨਾਲ ਕੀਤਾ ਜਾਵੇਗਾ। ਇਸੇ ਅਨੁਸਾਰ ਆਂਧਰਾ ਪ੍ਰਦੇਸ਼ ਵਿੱਚ ਕੌਇਰ ਜੀਓ ਟੈਕਸਟਾਈਲ ਦੀ ਵਰਤੋਂ ਕਰਕੇ 164 ਕਿਲੋਮੀਟਰ ਸੜਕ ਦਾ ਨਿਰਮਾਣ ਕੀਤਾ ਜਾਵੇਗਾ, ਗੁਜਰਾਤ ਵਿੱਚ 151 ਕਿਲੋਮੀਟਰ, ਕੇਰਲ ਵਿੱਚ 71 ਕਿਲੋਮੀਟਰ, ਮਹਾਰਾਸ਼ਟਰ ਵਿੱਚ 328 ਕਿਲੋਮੀਟਰ, ਓਡੀਸ਼ਾ ਵਿੱਚ 470 ਕਿਲੋਮੀਟਰ, ਤਮਿਲ ਨਾਡੂ ਵਿੱਚ369 ਕਿਲੋਮੀਟਰ ਅਤੇ ਤੇਲੰਗਾਨਾ ਵਿੱਚ 121 ਕਿਲੋਮੀਟਰ। ਇਸ ਪ੍ਰਕਾਰ ਕੌਇਰ ਜੀਓ ਟੈਕਸਟਾਈਲ ਦੀ ਵਰਤੋਂ ਕਰਕੇ 07 ਰਾਜਾਂ ਵਿੱਚ 1674 ਕਿਲੋਮੀਟਰ ਸੜਕ ਬਣਾਈ ਜਾਵੇਗੀ ਜਿਸ ਲਈ ਇੱਕ ਕਰੋੜ ਵਰਗ ਮੀਟਰ ਕੌਇਰ ਜੀਓ-ਟੈਕਸਟਾਈਲ ਦੀ ਜ਼ਰੂਰਤ ਪਵੇਗੀ ਅਤੇ ਜਿਸ ਦੀ ਅਨੁਮਾਨਿਤ ਲਾਗਤ 70 ਕਰੋੜ ਰੁਪਏ ਆਵੇਗੀ।
ਇਸ ਫੈਸਲੇ ਨਾਲ ਦੇਸ਼ ਵਿੱਚ ਕੌਇਰ ਜੀਓ ਟੈਕਸਾਈਲਸ ਲਈ ਇੱਕ ਵਿਸ਼ਾਲ ਮਾਰਕਿਟ ਦੀ ਸੰਭਾਵਨਾ ਖੁੱਲ੍ਹ ਗਈ ਹੈ ਅਤੇ ਇਹ ਕੋਵਿਡ -19 ਤੋਂ ਪ੍ਰਭਾਵਿਤ ਕੌਇਰ ਉਦਯੋਗ ਲਈ ਵਰਦਾਨ ਸਿੱਧ ਹੋਵੇਗੀ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1625471)
Visitor Counter : 257
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Tamil
,
Telugu
,
Kannada
,
Malayalam