ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ 19 ਦਿਨਾਂ ਵਿੱਚ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਦੇ ਜ਼ਰੀਏ ਕੁੱਲ 21.5 ਲੱਖ ਤੋਂ ਵੱਧ ਪ੍ਰਵਾਸੀਆਂ ਨੁੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਇਆ ਅਤੇ 1600 ਤੋਂ ਜ਼ਿਆਦਾ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ

ਭਾਰਤੀ ਰੇਲਵੇ ਪ੍ਰਵਾਸੀਆਂ ਨੂੰ ਹੋਰ ਜ਼ਿਆਦਾ ਰਾਹਤ ਪਹੁੰਚਾਉਣ ਲਈ ਸ਼੍ਰਮਿਕ ਟ੍ਰੇਨਾਂ ਦੀ ਸੰਖਿਆ ਦੁਗੁਣਾ ਕਰੇਗੀ। ਅੱਜ ਰਾਤ ਤੱਕ ਕਰੀਬ 200 ਟ੍ਰੇਨਾਂ ਚਲਣਗੀਆਂ

ਭਾਰਤੀ ਰੇਲਵੇ 1 ਜੂਨ 2020 ਤੋਂ 200 ਨਵੀਆਂ ਟ੍ਰੇਨਾਂ ਸਮਾਂ ਸਾਰਣੀ ਦੇ ਨਾਲ ਸ਼ੁਰੂ ਕਰੇਗਾ

ਬੁਕਿੰਗ ਕੇਵਲ ਔਨਲਾਈਨ ਹੋਵੇਗੀ ਅਤੇ ਕੁਝ ਦਿਨਾਂ ਤੱਕ ਸ਼ੁਰੂ ਹੋ ਜਾਵੇਗੀ। ਟ੍ਰੇਨਾਂ ਬਿਨਾ ਏਸੀ ਵਾਲੀਆਂ ਹੋਣਗੀਆਂ। ਸਮੇਂ ਅਤੇ ਟ੍ਰੇਨਾਂ ਦਾ ਐਲਾਨ ਛੇਤੀ ਕਰ ਦਿੱਤਾ ਜਾਵੇਗਾ

ਇਸ ਕਦਮ ਨਾਲ ਦੇਸ਼ ਭਰ ਦੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ

Posted On: 19 MAY 2020 9:38PM by PIB Chandigarh

ਭਾਰਤੀ ਰੇਲਵੇ ਪ੍ਰਵਾਸੀਆਂ ਨੂੰ ਹੋਰ ਜ਼ਿਆਦਾ ਰਾਹਤ ਪਹੁੰਚਾਉਣ ਦੇ ਲਈ ਸ਼੍ਰਮਿਕ ਟ੍ਰੇਨਾਂ ਦੀ ਸੰਖਿਆ ਦੋਗੁਣਾ ਕਰਨ ਦੀ ਯੋਜਨਾ ਬਣਾਈ ਹੈ।

 

ਇਨ੍ਹਾਂ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਤੋਂ ਇਲਾਵਾ ਭਾਰਤੀ ਰੇਲਵੇ 1 ਜੂਨ 2020 ਤੋਂ ਸਮਾਂ ਸਾਰਣੀ ਦੇ ਨਾਲ 200 ਨਵੀਆਂ ਟ੍ਰੇਨਾਂ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ ਟ੍ਰੇਨਾਂ ਦੇ ਮਾਰਗ ਅਤੇ ਸਮੇਂ ਦੀ ਜਲਦ ਜਾਣਕਾਰੀ ਦਿੱਤੀ ਜਾਵੇਗੀ।

 

ਬੁਕਿੰਗ ਕੇਵਲ ਔਨਲਾਈਨ ਹੋਵੇਗੀ ਅਤੇ ਕੁਝ ਦਿਨਾਂ ਤੱਕ ਸ਼ੁਰੂ ਹੋ ਜਾਵੇਗੀ।

 

ਟ੍ਰੇਨਾਂ ਬਿਨਾ ਏਸੀ ਵਾਲੀਆਂ ਹੋਣਗੀਆਂ। ਕਿਸੀ ਵੀ ਰੇਲਵੇ ਸਟੇਸ਼ਨ 'ਤੇ ਕੋਈ ਟਿਕਟ ਵੇਚੀ ਨਹੀਂ ਜਾਵੇਗੀ ਅਤੇ ਸੰਭਾਵਿਤ ਯਾਤਰੀ ਨੂੰ ਟਿਕਟ ਖਰੀਦਣ ਦੇ ਲਈ ਰੇਲਵੇ ਸਟਸ਼ਨ 'ਤੇ ਨਹੀਂ ਆਉਣਾ ਪਵੇਗਾ।

 

ਭਾਰਤੀ ਰੇਲਵੇ ਨੇ ਪ੍ਰਵਾਸੀਆਂ ਨੁੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ। ਇਹ ਸੁਨਿਸ਼ਚਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਸਾਰੇ ਛੇਤੀ ਤੋਂ ਛੇਤੀ ਆਪਣੇ ਗ੍ਰਹਿ ਰਾਜਾਂ ਤੱਕ ਪਹੁੰਚ ਸਕਣ।

 

ਅਜਿਹੇ ਯਤਨ ਕੀਤੇ ਜਾਣਗੇ ਕਿ ਉਹ ਰੇਲਵੇ ਸਟੇਸ਼ਨ ਤੋਂ ਟ੍ਰੇਨ ਪਕੜ ਕੇ ਮੁੱਖ ਲਾਈਨ ਦੇ ਨਜ਼ਦੀਕ ਤੱਕ ਪਹੁੰਚ ਜਾਣ ਜਿੱਥੋਂ ਤੋਂ ਉਨ੍ਹਾਂ ਦੀ ਰਿਹਾਇਸ਼ ਦਾ ਮੌਜੂਦਾ ਸਥਾਨ ਕਰੀਬ ਹੈ।

 

ਰੇਲਵੇ ਨੇ ਰਾਜ ਸਰਕਾਰਾਂ ਨੂੰ ਇਨ੍ਹਾਂ ਪ੍ਰਵਾਸੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਦੇ ਲਈ ਕਿਹਾ ਹੈ ਜਿਹੜੇ ਆਪਣੇ ਗ੍ਰਹਿ ਰਾਜਾਂ ਵਿੱਚ ਜਾਣ ਦੇ ਲਈ ਸੜਕਾਂ 'ਤੇ ਚਲ ਰਹੇ ਹਨ। ਇਨ੍ਹਾਂ ਪ੍ਰਵਾਸੀਆ ਨੂੰ ਨਜ਼ਦੀਕੀ ਜ਼ਿਲ੍ਹਾ ਹੈਡਕਵਾਟਰ ਵਿੱਚ ਉਨ੍ਹਾਂ ਦੀ ਰਜਿਸਟ੍ਰੇਸ਼ਨ ਕਰਨ ਦੇ ਬਾਅਦ ਨੇੜਲੇ ਮੁੱਖ ਲਾਈਨ ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਨੁੰ ਕਿਹਾ ਗਿਆ ਹੈ। ਨਾਲ ਹੀ ਇਨ੍ਹਾਂ ਯਾਤਰੀਆਂ ਦੀ ਸੂਚੀ ਰੇਲਵੇ ਅਧਿਕਾਰੀਆਂ ਨੂੰ ਦੇਣ ਲਈ ਕਿਹਾ ਗਿਆ ਤਾਕਿ ਉਨ੍ਹਾਂ ਦੀ ਅੱਗੇ ਦੀ ਯਾਤਰਾ ਦੀ ਸ਼੍ਰਮਿਕ ਸਪੈਸ਼ਲ ਰਾਹੀਂ ਵਿਵਸਥਾ ਕੀਤੀ ਜਾ ਸਕੇ।

 

ਭਾਰਤੀ ਰੇਲਵੇ 19 ਦਿਨਾਂ ਵਿੱਚ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਦੇ ਜ਼ਰੀਏ ਕੁੱਲ 21.5 ਲੱਖ ਤੋਂ ਵੱਧ ਪ੍ਰਵਾਸੀਆਂ ਨੁੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾ ਚੁੱਕਿਆ ਹੈ 19 ਮਈ ਤੱਕ 1600 ਤੋਂ ਜ਼ਿਆਦਾ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ ਗਈਆ ਹਨ।

 

ਭਾਰਤੀ ਰੇਲਵੇ ਨੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ। ਇਹ ਸੁਨਿਸ਼ਚਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਸਾਰੇ ਛੇਤੀ ਤੋਂ ਛੇਤੀ ਆਪਣੇ ਗ੍ਰਹਿ ਰਾਜਾਂ ਤੱਕ ਪਹੁੰਚ ਸਕਣ।

   

                                                                          ***

ਡੀਜੇਐੱਨ/ਐੱਮਕੇਵੀ



(Release ID: 1625260) Visitor Counter : 160