ਸਿੱਖਿਆ ਮੰਤਰਾਲਾ

ਕੇਂਦਰੀ ਵਿੱਤ ਮੰਤਰੀ ਨੇ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਕਈ ਪਹਿਲਾਂ ਦਾ ਐਲਾਨ ਕੀਤਾ

ਮਾਨਵ ਪੂੰਜੀ ਵਿੱਚ ਨਿਵੇਸ਼ ਕਰਨਾ, ਦੇਸ਼ ਦੀ ਉਤਪਾਦਕਤਾ ਅਤੇ ਖੁਸ਼ਹਾਲੀ ਵਿੱਚ ਇੱਕ ਨਿਵੇਸ਼ ਹੈ - ਸ਼੍ਰੀਮਤੀ ਨਿਰਮਲਾ ਸੀਤਾਰਮਣ

“ਇੱਕ ਰਾਸ਼ਟਰ, ਇੱਕ ਡਿਜੀਟਲ ਪਲੈਟਫਾਰਮ” ਅਤੇ “ਇੱਕ ਕਲਾਸ ਇੱਕ ਚੈਨਲ” ਦੇਸ਼ ਦੇ ਕੋਨੇ-ਕੋਨੇ ਤੱਕ ਮਿਆਰੀ ਸਿੱਖਿਆ ਦੀ ਪਹੁੰਚ ਨੂੰ ਸੁਨਿਸ਼ਚਿਤ ਕਰੇਗਾ: ਮਾਨਵ ਸੰਸਾਧਨ ਵਿਕਾਸ ਮੰਤਰੀ

Posted On: 18 MAY 2020 4:06PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ 17 ਮਈ ਨੂੰ ਨਵੀਂ ਦਿੱਲੀ ਵਿਖੇ ਸਿੱਖਿਆ ਦੇ ਖੇਤਰ ਨੂੰ ਹੁਲਾਰਾ ਦੇਣ  ਲਈ ਕਈ ਪਹਿਲਾਂ ਦਾ ਐਲਾਨ ਕੀਤਾ ਹੈ। ਮੰਤਰੀ ਨੇ ਕਿਹਾ ਕਿ ਮਾਨਵ ਪੂੰਜੀ ਵਿੱਚ ਨਿਵੇਸ਼ ਕਰਨਾ ਦੇਸ਼ ਦੀ ਉਤਪਾਦਕਤਾ ਅਤੇ ਖੁਸ਼ਹਾਲੀ ਵਿੱਚ ਨਿਵੇਸ਼ ਕਰਨ ਦੇ ਬਰਾਬਰ ਹੈ। ਮੌਜੂਦਾ ਮਹਾਮਾਰੀ ਨੇ ਸਾਡੀ ਸਿੱਖਿਆ ਪ੍ਰਣਾਲੀ ਲਈ ਨਵੀਆਂ ਚੁਣੌਤੀਆਂ ਅਤੇ ਕਈ ਅਵਸਰ ਪ੍ਰਦਾਨ  ਕੀਤੇ ਹਨ।

 

ਮੰਤਰੀ ਨੇ ਉਜਾਗਰ ਕੀਤਾ ਕਿ ਸਿੱਖਿਆ ਖੇਤਰ ਨੇ ਕਈ ਗਤੀਵਿਧੀਆਂ, ਖਾਸ ਕਰਕੇ ਇਨੋਵੇਟਿਵ ਪਾਠਕ੍ਰਮ ਅਤੇ ਅਧਿਐਨ ਵਿਧੀਆਂ ਨੂੰ ਅਪਣਾਉਣ ਦੇ ਖੇਤਰ ਵਿੱਚ ਗੈਪ ਖੇਤਰਾਂ ʼਤੇ ਊਰਜਾ ਕੇਂਦ੍ਰਿਤ ਕਰਨ, ਹਰ ਪੜਾਅ 'ਤੇ ਵਧੇਰੇ ਸਮਾਵੇਸ਼ੀ ਬਣਨ ਅਤੇ ਟੈਕਨੋਲੋਜੀ ਨੂੰ ਏਕੀਕ੍ਰਿਤ ਕਰਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਇਸ ਅਵਸਰ ਦੀ ਵਰਤੋਂ ਕੀਤੀ  ਹੈ।

 

ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਸਾਰਿਆਂ ਲਈ ਸਮਾਨ ਸਿੱਖਿਆ ਸੁਨਿਸ਼ਚਿਤ ਕਰਨ ਲਈ ਵਚਨਬੱਧ ਹੈ, ਤਾਂ ਜੋ ਸਾਰੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਸਾਰੇ ਪੱਧਰਾਂ ʼਤੇ ਅਤੇ ਸਾਰੀਆਂ ਭੂਗੋਲਿਕ ਲੋਕੇਸ਼ਨਾਂ, ਇੱਥੋਂ ਤੱਕ ਕਿ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਕਵਰ ਕੀਤਾ ਜਾ ਸਕੇ।

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਸਿੱਖਿਆ ਖੇਤਰ ਨੂੰ ਤਰਜੀਹ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਆਭਾਰ ਪ੍ਰਗਟ ਕੀਤਾ। ਉਨ੍ਹਾਂ ਨੇ ਪਹਿਲਾਂ ਲਈ ਕੇਂਦਰੀ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਉਹ ਸਿੱਖਿਆ ਪ੍ਰਣਾਲੀ ਵਿੱਚ ਪਰਿਵਰਤਨ ਲਿਆਉਣਗੇ ਅਤੇ ਦੇਸ਼ ਦੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਗੇ।

 

https://twitter.com/DrRPNishank/status/1261917708087635968

 

ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇੱਕ ਰਾਸ਼ਟਰ, ਇੱਕ ਡਿਜੀਟਲ ਪਲੈਟਫਾਰਮਅਤੇ ਇੱਕ ਕਲਾਸ ਇੱਕ ਚੈਨਲਇਹ ਸੁਨਿਸ਼ਚਿਤ ਕਰਨਗੇ ਕਿ ਮਿਆਰੀ ਸਿੱਖਿਆ ਸਮੱਗਰੀ ਦੇਸ਼ ਦੇ ਦੂਰ-ਦੁਰਾਡੇ  ਇਲਾਕਿਆਂ ਵਿੱਚ ਮੌਜੂਦ ਵਿਦਿਆਰਥੀਆਂ ਤੱਕ ਪਹੁੰਚੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਾਂ ਕਾਰਨ ਸਿੱਖਿਆ ਵਿੱਚ ਪਹੁੰਚ ਅਤੇ ਸਮਾਨਤਾ ਨੂੰ ਹੁਲਾਰਾ ਮਿਲੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਨਰੋਲਮੈਂਟ (ਦਾਖਲਿਆਂ) ਦੇ ਕੁੱਲ ਅਨੁਪਾਤ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦਿੱਵਯਾਂਗ ਬੱਚਿਆਂ ʼਤੇ ਵੀ ਉਚਿਤ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਹ ਉਪਰਾਲੇ ਨਵੇਂ ਭਾਰਤ ਦੇ ਨਿਰਮਾਣ ਵਿੱਚ ਇੱਕ ਨਵੇਂ ਪ੍ਰਤੀਮਾਨ ਸਥਾਪਿਤ ਕਰਨਗੇ।

 

ਕੇਂਦਰੀ ਵਿੱਤ ਮੰਤਰੀ ਨੇ ਇਸ ਦਿਸ਼ਾ ਵਿੱਚ ਤੁਰੰਤ ਕੀਤੇ ਜਾਣ ਵਾਲੇ ਉਪਰਾਲਿਆਂ ਦਾ ਐਲਾਨ ਕਰਦਿਆਂ ਕਿਹਾ:

ਪ੍ਰਧਾਨ ਮੰਤਰੀ ਈ-ਵਿਦਯਾ ਨਾਮਕ ਇੱਕ ਵਿਆਪਕ ਪਹਿਲ ਦੀ ਸ਼ੁਰੂਆਤ ਕੀਤੀ ਜਾਏਗੀ ਜੋ ਡਿਜੀਟਲ /ਔਨਲਾਈਨ / ਔਨ-ਏਅਰ ਐਜੂਕੇਸ਼ਨ ਨਾਲ ਜੁੜੇ ਸਾਰੇ ਪ੍ਰਯਤਨਾਂ ਨੂੰ ਜੋੜਦੀ ਹੈ। ਇਹ ਸਿੱਖਿਆ ਤੱਕ ਮਲਟੀ-ਮੋਡ ਪਹੁੰਚ ਨੂੰ ਸੁਨਿਸ਼ਚਿਤ ਕਰੇਗੀ ਅਤੇ ਇਸ ਵਿੱਚ ਨਿਮਨ ਲਿਖਿਤ ਸ਼ਾਮਲ ਹਨ:

 

  1. ਦੀਕਸ਼ਾ (ਇੱਕ ਰਾਸ਼ਟਰ-ਇੱਕ ਡਿਜੀਟਲ ਪਲੈਟਫਾਰਮ) ਜੋ ਹੁਣ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਸਕੂਲ ਸਿੱਖਿਆ ਵਿੱਚ ਗੁਣਵੱਤਾ ਵਾਲੀ ਈ-ਸਮੱਗਰੀ ਪ੍ਰਦਾਨ ਕਰਨ ਲਈ ਦੇਸ਼ ਦਾ ਡਿਜੀਟਲ ਬੁਨਿਆਦੀ ਢਾਂਚਾ ਬਣ ਜਾਵੇਗਾ; ਟੀਵੀ (ਇੱਕ ਕਲਾਸ-ਇੱਕ ਚੈਨਲ) ਜਿੱਥੇ ਪਹਿਲੀ ਤੋਂ 12ਵੀਂ ਤੱਕ ਦੀ ਹਰੇਕ ਕਲਾਸ ਲਈ, ਇੱਕ ਗ੍ਰੇਡ ਪ੍ਰਤੀ ਇੱਕ ਸਮਰਪਿਤ ਚੈਨਲ ਮਿਆਰੀ ਵਿੱਦਿਅਕ ਸਮੱਗਰੀ ਦੀ ਪਹੁੰਚ ਪ੍ਰਦਾਨ ਕਰੇਗਾ: ਸਵਯੰ, ਸਕੂਲ ਅਤੇ ਉੱਚ ਸਿੱਖਿਆ ਲਈ ਮੂਕਸ (ਐੱਮਓਓਸੀਐੱਸ) ਫਾਰਮੈਟ ਵਿੱਚ ਔਨਲਾਈਨ ਕੋਰਸ; ਆਈਆਈਟੀਜੀਈਈ / ਨੀਟ ਦੀ ਤਿਆਰੀ ਲਈ ਆਈਆਈਟੀਪੀਏਐੱਲ; ਕਮਿਊਨਿਟੀ ਰੇਡੀਓ ਅਤੇ ਸੀਬੀਐੱਸਈ ਸਿੱਖਿਆ ਵਾਣੀ ਪੌਡਕਾਸਟ ਰਾਹੀਂ ਪ੍ਰਸਾਰਣ; ਅਤੇ ਡਿਜੀਟਲੀ ਐਕਸੈਸਿਬਲ ਇਨਫਰਮੇਸ਼ਨ ਸਿਸਟਮ (DAISY)  ਅਤੇ ਐੱਨਆਈਓਐੱਸ ਵੈੱਬਸਾਈਟ / ਯੂਟਿਊਬ ਤੇ ਸੰਕੇਤ ਭਾਸ਼ਾ ਵਿੱਚ ਵੱਖ-ਵੱਖ ਤਰ੍ਹਾਂ ਦੇ ਦਿੱਵਯਾਂਗਾਂ ਲਈ ਅਧਿਐਨ ਸਮੱਗਰੀ। ਇਸ ਨਾਲ ਦੇਸ਼ ਭਰ ਦੇ ਲਗਭਗ 25 ਕਰੋੜ ਸਕੂਲੀ ਬੱਚਿਆਂ ਨੂੰ ਲਾਭ ਹੋਵੇਗਾ।
  2. ਗਲੋਬਲ ਮਹਾਮਾਰੀ ਦੇ ਇਸ ਸਮੇਂ ਵਿੱਚ, ਇਹ ਮਹੱਤਵਪੂਰਨ ਹੈ ਕਿ ਅਸੀਂ ਵਿਦਿਆਰਥੀਆਂ, ਅਧਿਆਪਕਾਂ ਅਤੇ ਪਰਿਵਾਰਾਂ ਨੂੰ ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਲਈ ਮਾਨਸਿਕ-ਸਮਾਜਿਕ ਸਮਰਥਨ ਪ੍ਰਦਾਨ ਕਰੀਏ।ਇੱਕ ਵੈੱਬਸਾਈਟ, ਟੋਲ-ਫ੍ਰੀ ਹੈਲਪਲਾਈਨ, ਕੌਂਸਲਰਾਂ ਦੀ ਰਾਸ਼ਟਰੀ ਡਾਇਰੈਕਟਰੀ, ਇੰਟਰਐਕਟਿਵ ਚੈਟ ਪਲੈਟਫਾਰਮ ਆਦਿ ਦੇ ਜ਼ਰੀਏ ਅਜਿਹੀ ਸਹਾਇਤਾ ਪ੍ਰਦਾਨ ਕਰਨ ਲਈ ਮਨੋਦਰਪਣ ਪਹਿਲ, ਲਾਂਚ ਕੀਤੀ ਜਾ ਰਹੀ ਹੈ।ਇਸ ਉਪਰਾਲੇ ਨਾਲ ਦੇਸ਼ ਵਿੱਚ ਸਕੂਲ ਜਾਣ ਵਾਲੇ ਸਾਰੇ ਬੱਚਿਆਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਸਿੱਖਿਆ ਵਿੱਚ ਹਿਤਧਾਰਕ ਭਾਈਚਾਰੇ ਨੂੰ ਲਾਭ ਪਹੁੰਚੇਗਾ।
  3. ਓਪਨ, ਡਿਸਟੈਂਸ ਅਤੇ ਔਨਲਾਈਨ ਐਜੂਕੇਸ਼ਨ ਰੈਗੂਲੇਟਰੀ ਫਰੇਮਵਰਕ ਦਾ ਉਦਾਰੀਕਰਨ ਕਰਕੇ  ਸਰਕਾਰ ਉੱਚ ਸਿੱਖਿਆ ਵਿੱਚ ਈ-ਸਿੱਖਿਆ ਦਾ ਵਿਸਤਾਰ ਕਰ ਰਹੀ ਹੈ। ਚੋਟੀ ਦੀਆਂ 100 ਯੂਨੀਵਰਸਿਟੀਆਂ ਔਨਲਾਈਨ ਕੋਰਸ ਸ਼ੁਰੂ ਕਰਨਗੀਆਂ।ਰਵਾਇਤੀ ਯੂਨੀਵਰਸਿਟੀਆਂ ਅਤੇ ਓਡੀਐੱਲ ਪ੍ਰੋਗਰਾਮਾਂ ਵਿੱਚ ਔਨਲਾਈਨ ਕੰਪੋਨੈਂਟ ਵੀ ਮੌਜੂਦਾ 20% ਤੋਂ ਵਧਾ ਕੇ 40% ਕੀਤਾ ਜਾਵੇਗਾ। ਇਸ ਨਾਲ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਗਭਗ 7 ਕਰੋੜ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਵਧੇ ਹੋਏ ਮੌਕੇ ਉਪਲੱਬਧ ਹੋਣਗੇ।
  4. ਸਿੱਖਿਆ ਦੇ ਨਤੀਜਿਆਂ 'ਤੇ ਕੇਂਦਰਿਤ ਵਿਦਿਆਰਥੀਆਂ ਲਈ ਐਕਸਪੈਰੀਮੈਂਟਲ ਅਤੇ ਆਨੰਦਮਈ ਸਿੱਖਿਆ ਦੇ ਨਾਲ-ਨਾਲ ਆਲੋਚਨਾਤਮਕ ਸੋਚ, ਰਚਨਾਤਮਕ ਅਤੇ ਸੰਚਾਰ ਹੁਨਰਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਪਾਠਕ੍ਰਮ, ਭਾਰਤੀ ਸੰਸਕਾਰਾਂ ਅਤੇ ਗਲੋਬਲ ਸਕਿੱਲ ਦੀਆਂ ਜ਼ਰੂਰਤਾਂ ਨਾਲ ਜੁੜੇ ਹੋਣੇ ਚਾਹੀਦੇ ਹਨ। ਇਸ ਲਈ, ਵਿਦਿਆਰਥੀਆਂ ਅਤੇ ਭਵਿੱਖ ਦੇ ਅਧਿਆਪਕਾਂ ਨੂੰ ਗਲੋਬਲ ਮਾਪਦੰਡਾਂ ਅਨੁਸਾਰ ਤਿਆਰ ਕਰਨ ਲਈ ਸਕੂਲ ਸਿੱਖਿਆ, ਅਧਿਆਪਕ  ਸਿੱਖਿਆ ਅਤੇ ਬਚਪਨ ਦੀ ਮੁਢਲੀ ਅਵਸਥਾ ਲਈ, ਇਕ ਨਵਾਂ ਰਾਸ਼ਟਰੀ ਪਾਠਕ੍ਰਮ ਅਤੇ ਤਾਲੀਮੀ ਫਰੇਮਵਰਕ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ।
  5. ਇਹ ਸੁਨਿਸ਼ਚਿਤ ਕਰਨ ਲਈ ਕਿ ਦੇਸ਼ ਵਿੱਚ ਹਰੇਕ ਬੱਚਾ 202 ਤੱਕ ਗ੍ਰੇਡ 3 ਵਿੱਚ ਜ਼ਰੂਰੀ ਤੌਰ ਤੇ ਬੁਨਿਆਦੀ ਸਾਖ਼ਰਤਾ ਅਤੇ ਸੰਖਿਆਤਮਕਤਾ ਪ੍ਰਾਪਤ ਕਰੇ, ਇੱਕ ਰਾਸ਼ਟਰੀ ਬੁਨਿਆਦੀ ਸਾਖ਼ਰਤਾ ਅਤੇ ਸੰਖਿਆਤਮਕਤਾ ਮਿਸ਼ਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੇ ਲਈ, ਅਧਿਆਪਕ ਸਮਰੱਥਾ ਨਿਰਮਾਣ, ਇੱਕ ਮਜ਼ਬੂਤ ਪਾਠਕ੍ਰਮ ਫਰੇਮਵਰਕ, ਔਨਲਾਈਨ ਅਤੇ ਔਫਲਾਈਨ- ਦੋਵੇਂ ਪ੍ਰਕਾਰ ਦੀ ਸਿੱਖਿਆ ਸਮੱਗਰੀ ਸ਼ਾਮਲ ਕਰਨਾ, ਸਿੱਖਿਆ ਨਤੀਜੇ ਅਤੇ ਉਨ੍ਹਾਂ ਦੇ ਮਾਪ ਸੂਚਕ ਅੰਕ, ਮੁੱਲਾਂਕਣ  ਤਕਨੀਕਾਂ, ਸਿੱਖਿਆ ਦੀ ਪ੍ਰਗਤੀ ਦੀ ਟ੍ਰੈਕਿੰਗ ਆਦਿ  ਯੋਜਨਾਬੱਧ ਤਰੀਕੇ ਨਾਲ ਡਿਜ਼ਾਈਨ ਕੀਤੇ ਜਾਣਗੇ। ਇਹ ਮਿਸ਼ਨ 3 ਤੋਂ 11 ਸਾਲ  ਤੱਕ ਦੇ ਉਮਰ ਸਮੂਹ ਦੇ ਤਕਰੀਬਨ 4 ਕਰੋੜ ਬੱਚਿਆਂ ਦੀਆਂ ਸਿੱਖਿਆ ਜ਼ਰੂਰਤਾਂ ਨੂੰ ਕਵਰ ਕਰੇਗਾ।

 

*****

 

ਐੱਨਬੀ / ਏਕੇਜੇ / ਏਕੇ


(Release ID: 1625006) Visitor Counter : 292