ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨੀਆਂ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਮੋਬਾਈਲ ਇਨਡੋਰ ਡਿਸਇਨਫੈਕਸ਼ਨ ਸਪਰੇਅਰ (sprayer)ਵਿਕਸਿਤ ਕੀਤਾ

ਇਹ ਸਪਰੇਅਰ ਮੈਪਿੰਗ ਫੀਚਰਾਂ ਅਤੇ ਐਕਸਟੈਂਡੇਬਲ ਆਰਮਸ ਨਾਲ ਵੀ ਲੈਸ ਹੈ ਜਿਸ ਨਾਲ ਕਿ ਛੁਪਵੇਂ ਖੇਤਰਾਂ ਤੱਕ ਪਹੁੰਚ ਸਕੇ ਅਤੇ ਵਿਆਪਕ ਰੂਪ ਨਾਲ ਸਫ਼ਾਈ ਕਰ ਸਕੇ


ਇਸ ਟੈਕਨੋਲੋਜੀ ਦੀ ਪ੍ਰਾਸੰਗਿਕਤਾ ਮੌਜੂਦਾ ਕੋਵਿਡ-19 ਸੰਕਟ ਦੇ ਬਾਅਦ ਵੀ ਬਣੀ ਰਹੇਗੀ

Posted On: 16 MAY 2020 11:57AM by PIB Chandigarh

ਸੀਐੱਸਆਈਆਰ-ਸੈਂਟਰਲ ਮਕੈਨੀਕਲ ਇੰਜਨੀਅਰਿੰਗ ਇੰਸਟੀਟਿਊਟ (ਸੀਐੱਮਈਆਰਆਈ), ਦੁਰਗਾਪੁਰ ਦੇ ਵਿਗਿਆਨੀਆਂ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਦੋ ਮੋਬਾਈਲ ਇਨਡੋਰ ਡਿਸਇਨਫੈਕਸ਼ਨ ਸਪਰੇਅਰ ਇਕਾਈਆਂ ਦਾ ਵਿਕਾਸ ਕੀਤਾ ਹੈ। ਇਨ੍ਹਾਂ ਇਕਾਈਆਂ ਦਾ ਉਪਯੋਗ ਵਿਸ਼ੇਸ਼ ਰੂਪ ਨਾਲ ਹਸਪਤਾਲਾਂ ਵਿੱਚ ਪ੍ਰਭਾਵੀ ਤਰੀਕੇ ਨਾਲ ਪੈਥਾਜੇਨਿਕ ਮਾਇਕਰੋ-ਆਰਗੇਨਿਜ਼ਮ ਦੀ ਸਫ਼ਾਈ ਅਤੇ ਡਿਸਇਨਫੈਕਟ ਕਰਨ ਲਈ ਕੀਤਾ ਜਾ ਸਕਦਾ ਹੈ।

 

ਬੈਟਰੀ ਪਾਵਰਡ ਡਿਸਇਨਫੈਕਟ ਸਪਰੇਅਰ (ਬੀਪੀਡੀਐੱਸ) ਅਤੇ ਨਿਊਮੈਟੀਕਲੀ ਅਪਰੇਟਿਡ ਮੋਬਾਈਲ ਇਨਡੋਰ ਡਿਸਇਨਫੈਕਸ਼ਨ (ਪੀਓਐੱਮਆਈਡੀ) ਨਾਮ ਦੀਆਂ ਇਨ੍ਹਾਂ ਦੋਵੇਂ ਇਕਾਈਆਂ ਦਾ ਉਪਯੋਗ ਮੇਜ਼, ਦਰਵਾਜ਼ਿਆਂ ਦੇ ਕੁੰਡੇ, ਲਾਈਟ ਸਵਿੱਚਾਂ, ਕਾਊਂਟਰਟੌਪਸ, ਹੈਂਡਲ, ਡੈਸਕ, ਫੋਨ, ਕੀਬੋਰਡ, ਪਖਾਨਿਆਂ, ਫੌਕੇਟਸ, ਸਿੰਕ ਅਤੇ ਕਾਰਡਬੋਰਡ ਵਰਗੀਆਂ ਅਕਸਰ ਛੂਹੀਆਂ ਜਾਣ ਵਾਲੀਆਂ ਸਤਹਾਂ ਦੀ ਸਫ਼ਾਈ ਅਤੇ ਡਿਸਇਨਫੈਕਟ ਕਰਨ ਲਈ ਕੀਤਾ ਜਾ ਸਕਦਾ ਹੈ। ਇਨ੍ਹਾਂ ਡਿਸਇਨਫੈਕਟਿੰਗ ਇਕਾਈਆਂ ਦਾ ਉਪਯੋਗ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਜੋਖਿਮ ਘੱਟ ਕਰ ਸਕਦਾ ਹੈ ਜੋ ਅਸਾਵਧਾਨੀ ਨਾਲ ਇਨ੍ਹਾਂ ਸਤਹਾਂ ਦੇ ਸੰਪਰਕ ਵਿੱਚ ਆ ਜਾਂਦੇ ਹਨ।

 

Description: ssss

 

ਬੀਪੀਡੀਐੱਸ ਅਤੇ ਪੀਓਐੱਮਆਈਡੀ ਦੋਵਾਂ ਵਿੱਚ ਹੀ ਸਪਰੇਅਰ ਸਿਸਟਮ ਦੀ ਡਿਜ਼ਾਈਨ ਦੋ ਚਰਣ ਸਪਰੇਇੰਗ ਇਕਾਈਆਂ ਅਤੇ ਹੇਠਲੇ ਅਤੇ ਉੱਪਰੀ ਟਿਯਰਜ਼ ਵਿੱਚ ਫਿਕਸਡ ਅਤੇ ਫਲੋਕਿਜਬਲ ਨੋਜਲ ਸੈੱਟ ਦੀਆਂ ਸੰਖਿਆਵਾਂ ਰਾਹੀਂ ਇਨਡੋਰ ਖੇਤਰਾਂ ਦੀ ਸਫ਼ਾਈ ਕਰਨ ਅਤੇ ਡਿਸਇਨਫੈਕਟ ਕਰਨ ਲਈ ਚੰਗੀ ਸਟੋਰੇਜ਼ ਟੈਂਕ ਨਾਲ ਬਣਾਈ ਗਈ ਹੈ। ਭਾਰੀ ਉਪਯੋਗ ਅਤੇ ਜ਼ਿਆਦਾ ਖੇਤਰ ਨੂੰ ਕਵਰ ਕਰਨ ਲਈ ਡਿਸਇਨਫੈਕਟੈਂਟ ਸਪਰੇਅਰ ਦੀ ਇੱਕ ਉਦਯੋਗਿਕ ਕਿਸਮ ਵੀ ਹੁੰਦੀ ਹੈ।

 

ਪੀਓਐੱਮਆਈਡੀ ਮੋਬਾਈਲ ਇਨਡੋਰ ਡਿਸਇਨਫੈਕਟੈਂਟ ਇਕਾਈ ਚਾਰ ਪਹੀਆਂ ਤੇ ਸਥਿਤ ਸਟੀਲ ਫਰੇਮ ਨਾਲ ਬਣੀ ਹੁੰਦੀ ਹੈ। ਇਹ ਪ੍ਰਣਾਲੀ ਕੰਪਰੈਸਰ, ਪਾਈਪਿੰਗ ਅਤੇ ਫਿਟਿੰਗਜ਼ ਅਤੇ ਸਪਰੇਅ ਨੋਜਲਜ਼ ਨਾਲ ਨਿਰਮਤ ਹੁੰਦੀ ਹੈ। ਹੱਥ ਨਾਲ ਫਡ਼ੇ ਜਾ ਸਕਣ ਵਾਲੇ ਫਲੋਕਿਜਬਲ ਸਪਰੇਅ ਆਰਮ ਦਾ ਉਪਯੋਗ ਇਛੁੱਕ ਕਿਸੇ ਵੀ ਦਿਸ਼ਾ ਵਿੱਚ ਕੀਤਾ ਜਾ ਸਕਦਾ ਹੈ।

 

ਪੀਓਐੱਮਆਈਡੀ ਇਕਾਈ ਦੀ 10 ਲੀਟਰਾਂ ਦੀ ਹਰੇਕ ਸਮਰੱਥਾ ਵਾਲੇ ਦੋ ਸਟੋਰੇਜ਼ ਟੈਂਕ ਹੁੰਦੇ ਹਨ। ਬੀਪੀਡੀਐੱਸ ਇਕਾਈ ਦੋ ਨੋਜਲ ਸਪਰੇਅ ਸਿਸਟਮ ਅਤੇ ਇੱਕ ਵਿਸਥਾਰਤ ਆਰਮ ਸਪਰੇਅ ਸਿਸਟਮ ਇਕਾਈ ਨਾਲ ਇੱਕ ਕਾਰਡਲੈੱਸ ਮਸ਼ੀਨ ਹੁੰਦੀ ਹੈ। ਇਸਦੀ ਸਟੋਰੇਜ਼ ਸਮਰੱਥਾ 20 ਲੀਟਰ ਦੀ ਹੁੰਦੀ ਹੈ ਅਤੇ ਇੱਕ ਸਿੰਗਲ ਚਾਰਜ ਵਿੱਚ 4 ਘੰਟਿਆਂ ਦਾ ਇੱਕ ਬੈਟਰੀ ਬੈਕਅਪ ਟਾਈਮ ਹੁੰਦਾ ਹੈ। ਸਿਸਟਮ ਦਾ ਕੁੱਲ ਵਜ਼ਨ (ਖਾਲੀ ਟੈਂਕ) 25 ਕਿਲੋਗ੍ਰਾਮ ਦਾ ਹੁੰਦਾ ਹੈ।

 

ਸੀਐੱਸਆਈਆਰ-ਸੀਐੱਮਈਆਰਆਈ ਦੇ ਨਿਰਦੇਸ਼ਕ ਪ੍ਰੋ. ਹਰੀਸ਼ ਹਿਰਾਨੀ ਨੇ ਕਿਹਾ, ‘‘ਬਜ਼ਾਰ ਵਿੱਚ ਮੌਜੂਦ ਜ਼ਿਆਦਾਤਰ ਡਿਸਇਨਕੈਟੈਂਟ ਸਪਰੇਅਰ ਲਿਕੁਇਡ ਲਈ ਇੱਕ ਸਿੰਗਲ ਚੈਂਬਰ ਸਟੋਰੇਜ਼ ਦਾ ਉਪਯੋਗ ਕਰਦੇ ਹਨ ਤਾਂ ਸਫ਼ਾਈ ਜਾਂ ਡਿਸਇਨਫੈਕਟ ਕਰਨ ਤੇ ਅਧਾਰਿਤ ਅਤੇ ਪੰਪ ਸਥਿਤ ਹੁੰਦਾ ਹੈ। ਪੰਪ ਸਪਰੇਅਰ ਵੱਲੋਂ ਉਤਪਾਦਿਤ ਡਰਾਪਲੈੱਟ ਅਕਾਰ ਵਿੱਚ ਵੱਡੇ ਹੁੰਦੇ ਹਨ ਅਤੇ ਸਤਹ ਦਾ ਪ੍ਰਭਾਵੀ ਕਵਰੇਜ਼ ਘੱਟ ਹੁੰਦਾ ਹੈ। ਇਸ ਲਈ ਸੀਐੱਮਆਈਆਰ-ਸੀਐੱਮਆਰਆਈ ਨੇ ਡਿਸਇਨਫੈਕਟੈਂਟ ਅਤੇ ਸਫ਼ਾਈ ਲਈ ਦੋਹਰੇ ਚੈਂਬਰ ਸਟੋਰੇਜ਼ ਨਾਲ ਨਿਰਮਤ ਇਨਡੋਰ ਸਪਰੇਅਰ ਸਿਸਟਮ ਦਾ ਵਿਕਾਸ ਕੀਤਾ ਹੈ ਅਤੇ ਇਸਦਾ ਬਿਹਤਰ ਨੋਜਲ ਡਿਜ਼ਾਈਨ, ਨੋਜਲ ਲਈ ਬਿਹਤਰ ਪ੍ਰਬੰਧ ਅਤੇ ਘੱਟ ਡਰਾਪਲੈੱਟ ਅਕਾਰ ਹੁੰਦਾ ਹੈ। ਇਸ ਪ੍ਰਕਾਰ ਛਿੜਕਿਆ ਗਿਆ ਡਿਸਇੰਨਫੈਕਟੈਂਟ ਲਿਕੁਇਡ ਦੀ ਨਿਰਧਾਰਿਤ ਮਾਤਰਾ ਲਈ ਜ਼ਿਆਦਾ ਸਤਹ ਖੇਤਰ ਨੂੰ ਕਵਰ ਕਰਦਾ ਹੈ।’’

 

ਪ੍ਰੋ. ਹਰੀਸ਼ ਹਿਰਾਨੀ ਨੇ ਕਿਹਾ, ‘‘ਪਾਰਟੀਕਲ ਦਾ ਅਕਾਰ ਅਤੇ ਡਿਸਇਨਫੈਕਟੈਂਟ ਦੇ ਪਾਰਟੀਕਲਸ ਦੀ ਸੰਖਿਆ ਛਿੜਕੇ ਗਏ ਡਿਸਇਨਫੈਕਟੈਂਟ ਦੀ ਪ੍ਰਭਾਵਸ਼ੀਲਤਾ ਦੇ ਨਿਰਧਾਰਣ ਦੇ ਦੋ ਮਹੱਤਵਪੂਰਨ ਮਾਪਦੰਡ ਹਨ। ਸੀਐੱਸਆਈਆਰ-ਸੀਐੱਮਈਆਰਆਈ ਨਿਰੰਤਰ ਕੋਵਿਡ-19 ਦੇ ਪਸਾਰ ਨੂੰ ਕੰਟਰੋਲ ਕਰਨ ਲਈ ਕੁਸ਼ਲ ਅਤੇ ਪ੍ਰਭਾਵੀ ਟੈਕਨੋਲੋਜੀਆਂ ਨੂੰ ਵਿਕਾਸ ਦਾ ਫੋਕਸ ਕਰਦਾ ਰਿਹਾ ਹੈ। ਉਪਕਰਨਾਂ ਦੇ ਵਿਕਾਸ ਦਾ ਅਗਲਾ ਪੜਾਅ ਡਿਸਇਨਫੈਕਟੈਂਟ ਅਤੇ ਕਲੀਨਿੰਗ ਸਪੇਰਅ ਲਈ 360 ਡਿਗਰੀ ਕਵਰੇਜ਼ ਨੂੰ ਸ਼ਾਮਲ ਕਰਨਾ ਅਤੇ ਸਕੂਲਾਂ ਅਤੇ ਘਰਾਂ ਵਿੱਚ ਉਪਯੋਗ ਲਈ ਇਸਨੂੰ ਸਟੀਕ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ।’’

 

ਇਹ ਸਪਰੇਅਰ ਮੌਪਿੰਗ ਫੀਚਰਾਂ ਅਤੇ ਐਕਸਟੈਂਡੇਬਲ ਆਰਮਸ ਨਾਲ ਵੀ ਲੈਸ ਹੈ ਜਿਸ ਨਾਲ ਕਿ ਛੁਪੇ ਹੋਏ ਖੇਤਰ ਤੱਕ ਪਹੁੰਚ ਸਕੇ ਅਤੇ ਵਿਆਪਕ ਰੂਪ ਨਾਲ ਸਫ਼ਾਈ ਕਰ ਸਕੇ। ਇਸ ਟੈਕਨੋਲੋਜੀ ਦੀ ਪ੍ਰਾਸੰਗਿਕਤਾ ਮੌਜੂਦਾ ਕੋਵਿਡ-19 ਸੰਕਟ ਦੇ ਬਾਅਦ ਵੀ ਬਣੀ ਰਹੇਗੀ ਕਿਉਂਕਿ ਵਾਇਰਸ ਲਗਾਤਾਰ ਮੌਜੂਦ ਰਹਿੰਦੇ ਹਨ ਅਤੇ ਅਜਿਹੇ ਇਨਫਲੂਐਂਜਾ ਦੇ ਜ਼ਿਕਰਯੋਗ ਮਾਮਲਿਆਂ ਦੀ ਸੰਖਿਆ ਹਰ ਸਾਲ ਪੂਰੇ ਵਿਸ਼ਵ ਵਿੱਚ ਵਧ ਰਹੀ ਹੈ। ਇਸ ਲਈ ਪ੍ਰੋ. ਹਿਰਾਨੀ ਨੇ ਦੇਸ਼ ਦੇ ਐੱਮਐੱਸਐੱਮਈ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਸਵੱਛਤਾ ਅਤੇ ਸਿਹਤ ਦੇਖਭਾਲ ਉਪਕਰਨਾਂ ਦੇ ਭਵਿੱਖ ਦੇ ਅਨੁਕੂਲਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਟੈਕਨੋਲੋਜੀ ਵਿੱਚ ਨਿਵੇਸ਼ ਕਰਨ। ਬੀਪੀਡੀਐੱਸ ਲਈ ਟੈਕਨੋਲੋਜੀ ਨੂੰ ਉਸੀ ਦਿਨ ਵਪਾਰੀਕਰਨ ਲਈ ਪਾਵਰ ਟੈੱਕ ਮਾਈਨਿੰਗ ਪ੍ਰਾਈਵੇਟ ਲਿਮਿਟਿਡ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ।

 

****

 

ਕੇਜੀਐੱਸ/ਡੀਐੱਸਟੀ / (ਇੰਡੀਆ ਸਾਇੰਸ ਵਾਇਰ)



(Release ID: 1624494) Visitor Counter : 214