PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਨਾ ਬੁਲੇਟਿਨ

Posted On: 15 MAY 2020 6:36PM by PIB Chandigarh

 

https://static.pib.gov.in/WriteReadData/userfiles/image/image0012CC3.pnghttps://static.pib.gov.in/WriteReadData/userfiles/image/image0022QQV.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

 • ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਕੋਵਿਡ-19 ਦੇ ਨਿਯੰਤਰਣ ਦੀ ਰਣਨੀਤੀ ਅਤੇ ਪ੍ਰਬੰਧਨ ਪੱਖਾਂ ਦੇ ਨਾਲ ਨਾਲ ਕੇਂਦਰ ਅਤੇ ਵੱਖ-ਵੱਖ ਰਾਜਾਂ ਵੱਲੋਂ ਚੁੱਕੇ ਜਾ ਰਹੇ ਉਪਾਇਆਂ ਬਾਰੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ।
 • ਭਾਰਤ ਵਿੱਚ ਕੋਵਿਡ-19 ਨਾਲ ਹੋਈਆਂ ਕੁੱਲ ਮੌਤਾਂ 2,649 ਅਤੇ ਮਰੀਜ਼ਾਂ ਦੀ ਸੰਖਿਆ 81,970 ਹੈ। ਮੌਤ ਦਰ 3.23% ’ਤੇ ਆ ਗਈ। ਹੁਣ ਤੱਕ ਕੁੱਲ 27,920 ਵਿਅਕਤੀ ਠੀਕ ਹੋ ਚੁੱਕੇ ਹਨ। ਜੇ ਪਿਛਲੇ 24 ਘੰਟਿਆਂ ਵਿੱਚ ਦੇਖਿਆ ਜਾਵੇ ਤਾਂ 1,685 ਮਰੀਜ਼ ਠੀਕ ਹੋ ਗਏ। ਇਹ ਕੁੱਲ ਰਿਕਵਰੀ ਰੇਟ ਨੂੰ 34.06% ’ਤੇ ਲੈਂ ਜਾਂਦਾ ਹੈ।
 • ਲੌਕਡਾਊਨ ਦਾ ਪ੍ਰਭਾਵ ਡਬਲਿੰਗ ਰੇਟ ਤੇ ਦੇਖਿਆ ਗਿਆ ਜੋ ਪਿਛਲੇ ਹਫ਼ਤੇ ਦੇ ਪ੍ਰੀ-ਲੌਕਡਾਊਨ ਹਫ਼ਤੇ ਵਿੱਚ 3.4 ਦਿਨਾਂ ਤੋਂ 12.9 ਦਿਨ ਹੋ ਗਿਆ ਹੈ।
 • ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਭਾਰਤੀ ਅਰਥਵਿਵਸਥਾ ਦੇ ਸਮਰਥਨ ਲਈ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਕੇਂਦਰੀ ਵਿੱਤ ਮੰਤਰੀ ਨੇ ਤੀਜੇ ਹਿੱਸੇ ਦਾ ਵੇਰਵਾ ਜਾਰੀ ਕੀਤੇ।
 • ਵਿੱਤ ਮੰਤਰੀ ਦੁਆਰਾ ਪ੍ਰਵਾਸੀਆਂ, ਕਿਸਾਨਾਂ, ਛੋਟੇ ਕਾਰੋਬਾਰਾਂ ਤੇ ਸਟ੍ਰੀਟ ਵੈਂਡਰਾਂ ਸਮੇਤ ਗ਼ਰੀਬਾਂ ਦੀ ਮਦਦ ਲਈ ਥੋੜ੍ਹੇ ਤੇ ਲੰਬੇ ਸਮੇਂ ਦੇ ਉਪਾਅ
 • 1 ਮਈ 2020 ਨੂੰ ਸਿਰਫ਼ 4 ਟ੍ਰੇਨਾਂ ਤੋਂ ਸ਼ੁਰੂ ਕਰਦਿਆਂ, ਭਾਰਤੀ ਰੇਲਵੇ ਨੇ ਘੱਟੋ-ਘੱਟ 15 ਦਿਨਾਂ ਵਿੱਚ 1000 ਤੋਂ ਵੱਧ ਅਜਿਹੀਆਂ ਸ਼੍ਰਮ ਸ਼ਕਤੀ ਟ੍ਰੇਨਾਂ ਦੇ ਸੰਚਾਲਨ ਦਾ ਪ੍ਰਬੰਧ ਕੀਤਾ।

 

ਕੋਵਿਡ -19 ਬਾਰੇ ਮੰਤਰੀਆਂ ਦੇ ਗਰੁੱਪ ਦੀ 15ਵੀਂ ਮੀਟਿੰਗ ਹੋਈ; ਕੋਵਿਡ-19 ਦੇ ਪ੍ਰਬੰਧਨ ਲਈ ਮੌਜੂਦਾ ਸਥਿਤੀ, ਤਿਆਰੀ ਅਤੇ ਕਾਰਜਾਂ ਦੀ ਸਮੀਖਿਆ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਅੱਜ ਕੋਵਿਡ-19 ਦੇ ਮੰਤਰੀਆਂ ਦੇ ਉੱਚ ਪੱਧਰੀ ਗਰੁੱਪ ਦੀ 15ਵੀਂ ਮੀਟਿੰਗ ਇੱਥੇ ਨਿਰਮਾਣ ਭਵਨ ਵਿਖੇ ਹੋਈ। ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਕੋਵਿਡ-19 ਦੇ ਨਿਯੰਤਰਣ ਦੀ ਰਣਨੀਤੀ ਅਤੇ ਪ੍ਰਬੰਧਨ ਪੱਖਾਂ ਦੇ ਨਾਲ ਨਾਲ ਕੇਂਦਰ ਅਤੇ ਵੱਖ-ਵੱਖ ਰਾਜਾਂ ਵੱਲੋਂ ਚੁੱਕੇ ਜਾ ਰਹੇ ਉਪਾਇਆਂ ਬਾਰੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ। ਭਾਰਤ ਵਿੱਚ ਕੋਵਿਡ-19 ਨਾਲ ਹੋਈਆਂ ਕੁੱਲ ਮੌਤਾਂ 2,649 ਅਤੇ ਮਰੀਜ਼ਾਂ ਦੀ ਸੰਖਿਆ 81,970 ਹੈ। ਮੌਤ ਦਰ 3.23% ’ਤੇ ਆ ਗਈ। ਹੁਣ ਤੱਕ ਕੁੱਲ 27,920 ਵਿਅਕਤੀ ਠੀਕ ਹੋ ਚੁੱਕੇ ਹਨ। ਜੇ ਪਿਛਲੇ 24 ਘੰਟਿਆਂ ਵਿੱਚ ਦੇਖਿਆ ਜਾਵੇ ਤਾਂ 1,685 ਮਰੀਜ਼ ਠੀਕ ਹੋ ਗਏਇਹ ਕੁੱਲ ਰਿਕਵਰੀ ਰੇਟ ਨੂੰ 34.06% ’ਤੇ ਲੈਂ ਜਾਂਦਾ ਹੈ। ਇਹ ਵੀ ਦੱਸਿਆ ਗਿਆ ਕਿ ਲੌਕਡਾਊਨ ਦਾ ਪ੍ਰਭਾਵ ਡਬਲਿੰਗ ਰੇਟ ਤੇ ਦੇਖਿਆ ਗਿਆ ਜੋ ਪਿਛਲੇ ਹਫ਼ਤੇ ਦੇ ਪ੍ਰੀ-ਲੌਕਡਾਊਨ ਹਫ਼ਤੇ ਵਿੱਚ 3.4 ਦਿਨਾਂ ਤੋਂ 12.9 ਦਿਨ ਹੋ ਗਿਆ ਹੈ।

https://pib.gov.in/PressReleseDetail.aspx?PRID=1624057

ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਭਾਰਤੀ ਅਰਥਵਿਵਸਥਾ ਦੇ ਸਮਰਥਨ ਲਈ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਤੀਜੇ ਹਿੱਸੇ ਦੇ ਵੇਰਵੇ ਦੀ ਪ੍ਰੈਜ਼ੈਂਟੇਸ਼ਨ (ਪੇਸ਼ਕਾਰੀ)

https://pib.gov.in/PressReleseDetail.aspx?PRID=1624104

 

 

ਵਿੱਤ ਮੰਤਰੀ ਦੁਆਰਾ ਪ੍ਰਵਾਸੀਆਂ, ਕਿਸਾਨਾਂ, ਛੋਟੇ ਕਾਰੋਬਾਰਾਂ ਤੇ ਸਟ੍ਰੀਟ ਵੈਂਡਰਾਂ ਸਮੇਤ ਗ਼ਰੀਬਾਂ ਦੀ ਮਦਦ ਲਈ ਥੋੜ੍ਹੇ ਤੇ ਲੰਬੇ ਸਮੇਂ ਦੇ ਉਪਾਅ

ਪ੍ਰਵਾਸੀ ਮਜ਼ਦੂਰਾਂ, ਸਟ੍ਰੀਟ ਵੈਂਡਰਾਂ , ਪ੍ਰਵਾਸੀ ਸ਼ਹਿਰੀ ਗ਼ਰੀਬਾਂ, ਛੋਟੇ ਵਪਾਰੀਆਂ, ਸਵੈਰੋਜ਼ਗਾਰ ਚ ਲੱਗੇ ਲੋਕਾਂ, ਛੋਟੇ ਕਿਸਾਨਾਂ ਅਤੇ ਹਾਊਸਿੰਗ ਦੁਆਰਾ ਖਾਸ ਤੌਰ ਉੱਤੇ ਝੱਲੀਆਂ ਜਾ ਰਹੀਆਂ ਔਕੜਾਂ ਨੂੰ ਘਟਾਉਣ ਲਈ ਉਪਾਵਾਂ ਦੇ ਦੂਜੇ ਹਿੱਸੇ ਦਾ ਐਲਾਨ ਕਰਦਿਆਂ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੱਲ੍ਹ ਆਪਣੀ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਵਾਸੀਆਂ, ਕਿਸਾਨਾਂ, ਛੋਟੇ ਕਾਰੋਬਾਰਾਂ ਤੇ ਸਟ੍ਰੀਟ ਵੈਂਡਰਾਂ ਸਮੇਤ ਗ਼ਰੀਬਾਂ ਦੀ ਮਦਦ ਲਈ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਉਪਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।ਇਨ੍ਹਾਂ ਵਿੱਚ ਸ਼ਾਮਲ ਹਨ,ਪ੍ਰਵਾਸੀਆਂ ਨੂੰ 2 ਮਹੀਨਿਆਂ ਲਈ ਅਨਾਜ ਦੀ ਮੁਫ਼ਤ ਸਪਲਾਈ; ਟੈਕਨੋਲੋਜੀ ਦੀ ਹੋਵੇਗੀ ਵਰਤੋਂ ਤੇ ਮਾਰਚ 2021 ਤੱਕ ਭਾਰਤ ਵਿੱਚ ਕਿਸੇ ਵੀ ਰਾਸ਼ਨਡਿਪੂ ਤੋਂ ਪੀਡੀਐੱਸ (ਰਾਸ਼ਨ) ਲੈਣ ਦੇ ਯੋਗ ਹੋ ਸਕਣਗੇ ਪ੍ਰਵਾਸੀ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ;ਪ੍ਰਵਾਸੀ ਕਾਮਿਆਂ ਤੇ ਸ਼ਹਿਰੀ ਗ਼ਰੀਬਾਂ ਲਈ ਕਿਰਾਏ ਦੇ ਸਸਤੇ ਹਾਊਸਿੰਗ ਕੰਪਲੈਕਸਾਂ ਲਈ ਯੋਜਨਾ ਸ਼ੁਰੂ ਹੋਵੇਗੀ;ਸ਼ਿਸ਼ੂ ਮੁਦਰਾ ਕਰਜ਼ਦਾਰਾਂ ਲਈ 12 ਮਹੀਨਿਆਂ ਵਾਸਤੇ 2% ਵਿਆਜ ਸਬਵੈਂਸ਼ਨ – 1,500 ਕਰੋੜ ਰੁਪਏ ਦੀ ਰਾਹਤ ; ਸਟ੍ਰੀਟ ਵੈਂਡਰਾਂ ਲਈ 5,000 ਕਰੋੜ ਰੁਪਏ ਦੀ ਰਿਣ ਸੁਵਿਧਾ ; ਪੀਐੱਮਏਵਾਈ (ਸ਼ਹਿਰੀ) ਅਧੀਨ ਐੱਮਆਈਜੀ ਲਈ ਕ੍ਰੈਡਿਟ ਲਿੰਕਡ ਸਬਸਿਡੀ ਯੋਜਨਾ ਦੇ ਵਿਸਥਾਰ ਰਾਹੀਂ ਹਾਊਸਿੰਗ ਸੈਕਟਰ ਤੇ ਦਰਮਿਆਨੀ ਆਮਦਨ ਵਾਲੇ ਸਮੂਹ ਲਈ 70,000 ਕਰੋੜ ਰੁਪਏ ਦਾ ਹੁਲਾਰਾ ; ਸੀਏਐੱਮਪੀਏ ਫ਼ੰਡਸ ਦੀ ਵਰਤੋਂ ਕਰਦਿਆਂ ਰੋਜ਼ਗਾਰ ਪੈਦਾ ਕਰਨ ਲਈ 6,000 ਕਰੋੜ ਰੁਪਏ ; ਨਾਬਾਰਡ ਰਾਹੀਂ ਕਿਸਾਨਾਂ ਲਈ 30,000 ਕਰੋੜ ਰੁਪਏ ਦੀ ਐਡੀਸ਼ਨ ਐੱਮਰਜੈਂਸੀ ਵਰਕਿੰਗ ਕੈਪੀਟਲ ; ਕਿਸਾਨ ਕ੍ਰੈਡਿਟ ਕਾਰਡ ਯੋਜਨਾ ਅਧੀਨ 2.5 ਕਰੋੜ ਕਿਸਾਨਾਂ ਲਈ 2 ਲੱਖ ਕਰੋੜ ਰੁਪਏ ਦੇ ਰਿਆਇਤੀ ਰਿਣ ਦਾ ਉਛਾਲ

https://pib.gov.in/PressReleseDetail.aspx?PRID=1623862

 

ਲੌਕਡਾਊਨ ਕਾਰਨ ਡੇਅਰੀ ਖੇਤਰ ਲਈ ਵਰਕਿੰਗ ਕੈਪੀਟਲ ਲੋਨਸ ਤੇ ਵਿਆਜ ਵਿੱਚ ਛੂਟ

ਡੇਅਰੀ ਖੇਤਰ ਤੇ ਕੋਵਿਡ-19 ਦੇ ਆਰਥਿਕ ਪ੍ਰਭਾਵਾਂ ਦੀ ਭਰਭਾਈ ਕਰਨ ਲਈ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਇੱਕ ਯੋਜਨਾ "ਡੇਅਰੀ ਖੇਤਰ ਦੇ ਲਈ ਵਰਕਿੰਗ ਕੈਪੀਟਲ ਕਰਜੇ ਤੇ ਵਿਆਜ ਵਿੱਚ ਛੂਟ" ਦੀ ਸ਼ੁਰੂਆਤ ਕੀਤੀ ਹੈ। ਯੋਜਨਾ ਦੇ ਤਹਿਤ 2020-21 ਦੇ ਦੌਰਾਨ ਡੇਅਰੀ ਸਹਿਕਾਰੀ ਕਮੇਟੀਆਂ ਅਤੇ ਕਿਸਾਨ ਉਤਪਾਦਕ ਸੰਗਠਨਾਂ (ਐੱਸਡੀਸੀ ਅਤੇ ਐੱਫਪੀਓ) ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਸਹਿਕਾਰੀ ਅਤੇ ਕਿਸਾਨ ਸਵਾਮੀਤਵ ਵਾਲੀਆਂ ਦੁੱਧ ਉਤਪਾਦਕ ਕੰਮਪਨੀਆਂ ਦੀ ਵਰਕਿੰਗ ਕੈਪੀਟਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 1ਅਪ੍ਰੈਲ 2020 ਤੋਂ 31 ਮਾਰਚ 2020 ਦੇ ਵਿੱਚ ਅਨੁਸੂਚਿਤ ਵਪਾਰਕ ਬੈਂਕਾਂ/ਆਰਆਰਬੀ/ਸਹਿਕਾਰੀ ਬੈਂਕਾਂ/ਵਿੱਤੀ ਸੰਸਥਾਵਾਂ ਨਾਲ ਲਏ ਗਏ ਵਰਕਿੰਗ ਕੈਪੀਟਲ ਕਰਜੇ ਤੇ ਵਿਆਜ ਵਿੱਚ ਛੂਟ ਦਿਤੀ ਜਾਵੇਗੀ। ਸਹਿਕਾਰੀ ਕਮੇਟੀਆਂ/ਐੱਫਪੀਓ ਨੂੰ ਸੁਰੱਖਿਅਤ ਵਸਤਾਂ ਅਤੇ ਹੋਰ ਦੁੱਧ ਉਤਪਾਦਾਂ ਵਿੱਚ ਦੁੱਧ ਦੇ ਰੂਪਾਂਤਰਣ ਲਈ ਇਹ ਸੁਵਿਧਾ ਦਿਤੀ ਜਾਵੇਗੀ।

https://pib.gov.in/PressReleseDetail.aspx?PRID=1623843

 

ਰਾਸ਼ਟਰਪਤੀ ਭਵਨ ਨੇ ਖਰਚੇ ਘਟਾ ਕੇ ਮਿਸਾਲ ਕਾਇਮ ਕੀਤੀ

ਕੋਵਿਡ-19 ਰਾਹਤ ਉਪਾਵਾਂ ਲਈ ਅਤੇ ਵਧੇਰੇ ਸਰੋਤ ਉਪਲੱਬਧ ਕਰਾਉਣ ਦੇ ਮੱਦੇਨਜ਼ਰ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਮਾਰਚ ਵਿੱਚ ਪੀਐੱਮ-ਕੇਅਰਸ ਫੰਡ ਵਿੱਚ ਆਪਣੀ ਇੱਕ ਮਹੀਨੇ ਦੀ ਤਨਖਾਹ ਦਾ ਯੋਗਦਾਨ ਦੇਣ ਤੋਂ ਬਾਅਦ ਇੱਕ ਸਾਲ ਲਈ ਆਪਣੀ ਤਨਖ਼ਾਹ ਦਾ 30 ਪ੍ਰਤੀਸ਼ਤ ਤਿਆਗਣ ਦਾ ਫੈਸਲਾ ਕੀਤਾ ਹੈਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਨੂੰ ਨਿਰਦੇਸ਼ ਦੇ ਕੇ ਖਰਚ ਨੂੰ ਘਟਾਉਣ, ਸੰਸਾਧਨਾਂ ਦਾ ਵੱਧ ਤੋਂ ਵੱਧ ਉਪਯੋਗ ਕਰਨ ਅਤੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਬਚਾਏ ਗਏ ਧਨ ਦੀ ਵਰਤੋਂ ਕਰਕੇ ਅਤੇ ਲੋਕਾਂ ਦੀ ਆਰਥਿਕ ਦੁਰਦਸ਼ਾ ਨੂੰ ਘਟਾਉਣ ਲਈ ਇੱਕ ਮਿਸਾਲ ਕਾਇਮ ਕੀਤੀ ਹੈ

https://pib.gov.in/PressReleseDetail.aspx?PRID=1623936

 

ਪ੍ਰਧਾਨ ਮੰਤਰੀ ਦੀ ਸ਼੍ਰੀ ਬਿਲ ਗੇਟਸ ਨਾਲ ਗੱਲਬਾਤ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਲ ਐਂਡ ਮੇਲਿੰਦਾ ਗੇਟਸ ਫ਼ਾਊਂਡੇਸ਼ਨਦੇ ਸਹਿਚੇਅਰਪਰਸਨ ਸ਼੍ਰੀ ਬਿਲ ਗੇਟਸ ਨਾਲ ਵੀਡੀਓ ਕਾਨਫ਼ਰੰਸ ਜ਼ਰੀਏ ਗੱਲਬਾਤ ਕੀਤੀ। ਦੋਵੇਂ ਅਹਿਮ ਸ਼ਖ਼ਸੀਅਤਾਂ ਨੇ ਕੋਵਿਡ–19 ਲਈ ਅੰਤਰਰਾਸ਼ਟਰੀ ਹੁੰਗਾਰੇ ਅਤੇ ਇਸ ਆਲਮੀ ਮਹਾਮਾਰੀ ਦੇ ਟਾਕਰੇ ਲਈ ਵਿਗਿਆਨਕ ਨਵੀਨਤਾ ਅਤੇ ਖੋਜ ਤੇ ਵਿਕਾਸ ਵਿਸ਼ਵਪੱਧਰੀ ਤਾਲਮੇਲ ਬਾਰੇ ਚਰਚਾ ਕੀਤੀ।ਇਸ ਸੰਦਰਭ ਵਿੱਚ ਇਨ੍ਹਾਂ ਅਹਿਮ ਸ਼ਖ਼ਸੀਅਤਾਂ ਨੇ ਜਿਹੜੇ ਵਿਸ਼ਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ, ਉਨ੍ਹਾਂ ਵਿੱਚ ਕੁਝ ਵਿਚਾਰਾਂ ਚ ਦਿਹਾਤੀ ਖੇਤਰਾਂ ਵਿੱਚ ਆਖ਼ਰੀ ਵਿਅਕਤੀ ਤੱਕ ਵੀ ਸਿਹਤ ਸੇਵਾ ਡਿਲਿਵਰੀ ਵਾਲੇ ਭਾਰਤ ਦੇ ਵਿਲੱਖਣ ਮਾਡਲ, ਭਾਰਤ ਸਰਕਾਰ ਵੱਲੋਂ ਕੋਰੋਨਾ ਦਾ ਫੈਲਣਾ ਰੋਕਣ ਲਈ ਇਸ ਵਾਇਰਸ ਦੀ ਛੂਤ ਤੋਂ ਗ੍ਰਸਤ ਮਰੀਜ਼ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ ਲਈ ਪ੍ਰਭਾਵਸ਼ਾਲੀ ਮੋਬਾਇਲ ਐਪ ਅਤੇ ਵੈਕਸੀਨਾਂ ਤੇ ਦਵਾਈਆਂ ਦੀ ਖੋਜ ਤੋਂ ਬਾਅਦ ਉਨ੍ਹਾਂ ਦਾ ਉਤਪਾਦਨ ਵਧਾਉਣ ਦੀ ਭਾਰਤ ਦੀ ਬਹੁਤ ਜ਼ਿਆਦਾ ਫ਼ਾਰਮਾਸਿਊਟੀਕਲ ਸਮਰੱਥਾ ਵਿੱਚ ਹੋਰ ਵਾਧਾ ਕਰਨਾ ਸ਼ਾਮਲ ਸਨ।

https://pib.gov.in/PressReleseDetail.aspx?PRID=1623944

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਮੈਟੀ ਫ਼੍ਰੈਡਰਿਕਸੇਨ (METTE FREDERIKSEN) ਦਰਮਿਆਨ ਫ਼ੋਨ ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡੈਨਮਾਰਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਮੈਟੀ ਫ਼੍ਰੈਡਰਿਕਸੇਨ (MetteFrederiksen) ਨਾਲ ਟੈਲੀਫ਼ੋਨ ਤੇ ਗੱਲਬਾਤ ਕੀਤੀ।ਦੋਵੇਂ ਆਗੂਆਂ ਨੇ ਕੋਵਿਡ–19 ਮਹਾਮਾਰੀ ਨਾਲ ਨਿਪਟਣ ਲਈ ਦੋਵੇਂ ਦੇਸ਼ਾਂ ਵਿੱਚ ਚੁੱਕੇ ਕਦਮਾਂ ਬਾਰੇ ਨੋਟਸ ਦੀ ਤੁਲਨਾ ਕੀਤੀ। ਛੂਤ ਦੇ ਫੈਲਣ ਤੋਂ ਵਧੇ ਬਗ਼ੈਰ ਲੌਕਡਾਊਨ ਦੀਆਂ ਪਾਬੰਦੀਆਂ ਸਫ਼ਲਤਾਪੂਰਬਕ ਹਟਾਉਣ ਦੀ ਪ੍ਰਧਾਨ ਮੰਤਰੀ ਨੇ ਸ਼ਲਾਘਾ ਕੀਤੀ। ਭਾਰਤੀ ਤੇ ਡੈਨਿਸ਼ ਮਾਹਿਰਾਂ ਦੇ ਇੱਕਦੂਜੇ ਦੇ ਸੰਪਰਕ ਵਿੱਚ ਰਹਿਣ ਤੇ ਇੱਕਦੂਜੇ ਦੇ ਅਨੁਭਵ ਤੋਂ ਸਿੱਖਣ ਉੱਤੇ ਸਹਿਮਤੀ ਪ੍ਰਗਟਾਈ ਗਈ।ਦੋਵੇਂ ਆਗੂਆਂ ਨੇ ਉਨ੍ਹਾਂ ਤਰੀਕਿਆਂ ਉੱਤੇ ਵਿਚਾਰ ਕੀਤਾ ਕਿ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਦੋਵੇਂ ਦੇਸ਼ ਕਿਵੇਂ ਇਕੱਠੇ ਕੰਮ ਕਰ ਸਕਦੇ ਹਨ।

https://pib.gov.in/PressReleseDetail.aspx?PRID=1623876

 

ਭਾਰਤ ਨੇ ਜੀ - 20 ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਸਸਤੀਆਂ ਕੀਮਤਾਂ ਤੇ ਜ਼ਰੂਰੀ ਦਵਾਈਆਂ, ਇਲਾਜ ਅਤੇ ਟੀਕਿਆਂ ਦੀ ਪਹੁੰਚ ਸੁਨਿਸ਼ਚਿਤ ਕਰਨ;

ਭਾਰਤ ਨੇ ਜੀ - 20 ਦੇਸ਼ਾਂ ਨੂੰ ਸਸਤੀ ਕੀਮਤਾਂਤੇ ਜ਼ਰੂਰੀ ਦਵਾਈਆਂ, ਇਲਾਜ ਅਤੇ ਟੀਕਿਆਂ ਦੀ ਪਹੁੰਚ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਦੂਜੀ ਜੀ - 20 ਵਰਚੁਅਲ ਟ੍ਰੇਡ ਐਂਡ ਇਨਵੈਸਟਮੈਂਟ ਮਿਨਿਸਟਰਜ਼ ਮੀਟਿੰਗ ਦੌਰਾਨ ਆਪਣੀ ਦਖਲਅੰਦਾਜ਼ੀ ਵਿੱਚ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਜੀ -20 ਮੈਂਬਰਾਂ ਨੂੰ ਕਿਹਾ ਕਿ ਉਹ ਤੁਰੰਤ ਅਤੇ ਠੋਸ ਕਾਰਵਾਈਆਂਤੇ ਧਿਆਨ ਕੇਂਦ੍ਰਿਤ ਕਰਨ ਜਿਨ੍ਹਾਂ ਨਾਲ ਕੋਰੋਨਾ ਮਹਾਮਾਰੀ ਦੇ ਕਾਰਨ ਸਾਰੀ ਦੁਨੀਆ ਦੇ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦੂਰ ਕੀਤੀ ਜਾ ਸਕੇ।ਮੰਤਰੀ ਨੇ ਕਿਹਾ ਕਿ ਭਾਰਤ ਵਿਆਪਕ ਤੌਰਤੇਦੁਨੀਆ ਦੀ ਫਾਰਮੇਸੀਵਜੋਂ ਜਾਣਿਆ ਜਾਂਦਾ ਹੈ, ਭਾਰਤ ਵੀ ਇਸ ਬਿਮਾਰੀ ਦੇ ਟੀਕੇ ਅਤੇ ਪ੍ਰਭਾਵਸ਼ਾਲੀ ਇਲਾਜ ਵਿਕਸਤ ਕਰਨ ਦੇ ਵਿਸ਼ਵ ਵਿਆਪੀ ਯਤਨਾਂ ਵਿੱਚ ਸਰਗਰਮੀ ਨਾਲ ਭਾਈਵਾਲੀ ਨਿਭਾ ਰਿਹਾ ਹੈ।

https://pib.gov.in/PressReleseDetail.aspx?PRID=1623888

 

ਇੱਕ ਦਿਨ ਵਿੱਚ 4 ਟ੍ਰੇਨਾਂ ਤੋਂ ਸ਼ੁਰੂ ਕਰਕੇ  ਹੁਣ ਰੋਜ਼ਾਨਾ 145 ਟ੍ਰੇਨਾਂ, ਭਾਰਤੀ ਰੇਲਵੇ ਨੇ 'ਤੇ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਜ਼ਰੀਏ ਆਪਣੇ ਘਰ ਵਾਪਸੀਮਿਸ਼ਨ ਨੂੰ ਗਤੀ ਦਿੱਤੀ

1 ਮਈ 2020 ਨੂੰ ਸਿਰਫ਼ 4 ਟ੍ਰੇਨਾਂ ਤੋਂ ਸ਼ੁਰੂ ਕਰਦਿਆਂ, ਭਾਰਤੀ ਰੇਲਵੇ ਨੇ ਘੱਟੋ-ਘੱਟ 15 ਦਿਨਾਂ ਵਿੱਚ 1000 ਤੋਂ ਵੱਧ ਅਜਿਹੀਆਂ ਸ਼੍ਰਮ ਸ਼ਕਤੀ ਟ੍ਰੇਨਾਂ ਦੇ ਸੰਚਾਲਨ ਦਾ ਪ੍ਰਬੰਧ ਕੀਤਾ। 14 ਮਈ 2020 ਨੂੰ ਇੱਕ ਸ਼ਾਨਦਾਰ ਪ੍ਰਾਪਤੀ ਵਿੱਚ, ਵੱਖ-ਵੱਖ ਰਾਜਾਂ ਤੋਂ ਕੁੱਲ 145 “ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ 2.10 ਲੱਖ ਤੋਂ ਵੱਧ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਵਿੱਚ ਵਾਪਸ ਲਿਜਾਇਆ ਗਿਆ। ਇਹ ਪਹਿਲੀ ਵਾਰ ਹੈ ਕਿ ਇੱਕ ਹੀ ਦਿਨ, ਸ਼੍ਰਮਿਕ ਟ੍ਰੇਨਾਂ ਵਿੱਚ ਯਾਤਰੀਆਂ ਦੀ ਗਿਣਤੀ 2 ਲੱਖ ਦੇ ਅੰਕ ਨੂੰ ਪਾਰ ਕਰ ਗਈ।

https://pib.gov.in/PressReleseDetail.aspx?PRID=1624059

 

ਈਪੀਐੱਫ ਅਤੇ ਐੱਮਪੀ ਐਕਟ, 1952 ਅਧੀਨ ਆਉਂਦੀਆਂ ਸਥਾਪਨਾਵਾਂ ਨੂੰ ਲੌਕਡਾਊਨ ਦੌਰਾਨ ਬਕਾਇਆਂ ਦੇ ਭੁਗਤਾਨ ਵਿੱਚ ਦੇਰੀ ਕਾਰਨ ਜੁਰਮਾਨੇ ਤੋਂ ਰਾਹਤ

ਸਰਕਾਰ ਦੁਆਰਾ ਕੋਵਿਡ-19 ਮਹਾਮਾਰੀ ਕਾਰਨ ਅਤੇ ਹੋਰ ਰੁਕਾਵਟਾਂ ਉੱਤੇ ਕਾਬੂ ਪਾਉਣ ਵਿੱਚ ਹੋਈ ਦੇਰੀ ਕਾਰਨ ਈਪੀਐੱਫ ਅਤੇ ਐੱਮਪੀ ਐਕਟ, 1952 ਅਧੀਨ ਆਉਂਦੀਆਂ ਸਥਾਪਨਾਵਾਂ ਪਰੇਸ਼ਾਨੀ ਵਿੱਚ ਹਨ ਅਤੇ ਆਮ ਦਿਨਾਂ ਵਾਂਗ ਕੰਮ ਕਰਨ ਵਿੱਚ ਅਸਫਲ ਰਹਿ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਦੁਆਰਾ ਕਾਨੂੰਨੀ ਦੇਣਦਾਰੀਆਂ ਅਦਾ ਕਰਨ ਵਿੱਚ ਦੇਰੀ ਹੋ ਰਹੀ ਹੈਸਥਾਪਨਾਵਾਂ ਦੁਆਰਾ ਸਮੇਂ ਸਿਰ ਪ੍ਰਸ਼ਾਸਕੀ ਦੇਣਦਾਰੀਆਂ ਨਾ ਹੋ ਸਕਣ ਕਾਰਨ ਉਨ੍ਹਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਲੌਕਡਾਊਨ ਦੇ ਸਮੇਂ ਦੌਰਾਨ ਜੋ ਦੇਣਦਾਰੀਆਂ ਹਨ, ਈਪੀਐੱਫਓ ਨੇ ਫੈਸਲਾ ਕੀਤਾ ਹੈ ਕਿ ਆਰਥਿਕ ਕਾਰਨਾਂ ਕਰਕੇ ਜੋ ਦੇਰੀ ਹੋਈ ਹੈ, ਉਸ ਨੂੰ ਗਲਤੀ ਨਹੀਂ ਮੰਨਿਆ ਜਾਵੇਗਾ ਅਤੇ ਅਜਿਹੀ ਦੇਰੀ ਉੱਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ

https://pib.gov.in/PressReleseDetail.aspx?PRID=1624093

 

ਸੀਬੀਐੱਸਈ (CBSE) ਨੇ 9ਵੀਂ ਤੇ 11ਵੀਂ ਜਮਾਤ ਦੇ ਸਾਰੇ ਫ਼ੇਲ੍ਹ ਹੋਏ ਵਿਦਿਆਰਥੀਆਂ ਨੂੰ ਸਕੂਲ ਦੀ ਇੱਕ ਪ੍ਰੀਖਿਆ ਵਿੱਚ ਦੁਬਾਰਾ ਬੈਠਣ ਦਾ ਮੌਕਾ ਦਿੱਤਾ

ਕੋਵਿਡ19 ਦੇ ਅਣਕਿਆਸੇ ਹਾਲਾਤ ਦੇ ਮੱਦੇਨਜ਼ਰ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਸੀਬੀਐੱਸਆਈ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਔਨਲਾਈਨ/ਔਫ਼ਲਾਈਨ ਟੈਸਟ ਦੇਣ ਦਾ ਇੱਕ ਹੋਰ ਮੌਕਾ ਦਿੱਤਾ ਜਾਵੇ, ਜਿਹੜੇ 9ਵੀਂ ਤੇ 11ਵੀਂ ਜਮਾਤ ਵਿੱਚ ਫ਼ੇਲ੍ਹ ਹੋ ਗਏ ਹਨ। ਉਸੇ ਸਲਾਹ ਅਨੁਸਾਰ ਸੀਬੀਐੱਸਈ ਨੇ ਇਸ ਸਬੰਧੀ ਇੱਕ ਨੋਟੀਫ਼ਿਕੇਸ਼ਨ (ਅਧਿਸੂਚਨਾ) ਜਾਰੀ ਕੀਤੀ ਹੈ।

https://pib.gov.in/PressReleseDetail.aspx?PRID=1623867

 

38 ਹੋਰ ਨਵੀਆਂ ਮੰਡੀਆਂ ਨੂੰ ਈ - ਨਾਮ ਪਲੈਟਫਾਰਮ ਨਾਲ ਏਕੀਕ੍ਰਿਤ ਕੀਤਾ ਗਿਆ

ਅੱਜ 38 ਹੋਰ ਨਵੀਆਂ ਮੰਡੀਆਂ ਨੂੰ ਈ - ਨਾਮ ਪਲੈਟਫਾਰਮ ਨਾਲ ਏਕੀਕ੍ਰਿਤ ਕੀਤਾ ਗਿਆ, ਜਿਸ ਸਦਕਾ ਨਿਯੋਜਿਤ ਟੀਚੇ ਅਨੁਸਾਰ 415 ਮੰਡੀਆਂ ਦੀ ਇੱਕ ਹੋਰ ਉਪਲੱਬਧੀ ਹਾਸਲ ਹੋਈ।  38 ਮੰਡੀਆਂ ਮੱਧ  ਪ੍ਰਦੇਸ਼  (19)ਤੇਲੰਗਾਨਾ  (10)ਮਹਾਰਾਸ਼ਟਰ  (4)  ਅਤੇ  (1)  ਗੁਜਰਾਤ ਹਰਿਆਣਾ ਪੰਜਾਬ ਕੇਰਲ ਅਤੇ ਜੰਮੂ - ਕਸ਼ਮੀਰ  ਨਾਲ ਏਕੀਕ੍ਰਿਤ ਹਨਪਹਿਲੇ ਪੜਾਅ ਵਿੱਚ 585 ਮੰਡੀਆਂ ਦੀ ਪੂਰਨ ਸਫਲਤਾ ਨਾਲ ਦੂਜੇ ਪੜਾਅ ਵਿੱਚ 415 ਨਵੀਆਂ ਮੰਡੀਆਂ ਨੂੰ ਏਕੀਕ੍ਰਿਤ ਕਰਨ ਲਈ ਈ - ਨਾਮ  ਦਾ ਹੋਰ ਵਿਸਤਾਰ  ਕੀਤਾ ਗਿਆ।  ਈ - ਨਾਮ ਪਲੇਟਫਾਰਮ ਵਿੱਚ ਹੁਣ 18 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂਦੀ  1000 ਮੰਡੀਆਂ ਹਨ

https://pib.gov.in/PressReleseDetail.aspx?PRID=1624083

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇੰਡੀਅਨ ਕੋਸਟ ਗਾਰਡ ਸ਼ਿਪ ਸਚੇਤਤੇ ਦੋ ਇੰਟਰਸੈਪਟਰ ਕਿਸ਼ਤੀਆਂ ਦੀ ਸ਼ੁਰੂਆਤ ਕੀਤੀ

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਵੀਡੀਓ ਕਾਨਫਰੰਸ ਜ਼ਰੀਏ ਗੋਆ ਵਿੱਚ ਇੰਡੀਅਨ ਕੋਸਟ ਗਾਰਡ ਜਹਾਜ਼ (ਆਈਸੀਜੀਐੱਸ) ਸਚੇਤ ਅਤੇ ਦੋ ਇੰਟਰਸੈਪਟਰ ਕਿਸ਼ਤੀਆਂ (ਆਈਬੀ) ਸੀ-450 ਅਤੇ ਸੀ-451 ਦੀ ਤਾਇਨਾਤੀ ਕੀਤੀ। ਆਈਸੀਜੀਐੱਸ ਸਚੇਤ, ਪੰਜ ਆਫਸ਼ੋਰ ਗਸ਼ਤ ਕਿਸ਼ਤੀਆਂ (ਓਪੀਵੀਜ਼) ਦੀ ਲੜੀ ਵਿੱਚ ਸਭ ਤੋਂ ਪਹਿਲਾਂ ਗੋਆ ਸ਼ਿਪ ਯਾਰਡ ਲਿਮਿਟਿਡ (ਜੀਐੱਸਐਲ) ਦੁਆਰਾ ਸਵਦੇਸ਼ੀ ਰੂਪ ਨਾਲ ਡਿਜ਼ਾਈਨ ਕੀਤੀ ਗਈ ਹੈ ਅਤੇ ਇਸ ਨੂੰ ਅਤਿ-ਆਧੁਨਿਕ ਨੈਵੀਗੇਸ਼ਨ ਅਤੇ ਸੰਚਾਰ ਉਪਕਰਣਾਂ ਨਾਲ ਲੈਸ ਕੀਤਾ ਗਿਆ ਹੈ।ਆਈਸੀਜੀ ਤੇ ਜੀਐੱਸਐਲ ਦੀ ਡਿਜੀਟਲ ਮਾਧਿਅਮ ਨਾਲ ਕੰਮ ਕਰਨ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, “ਇਨ੍ਹਾਂ ਸਮੁੰਦਰੀ ਜਹਾਜ਼ਾਂ ਦੀ ਸ਼ੁਰੂਆਤ ਭਾਰਤ ਦੀ ਤਟਵਰਤੀ ਸਮਰੱਥਾ ਨਿਰਮਾਣ ਪ੍ਰਕਿਰਿਆ ਵਿੱਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਇਸ ਤੋਂ ਇਲਾਵਾ, ਕੋਵਿਡ-19 ਵਰਗੀਆਂ ਚੁਣੌਤੀਆਂ ਦੇ ਬਾਵਜੂਦ, ਇਹ ਦੇਸ਼ ਦੀ ਸੁਰੱਖਿਆ ਅਤੇ ਸੁਰੱਖਿਆ ਪ੍ਰਤੀ ਸਾਡੀ ਪ੍ਰਤੀਬੱਧਤਾ ਅਤੇ ਦ੍ਰਿੜ੍ਹਤਾ ਦੀ ਇੱਕ ਵੱਡੀ ਉਦਾਹਰਣ ਹੈ। 'ਸਾਡੇ ਸਮੁੰਦਰੀ ਗਾਰਡ', ਆਈਸੀਜੀ ਅਤੇ ਭਾਰਤੀ ਸ਼ਿਪ ਉਦਯੋਗ ਦੀ ਵੱਧ ਰਹੀ ਤਾਕਤ ਦੇਸ਼ ਲਈ ਮਾਣ ਵਾਲੀ ਗੱਲ ਹੈ।

 

http://pib.gov.in/PressReleseDetail.aspx?PRID=1624023

 

ਗੁਜਰਾਤ ਜਲ ਜੀਵਨ ਮਿਸ਼ਨ ਦੇ ਤਹਿਤ ਗ੍ਰਾਮੀਣ ਪੇਅਜਲ ਖੇਤਰ ਵਿੱਚ ਸੈਂਸਰ ਅਧਾਰਿਤ ਸੇਵਾ ਦਾਤਾ ਜਾਂਚ ਪ੍ਰਣਾਲੀ ਸ਼ੁਰੂ ਕਰੇਗਾ

ਗੁਜਰਾਤ ਜਲ ਜੀਵਨ ਮਿਸ਼ਨ (ਜੇਜੇਐੱਮ) ਦੇ ਤਹਿਤ ਗ੍ਰਾਮੀਣ ਪੇਅਜਲ ਖੇਤਰ ਵਿੱਚ ਸੈਂਸਰ ਅਧਾਰਿਤ ਸੇਵਾ ਦਾਤਾ ਪ੍ਰਣਾਲੀ ਲਾਗੂ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ । ਇਸ ਬਾਰੇ ਵਿੱਚ ਰਾਜ ਦੇ 2 ਜ਼ਿਲ੍ਹਿਆਂ ਵਿੱਚ ਪ੍ਰਾਯੋਗਿਕ ਪਾਇਲਟ ਪਹਿਲਾਂ ਤੋਂ ਹੀ ਜਾਰੀ ਹੈ ਤਾਂ ਕਿ ਜਲਪੂਰਤੀ ਦੀ ਵਿਵਹਾਰਕਤਾ ਯਾਨੀ ਲੰਬੀ ਮਿਆਦ ਦੇ ਅਧਾਰ ਉੱਤੇ ਹਰ ਇੱਕ ਗ੍ਰਾਮੀਣ ਘਰ ਵਿੱਚ ਉਪਲੱਬਧ ਕਰਾਏ ਜਾ ਰਹੇ ਪੇਅਜਲ ਦੀ ਸਮਰੱਥ ਮਾਤਰਾ ਅਤੇ ਨਿਰਧਾਰਿਤ ਗੁਣਵੱਤਾ ਉੱਤੇ ਨਜ਼ਰ ਰੱਖੀ ਜਾ ਸਕੇ।ਕੋਵਿਡ - 19 ਮਹਾਮਾਰੀ ਦੇ ਮੌਜੂਦਾ ਹਾਲਾਤ ਦੇ ਕਾਰਨ ਸਾਰੇ ਲੋਕਾਂ ਨੂੰ ਪੇਅਜਲ ਉਪਲੱਬਧ ਕਰਵਾਉਣ ਹੈ। ਇਸ ਦੇ ਲਈ ਭਾਰਤ ਸਰਕਾਰ ਨੇ ਸਾਰੇ ਰਾਜਾਂ ਨੂੰ ਜਲ ਸਪਲਾਈ ਨਾਲ ਸਬੰਧਿਤ ਕੰਮ ਨੂੰ ਪਹਿਲ ਦੇਣ ਸਬੰਧੀ ਅਡਵਾਇਜ਼ਰੀ ਜਾਰੀ ਕੀਤੀ ਹੈ

https://pib.gov.in/PressReleseDetail.aspx?PRID=1623821

 

ਸ਼੍ਰੀ ਅਰਜੁਨ ਮੁੰਡਾ ਨੇ ਫੇਸਬੁੱਕ ਨਾਲ ਭਾਈਵਾਲੀ ਕਰਕੇ ਭਾਰਤ ਦੇ ਕਬਾਇਲੀ ਮਾਮਲੇ ਮੰਤਰਾਲੇ ਦੇ ਡਿਜੀਟਲ ਸਕਿੱਲਿੰਗ ਆਵ੍ ਟ੍ਰਾਈਬਲ ਯੂਥ ਪ੍ਰੋਗਰਾਮ 'ਗੋਲ' ਦੀ ਸ਼ੁਰੂਆਤ ਕੀਤੀ

ਗੋਲ ਪ੍ਰੋਗਰਾਮ ਦਾ ਡਿਜ਼ਾਈਨ ਇਸ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ ਕਿ ਕਬਾਇਲੀ ਨੌਜਵਾਨਾਂ ਨੂੰ ਡਿਜੀਟਲ ਮੋਡ ਰਾਹੀਂ ਮੈਂਬਰੀਂ ਪ੍ਰਦਾਨ ਕੀਤੀ ਜਾਵੇਗੀ ਡਿਜੀਟਲ ਅਧਾਰਿਤ ਇਹ ਪ੍ਰੋਗਰਾਮ ਇਕ ਕੈਟਾਲਿਸਟ ਵਜੋਂ ਕੰਮ ਕਰੇਗਾ ਤਾਕਿ ਕਬਾਇਲੀ ਨੌਜਵਾਨਾਂ ਦੀ ਲੁਕੀ ਹੋਈ ਯੋਗਤਾ ਨੂੰ ਉਭਾਰਿਆ ਜਾ ਸਕੇ ਇਸ ਨਾਲ ਉਨ੍ਹਾਂ ਦੇ ਨਿੱਜੀ ਵਿਕਾਸ ਵਿੱਚ ਮਦਦ ਮਿਲਣ ਤੋਂ ਇਲਾਵਾ ਸਮਾਜ ਦਾ ਸਰਵ-ਪੱਖੀ ਵਿਕਾਸ ਵੀ ਹੋ ਸਕੇਗਾ

https://pib.gov.in/PressReleseDetail.aspx?PRID=1624021

 

ਕੋਵਿਡ -19 ਵਿਰੁੱਧ ਲੜਾਈ ਵਿੱਚ ਨਾਈਪਰਸ (NIPERS) ਨਿਭਾਅ ਰਹੇ ਸਰਗਰਮ ਭੂਮਿਕਾ

ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਵੱਖ-ਵੱਖ ਰਾਸ਼ਟਰੀ ਅਦਾਰਿਆਂ (ਐੱਨਆਈਪੀਈਆਰ) ਦੁਆਰਾ ਵੱਡੀ ਗਿਣਤੀ ਵਿੱਚ ਕੋਵਿਡ-19 ਦੀ ਰੋਕਥਾਮ, ਪਛਾਣ ਅਤੇ ਇਲਾਜ ਬਹੁ-ਪੱਖੀ ਖੋਜ ਪ੍ਰਸਤਾਵ ਪ੍ਰਵਾਨਗੀ ਲਈ ਸਬੰਧਤ ਏਜੰਸੀਆਂ ਨੂੰ ਪੇਸ਼ ਕੀਤੇ ਗਏ ਹਨ. ਇਨ੍ਹਾਂ ਤਜਵੀਜ਼ਾਂ ਦੇ ਪ੍ਰਮੁੱਖ ਵਿਸ਼ਿਆਂ ਵਿੱਚ ਕੋਵਿਡ-19 ਐਂਟੀਵਾਇਰਲ ਏਜੰਟ (ਨਾਈਪਰ-ਮੁਹਾਲੀ) ਨੂੰ ਨਿਸ਼ਾਨਾ ਬਣਾਉਣ ਵਾਲੇ ਪ੍ਰੋਟੀਜ ਦਾ ਡਿਜ਼ਾਇਨ, ਐੱਫਡੀਏ ਵੱਲੋਂ ਪ੍ਰਵਾਨਿਤ ਡਰੱਗ-ਡੇਟਾਬੇਸ (ਨਾਈਪਰ-ਮੁਹਾਲੀ ਤੇ ਰਾਏਬਰੇਲੀ) ਦੀ ਵਰਤੋਂ ਕਰਦਿਆਂ ਕੰਪਿਊਟੇਸ਼ਨਲ ਗਾਈਡ ਡਰੱਗ-ਰੀਪਰਪੋਸਿੰਗ, ਰੇਮਦੇਸਿਵਰ ਦੇ ਪ੍ਰੋ-ਡਰੱਗ ਤੋਂ ਡਰੱਗ ਪਰਿਵਰਤਨ, ਬੀਮਾਰ ਮਰੀਜ਼ਾਂ ਲਈ ਸਹਾਇਕ ਇਲਾਜ ਵਜੋਂ ਨੇਜ਼ਲ ਸਪਰੇਅ (ਨਾਈਪਰ-ਹੈਦਰਾਬਾਦ), ਕੋਵਿਨਡ-19 ਦੀ ਤੇਜ਼ ਜਾਂਚ ਲਈ ਕੁਆਂਟਮ ਡੌਟ ਤੇ ਕੰਡਕਟੀਵਿਟੀ ਅਧਾਰਿਤ ਬਾਇਓਸੈਂਸਰ ਵਿਕਸਤ (ਨਾਈਪਰ-ਅਹਿਮਦਾਬਾਦ) ਕਰਨਾ, ਅਤੇ ਕੋਵਿਡ -19 ਦੌਰਾਨ ਸਟ੍ਰੋਕ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਦਿਲਚਸਪ ਅਧਿਐੱਨ ਕਰਨਾ ਸ਼ਾਮਲ ਹਨ।

https://pib.gov.in/PressReleseDetail.aspx?PRID=1623835

 

ਨਾਈਪਰ - ਗੁਵਾਹਾਟੀ ਨੇ ਕੋਵਿਡ - 19ਖ਼ਿਲਾਫ਼ ਲੜਾਈ ਲਈ ਇਨੋਵੇਟਿਡ 3ਡੀ ਉਤਪਾਦਾਂ ਨੂੰ ਡਿਜਾਇਨ ਕੀਤਾ ਹੈ

ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) -  ਗੁਵਾਹਾਟੀ ਕੋਵਿਡ - 19 ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਮਦਦ ਕਰਨ ਲਈ ਦੋ ਉਤਪਾਦਾਂ ਨੂੰ ਲੈ ਕੇ ਸਾਹਮਣੇ ਆਇਆ ਹੈ । ਪਹਿਲਾ ਉਤਪਾਦ ਇੱਕ 3ਡੀ - ਪ੍ਰਿਟਿੰਡ ਹੈਂਡਸ - ਫ੍ਰੀਵਸਤੂ ਹੈ ਜਿਸਦਾ ਉਪਯੋਗ ਦਰਵਾਜਿਆਂ ਖਿੜਕੀਆਂਦਰਾਜਾਂ  (ਦੋਹੇ ਲੰਬਕਾਰੀ ਅਤੇ ਚੌੜਾਈ)ਜਾਂ ਰੈਫ੍ਰੀਜਰੇਟਰ ਹੈਂਡਲ ਜਾਂ ਐਲੇਵੇਟਰ ਬਟਨਾਂ ਅਤੇ ਲੈਪਟਾਪ/ਡੈਸਕਟਾਪ ਕੀ-ਬੋਰਡ ਨੂੰ ਖੋਲ੍ਹਣ ਜਾਂ ਬੰਦ ਕਰਨ ਵਿੱਚ ਮਦਦ ਲਈ ਕੀਤਾ ਜਾ ਸਕਦਾ ਹੈ ਜਿਸ ਵਿੱਚ ਸਵਿੱਚ ਬਟਨ ਨੂੰ ਚਾਲੂ / ਬੰਦ ਕਰਨਾ ਵੀ ਸ਼ਾਮਿਲ ਹੈ ।ਦੂਜਾ ਉਤਪਾਦ ਨੋਵੇਲ ਕੋਰੋਨਾਵਾਇਰਸ  ਦੇ ਪ੍ਰਸਾਰ ਨੂੰ ਕਾਬੂ ਕਰਨ ਲਈ 3ਡੀ - ਪ੍ਰਿਟਿੰਗਐਂਟੀਮਾਈਕਰੋਬੀਅਲ ਫੇਸ - ਸ਼ੀਲਡ ਹੈ

https://pib.gov.in/PressReleseDetail.aspx?PRID=1624068

ਟੂਰਿਜ਼ਮ ਮੰਤਰਾਲੇ ਨੇ "ਦੇਖੋ ਅਪਨਾ ਦੇਸ਼" ਲੜੀ ਦੇ ਤਹਿਤ ਮੈਸੂਰੂ : ਕ੍ਰਾਫਟ ਕਾਰਵਾ ਆਵ੍ ਕਰਨਾਟਕ' ਵਿਸ਼ੇ 'ਤੇ ਵੈਬੀਨਾਰ ਜ਼ਰੀਏ ਮੈਸੂਰੂ ਦੇ ਸਦੀਆਂ ਪੁਰਾਣੇ ਸ਼ਿਲਪਾਂ ਨੂੰ ਪੇਸ਼ ਕੀਤਾ

https://pib.gov.in/PressReleseDetail.aspx?PRID=1624026

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

 • ਪੰਜਾਬ :ਰਾਜਵਿੱਚਬਹੁਤਜ਼ਰੂਰੀ ਉਦਯੋਗਿਕ ਪੁਨਰ ਉਥਾਨ ਦੀ ਸੁਵਿਧਾ ਲਈ  ਅਤੇ ਵੱਖ-ਵੱਖ ਉਦਯੋਗਿਕ ਸੰਗਠਨਾਂ  ਵੱਲੋ  ਪੇਸ਼ ਕੀਤੀਆਂ   ਚਿੰਤਾਵਾਂ ਦਾ ਜਵਾਬ ਦਿੰਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਨੇ ਲੁਧਿਆਣਾ ਦੇ ਗ਼ੈਰ ਮਿਕਸਡ ਖੇਤਰਾਂ ਵਿੱਚ ਛੋਟੇ /ਲਘੂ  ਉਦਯੋਗਾਂ ਨੂੰ ਤੁਰੰਤ  ਸ਼ੁਰੂ ਕਰਨ ਦੀ ਆਗਿਆ ਦੇ ਦਿਤੀ ਹੈ, ਤੱਤ ਦੇ ਤੌਰ ਤੇ ਛੋਟੇ ਉਦਯੋਗਾਂ ਤੇ ਨਿਰਭਰ ਵਡੇ ਉਦਯੋਗਾਂ ਨੂੰ ਸ਼ੁਰੂ ਕਰਨ ਦਾ ਸਮਰਥਨ ਕਰਨ ਲਈ ਕਿਹਾ।ਪੰਜਾਬ ਦੇ ਸਿੱਖਿਆ ਮੰਤਰੀ ਨੇ ਰਾਜ ਦੇ ਮਾਪਿਆਂ ਨੂੰ ਵੱਡੀ ਰਾਹਤ ਦਿੰਦੇ  ਕਿਹਾ  ਕਿ ਉਹ ਸਕੂਲ ਜੋ ਆਨਲਾਈਨ ਸਿੱਖਿਆ ਪ੍ਰਦਾਨ ਕਰ ਰਹੇ ਹਨ ਉਸ ਲੌਕਡਾਊਨ ਸਮੇਂ ਦੌਰਾਨ ਕੇਵਲ ਟਿਊਸ਼ਨ ਫੀਸ ਲੈ ਸਕਦੇ ਹਨ ਅਤੇ ਅਡਮਿਸ਼ਨ ਫੀਸ ,ਵਰਦੀ ਜਾ ਕਿਸੇ ਵੀ ਰੂਪ ਵਿੱਚ ਕੋਈ ਹੋਰ ਫੀਸ ਵਿਦਿਆਰਥੀਆਂ ਕੋਲੋਂ ਨਹੀਂ  ਵਸੂਲਣਗੇ।ਉਨ੍ਹਾਂ ਅੱਗੇ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਦੇਸ਼ ਵਿਆਪੀ ਮੁਸ਼ਕਿਲ ਦੇ ਮੱਦੇਨਜ਼ਰ ਵਿਦਿਅਕ ਸੈਸ਼ਨ 2020-21 ਦੌਰਾਨ ਫੀਸ ਜਾਂ ਕੋਈ ਹੋਰ ਚਾਰਜ ਵਧਾਉਣ ਤੋਂ ਗੁਰੇਜ਼ ਕਿਹਾ ਗਿਆ ਹੈ।
 • ਹਰਿਆਣਾ : ਮੁੱਖ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਦਾ ਵਿਸ਼ੇਸ਼ ਕੋਵਿਡ ਪੈਕੇਜ ਦੀ ਦੂਜੀ ਕਿਸ਼ਤ ਲਈ ਧੰਨਵਾਦ ਕੀਤਾ ਹੈ ਅਤੇ ਕਿਹਾ ਕਿ ਇਸ ਆਰਥਿਕ ਪੈਕੇਜ ਨਾਲ ਪ੍ਰਵਾਸੀਆਂ ਅਤੇ ਹਰਿਆਣੇ ਦੇ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੋਏਗਾ।ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਅੱਜ ਐੱਮਐੱਸਐੱਮਈ ਅਤੇ ਨਾਨ ਬੈਕਿੰਗ ਵਿੱਤ ਕੰਪਨੀਆਂ ਤੋਂ ਲੈ ਕੇ ਰੀਅਲ ਅਸਟੇਟ ਅਤੇ ਬਿਜਲੀ ਵੰਡ ਅਤੇ ਵੱਖ ਵੱਖ ਆਰਥਿਕ ਖੇਤਰਾਂ ਨੂੰ ਲਾਭ ਦੇਣ  ਵਾਲੀਆਂ ਅਤੇ ਤਨਖਾਹਾਂ ਤੋਂ ਲੈ ਕੇ ਹੋਰ ਐਲਾਨਾਂ ਦੀ ਘੋਸ਼ਣਾ ਕੀਤੀ ਗਈ ਹੈ।ਹਰਿਆਣਾ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਨੂੰ ਵਾਪਸ ਭੇਜ ਰਹੀ ਹੈ।ਹਰਿਆਣਾ ਦੇ ਮੁੱਖ ਮੰਤਰੀ ਨੇ ਸਾਰੇ ਜਿਲ੍ਹਾ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪ੍ਰਵਾਸੀਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਨੂੰ ਭੇਜਣਾ ਜ਼ਰੂਰੀ ਹੀ ਨਹੀਂ ਬਲਕਿ ਇਹ ਵੀ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਆਪਣੀ ਯਾਤਰਾ ਦੌਰਾਨ ਕਿਸੇ ਕਿਸਮ ਦੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।
 • ਹਿਮਾਚਲ ਪ੍ਰਦੇਸ਼:ਮੁੱਖ ਮੰਤਰੀ ਨੇ ਗ੍ਰਾਮ ਪੰਚਾਇਤਾਂ ਦੇ ਪ੍ਰਧਾਨਾਂ ਅਤੇ ਜਮੀਨੀ ਪੱਧਰ ਦੇ ਲੋਕਤੰਤਰੀ ਸੰਸਥਾਵਾਂ ਦੇ ਹੋਰ ਚੁਣੇ ਹੋਏ ਨੁਮਾਇੰਦਿਆਂ ਨੂੰ ਰਾਜ ਵਿੱਚ ਕਰੋਨਾ ਮਹਾਮਾਰੀ  ਦੇ ਫੈਲਾਅ ਨੂੰ ਰੋਕਣ ਲਈ ਘਰੇਲੂ ਕੁਆਰੰਟੀਨ ਸਹੂਲਤਾਂ ਦੇ ਪ੍ਰਭਾਵੀ ਪ੍ਰਬੰਧਨ ਅਤੇ ਅਮਲ ਨੂੰ ਯਕੀਨੀ ਬਣਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।ਮੁੱਖ ਮੰਤਰੀ ਨੇ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ "ਨਿਗਾਹ" ਪ੍ਰੋਗਰਾਮ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਪੰਚਾਇਤ ਪ੍ਰਧਾਨਾਂ ਨਾਲ ਆਪਣਾ ਪੂਰਾ ਸਹਿਯੋਗ ਦੇਣ ਲਈ ਅਪੀਲ ਕੀਤੀ।ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਤਹਿਤ ਘਰੇਲੂ ਕੁਆਰੰਟੀਨ ਅਧੀਨ ਆਉਣ ਵਾਲਿਆਂ ਤੇ ਨਜ਼ਰ ਰੱਖਣ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਉਹ ਕੁਆਰੰਟੀਨ ਨੂੰ ਭੰਗ ਨਾ ਕਰ ਸਕਣ।
 • ਮਹਾਰਾਸ਼ਟਰ:ਮਹਾਰਾਸ਼ਟਰ ਨੇ ਰਾਜ ਵਿੱਚਪਾਜ਼ਿਟਿਵ ਮਾਮਲਿਆਂ ਦੀ ਸੰਖਿਆ 27,524 ਤੱਕ ਲੈ ਜਾਣ ਵਾਲੇ 1602 ਨਵੇਂ ਕਰੋਨਾ ਵਾਇਰਸ ਮਾਮਲਿਆਂ ਦੀ ਸੂਚਨਾ ਦਿੱਤੀ।ਨਵੇਂ ਅੰਕੜਿਆਂ ਅਨੁਸਾਰ ਰਾਜ ਵਿੱਚ20,441ਪਾਜ਼ਿਟਿਵ ਮਾਮਲੇ ਹਨ ਜਦਕਿ 6059 ਲੋਕ ਸਿਹਤਯਾਬ ਹੋਏ ਹਨ।ਮਹਾਰਾਸ਼ਟਰ ਦੇ ਕੋਵਿਡ ਹਸਪਤਾਲ ਸ਼ਹਿਰਾਂ ਵਿੱਚ ਲੌਕਡਾਊਨ ਦੇ ਸੰਭਾਵਿਕ ਵਿਸਤਾਰ ਦੀਆਂ ਖਬਰਾਂ ਦੇ ਵਿੱਚ, ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਐੱਨਸੀਪੀ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਅਤੇ ਰਾਜ ਦੇ ਮੁੱਦਿਆਂ ਤੇ ਵਿਆਪਕ ਚਰਚਾ ਕੀਤੀ।
 • ਗੁਜਰਾਤ:ਕੱਲ੍ਹ13 ਰਾਜਾਂ ਦੇ 324 ਤਾਜ਼ਾ ਮਾਮਲਿਆਂ ਨੂੰ ਮਿਲਾਕੇ ਰਾਜ ਕੋਵਿਡ ਦੇ 19 ਮਾਮਲਿਆਂ ਦੇ ਸੰਖਿਆ ਸੀ ਵੱਧ ਕੇ 9592 ਹੋ ਗਈ।ਕੱਲ੍ਹ ਕੋਵਿਡ 19 ਨਾਲ ਪੂਰੀ ਤਰ੍ਹਾਂ ਠੀਕ ਹੋਣ ਦੇ ਬਾਅਦ 191 ਰੋਗੀਆਂ ਨੂੰ ਛੁੱਟੀ ਦਿੱਤੀ ਗਈ ਹੈ ਜਦਕਿ 20 ਲੋਕਾਂ ਦੀ ਮੌਤ ਵੀ ਹੋਈ ਸੀ।ਇਸ ਦੇ ਇਲਾਵਾ ਰਾਜ ਵਿੱਚ ਲੌਕਡਾਊਨ ਦੌਰਾਨ ਬੁਨਿਆਦੀ ਢਾਂਚੇ ਦੇ ਵਿਕਾਸ ਕੰਮ ਫਿਰ ਤੋਂ ਸ਼ੁਰੂ ਹੋ ਗਏ ਹਨ।ਉਪ ਮੁੱਖ ਮੰਤਰੀ ਨੀਤਿਨ ਪਟੇਲ ਨੇ ਕਿਹਾ ਕਿ ਸੜਕਾਂ ਅਤੇ ਇਮਾਰਤਾਂ ਦੇ ਨਿਰਮਾਣ ਲਈ 9000 ਕਰੋੜ ਰੁਪਏ ਦੀ 300 ਯੋਜਨਾਵਾਂ ਸ਼ੁਰੂ ਹੋਈਆਂ ਹਨ।ਮੁੱਖ ਮੰਤਰੀ ਵਿਜੇ ਰੁਪਾਨੀ ਨੇ ਆਤਮਨਿਰਭਰ ਗੁਜਰਾਤ ਸਹਾਏ ਯੋਜਨਾ ਦੀ ਘੋਸ਼ਣਾ ਕੀਤੀ ਹੈ ਜਿਸ ਤਹਿਤ ਛੋਟੇ ਵਪਾਰੀਆਂ,ਦੁਕਾਨਦਾਰਾਂ ਅਤੇ ਸਵੈ ਰੋਜਗਾਰ ਵਾਲਿਆਂ ਨੂੰ 2 ਫ਼ੀਸਦ ਦੀ ਰਿਆਇਤੀ ਵਿਆਜ ਦਰ ਤੇ ਇੱਕ ਲੱਖ ਰੁਪਏ ਦੇ ਗਰੰਟੀ ਫ੍ਰੀ ਲੋਨ ਦਿਤੇ ਜਾਂਦੇ ਹਨ।
 • ਰਾਜਸਥਾਨ: ਰਾਜ ਵਿੱਚ ਕੋਵਿਡ 19 ਲਈ 55 ਲੋਕ ਪਾਜ਼ਿਟਿਵ ਪਾਏ ਗਏ।ਕਿਰਿਆਸ਼ੀਲ ਰੋਗੀਆਂ ਦੀ ਸੰਖਿਆ 881 ਤੱਕ ਪਹੁੰਚ ਗਈ ਹੈ।ਕੁੱਲ ਮਿਲਾ ਕੇ 2646 ਮਰੀਜ ਹੁਣ ਤੱਕ ਠੀਕ ਹੋ ਚੁੱਕੇ ਹਨ।ਅੱਜ ਕੋਟਾ ਤੋਂ 29,ਜੈਪੁਰ ਤੋਂ 11 ਅਤੇ ਉਦੈਪੁਰ ਵਿੱਚ 9 ਵਿਅਕਤੀਆਂ ਦਾ ਟੈਸਟ ਕੀਤਾ ਗਿਆ।ਕੋਵਿਡ 19 ਲਈ ਉਧੇਪੁਰ ਇਕ ਨਵਾਂ ਹੌਟਸਪੌਟ ਬਣ ਗਿਆ ਹੈ ਜਿੱਥੇ ਐਕਟਿਵ ਮਾਮਲਿਆਂ ਦੀ ਸੰਖਿਆ 1313 ਹੋ ਗਈ ਹੈ।ਕਰੋਨਾ ਸੰਕ੍ਰਮਣ ਦੇ ਕਾਰਨ ਹੁੰ ਤੱਕ ਕੁੱਲ 125 ਵਿਅਕਤੀ ਜਾਨ ਗੁਆ ਚੁੱਕੇ ਹਨ। ਰਾਜ ਵਿੱਚਪ੍ਰਵਾਸੀਆਂ ਦੇ ਅੰਦੋਲਨ ਦੇ ਬਾਦ ਪਿੱਛਲੇ ਚਾਰ ਦਿਨਾਂ ਵਿੱਚ  ਸਕਰਮਿਤ ਵਿਅਕਤੀਆਂ ਦੀ ਸੰਖਿਆ ਵਿੱਚ ਅਚਾਨਕ ਵਾਧਾ ਹੋਇਆ ਹੈ।
 • ਮੱਧ ਪ੍ਰਦੇਸ਼:ਮੱਧ ਪ੍ਰਦੇਸ਼ ਵਿੱਚ253ਨਵੇਂ  ਮਾਮਲਿਆਂ ਦੀ ਰਿਪੋਰਟ ਦੇ ਨਾਲ ਕਰੋਨਾ ਸੰਕ੍ਰਮਿਤ ਮਾਮਲਿਆਂ ਦੀ ਕੁੱਲ ਸੰਖਿਆ 4426 ਹੋ ਗਈ ਹੈ।ਜਿੱਥੇ2170 ਲੋਕ ਠੀਕ ਹੋ ਚੁਕੇ ਹਨ ਉੱਥੇ2018 ਲੋਕਾਂ ਦੀ ਹਾਲਤ ਹੁਣ ਤੱਕ ਸਥਿਰ ਹੈ।ਨਾਲ ਹੀ ਰਾਜ ਵਿੱਚ ਹੁਣ ਤੱਕ ਸੰਕਰਮਣਦੇ ਕਾਰਨ 237 ਲੋਕਾਂ ਦੀ ਮੌਤ ਹੋ ਚੁੱਕੀ ਹੈ।
 • ਗੋਆ:ਮੁੰਬਈ ਵਿੱਚ 14 ਦੀਨਾਂ ਦੇ ਕੁਆਰੰਟੀਨ  ਦੇ ਬਾਅਦ ਗੋਆ ਜਾਣ ਵਾਲੇ ਇੱਕ ਸਮੁੰਦਰੀ ਯਾਤਰੀ ਨੇ ਵੀਰਵਾਰ ਰਾਤ  ਗੋਆ ਵਿੱਚਪਾਜ਼ਿਟਿਵ ਟੈਸਟ ਕੀਤਾ ਜਿਸ ਵਿੱਚ ਗੋਆ ਸਕ੍ਰਿਆ ਕੋਵਿਡ19 ਦੇ ਪਾਜ਼ਿਟਿਵ ਮਾਮਲਿਆਂ ਨੂੰ ਅੱਠ ਦੀ ਗਿਣਤੀ ਵਿੱਚ ਲੈ ਗਿਆ।ਪਿੱਛਲੇ ਦੋ ਦਿਨਾਂ ਵਿੱਚ ਦਰਜ ਕੋਵਿਡ19 ਦੇ ਨਵੇਂਪਾਜ਼ਿਟਿਵ ਮਾਮਲਿਆਂ ਨਾਲ ਪ੍ਰਭਾਵਿਤ ਗੋਆ ਹੁਣ ਰੇਲਵੇ ਦੇ ਲੋਕਾਂ ਦੀ ਆਮਦ ਤੇ  ਲਗਾਉਣਾ ਚਾਹੁੰਦਾ ਹੈ।
 • ਅਰੁਣਾਚਲ ਪ੍ਰਦੇਸ਼:ਰਜੀਵ ਗਾਂਧੀ ਯੂਨੀਵਰਸਿਟੀ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਇਸਦੇ ਸਬੰਧਿਤ ਕਾਲਜਾਂ ਨੇ ਯੂਨੀਵਰਸਿਟੀਆਂ ਦਵਾਰਾ ਜਾਰੀ 2020-21 ਸੈਸ਼ਨ ਲਈ ਅਕਾਦਮਿਕ ਕਲੰਡਰ ਦੇ ਅਨੁਸਾਰ 29 ਜੂਨ ਨਾਲ ਕਲਾਸਾਂ ਫਿਰ ਤੋਂ ਸ਼ੁਰੂ ਕਰਨ ਦਾ ਟੀਚਾ ਰੱਖਿਆ।
 • ਅਸਾਮ:ਸਿਹਤ ਮੰਤਰੀ ਨੇ ਲੌਕਡਾਊਨ ਦੇ ਨਵੇਂ ਐੱਸਓਪੀ ਤੇ ਚਰਚਾ ਕਰਨ ਲਈ ਅਤੇ ਘਰੇਲੂ ਕੁਆਰੰਟੀਨ ਵੇਖਣ ਵਾਲਿਆ ਤੇ ਕੜੀ ਨਿਗਰਾਨੀ ਨਿਸ਼ਚਿਤ ਕਰਨ ਲਈ ਪੁਲਿਸ ਸੁਪਰਡੈਂਟ ਅਤੇ ਵੀ ਸੀ ਨਾਲ ਦੇ ਨਾਲ ਇੱਕ ਵੀਡਿਓ ਕਾਨਫਰੰਸ ਰੱਖੀ।
 • ਮਨੀਪੁਰ:ਜਵਾਹਰਲਾਲ ਨਹਿਰੂ ਆਯੁਰਵੇਦਿਕ ਇੰਸਟੀਟਿਊਟ ਨੇ ਇੱਕ ਆਈਸੋਲੇਸ਼ਨਵਾਰਡ ਵਿੱਚ ਇੱਕ ਕੋਵਿਡ19ਪਾਜ਼ਿਟਿਵ ਮਰੀਜ਼ ਹੁਣ ਦਰਜ ਕੀਤਾ ਗਿਆ।
 • ਮਿਜ਼ੋਰਮ:ਸੀਮਾ ਸੁਰੱਖਿਆ ਪ੍ਰਬੰਧਕ ਦਲ ਕੋਲਾਸਿਬ ਮਿਜ਼ੋਰਮ ਨੇ ਬਾਰਡਰ ਤੇ ਸਥਿਤੀ ਪਿੰਡਾਂ ਵਿੱਚ ਜਰੂਰਤਮੰਦ ਲੋਕਾਂ ਨੂੰ ਵੰਡਣ  ਲਈ  10 ਪੇਂਡੂ ਕਾਰਜ ਬਲਾਂ ਨੂੰ ਚਾਵਲ,ਪਿਆਜ਼, ਸੋਇਆਬੀਨ, ਖਾਣ ਵਾਲੇ ਤੇਲ ਜਿਹੀਆਂ ਜ਼ਰੂਰੀ ਵਸਤਾਂ ਦੀ ਵੰਡ ਕੀਤੀ ਗਈ ਹੈ।
 • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ 19 ਦੇ ਕੁੱਲ 891 ਟੈਸਟਾਂ ਵਿੱਚੋਂ873 ਨੈਗੇਟਿਵ ਆਏ ਹਨ ਅਤੇ 18 ਦੇ ਨਤੀਜੇ ਆਉਣੇ ਬਾਕੀ ਹਨ।
 • ਕੇਰਲ: ਕੋਵਿਡ19 ਦੇ ਅਚਾਨਕ ਐਕਟਿਵ ਕੇਸ ਆਉਣ ਨਾਲ ਰਾਜ ਵਿੱਚ ਚੌਕਸੀ ਵੱਧ ਗਈ ਹੈ।ਨਵੀਂ ਦਿੱਲੀ ਤੋਂ ਪਹਿਲੀ ਵਿਸ਼ੇਸ਼ ਰੇਲ ਗੱਡੀ ਅੱਜ ਰਾਜ ਦੀ ਰਾਜਧਾਨੀ ਪਹੁੰਚੀ।ਬੁਖਾਰ ਦੇ ਲੱਛਣਾਂ ਵਾਲੇ ਸੱਤ ਯਾਤਰੀਆਂ ਨੂੰ ਕੋਝੀਕੋਡ ਅਤੇ ਤਿਰੂਵਨੰਤਪੁਰਮ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।ਕੇਂਦਰ ਨੇ ਕੇਰਲ ਹਾਈ ਕੋਰਟ ਨੂੰ ਦਸਿਆ ਹੈ ਕਿ ਵਿਦੇਸ਼ਾਂ ਤੋਂ ਪਰਤਣ ਵਾਲੇ ਦੇ 14 ਦਿਨ ਦੀ ਕੁਆਰੰਟੀਨ ਲਾਜ਼ਮੀ ਹੈ,7 ਦਿਨਾਂ ਲਈ ਰਾਜ ਦੀ ਬੇਨਤੀ ਨੂੰ ਨਾਮਨਜ਼ੂਰ ਕੀਤਾ ਗਿਆ ਹੈ।ਪੱਛਮੀ ਬੰਗਾਲ ਸਰਕਾਰ ਕੇਰਲ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਲਈ28 ਰੇਲਾਂ ਦਾ ਪ੍ਰਬੰਧ ਕਰ ਰਹੀ ਹੈ।ਕੋਵਿਡ 19 ਨਾਲ ਖਾੜੀ ਖੇਤਰ ਵਿੱਚ 3 ਹੋਰ ਮੌਤਾਂ ਹੋ ਗਈਆਂ ਨੇ,ਜਿਸ ਨਾਲ ਵਾਇਰਸ ਕਾਰਨ ਪਿਛਲੇ ਦਿਨੀਂ ਐੱਨ ਆਰ ਕੇ ਦਿਆਂ ਮੌਤਾਂ ਦੀ ਕੁੱਲ ਗਿਣਤੀ 120 ਤੱਕ ਪਹੁੰਚ ਗਈ ਸੀ।
 • ਤਮਿਲਨਾਡੂ: ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਤਾਮਿਲਨਾਡੂ ਸਰਕਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਨੂੰ ਕਿਹਾ ਹੈ।ਰਾਜ ਸਰਕਾਰ ਨੇ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਮਾਸਟਰ ਪਲਾਨ ਤਿਆਰ ਕੀਤਾ ਜਿਹੜਾ ਇਹ ਦਰਸਾਉਂਦਾ ਹੈ ਇਹ ਕੇਂਦਰ ਵੱਲੋਂ ਐਲਾਨੀ ਉਤਸ਼ਾਹਿਤ ਯੋਜਨਾ ਵਿੱਚ ਆਪਣੇ ਹਿੱਸੇ ਦੀ ਉਡੀਕ ਕਰ ਰਿਹਾ ਹੈ।ਮਦੂਰੇ ਦੇ ਸਰਕਾਰੀ ਰਾਜਾ ਜੀ ਹਸਪਤਾਲ ਵਿੱਚ ਕੋਵਿਡ19 ਦੇ ਰੋਗੀਆਂ ਦੀ ਦੇਖਭਾਲ਼ ਜਿਵੇਂ ਭੋਜਨ ਅਤੇ ਦਵਾਈਆਂ ਰੋਬੋਟ ਦੇ ਰਹੇ ਹਨ।ਪੁੱਡੂਚੇਰੀ ਵਿੱਚ ਕੋਵਿਡ 19 ਮਾਮਲਿਆਂ ਦੀ ਗਿਣਤੀ 12 ਤੱਕ ਪਹੁੰਚ ਗਈ ਹੈ ਜਿਸ ਵਿੱਚ ਤਿੰਨ ਵਿੱਚੋਂ ਇਕ ਨਾਬਾਲਗ ਲੜਕੀ ਦਾ ਟੈਸਟ ਪਾਜ਼ਿਟਿਵ ਆਇਆ ਹੈ।ਕੱਲ੍ਹ ਤੱਕ ਤਮਿਲਨਾਡੂ ਵਿੱਚ ਕੁੱਲ ਮਾਮਲੇ :9674,ਐਕਟਿਵ ਕੇਸ:7365,ਮੌਤਾਂ:66,ਛੁੱਟੀ:2240ਚੇਨਈ ਵਿੱਚ ਐਕਟਿਵ ਕੇਸ 5637 ਹਨ।
 • ਕਰਨਾਟਕ: ਮੁੱਖ ਮੰਤਰੀ ਨੇ 42500 ਆਸ਼ਾ ਵਰਕਰਾਂ ਲਈ 3000 ਰੁਪਏ ਦੀ ਐਕਸ ਗਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।ਰਾਜ ਨੇ ਏ ਪੀ ਐੱਮ ਸੀ ਸੋਧ ਐਕਟ ਨੂੰ ਮਨਜ਼ੂਰੀ ਦਿਤੀ ਹੈ, ਜਿਸ ਨਾਲ ਕਿਸਾਨਾਂ ਨੂੰ ਉਹਨਾ ਦੀਆਂ ਫਸਲਾਂ ਨੂੰ ਸਿੱਧੇ ਵੇਚਣ ਦੀ ਆਗਿਆ ਮਿਲੇਗੀ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਬਣਦਾ ਮੁੱਲ ਮਿਲਣ ਵਿੱਚ ਸਹਾਇਤਾ ਮਿਲੇਗੀ।ਸਾਨ ਫਰਾਂਸਿਸਕੋ ਤੋਂ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ 109 ਯਾਤਰੀਆਂ ਨਾਲ ਬੰਗਲੁਰੂ ਪਹੁੰਚੀ।ਦੁਬਈ ਤੋਂ ਵਾਪਸੀ ਦੀ ਉਡਾਣ ਵਿੱਚ ਮੰਗਲੂਰੁ ਪਹੁੰਚੇ 20 ਵਿਅਕਤੀ ਪਾਜ਼ਿਟਿਵ ਸਨ।ਅੱਜ ਦੁਪਹਿਰ 12 ਵਜੇ ਤੱਕ 45 ਨਵੇਂ ਮਾਮਲੇ ਸਾਹਮਣੇ ਆਏ, ਬੰਗਲੁਰੂ 14,ਦੱਖਣ ਕੰਨੜ 16,ਉਡੁਪੀ 5,ਬਿਦਰ ਅਤੇ ਹਸਨ 3,ਚਿਤ੍ਰਦੁਰਗ 2 ਅਤੇ ਬਾਗਲਕੋਟ ਅਤੇ ਕੋਲਾਰ ਇੱਕ-ਇੱਕ।ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲੇ 1032 ਹੀ ਗਏ ਹਨ।ਐਕਟਿਵ ਕੇਸ:520,ਸਿਹਤਯਾਬ:476 ਅਤੇ ਮੌਤਾਂ 35
 • ਆਂਧਰ ਪ੍ਰਦੇਸ਼: ਰਾਜ  ਨੇ ਪ੍ਰਧਾਨ ਮੰਤਰੀ ਕਿਸਾਨ ਸਕੀਮ ਤਹਿਤ49 ਲੱਖ ਲਾਭਪਾਤਰੀ ਕਿਸਾਨਾਂ ਨੂੰ 5500 ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹਾ, ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸਾਰੀਆਂ ਫ਼ਸਲਾਂ ਦਾ ਘਟੋ ਘੱਟ ਸਮਰਥਨ ਮੁੱਲ ਦੇਣ ਦਾ ਭਰੋਸਾ ਦਿਤਾ ਹੈ।ਵਿਸ਼ਖਪਟਨਮ ਵਿੱਚ ਐੱਲ ਜੀ ਪੋਲੀਮਰ ਪਲਾਂਟ ਤੋਂ ਗੈਸ ਲੀਕ ਹੋਣ ਕਾਰਨ ਪ੍ਰਭਾਵਿਤ ਸਾਰੇ ਮਰੀਜ 7 ਮਈ ਨੂੰ ਸਾਰੇ ਠੀਕ ਹੋ ਗਏ ਸਨ।ਕੋਵਿਡ 19 ਦੇ 57ਨਵੇਂ ਕੇਸ ਸਾਹਮਣੇ ਆਏ ਹਨ,9038 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 60 ਰੋਗੀ ਸਿਹਤਯਾਬ ਹੋਏ ਅਤੇ ਕਿਸੇ ਮੌਤ ਦੀ ਸੂਚਨਾ ਨਹੀਂ ਹੈ।ਕੁੱਲ ਕੇਸ 2157 ਹੋ ਗਏ ਹਨ।ਐਕਟਿਵ ਕੇਸ :857,ਸਿਹਤਯਾਬ:1252,ਮੌਤਾਂ:48ਜ਼ਿਲ੍ਹਾ ਪੱਧਰ ਤੇ ਕੁਰਨੂਲ 599,ਗੁੰਟੂਰ 404,ਕ੍ਰਿਸ਼ਨਾ 360,ਚਿੱਟੂਰ,ਨਾਲੋਰ165,ਨਾਲੋਰ 140 ਅਤੇ ਅਨੰਤਪੁਰ 122 ਕੇਸਾਂ ਨਾਲ ਮੋਹਰੀ ਜ਼ਿਲ੍ਹੇ ਹਨ।
 • ਤੇਲੰਗਾਨਾ: ਹੈਦਰਾਬਾਦ ਯੂਨੀਵਰਸਿਟੀ ਅਤੇ ਸੀਐੱਸਆਈਆਰ-ਸੈਂਟਰ ਫ਼ਾਰ ਸੈਲੂਲਰ ਅਤੇ ਅਣੂ ਬਾਇਓਲੋਜੀ ਨੇ ਸ਼ੁੱਕਰਵਾਰ ਨੂੰ ਵੀਨਸ ਬਾਇਓ ਪਰੋਡਕਟ ਲਿਮਿਟਿਡ ਦੇ ਨਾਲ ਮਿਲ ਕੇ ਕੋਵਿਡ 19 ਮਹਾਮਾਰੀ ਦੇ ਇਲਾਜ ਲਈ ਐਂਟੀਬੌਡੀ ਫਰੇਗਮੈਂਟ ਅਧਾਰਿਤ ਇਮੀਓਨੋ ਥੈਰਪੀ ਵਿਕਸਤ ਕੀਤੀ।ਓਡੀਸ਼ਾ ਤੋਂ ਆਏ ਪ੍ਰਵਾਸੀਮਜ਼ਦੂਰਾਂ ਨੂੰ ਨਿਜੀ ਬੱਸ ਵਿੱਚ ਉਨ੍ਹਾਂ ਦੇ ਜੱਦੀ ਸਥਾਨਾਂ ਤੇ ਲਿਜਾਇਆ ਜਾ ਰਿਹਾ ਸੀ।।ਤੇਲੰਗਾਨਾ ਵਿੱਚ ਕੱਲ੍ਹ ਤੱਕ ਕੁੱਲ ਕੇਸ 1414 ਸਨ।ਜਿਨ੍ਹਾਂ ਵਿੱਚ ਸਿਹਤਯਾਬ 952,ਐਕਟਿਵ 428,ਮੌਤਾਂ 34 ਹਨ।ਹੁਣ ਤੱਕ 42 ਪ੍ਰਵਾਸੀਮਜ਼ਦੂਰਾਂ ਦੇ ਟੈਸਟ ਪਾਜ਼ਿਟਿਵ ਆਏ ਹਨ।

 

*********

ਵਾਈਬੀ
 (Release ID: 1624276) Visitor Counter : 23