ਰਸਾਇਣ ਤੇ ਖਾਦ ਮੰਤਰਾਲਾ

ਕੋਵਿਡ -19 ਵਿਰੁੱਧ ਲੜਾਈ ਵਿੱਚ ਨਾਈਪਰਸ (NIPERs) ਨਿਭਾਅ ਰਹੇ ਸਰਗਰਮ ਭੂਮਿਕਾ

ਨਾਈਪਰਸ ਵਿਖੇ ਵਿਕਸਿਤ ਵਸੀਲਿਆਂ ਦੀ ਤਰਜੀਹੀ ਲਾਇਸੰਸਿੰਗ ਤੇ ਵਪਾਰੀਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਉਤਪਾਦਾਂ ਨੂੰ ਸੰਕਟ ਦੀ ਇਸ ਘੜੀ ‘ਚ ਮਾਰਕੀਟ ‘ਚ ਪਹੁੰਚਾਇਆ ਜਾ ਸਕੇ

Posted On: 14 MAY 2020 6:07PM by PIB Chandigarh

ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਵੱਖ-ਵੱਖ ਰਾਸ਼ਟਰੀ ਅਦਾਰਿਆਂ (ਐੱਨਆਈਪੀਈਆਰ) ਦੁਆਰਾ ਵੱਡੀ ਗਿਣਤੀ ਵਿੱਚ ਕੋਵਿਡ-19 ਦੀ ਰੋਕਥਾਮ, ਪਛਾਣ ਅਤੇ ਇਲਾਜ ਬਹੁ-ਪੱਖੀ ਖੋਜ ਪ੍ਰਸਤਾਵ ਪ੍ਰਵਾਨਗੀ ਲਈ ਸਬੰਧਤ ਏਜੰਸੀਆਂ ਨੂੰ ਪੇਸ਼ ਕੀਤੇ ਗਏ ਹਨ. ਇਨ੍ਹਾਂ ਤਜਵੀਜ਼ਾਂ ਦੇ ਪ੍ਰਮੁੱਖ ਵਿਸ਼ਿਆਂ ਵਿੱਚ ਕੋਵਿਡ-19 ਐਂਟੀਵਾਇਰਲ ਏਜੰਟ (ਨਾਈਪਰ-ਮੁਹਾਲੀ) ਨੂੰ ਨਿਸ਼ਾਨਾ ਬਣਾਉਣ ਵਾਲੇ ਪ੍ਰੋਟੀਜ ਦਾ ਡਿਜ਼ਾਇਨ, ਐੱਫਡੀਏ ਵੱਲੋਂ ਪ੍ਰਵਾਨਿਤ ਡਰੱਗ-ਡੇਟਾਬੇਸ (ਨਾਈਪਰ-ਮੁਹਾਲੀ ਤੇ ਰਾਏਬਰੇਲੀ) ਦੀ ਵਰਤੋਂ ਕਰਦਿਆਂ ਕੰਪਿਊਟੇਸ਼ਨਲ ਗਾਈਡ ਡਰੱਗ-ਰੀਪਰਪੋਸਿੰਗ, ਰੇਮਦੇਸਿਵਰ ਦੇ ਪ੍ਰੋ-ਡਰੱਗ ਤੋਂ ਡਰੱਗ ਪਰਿਵਰਤਨ, ਬੀਮਾਰ ਮਰੀਜ਼ਾਂ ਲਈ ਸਹਾਇਕ ਇਲਾਜ ਵਜੋਂ  ਨੇਜ਼ਲ ਸਪਰੇਅ (ਨਾਈਪਰ-ਹੈਦਰਾਬਾਦ), ਕੋਵਿਨਡ-19 ਦੀ ਤੇਜ਼ ਜਾਂਚ ਲਈ ਕੁਆਂਟਮ ਡੌਟ ਤੇ ਕੰਡਕਟੀਵਿਟੀ ਅਧਾਰਿਤ ਬਾਇਓਸੈਂਸਰ ਵਿਕਸਤ (ਨਾਈਪਰ-ਅਹਿਮਦਾਬਾਦ) ਕਰਨਾ, ਅਤੇ ਕੋਵਿਡ -19 ਦੌਰਾਨ ਸਟ੍ਰੋਕ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਦਿਲਚਸਪ ਅਧਿਐੱਨ ਕਰਨਾ ਸ਼ਾਮਲ ਹਨ। ਨਾਈਪਰ-ਰਾਏਬਰੇਲੀ ਨੇ ਆਈਆਈਟੀ ਅਤੇ ਇੱਕ ਉਦਯੋਗਿਕ ਸਹਿਯੋਗੀ ਨਾਲ ਰਿਵਾਇਤੀ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਜੜੀਆਂ-ਬੂਟੀਆਂ ਦੀ ਵਰਤੋਂ ਕਰਦਿਆਂ ਨਵੀਂ ਇਮਿਊਨੋ-ਬੂਸਟਰ ਫਾਰਮੂਲੇਸ਼ਨ ਨੂੰ ਵਿਕਸਤ ਕਰਨ ਲਈ ਮੈਗਾ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੈ। ਨਾਈਪਰ ਕੋਲਕਾਤਾ ਸੀਐੱਸਆਈਆਰ ਸੀਈਸੀਆਰਆਈ ਅਤੇ ਇੱਕ ਨਿਜੀ ਨਿਰਮਾਤਾ ਦੇ ਸਹਿਯੋਗ ਨਾਲ ਇੱਕ ਵਾਜਬ ਕੀਮਤ ਵਾਲੇ ਪ੍ਰਭਾਵਸ਼ਾਲੀ ਸਵਦੇਸ਼ੀ ਆਈਸੀਯੂ ਵੈਂਟੀਲੇਟਰ 'ਤੇ ਕੰਮ ਕਰ ਰਿਹਾ ਹੈ।

 

https://static.pib.gov.in/WriteReadData/userfiles/image/image001WHWO.jpg

 

ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਨੈਸ਼ਨਲ ਇੰਸਟੀਟਿਊਟ (ਨਾਈਪਰਸ) ਫਾਰਮਾਸਿਊਟੀਕਲ ਵਿਭਾਗ, ਕੈਮੀਕਲਜ਼ ਤੇ ਖਾਦ ਮੰਤਰਾਲਾ ਦੀ ਸਰਪ੍ਰਸਤੀ ਅਧੀਨ ਰਾਸ਼ਟਰੀ ਮਹੱਤਵ ਦੇ ਸੰਸਥਾਨ ਹਨ। ਇਹ ਸੱਤ ਅਦਾਰੇ ਅਹਿਮਦਾਬਾਦ, ਹੈਦਰਾਬਾਦ, ਹਾਜੀਪੁਰ, ਕੋਲਕਾਤਾ, ਗੁਵਾਹਾਟੀ, ਮੁਹਾਲੀ ਅਤੇ ਰਾਏਬਰੇਲੀ ਵਿਖੇ ਕਾਰਜਸ਼ੀਲ ਹਨ।

 

ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਅਦਾਰਿਆਂ ਦੇ ਨਿਰਦੇਸ਼ਕਾਂ ਤੇ ਚੇਅਰਮੈਨਜ਼ ਦੀ ਮੀਟਿੰਗ ਅੱਜ ਇੱਥੇ ਫਾਰਮਾਸਿਊਟੀਕਲ ਸਕੱਤਰ ਡਾ. ਪੀਡੀ ਵਾਘੇਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਖੋਜ ਤੇ ਨਵੀਆਂ ਕਾਢਾਂ ਲਈ ਜਾਰੀ ਗਤੀਵਿਧੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ ਜਿਸ ਨਾਲ ਨਾਈਪਰਸ ਕੋਵਿਡ-19 ਮਹਾਮਾਰੀ ਖ਼ਿਲਾਫ਼ ਜਾਰੀ ਦੇਸ਼ ਦੀ ਲੜਾਈ ਵਿੱਚ ਯੋਗਦਾਨ ਪਾ ਰਹੇ ਹਨ ਜਾਂ ਪਾ ਸਕਦੇ ਹਨ।

 

ਨਾਈਪਰ ਗੁਵਾਹਾਟੀ ਦੇ ਨਿਰਦੇਸ਼ਕ ਨੇ , ਦਰਵਾਜ਼ੇ, ਦਰਾਜ਼ ਅਤੇ ਲਿਫਟਾਂ ਦੀ ਵਰਤੋਂ ਘਟਾਉਣ ਲਈ 3-ਡੀ ਪ੍ਰਿੰਟਡ ਫੇਸ-ਸ਼ੀਲਡ ਹੈਂਡ-ਫ੍ਰੀ ਆਬਜੈਕਟਦੇ ਨਮੂਨਿਆਂ ਦੇ ਨਾਲ-ਨਾਲ ਐਂਟੀਵਾਇਰਲ ਮਾਸਕ ਅਤੇ ਚਮੜੀ ਦੇ ਅਨੁਕੂਲ ਹਰਬਲ ਸੈਨੀਟਾਈਜ਼ਰਜ਼ ਦੇ ਨਿਰਮਾਣ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਤਪਾਦਾਂ ਦਾ ਉਦਯੋਗਿਕ ਪੱਧਰ ਦਾ ਨਿਰਮਾਣ ਵਿਭਾਗੀ ਪੀਐੱਸਯੂ ਹਿੰਦੁਸਤਾਨ ਐਂਟੀਬਾਇਓਟਿਕਸ ਲਿਮਿਟਿਡ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਨਾਈਪਰ ਮੋਹਾਲੀ ਵਿਖੇ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਰਾਜ ਵਿੱਚ ਕੋਵਿਡ-19 ਪੁਸ਼ਟੀਕਰਣ ਟੈਸਟਾਂ ਵਿੱਚ ਤੇਜ਼ੀ ਲਿਆਉਣ ਲਈ ਆਰਟੀ-ਪੀਸੀਆਰ ਅਧਾਰਿਤ ਕੋਵਿਡ-19 ਟੈਸਟਿੰਗ ਸੁਵਿਧਾ ਸਥਾਪਿਤ ਕਰਨ ਲਈ ਕਦਮ ਚੁੱਕੇ ਗਏ ਹਨ।

 

ਡਾ. ਵਾਘੇਲਾ ਨੇ ਦੱਸਿਆ ਕਿ ਸਾਰੀਆਂ ਕੋਵਿਡ-19 ਸਬੰਧੀ ਖੋਜ ਅਤੇ ਉਤਪਾਦ ਵਿਕਾਸ ਦੀਆਂ ਪਹਿਲਾਂ ਤੇਜ਼ੀ ਨਾਲ ਕੀਤੀਆਂ ਜਾਣ ਤਾਂ ਜੋ ਲੋੜਵੰਦਾਂ ਨੂੰ ਸਮੇਂ ਸਿਰ ਮਦਦ ਮਿਲ ਸਕੇ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ ਕਿ ਨਾਈਪਰਸ ਵਿਖੇ ਵਿਕਸਿਤ ਵਸੀਲਿਆਂ ਦੇ ਸਾਰੇ ਲਾਇਸੈਂਸ ਅਤੇ ਵਪਾਰੀਕਰਨ ਦੇ ਪਹਿਲੂਆਂ ਨੂੰ ਨਿਯਮਿਤ ਏਜੰਸੀਆਂ ਦੁਆਰਾ ਪਹਿਲ ਦੇ ਅਧਾਰ ਤੇ ਤਾਲਮੇਲ ਬਣਾ ਕੇ ਪੂਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਤਪਾਦਾਂ ਨੂੰ ਲੋੜ ਦੀ ਇਸ ਘੜੀ ਵਿੱਚ ਬਾਜ਼ਾਰ ਵਿੱਚ ਪਹੁੰਚਿਆ ਜਾ ਸਕੇ। ਇਨ੍ਹਾਂ ਖੋਜ ਯਤਨਾਂ ਅਤੇ ਲੋਕਾਂ ਦੀ ਮਦਦ ਕਰਨ ਵਿੱਚ ਸਮਾਜਿਕ ਭਾਗੀਦਾਰੀ ਰਾਹੀਂ ਨਾਈਪਰਸ ਵੱਖ-ਵੱਖ ਸਮੂਹਾਂ ਨਾਲ ਰਲ ਕੇ ਕੰਮ ਕਰਨ ਅਤੇ ਹਰ ਸੰਭਵ ਤਰੀਕੇ ਨਾਲ ਦੇਸ਼ ਦੀ ਸੇਵਾ ਕਰਨ ਲਈ ਵਚਨਬੱਧ ਹਨ।

 

*******

 

ਆਰਸੀਜੇ/ਆਰਕੇਐੱਮ



(Release ID: 1623989) Visitor Counter : 218