ਪ੍ਰਧਾਨ ਮੰਤਰੀ ਦਫਤਰ
ਪੀਐੱਮ ਕੇਅਰਸ ਫੰਡ ਟਰੱਸਟ ਨੇ ਕੋਵਿਡ-19 ਖ਼ਿਲਾਫ਼ ਲੜਾਈ ਲਈ 3100 ਕਰੋੜ ਰੁਪਏ ਐਲੋਕੇਟ ਕੀਤੇ
Posted On:
13 MAY 2020 8:23PM by PIB Chandigarh
ਪੀਐੱਮ ਕੇਅਰਸ (ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਰਾਹਤ) ਫੰਡ ਟਰੱਸਟ ਨੇ ਅੱਜ ਕੋਵਿਡ-19 ਖ਼ਿਲਾਫ਼ ਲੜਾਈ ਲਈ 3100 ਕਰੋੜ ਰੁਪਏ ਐਲੋਕੇਟ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ 3100 ਕਰੋੜ ਰੁਪਏ ਵਿੱਚੋਂ ਲਗਭਗ 2000 ਕਰੋੜ ਰੁਪਏ ਵੈਂਟੀਲੇਟਰਾਂ ਲਈ ਰੱਖੇ ਜਾਣਗੇ, 1000 ਕਰੋੜ ਰੁਪਏ ਪ੍ਰਵਾਸੀ ਮਜ਼ਦੂਰਾਂ ਦੀ ਦੇਖਭਾਲ਼ ਲਈ ਵਰਤੇ ਜਾਣਗੇ ਅਤੇ 100 ਕਰੋੜ ਰੁਪਏ ਵੈਕਸੀਨ ਵਿਕਸਿਤ ਕਰਨ ਵਿੱਚ ਸਹਾਇਤਾ ਲਈ ਦਿੱਤੇ ਜਾਣਗੇ।
27 ਮਾਰਚ, 2020 ਨੂੰ ਗਠਿਤ ਕੀਤਾ ਗਿਆ ਟਰੱਸਟ ਮਾਣਯੋਗ ਪ੍ਰਧਾਨ ਮੰਤਰੀ (ਅਹੁਦੇ ਕਾਰਨ) ਦੀ ਅਗਵਾਈ ਵਿੱਚ ਕੰਮ ਕਰਦਾ ਹੈ ਅਤੇ ਟਰੱਸਟ ਦੇ ਹੋਰ ਅਹੁਦੇ ਕਾਰਨ ਮੈਂਬਰ ਰੱਖਿਆ ਮੰਤਰੀ, ਗ੍ਰਹਿ ਮੰਤਰੀ ਅਤੇ ਵਿੱਤੀ ਮੰਤਰੀ ਹਨ। ਇਸ ਪੈਕੇਜ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਾਰੇ ਦਾਨਕਰਤਾਵਾਂ ਨੂੰ ਪੀਐੱਮ ਕੇਅਰਸ ਫੰਡ ਵਿੱਚ ਯੋਗਦਾਨ ਦੇਣ ਲਈ ਉਨ੍ਹਾਂ ਦੀ ਉਦਾਰਤਾ ਲਈ ਧੰਨਵਾਦ ਕੀਤਾ ਹੈ ਜੋ ਭਾਰਤ ਨੂੰ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਕਰਨਗੇ।
ੳ) 50,000 ਵੈਂਟੀਲੇਟਰ
ਦੇਸ਼ ਵਿੱਚ ਕੋਵਿਡ-19 ਮਾਮਲਿਆਂ ਨਾਲ ਨਜਿੱਠਣ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 50,000 ‘ਮੇਡ ਇਨ ਇੰਡੀਆ’ ਵੈਂਟੀਲੇਟਰ ਲਗਭਗ 2000 ਕਰੋੜ ਰੁਪਏ ਦੀ ਲਾਗਤ ਨਾਲ ਪੀਐੱਮ ਕੇਅਰਸ ਵੰਡ ਤੋਂ ਖਰੀਦੇ ਜਾਣਗੇ। ਇਹ ਵੈਂਟੀਲੇਟਰ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਕਾਰਾਂ ਵੱਲੋਂ ਸੰਚਾਲਿਤ ਕੋਵਿਡ-19 ਦੇ ਗੰਭੀਰ ਮਾਮਲਿਆਂ ਦੇ ਬਿਹਤਰ ਇਲਾਜ ਲਈ ਪ੍ਰਦਾਨ ਕੀਤੇ ਜਾਣਗੇ।
ਅ) ਪ੍ਰਵਾਸੀਆਂ ਲਈ ਰਾਹਤ ਉਪਾਅ
ਪ੍ਰਵਾਸੀਆਂ ਅਤੇ ਗ਼ਰੀਬਾਂ ਦੇ ਕਲਿਆਣ ਲਈ ਕੀਤੇ ਜਾ ਰਹੇ ਮੌਜੂਦਾ ਉਪਾਇਆਂ ਨੂੰ ਮਜ਼ਬੂਤ ਕਰਨ ਲਈ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਪੀਐੱਮ ਕੇਅਰਸ ਫੰਡ ਵਿੱਚੋਂ 1000 ਕਰੋੜ ਰੁਪਏ ਦੀ ਇਕਮੁਸ਼ਤ ਸਹਾਇਤਾ ਦਿੱਤੀ ਜਾਵੇਗੀ। ਇਹ ਰਕਮ ਰਾਜ ਸਰਕਾਰਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਜ਼ਿਲ੍ਹਾ ਕਲੈਕਟਰਾਂ/ਨਗਰ ਨਿਗਮ ਕਮਿਸ਼ਨਰਾਂ ਨੂੰ ਪ੍ਰਵਾਸੀਆਂ ਨੂੰ ਸ਼ੈਲਟਰ ਸੁਵਿਧਾਵਾਂ, ਭੋਜਨ ਵਿਵਸਥਾ ਕਰਨ, ਮੈਡੀਕਲ ਇਲਾਜ ਅਤੇ ਪ੍ਰਵਾਸੀਆਂ ਲਈ ਆਵਾਜਾਈ ਪ੍ਰਬੰਧ ਕਰਨ ਲਈ ਪ੍ਰਦਾਨ ਕੀਤੀ ਜਾਵੇਗੀ। ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਫੰਡ ਇਸ ਅਨੁਸਾਰ ਜਾਰੀ ਕੀਤੇ ਜਾਣਗੇ (ੳ) ਰਾਜ/ਕੇਂਦਰ ਸ਼ਾਸਿਤ ਖੇਤਰ ਦੀ 2011 ਦੀ ਮਰਦਮਸ਼ੁਮਾਰੀ ਅਨੁਸਾਰ 50 % ਵੇਟੇਜ਼ ’ਤੇ ਜਾਰੀ ਕੀਤੀ ਜਾਵੇਗੀ। (ਅ) ਮਿਤੀ ਅਨੁਸਾਰ ਪਾਜ਼ੇਟਿਵ ਕੋਵਿਡ-19 ਮਾਮਲਿਆਂ ਦੀ ਸੰਖਿਆ ਦਾ 40 % ਵੇਟੇਜ਼ ਅਤੇ (ੲ) ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀ ਘੱਟ ਤੋਂ ਘੱਟ ਕੁੱਲ ਰਕਮ ਨਿਰਧਾਰਤ ਕਰਕੇ ਫੰਡ ਸਬੰਧਿਤ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਰਾਜ ਆਪਦਾ ਰਾਹਤ ਕਮਿਸ਼ਨਰ ਰਾਹੀਂ ਜ਼ਿਲ੍ਹਾ ਕਲੈਕਟਰ/ਜ਼ਿਲ੍ਹਾ ਮੈਜਿਸਟਰੇਟ/ਨਗਰ ਨਿਗਮ ਕਮਿਸ਼ਨਰਾਂ ਲਈ ਫੰਡ ਜਾਰੀ ਕੀਤੇ ਜਾਣਗੇ।
ੲ) ਵੈਕਸੀਨ ਵਿਕਸਿਤ ਕਰਨ ਲਈ
ਕੋਵਿਡ-19 ਖ਼ਿਲਾਫ਼ ਇੱਕ ਵੈਕਸੀਨ ਸਭ ਤੋਂ ਲੋੜੀਂਦੀ ਹੈ, ਸਟਾਰਟ ਅੱਪਸ ਅਤੇ ਉਦਯੋਗ ਅਤਿ ਆਧੁਨਿਕ ਵੈਕਸੀਨ ਤਿਆਰ ਅਤੇ ਵਿਕਸਿਤ ਕਰਨ ਵਿੱਚ ਇਕਜੁੱਟ ਹੋ ਕੇ ਸਾਹਮਣੇ ਆਏ ਹਨ। ਕੋਵਿਡ-19 ਵੈਕਸੀਨ ਤਿਆਰਕਰਤਿਆਂ ਅਤੇ ਵਿਕਸਿਤ ਕਰਨ ਵਾਲਿਆਂ ਦਾ ਸਮਰਥਨ ਕਰਨ ਵਿੱਚ ਮਦਦ ਦੇ ਰੂਪ ਵਿੱਚ 100 ਕਰੋੜ ਰੁਪਏ ਪੀਐੱਮ ਕੇਅਰਸ ਫੰਡ ਵਿੱਚੋਂ ਦਿੱਤੇ ਜਾਣਗੇ ਜਿਸ ਦੀ ਵਰਤੋਂ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਦੀ ਦੇਖਰੇਖ ਵਿੱਚ ਕੀਤੀ ਜਾਵੇਗੀ।
****
ਵੀਆਰਆਰਕੇ/ਐੱਸਐੱਚ
(Release ID: 1623723)
Visitor Counter : 304
Read this release in:
English
,
Gujarati
,
Urdu
,
Hindi
,
Marathi
,
Assamese
,
Bengali
,
Manipuri
,
Odia
,
Tamil
,
Telugu
,
Kannada