ਗ੍ਰਹਿ ਮੰਤਰਾਲਾ
ਏਕ ਸੰਕਲਪ,ਏਕ ਲਕਸ਼ਯ-ਆਤਮਨਿਰਭਰ ਭਾਰਤ : ਸ਼੍ਰੀ ਅਮਿਤ ਸ਼ਾਹ
01 ਜੂਨ 2020 ਤੋਂ ਦੇਸ਼ ਭਰ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੀਆਂ ਕੰਨਟੀਨਾਂ ਅਤੇ ਸਟੋਰਾਂ 'ਤੇ ਸਿਰਫ ਸਵਦੇਸ਼ੀ ਉਤਪਾਦਾਂ ਦੀ ਹੀ ਵਿਕਰੀ ਹੋਵੇਗੀ
Posted On:
13 MAY 2020 2:39PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਦੇਸ਼ ਨੂੰ ਆਤਮਨਿਰਭਰ ਬਣਾਉਣ ਅਤੇ ਭਾਰਤ ਵਿੱਚ ਬਣੇ ਉਤਪਾਦ ਉਪਯੋਗ ਕਰਨ ਦੀ ਅਪੀਲ ਕੀਤੀ ਸੀ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇਸ ਅਪੀਲ ਨੂੰ ਭਵਿੱਖ ਵਿੱਚ ਭਾਰਤ ਨੂੰ ਗਲੋਬਲ ਲੀਡਰ ਬਣਾਉਣ ਲਈ ਮਾਰਗਦਰਸ਼ਕ ਦੱਸਿਆ ਹੈ।
https://twitter.com/AmitShah/status/1260472519347310595?s=20
ਇਸੇ ਦਿਸ਼ਾ ਵਿੱਚ ਅੱਜ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਕੀਤਾ ਹੈ ਕਿ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੀਆਂ ਕੰਨਟੀਨਾਂ ਅਤੇ ਸਟੋਰਾਂ 'ਤੇ ਹੁਣ ਸਿਰਫ ਸਵਦੇਸ਼ੀ ਉਤਪਾਦਾਂ ਦੀ ਹੀ ਵਿਕਰੀ ਹੋਵੇਗੀ। 01 ਜੂਨ 2020 ਤੋਂ ਦੇਸ਼ ਭਰ ਦੀਆ ਸਾਰੀਆਂ ਸੀਏਪੀਐੱਫ ਕੰਨਟੀਨਾਂ 'ਤੇ ਇਹ ਲਾਗੂ ਹੋਵੇਗਾ, ਜਿਸਦੀ ਕੁੱਲ ਖਰੀਦ ਲਗਭਗ 2800 ਕਰੋੜ ਰੁਪਏ ਦੇ ਕਰੀਬ ਹੈ। ਇਸ ਨਾਲ ਲਗਭਗ ਸੀਏਪੀਐੱਫ ਕਰਮਚਾਰੀਆਂ ਦੇ 50 ਲੱਖ ਪਰਿਵਾਰਕ ਮੈਂਬਰ ਸਵਦੇਸ਼ੀ ਉਪਯੋਗ ਕਰਨਗੇ।
ਗ੍ਰਹਿ ਮੰਤਰੀ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ "ਤੁਸੀਂ ਦੇਸ਼ ਵਿੱਚ ਬਣੇ ਉਤਪਾਦਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਵਿੱਚ ਲਿਆਓ ਅਤੇ ਹੋਰ ਲੋਕਾਂ ਨੂੰ ਵੀ ਇਸ ਦੇ ਪ੍ਰਤੀ ਉਤਸ਼ਾਹਿਤ ਕਰੋ। ਇਹ ਪਿੱਛੇ ਰਹਿਣ ਦਾ ਸਮਾਂ ਨਹੀਂ ਬਲਕਿ ਬਿਪਤਾ ਨੂੰ ਅਵਸਰ ਵਿੱਚ ਬਦਲਣ ਦਾ ਸਮਾਂ ਹੈ।"
ਸ਼੍ਰੀ ਸ਼ਾਹ ਦੇ ਅਨੁਸਾਰ ਜੇਕਰ ਹਰ ਭਾਰਤੀ ਭਾਰਤ ਵਿੱਚ ਬਣੇ ਸਵਦੇਸ਼ੀ ਉਤਪਾਦਾਂ ਦਾ ਉਪਯੋਗ ਕਰਨ ਦਾ ਸੰਕਲਪ ਲਵੇ ਤਾਂ ਪੰਜ ਸਾਲਾਂ ਵਿੱਚ ਦੇਸ਼ ਆਤਮਨਿਰਭਰ ਬਣ ਸਕਦਾ ਹੈ।
ਦੇਸ਼ ਦੀ ਜਨਤਾ ਨੁੰ ਅਪੀਲ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ, "ਆਓ ਅਸੀਂ ਸਾਰੇ ਸਵਦੇਸ਼ੀ ਉਤਪਾਦਾਂ ਦਾ ਉਪਯੋਗ ਕਰਕੇ ਆਤਮਨਿਰਭਰ ਭਾਰਤ ਦੀ ਇਸ ਯਾਤਰਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਹੱਥ ਮਜ਼ਬੂਤ ਕਰੀਏ।"
*****
ਵੀਜੀ/ਐੱਸਐੱਨਜੀ/ਵੀਐੱਮ
(Release ID: 1623632)
Visitor Counter : 194
Read this release in:
English
,
Urdu
,
Hindi
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam