ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਐਗਰੋ, ਮੱਛੀ ਪਾਲਣ ਅਤੇ ਵਣ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਲਈ ਸਥਾਨਕ ਕੱਚੇ ਮਾਲ ਦੀ ਵਰਤੋਂ ਕਰਦਿਆਂ ਉਤਪਾਦਨ ਬਣਾਉਣ 'ਤੇ ਜ਼ੋਰ ਦਿੱਤਾ

Posted On: 12 MAY 2020 6:30PM by PIB Chandigarh

ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ)  ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਸਥਾਨਕ ਕੱਚੇ ਮਾਲ ਦੀ ਵਰਤੋਂ ਕਰਕੇ ਨਿਰਮਾਣ ਉਤਪਾਦਾਂ ਲਈ ਐਗਰੋ, ਮੱਛੀ ਪਾਲਣ  ਅਤੇ ਵਣ ਉਤਪਾਦ ਐੱਮਐੱਸਐੱਮਈ ਦਾ ਪਤਾ ਲਗਾਉਣਾ 'ਤੇ ਜ਼ੋਰ ਦਿੱਤਾ ਹੈ।

 

ਸ਼੍ਰੀ  ਗਡਕਰੀ ਨੇ ਐੱਮਐੱਸਐੱਮਈ 'ਤੇ ਕੋਵਿਡ-19 ਦੇ ਪ੍ਰਭਾਵ ਬਾਰੇ ਭਾਰਤੀ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਦੇ ਮੰਡਲ ਅਤੇ ਭਾਰਤੀ ਲਾਗਤ ਲੇਖਾਕਾਰ ਸੰਸਥਾਨ ਦੇ ਪ੍ਰਤੀਨਿਧੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਇੱਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ।

 

ਉਨ੍ਹਾਂ ਇਹ ਵੀ ਕਿਹਾ ਕਿ ਨਿਊ ਗ੍ਰੀਨ ਐਕਸਪ੍ਰੈੱਸ ਹਾਈਵੇ ਉਦਯੋਗ ਲਈ ਉਦਯੋਗਿਕ ਕਲਸਟਰ, ਅਤਿ ਆਧੁਨਿਕ ਟੈਕਨੋਲੋਜੀ ਨਾਲ ਲੈਸ ਲੌਜਿਸਟਿਕਸ ਪਾਰਕਾਂ ਵਿੱਚ ਭਵਿੱਖ ਦੇ ਨਿਵੇਸ਼ ਦਾ ਅਵਸਰ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਦਯੋਗਾਂ ਦੇ ਵਿਕੇਂਦਰੀਕਰਣ 'ਤੇ ਕੰਮ ਕਰਨ ਅਤੇ ਦੇਸ਼ ਦੇ ਗ੍ਰਾਮੀਣ, ਕਬਾਇਲੀ ਅਤੇ ਪਿਛੜੇ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

 

 

ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਨਿਰਯਾਤ ਵਧਾਉਣ 'ਤੇ ਵਿਸੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਗਲੋਬਲ ਮਾਰਕਿਟ 'ਚ ਪ੍ਰਤੀਯੋਗੀ ਬਣਨ ਲਈ ਬਿਜਲੀ ਦੀ ਲਾਗਤ, ਲੌਜਿਸਟਿਕਸ ਦੀ ਲਾਗਤ ਤੇ ਉਤਪਾਦਨ ਲਾਗਤ ਘਟਾਉਣ 'ਤੇ ਲੋੜੀਂਦੀਆਂ ਕਾਰਜ ਪ੍ਰਣਾਲੀਆਂ ਅਪਣਾਉਣ ਸੱਦਾ ਦਿੱਤਾ।

 

ਉਨ੍ਹਾਂ ਨੇ ਜ਼ਿਕਰ ਕੀਤਾ ਕਿ ਵਿਦੇਸ਼ੀ ਆਯਾਤ ਨੂੰ ਘਰੇਲੂ ਉਤਪਾਦਨ ਵਿੱਚ ਬਦਲਣ ਲਈ ਆਯਾਤ ਪ੍ਰਤੀਸਥਾਪਨ 'ਤੇ ਧਿਆਨ ਦੇਣ ਦੀ ਵੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਦਯੋਗ ਨੂੰ ਗਿਆਨ ਨੂੰ ਧਨ ਵਿੱਚ ਬਦਲਣ ਲਈ ਇਨੋਵੇਸ਼ਨ, ਉੱਦਮਤਾ, ਵਿਗਿਆਨ ਅਤੇ ਟੈਕਨੋਲੋਜੀ, ਖੋਜ ਹੁਨਰ ਅਤੇ ਅਨੁਭਵਾਂ 'ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

 

 

ਸ਼੍ਰੀ ਗਡਕਰੀ ਨੇ ਪਾਰਦਰਸ਼ਤਾ ਲਿਆਉਣ ਲਈ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ)  ਦੀ ਰੇਟਿੰਗ ਲਈ ਆਈਟੀ ਅਧਾਰਿਤ ਵਿਸ਼ਲੇਸ਼ਣ ਪ੍ਰਣਾਲੀ ਵਿਕਸਿਤ ਕਰਨ ਅਤੇ ਨਤੀਜੇ-ਮੁਖੀ ਤੇ ਸਮਾਂਬੱਧ ਪ੍ਰਕਿਰਿਆਵਾਂ ਲਈ ਵਿਚਾਰਾਂ ਦੀ ਵਿਵਸਥਾ ਲਈ ਸਮਰਥਨ ਦੀ ਬੇਨਤੀ ਕੀਤੀ। ਇਸ ਦੇ ਇਲਾਵਾ, ਉਨ੍ਹਾਂ ਭਾਰਤ ਵਿੱਚ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ)  ਨੂੰ ਮਜ਼ਬੂਤ ਕਰਨ ਲਈ ਦੁਨੀਆ ਦੀਆਂ ਬਿਹਤਰ ਕਾਰਜ ਪ੍ਰਣਾਲੀਆਂ ਦਾ ਅਧਿਐਨ ਕਰਨ ਲਈ ਸਮਰਥਨ ਚਾਹਿਆ । ਉਨ੍ਹਾਂ ਪ੍ਰੋਜੈਕਟ ਦੀ ਲਾਗਤ ਦੀ ਗਣਨਾ ਕਰਦਾ ਸਮੇਂ ਫੈਸਲੇ ਲੈਣ ਵਿੱਚ ਸਮੇਂ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ।

 

ਸ਼੍ਰੀ ਗਡਕਰੀ ਨੇ ਉਦਯੋਗ  ਨੂੰ ਸੱਦਾ ਦਿੰਦਿਆਂ ਕਿਹਾ ਕਿ ਉਦਯੋਗ  ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪੀਪੀਈ (ਮਾਸਕ, ਸੈਨੀਟਾਈਜ਼ਰ  ਆਦਿ) ਦੀ ਵਰਤੋਂ ਜ਼ਰੂਰੀ ਇਹਤਿਹਾਤੀ ਪੈਮਾਨੇ ਅਪਣਾਏ ਜਾ ਰਹੇ ਹਨ। ਉਨ੍ਹਾਂ ਕਾਰੋਬਾਰ ਚਲਾਉਣ ਸਮੇਂ ਅਤੇ ਨਿਜੀ ਜੀਵਨ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਦੀ ਸਲਾਹ ਵੀ ਦਿੱਤੀ।

 

ਉਨ੍ਹਾਂ ਕਿਹਾ ਕਿ ਸਾਰੇ ਹਿੱਸੇਦਾਰਾਂ ਨੂੰ ਲੋਕਾਂ ਦੀ ਜ਼ਿੰਦਗੀ ਤੇ ਗੁਜਰ-ਬਸਰ ਯਕੀਨੀ ਬਣਾਉਂਦਿਆਂ ਇਸ ਸੰਕਟ 'ਤੇ ਕਾਬੂ ਪਾਉਣ ਲਈ ਸੰਪੂਰਨ ਸੋਚ ਅਪਣਾਉਣੀ ਚਾਹੀਦੀ ਹੈ। ਸ਼੍ਰੀ  ਗਡਕਰੀ ਨੇ ਉਦਯੋਗ  ਨੂੰ ਇਸ ਔਖੀ ਘੜੀ ਵਿੱਚ ਸਕਾਰਾਤਮਕ ਸੋਚ ਅਪਣਾਉਣ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਦੇ ਨਾਲ ਸਾਨੂੰ ਜਿਊਣ ਦਾ ਤਰੀਕਾ ਸਿੱਖਣ ਦੀ ਲੋੜ ਹੈ।

 

ਮੰਤਰੀ ਨੇ ਯਾਦ ਦਿਵਾਇਆ ਕਿ ਜਪਾਨ ਸਰਕਾਰ ਨੇ ਆਪਣੇ ਉਦਯੋਗਾਂ ਨੂੰ ਚੀਨ ਵਿੱਚੋਂ ਜਪਾਨੀ ਨਿਵੇਸ਼ ਬਾਹਰ ਕੱਢ ਕੇ ਕਿਤੇ ਹੋਰ ਜਾਣ ਲਈ ਵਿਸ਼ੇਸ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਇਹ ਭਾਰਤ ਲਈ ਇੱਕ ਚੰਗਾ ਮੌਕਾ ਹੈ ਤੇ ਸਾਨੂੰ ਇਸ ਮੌਕੇ ਦਾ ਨੂੰ ਸਾਂਭਣਾ ਚਾਹੀਦਾ ਹੈ।

 

ਇਸ ਬਾਤਚੀਤ ਦੇ ਦੌਰਾਨ, ਪ੍ਰਤੀਨਿਧੀਆਂ ਨੇ ਕੁਝ ਸੁਝਾਵਾਂ ਨਾਲ  ਕੋਵਿਡ-19 ਮਹਾਮਾਰੀ ਦੇ  ਕਾਰਨ  ਉਨ੍ਹਾਂ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ ਬਾਰੇ ਚਿੰਤਾ ਪ੍ਰਗਟਾਈ,ਅਤੇ  ਸਰਕਾਰ ਨੂੰ ਇਸ ਖੇਤਰ ਨੂੰ ਸੁਰੱਖਿਅਤ ਰੱਖਣ ਲਈ ਸਹਾਇਤਾ ਪ੍ਰਦਾਨ ਕਰਨ ਦੀ ਬੇਨਤੀ ਕੀਤੀ। ਕੁਝ ਪ੍ਰਮੁੱਖ ਮੁੱਦਿਆਂ ਨੂੰ ਉਜਾਗਰ ਕੀਤਾ ਗਿਆ ਅਤੇ ਸੁਝਾਅ ਦਿੱਤੇ ਗਏ, ਉਨ੍ਹਾਂ  ਵਿੱਚ ਸ਼ਾਮਲ ਹਨ: ਐੱਮਐੱਸਐੱਮ ਕੇਸਾਂ ਲਈ ਵਿਸ਼ੇਸ ਟ੍ਰਿਬਿਊਨਲਾਂ ਦੀ ਸਥਾਪਨਾ, ਸਰਫੇਸੀ ਐਕਟ (SARFAESI Act) ਨੂੰ ਇੱਕ ਸਾਲ ਲਈ ਰੋਕਣਾ, ਲੋੜੀਂਦੇ ਵਿੱਤੀ ਬਦਲ ਯਕੀਨੀ ਬਣਾਉਣ ਅਤੇ ਟਰੈਕ ਸਮਰੱਥ ਵਰਤੋਂ ਲਈ ਮਕੈਨਿਜ਼ਮ ਲਈ, ਪ੍ਰਵਾਸੀ ਮਜ਼ਦੂਰਾਂ ਦੇ ਜਾਣ ਕਾਰਨ ਲੇਬਰ ਦੀ ਘਾਟ ਦੀ ਚੁਣੌਤੀ ਨਾਲ ਨਜਿੱਠਣ ਦੀ ਯੋਜਨਾ ਬਣਾਉਣਾ, ਘਟੀਆ ਆਯਾਤ ਦੀ ਚੁਣੌਤੀ ਦੇ ਮੱਦੇਨਜ਼ਰ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਲਈ ਤਜਵੀਜ਼ ਬਣਾਉਣਾ, ਰੁਕੀ ਹੋਈਆਂ ਅਦਾਇਗੀਆਂ ਜਾਰੀ ਕਰਨਾ, ਐੱਨਪੀਏ(NPA) ਖਾਤਿਆਂ ਨੂੰ ਮੁੜ ਖੜ੍ਹਾ ਕਰਨਾ, ਬੈਂਕ ਕਰਜ਼ਿਆਂ ਲਈ ਸਿਬਿਲ (CIBIL) ਸਕੋਰ ਅਤੇ ਬਾਹਰੀ ਕ੍ਰੈਡਿਟ ਰੇਟਿੰਗ ਦੀ ਸ਼ਰਤ ਹਟਾਉਣਾ, ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ)  ਵਿਰੁੱਧ ਜੇਕਰ ਕੋਈ ਅਦਾਲਤ ਫੈਸਲਾ ਦਿੰਦੀ ਹੈ ਤਾਂ ਇਸ ਫੈਸਲੇ ਵਿਰੁੱਧ ਅਪੀਲ ਕਰਨ ਦੇ ਬਦਲ ਨੂੰ ਆਰਜ਼ੀ  ਤੌਰ 'ਤੇ ਮੁਲਤਵੀ ਕਰਨਾ, ਤਿਆਰ ਉਤਪਾਦਾਂ ਦੀ ਸਪਲਾਈ ਚੇਨ ਦੇ ਮੁੱਦੇ, ਪ੍ਰਾਪਤੀਆਂ 'ਤੇ ਜੀਐੱਸਟੀ ਅਪਲਾਈ ਕਰਨ, ਗ੍ਰਾਮੀਣ ਖੇਤਰ ਵਿੱਚ ਉਦਯੋਗ  ਲਗਾਉਣ ਲਈ (ਲੈਂਡ ਯੂਜ਼  ਇਜਾਜ਼ਤ, ਫਾਇਰ ਵਿਭਾਗ ਤੋਂ ਐੱਨਓਸੀ ਆਦਿ) ਜਿਹੇ ਦਸਤਾਵੇਜ਼ਾਂ ਦਾ ਪ੍ਰਬੰਧ ਕਰਨਾ, ਬੈਂਕ ਗਾਰੰਟੀ ਵਿੱਚ ਮਾਰਜਨ ਮਨੀ ਨਾ ਲੈਣਾ, ਲਾਗਤ 'ਤੇ ਟ੍ਰੇਨਿੰਗ ਲਈ ਯੋਜਨਾ ਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ)  ਵਿੱਚ ਬਿਹਤਰੀਨ ਪਿਰਤਾਂ ਆਦਿ ।

 

ਸ਼੍ਰੀ ਗਡਕਰੀ ਨੇ ਪ੍ਰਤੀਨਿਧੀਆਂ ਦੇ ਸੁਆਲਾਂ ਦਾ ਜਵਾਬ ਦਿੱਤਾ ਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਸਬੰਧਿਤ ਵਿਭਾਗਾਂ ਨਾਲ ਇਹ ਮੁੱਦੇ ਉਠਾਉਣਗੇ।

 

ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਦਯੋਗ  ਨੂੰ ਸਕਾਰਾਤਮਕ  ਸੋਚ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਮੌਕਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ ਜੋ ਕੋਵਿਡ-19 ਦਾ ਸੰਕਟ ਖਤਮ ਹੋਣ ਤੇ ਬਣਨਗੇ ।

 

*****

 

ਆਰਸੀਜੇ/ਐੱਸਕੇਪੀ/ਆਈਏ



(Release ID: 1623446) Visitor Counter : 166