ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਵੰਦੇ ਭਾਰਤ ਮਿਸ਼ਨ ਦੇ ਤਹਿਤ 7 ਮਈ 2020 ਤੋਂ ਹੁਣ ਤੱਕ 6037 ਭਾਰਤੀ 31 ਉਡਾਨਾਂ ਵਿੱਚ ਵਿਦੇਸ਼ ਤੋਂ ਪਰਤੇ

Posted On: 12 MAY 2020 2:15PM by PIB Chandigarh

 ਵੰਦੇ ਭਾਰਤ ਮਿਸ਼ਨ  ਦੇ ਤਹਿਤ 7 ਮਈ 2020 ਤੋਂ ਹੁਣ ਤੱਕ 5 ਦਿਨ ਵਿੱਚ 6037 ਭਾਰਤੀ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਭਾਰਤ ਆਉਣ ਵਾਲੀਆਂ 31 ਉਡਾਨਾਂ ਵਿੱਚ ਸਵਦੇਸ਼ ਪਰਤੇ।

 

ਭਾਰਤ ਸਰਕਾਰ ਨੇ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ 7 ਮਈ 2020 ਨੂੰ ਕੀਤੀ ਜੋ ਨਾਗਰਿਕਾਂ ਨੂੰ ਭਾਰਤ ਵਾਪਸ ਲਿਆਉਣ ਦੀ ਸਭ ਤੋਂ ਵੱਡੀਆਂ ਪਹਿਲਾਂ ਵਿੱਚੋਂ ਇੱਕ ਹੈ।  ਇਸ ਮਿਸ਼ਨ  ਦੇ ਤਹਿਤ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਭਾਰਤੀਆਂ ਨੂੰ ਉਨ੍ਹਾਂ ਦੀ ਮਾਤਭੂਮੀ ਵਿੱਚ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਅਤੇ ਰਾਜ ਸਰਕਾਰਾਂ ਨਾਲ ਤਾਲਮੇਲ ਕਰ ਰਿਹਾ ਹੈ।

 

ਏਅਰ ਇੰਡੀਆ ਆਪਣੀ ਸਹਾਇਕ ਏਅਰ ਇੰਡੀਆ ਐਕਸਪ੍ਰੈੱਸ  ਦੇ ਨਾਲ 12 ਦੇਸ਼ਾਂ ਯਾਨੀ ਅਮਰੀਕਾ ਬ੍ਰਿਟੇਨ,   ਬੰਗਲਾਦੇਸ਼ਸਿੰਗਾਪੁਰਸਾਊਦੀ ਅਰਬ ਕੁਵੈਤਫਿਲੀਪੀਨਸਸੰਯੁਕਤ ਅਰਬ ਅਮੀਰਾਤ ਅਤੇ ਮਲੇਸ਼ੀਆ ਲਈ ਕੁੱਲ 64 ਉਡਾਨਾਂ ( ਏਅਰ ਇੰਡੀਆ ਦੀਆਂ 42 ਅਤੇ ਏਆਈ ਐਕਸਪ੍ਰੈੱਸ ਦੀਆਂ 24 )  ਦਾ ਸੰਚਾਲਨ ਕਰ ਰਹੀ ਹੈ ਤਾਕਿ ਪਹਿਲੇ ਪੜਾਅ ਵਿੱਚ 14 , 800 ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਸਕੇ।

 

 

ਲੋਕਾਂ ਨੂੰ ਸੁਰੱਖਿਅਤ ਕੱਢਣ ਵਾਲੇ ਇਸ ਵਿਸ਼ਾਲ ਹਵਾਈ ਮਿਸ਼ਨ  ਦੇ ਦੌਰਾਨ ਹਰੇਕ ਕਾਰਜ ਨੂੰ ਕਰਦੇ ਸਮੇਂ ਸਰਕਾਰ ਅਤੇ ਡੀਜੀਸੀਏ ਦੁਆਰਾ ਨਿਰਧਾਰਿਤ ਸੁਰੱਖਿਆ ਅਤੇ ਸਵੱਛਤਾ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕੀਤਾ ਜਾਂਦਾ ਹੈ।  ਸ਼ਹਿਰੀ ਹਵਾਬਾਜ਼ੀ ਮੰਤਰਾਲਾ,   ਏਅਰਪੋਰਟ ਅਥਾਰਿਟੀ ਆਵ੍ ਇੰਡੀਆ, ( ਏਏਆਈ )  ਅਤੇ ਏਅਰ ਇੰਡੀਆ ਨੇ ਇਸ ਸੰਵੇਦਨਸ਼ੀਲ ਮੈਡੀਕਲ ਨਿਕਾਸੀ ਮਿਸ਼ਨਾਂ ਵਿੱਚ ਯਾਤਰੀਆਂਚਾਲਕ ਦਲ  ਦੇ ਮੈਂਬਰਾਂ ਅਤੇ ਗਰਾਊਂਡ ਹੈਂਡਲਿੰਗ ਸਟਾਫ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।

 

 

ਸਰਕਾਰ  ਦੇ ਦਿਸ਼ਾ-ਨਿਰਦੇਸ਼ਾਂ  ਦੇ ਅਨੁਸਾਰ ਵਿਆਪਕ ਅਤੇ ਸਾਵਧਾਨੀਪੂਰਵਕ ਸੁਰੱਖਿਆ ਵਿਵਸਥਾ ਕੀਤੀ ਜਾਂਦੀ ਹੈ।

****

 

ਆਰਜੇ/ਐੱਨਜੀ
 (Release ID: 1623346) Visitor Counter : 81